
ਅੱਜ ਸਵੇਰੇ ਜਦ ਮੈਂ ਕਿਸੇ ਦੀ ਉਡੀਕ ਵਿਚ ਬਸ ਅੱਡੇ ਤੇ ਹਲਵਾਈ ਦੀ ਦੁਕਾਨ ਤੇ ਚਾਹ ਪੀਣ ਕੁਰਸੀ ਤੇ ਬੈਠਾ ਹੀ ਸੀ ਕਿ ਅਚਾਨਕ ਕੋਲ ਪਏ ਟੇਬਲ ਦੇ ਉੱਤੇ ਅਖ਼ਬਾਰ ਦੇ ਪਹਿਲੇ ਪੰਨੇ ਤੇ ਬਾਲ ਮਜ਼ਦੂਰੀ ਰੋਕੋ ਵਾਲੀ ਇੱਕ ਸਰਕਾਰ ਦੁਆਰਾ ਪ੍ਰਕਾਸ਼ਿਤ ਕਰਵਾਈ ਖ਼ਬਰ ਨੂੰ ਬੜੇ ਗ਼ੌਰ ਨਾਲ ਪੜ੍ਹਨ ਲੱਗ ਪਿਆ ਮੇਰੇ ਕੋਲ ਆਏ ਹੋਟਲ ਦੇ ਇੱਕ ਛੋਟੀ ਉਮਰ ਦੇ ਬੱਚੇ ਨੇ ਮੈਨੂੰ ਪੁੱਛਿਆ ਕਿ
”ਵੀਰੇ ਕੀ ਲਿਆਵਾਂ ਖਾਣ ਪੀਣ ਲਈ ਸਮੋਸੇ, ਪਕੌੜੇ ਜਾਂ ਮਿਠਿਆਈ"
ਉਸ ਦੀ ਗੱਲ ਦਾ ਜੁਆਬ ਦੇਣ ਤੋਂ ਪਹਿਲਾਂ ਮੈਂ ਉਸ ਤੋ ਉਸ ਦੀ ਉਮਰ ਪੁੱਛੀ ਕਿ "ਬੇਟਾ ਤੇਰੀ ਉਮਰ ਕਿੰਨੀ ਏ"
ਬੱਚਾ ਕਹਿੰਦਾ "12 ਸਾਲ"
ਮੈਂ ਕਿਹਾ" ਪੁੱਤ ਕੀ ਗੱਲ ਪੜਾਈ ਕਿਉਂ ਛੱਡ ਤੀ"
ਉਹ ਕਹਿੰਦਾ "ਨਹੀਂ ਮੈਂ ਪੜਦਾ ਵਾਂ ਰਾਤ ਨੂੰ ਜਦੋਂ ਘਰ ਜਾ ਕੇ ਤੇ ਇਸੇ ਕਰ ਕੇ ਤੇ ਕੰਮ ਕਰਦਾ ਆ ਸਕੂਲ ਤੇ ਕਿਤਾਬਾਂ ਦੀ ਫੀਸ ਭਰਨ ਲਈ"
ਮੈਂ ਹੈਰਾਨ ਹੋ ਕੇ ਪੁੱਛਿਆ "ਪੁੱਤ ਤੇਰੇ ਮਾਂ ਪਿਉ ਕੀ ਕਰਦੇ ਨੇ” ਉਸ ਨੇ ਕਿਹਾ ਕਿ"
ਮਾਂ ਤਾਂ ਬਿਮਾਰੀ ਕਰ ਕੇ ਦੂਰ ਰੱਬ ਕੋਲ ਚਲੀ ਗਈ ਤੇ ਬਾਪੂ ਜੋ ਕੰਮ ਕਰਦਾ ਉਸ ਦੀ ਸ਼ਰਾਬ ਪੀ ਲੈਂਦਾ"
ਇੰਨੇ ਨੂੰ ਉਸ ਮਿਠਾਈ ਦੀ ਦੁਕਾਨ ਦੇ ਮਾਲਕ ਨੇ ਆਵਾਜ਼ ਮਾਰੀ ਕਿ" ਓਏ ਛੋਟੂ ਗੱਲਾਂ ਨਾ ਮਾਰ ਕੰਮ ਕਰ ਸਾਹਿਬ ਨੂੰ ਦੇ ਕੀ ਖਾਣਾ ਇਹਨਾਂ ਨੇ"
ਉਸ ਦੀ ਆਵਾਜ਼ ਸੁਣ ਕੇ ਸਹਿਮੇ ਬੱਚੇ ਨੂੰ ਮੈਂ ਕਿਹਾ ਕਿ "ਬਸ ਚਾਹ ਪਿਲਾ ਦੇ ਪੁੱਤ”
ਉਸ ਦੇ ਜਾਣ ਬਾਅਦ ਮੈਂ ਕਦੇ ਅਖ਼ਬਾਰ ਵਿਚ ਲੱਗੀ ਖ਼ਬਰ ਤੇ ਕਦੇ ਉਸ ਬੱਚੇ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਕਮਾਈ ਨਾਲ ਕੀਤੀ ਜਾ ਰਹੀ ਪੜਾਈ ਬਾਰੇ ਸੋਚਦਾ ਹੋਇਆ ਉਸ ਵੱਲ ਹੀ ਨਿਹਾਰਦਾ ਰਿਹਾ ਤੇ ਸੋਚਦਾ ਰਿਹਾ ਕਿ ਆਖ਼ਿਰ ਸਹੀ ਤੇ ਸਚਾਈ ਕੀ ਏ ਇਹ ਸਰਕਾਰੀ ਖ਼ਬਰ ਜਾਂ ਇਸ ਬੱਚੇ ਦੀ ਮਿਹਨਤ ।
ਲੇਖਕ : | ਹਰਮਿੰਦਰ ਸਿੰਘ | ਹੋਰ ਲਿਖਤ (ਇਸ ਸਾਇਟ 'ਤੇ): | 58 | |
ਲੇਖ ਦੀ ਲੋਕਪ੍ਰਿਅਤਾ | ![]() ![]() ![]() ![]() ![]() | ਰਚਨਾ ਵੇਖੀ ਗਈ : | 4552 | |
ਲੇਖਕ ਬਾਰੇ ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ। |