ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੋਸਤ ਕੌਣ ਤੇ ਦੁਸ਼ਮਣ ਕੌਣ ?

ਅੱਜ ਸਾਡੀ ਕੌਮ ਅੰਦਰ ਐਨਾ ਜਿਆਦਾ ਭੰਬਲਭੂਸਾ ਪਿਆ ਹੈ । ਸਾਨੂੰ ਪਛਾਣ ਨਹੀਂ ਕਿ ਸਾਡਾ ਦੌਸਤ ਕੌਣ ਹੈ ? ਦੁਸ਼ਮਣ ਕੌਣ ਹੈ ? ਕਿਸ ਉਪਰ ਯਕੀਨ ਕਰੀਏ ? ਦੋਸਤ ਦੁਸ਼ਮਣ ਦਾ ਭੇਸ ਵਟਾ ਕੇ ਸਾਡੀ ਅਣਕਿਆਸੀ ਤਬਾਹੀ ਕਰ ਰਿਹਾ ਹੈ । ਸਾਡਾ ਅੱਜ ਇਹ ਹਾਲ ਹੈ , ਜਿਵੇਂ ਕਿਸੇ ਦੀ ਕੋਈ ਚੀਜ ਗੁਆਚੀ ਘਰ ਹੋਵੇ , ਤੇ ਲੱਭਦਾ ਬਾਹਰ ਫਿਰੇ । ਅੱਜ ਚਾਰੇ ਪਾਸੇ ਅਰਾਜਕਤਾ ਲੁੱਟਮਾਰ ਗੁੰਡਾਗਰਦੀ ਦਾ ਬੋਲਬਾਲਾ ਹੈ । ਸਰਕਾਰੇ-ਦਰਬਾਰੇ ਮਾਲਿਕ ਭਾਗੋ ਦੀ ਤੂਤੀ ਬੋਲਦੀ ਹੈ । ਲਾਲੋ ਦੀ ਕੋਈ ਗੱਲ ਤੱਕ ਸੁਨਣ ਨੂੰ ਤਿਆਰ ਨਹੀਂ ।
ਕਦੇ ਪੰਜਾਬ ਭਾਰਤ ਦਾ ਖੁਸ਼ਹਾਲ ਸੂਬਾ ਮਨਿਆ ਜਾਂਦਾ ਸੀ । ਐਂਥੇ ਦੇ ਪੌਣ ਪਾਣੀ ਦੀ ਦੁਨੀਆ ਭਰ ਵਿੱਚ ਸਿਫਤ ਸੀ । ਪੰਜਾਬ ਵਰਗੇ ਦੁੱਧ ਘਿਓ ਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਸੀ । ਫੇਰ ਆਖਿਰ ਕਿਹੜਾ ਸੱਪ ਲੜ੍ਹ ਗਿਆ ਜੋ ਅੱਜ ਇਹ ਭਾਰਤ ਦਾ ਇੱਕ ਨਸ਼ਾ ਪ੍ਰਧਾਨ ਸੂਬਾ ਬਣ ਗਿਆ ਹੈ । ਖਾਲਸੇ ਦੀ ਜਨਮ-ਭੂਮੀ ਦਾ ਇਹ ਹਾਲ ਕਿਵੇਂ ਹੋਇਆ ? ਜਦ ਕਿ ਰਾਜ ਤਾਂ ਪੰਜਾਬ ਵਿੱਚ ਅੱਜ ਪੰਥਕ ਅਖਵਾਉਂਦੀ ਸਰਕਾਰ ਦਾ ਹੈ । ਇਹ ਰਾਜ ਪੰਥਕ ਹੈ ਜਾਂ ਪੰਥ ਦੇ ਭੇਸ ਵਿੱਚ ਕੋਈ ਹੋਰ ਹੈ ? ਇਹ ਕੌਣ ਲੋਕ ਹਨ ਜੋ ਸਾਡੇ ਆਪਣਾ ਬਣਕੇ ਵਰਤਮਾਨ , ਭਵਿੱਖ ਖਾ ਰਹੇ ਹਨ । ਪੰਜਾਬੀਓ ! ਨਾ-ਨਾ ਕਿਤੇ ਮ੍ਰਿਗ ਤ੍ਰਿਸ਼ਨਾ ਵਾਲਾ ਭੁਲੇਖਾ ਨਾ ਖਾ ਜਾਇਓ । ਖਾਲਸਾ ਪੰਥ ਦਾ ਰਾਜ ਐਂਦਾ ਦਾ ਨਹੀਂ ਹੋ ਸਕਦਾ । ਪੰਜਾਬੀਆਂ ਦਾ ਰਾਜ (ਪੰਥ ਦਾ ਰਾਜ) ਇੱਕ ਵਾਰ ਹੀ ਆਇਆ ਸੀ । ਉਹ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ । ਉਸ ਤੋਂ ਬਾਅਦ ਖਾਲਸੇ ਦਾ ਰਾਜ ਨਹੀਂ ਆਇਆ । ਦਸਵੇਂ ਗੁਰਾਂ ਨੇ ਤਾਂ ਤੰਬਾਕੂ ਤੋਂ ਵੀ ਸਿੱਖ ਨੂੰ ਮਨ੍ਹਾਂ ਕੀਤਾ ਸੀ । ਖਾਲਸਾ ਇਹ ਕੰਮ ਕਿਵੇਂ ਕਰ ਸਕਦਾ ਹੈ । ਨਸ਼ੇ ਪੱਤੇ ਦੇ ਕਾਰੋਬਾਰ ਕਰਨ ਵਾਲੇ ਇਨ੍ਹਾਂ ਦਾ ਸੇਵਨ ਕਰਨ ਵਾਲੇ ਕਦੀਂ ਵੀ ਸਿੱਖ ਅਖਵਾਉਣ ਦਾ ਹੱਕ ਨਹੀਂ ਰੱਖਦੇ । ਫੇਰ ਇਹ ਕੌਣ ਲੋਕ ਨੇ ?
ਮੇਰੇ ਵੀਰੋ ! ਜਿਹਨਾਂ ਨੂੰ ਅਸੀਂ ਪੰਥਕ ਆਖਦੇ ਹਾਂ । ਅਸਲ ਵਿੱਚ ਇਹ ਹੀ ਨਸ਼ਅਿਾਂ ਰਾਹੀਂ ਗਲੀ-ਗਲੀ,ਘਰ-ਘਰ ਮੌਤ ਵੰਡ ਰਹੇ ਹਨ । ਜੋ ਸਾਨੂੰ ਦੋਸਤ ਦਾ ਭੇਸ ਵਟਾ ਕੇ ਮਾਰ ਰਹੇ ਹਨ । ਤੁਹਾਡੇ ਦੋਸਤ ਦੁਸ਼ਮਣ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ । ਅੱਜ ਤੁਹਾਡੇ ਲੀਡਰਾਂ ਦਾ ਹਾਲ ,, ਚੋਰ ਮਚਾਏ ਸ਼ੋਰ ,,ਵਾਲਾ ਹੈ । ਜਿੱਥੇ ਪੈਸਾ ਕੱਠਾ ਕਰਨਾ ਹੀ ਲੀਡਰਾਂ ਦਾ ਨੇਮ ਰਹਿ ਗਿਆ ਹੈ । ਜਿਸ ਰਾਜ ਵਿੱਚ ਇੱਕ ਚਪੜਾਸੀ ਤੋਂ ਲੈ ਕੇ ਅਹਿਲਕਾਰ ਤੱਕ ਆਪਣੀਆਂ ਜੇਬਾਂ ਭਰਨ ਦਾ ਕੰਮ ਕਰ ਰਹੇ ਹਨ । ਜਿੱਥੇ ਧਰਮ ਕਰਮ ਦੀਆਂ ਗੱਲਾਂ ਕੌਮ ਨੂੰ ਸਿਰਫ ਮਗਰ ਲਾਣ ਲਈ ਹੋਣ , ਉਥੇ ਤੁਹਾਡੀ ਔਲਾਦ ਨਸ਼ਅਿਾਂ ਤੋਂ ਕਿਵੇਂ ਬਚੇਗੀ ? ਅੱਜ ਪੰਜਾਬ ਦਾ ਇਹ ਹਾਲ ਹੈ ਹੋਰ ਕੋਈ ਚੀਜ ਲੋਕਾਂ ਨੂੰ ਮਿਲੇ ਨਾ ਮਿਲੇ ਚਿੱਟਾ ਆਮ ਮਿਲ ਜਾਂਦਾ ਹੈ । ਚਿੱਟਾ ਹਰ ਘਰ ਵਿੱਚ ਪੁੱਜ ਰਿਹਾ ਹੈ । ਹੋਰ ਤਾਂ ਹੋਰ ਚਿੱਟੇ ਤੇ ਗੀਤ ਲਿਖੇ ਤੇ ਗਾਏ ਜਾ ਰਹੇ ਹਨ । ਅਸੀਂ ਇਤਨੇ ਗਏ ਗੁਜਰੇ ਹੋ ਗਏ ਹਾਂ ਕਿ ਸਭ ਕੁਝ ਸੁਣ ਵੇਖ ਰਹੇ ਹਾਂ । ਕਰ ਕੁਝ ਨਹੀਂ ਸਕਦੇ । ਅੱਜ ਤੱਕ ਇਸ ਬਿਮਾਰੀ ਦੀ ਜੜ੍ਹ ਕਿਸੇ ਨੂੰ ਨਹੀਂ ਲੱਭੀ । ਜੇਕਰ ਦੋਸਤ ਦੁਸ਼ਮਣ ਦੀ ਪਛਾਣ ਸਾਨੂੰ ਹੁੰਦੀ ਤਾਂ ਕਦੀਂ ਵੀ ਸਾਡਾ ਇਹ ਹਾਲ ਨਾ ਹੁੰਦਾ ।
ਦੁਸ਼ਮਣ ਦਾ ਇਹ ਤੁਹਾਡੇ ਵਿਰੁੱਧ ਇੱਕ ਜੰਗੀ ਪੈਂਤੜਾ ਹੈ । ਅੱਜ ਦੁਸ਼ਮਣ ਤੁਹਾਨੂੰ ਤੁਹਾਡੇ ਘਰ ਦੇ ਅੰਦਰ ਘੁੱਸ ਕੇ ਮਾਰ ਰਿਹਾ ਹੈ । ਤੇ ਨਾਮ ਗੁਆਡੀ ਦਾ ਲਾ ਕੇ ਆਪਣਾ ਪੱਲਾ ਝਾੜ ਰਿਹਾ ਹੈ । ਲੱਖਾਂ ਪੰਜਾਬੀ ਗੱਭਰੂ ਨਸ਼ਅਿਾਂ ਨੇ ਕਬਰਾਂ ਵਿੱਚ ਪੁੱਚਾ ਦਿੱਤੇ ਹਨ । ਲੱਖਾਂ ਜਾਣ ਦੀ ਤਿਆਰੀ ਕਰ ਰਹੇ ਹਨ । ਲੱਖਾਂ ਘਰਾਂ ਵਿੱਚ ਮੌਤ ਨੇ ਫੂਹੜੀ ਵਿਛਾ ਦਿੱਤੀ ਹੈ ।
ਗੈਰਤਮੰਦ ਪੰਜਾਬੀਓ ! ਹਾਲੇ ਵੀ ਜਾਗ ਜਾਓ । ਦੋਸਤ ਦੁਸ਼ਮਣ ਦੀ ਪਹਿਚਾਣ ਕਰੋ । ਅਵੇਸਲੇ ਨਾ ਬਣੋ , ਕਿਉਂ ਕਿ ਅਗਰ ਤੁਸੀਂ ਦੁਸ਼ਮਣ ਨੂੰ ਪਛਾਨਣ ਦੇ ਕਾਬਿਲ ਹੋ ਗਏ । ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਤੁਹਾਨੂੰ ਤਬਾਹ ਕਰ ਸਕੇ । ਅੱਜ ਪੰਜਾਬ ਨੂੰ ਤੁਹਾਡੇ ਆਪਣੇ ਘਸਿਆਰਾ ਬਣਾ ਰਹੇ ਹਨ । ਲੀਡਰਾਂ ਨੂੰ ਤਾਂ ਵੋਟ ਚਾਹਿਦੀ ਹੈ । ਉਨ੍ਹਾਂ ਨੇ ਭੈੜੇ ਤੋਂ ਭੈੜਾ ਹਥਿਆਰ ਤੁਹਾਡੇ ਤੇ ਵਰਤਣਾ ਹੈ । ਇਹ ਤੁਸੀਂ ਸੋਚਣਾ ਹੈ ਕਿ ਆਪਣਾ ਵਰਤਮਾਨ ਬਚਾਉਣਾ ਹੈ ਕਿ ਨਹੀਂ ? ਜੇ ਤੁਸੀਂ ਵਰਤਮਾਨ ਬਚਾ ਲਿਆ ਤਾਂ ਭਵਿੱਖ ਉਜਲਾ ਹੋਵੇਗਾ । ਕਿਉਂ ਕਿ ਪੰਜਾਬੀਆਂ ਦਾ ਵਿਰਸਾ ਬੜਾ ਮਾਣ ਵਾਲਾ ਹੈ , ਆਪਣੀ ਵਿਰਾਸਤ ਨੂੰ ਹੋਰ ਸ਼ਰਮਸਾਰ ਨਾ ਕਰੋ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1079
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ