ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੀਵਨ ਦਾਤੀ ਸਾਡੀ ਪੰਜ ਮਿੰਟੀ ਅਰਦਾਸ

ਸਿਖ ਜੀਵਨ ਵਿਚ ਅਰਦਾਸ ਦੀ ਬਹੁਤ ਮਹੱਤਤਾ ਹੈ । ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿਖ ਸਰਬ ਸ਼ਕਤੀਮਾਨ ਦੀ ਸਹਾਇਤਾ ਲਈ ਅਤੇ ਸੰਪੂਰਨਤਾ ਤੇ ਸ਼ੁਕਰਾਨੇ ਲਈ ਅਰਦਾਸ ਕਰਦਾ ਹੈ। ਅਰਦਾਸ ਬਾਰੇ ਉਚ ਕੋਟੀ ਦੇ ਵਿਦਵਾਨ ਲਿਖ ਚੁੱਕੇ ਹਨ ਅਤੇ ਕੁਝ ਇਕ ਵਿਦਵਾਨਾਂ ਵਲੌਂ ਅਰਦਾਸ ਤੇ ਕੁਝ ਕਿੰਤੂ ਪਰੰਤੂ ਵੀ ਪੜ੍ਹਨ ਨੂੰ ਮਿਲਿਆ ਹੈ। ਬਾਬੇ ਨਾਨਕ ਜੀ ਦੇ ਫੁਰਮਾਨ ਕੁਝ ਸੁਣੀਏ ਕੁਝ ਕਹੀਏ ਦਾ ਧਾਰਨੀ ਹੁੰਦਾ ਹੋਇਆ ਆਪਣੇ ਵਿਚਾਰ ਪਾਠਕਾਂ ਦੀ ਸਥ ਵਿਚ ਰਖਣ ਲਗਾ ਹਾਂ।
ਅਰਦਾਸ ਦਾ ਮੁੱਢ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖਿਆ ਮਨਿਆਂ ਜਾਂਦਾ ਹੈ।
ਇਹ ਪੌੜੀ ( ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ) ਮੰਗਲਾ ਚਰਣ ਤੋਂ ਸ਼ੁਰੋ ਹੋ ਕੇ 9 ਗੁਰੂ ਸਾਹਿਬਾਨ ਦੇ ਨਾਮ ਨਾਲ ਸ਼ਿੰਗਾਰੀ ਗਈ ਹੈ ਅਤੇ ਸਭ ਥਾਂਈਂ ਹੋਏ ਸਹਾਇ ਨਾਲ ਸਮਾਪਤ ਹੁੰਦੀ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ॥
ਸ੍ਰੀ ਭਗੌਤੀ ਜੀ ਸਹਾਇ ॥
ਵਾਰ ਸ੍ਰੀ ਭਗੌਤੀ ਜੀ ਕੀ ॥
ਪਾਤਸ਼ਾਹੀ 10॥
ਪ੍ਰਿਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈਂ ਧਿਆਏ
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ॥
ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ॥
ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖ ਜਾਏ॥
ਤੇਗ ਬਹਾਦਰ ਸਿਮਰੀਐ ਘਰ ਨਉਨਿਧ ਆਵੈ ਧਾਇ॥
ਸਭ ਥਾਈਂ ਹੋਏ ਸਹਾਇ॥

ਅਰਦਾਸ ਦੀ ਦੂਜੀ ਸਤਰ (ਸ੍ਰੀ ਭਗੋਤੀ ਜੀ ਸਹਾਇ) ਬਾਰੇ ਵਿਦਵਾਨਾਂ ਵਿਚ ਵਿਵਾਦ ਛਿੜਿਆ ਹੋਇਆ ਹੈ। ਇਸ ਵਿਵਾਦ ਦੇ ਹਲ ਲਈ ਸਾਨੂੰ ਦਸਮੇਸ਼ ਪਿਤਾ ਵਲੋਂ ਮੰਗਲਾਚਰਨ ਵਿਚ ਵਰਤੇ ਸ਼ਬਦਾਂ ( ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ) ਅਤੇ ਪਉੜੀ ਦੀ ਆਖਰੀ ਸਤਰ ( ਸਭ ਥਾਈਂ ਹੋਏ ਸਹਾਏ ) ਤੋਂ ਮਦਦ ਮਿਲੇ ਗੀ। ਸੁਖਮਨੀ ਸਾਹਿਬ ਵਿਚ ਭਗੌਤੀ ਸ਼ਬਦ ਦੀ ਵਰਤੋਂ(ਸਾਧ ਸੰਗਿ ਪਾਪਾਂ ਮਲੁ ਧੋਵੈ ਤਿਸ ਭਗੌਤੀ ਕੀ ਮਤਿ ਉਤਮ ਹੋਵੈ)
ਅਨੁਸਾਰ ਕੁਝ ਵਿਦਵਾਨ ਸ੍ਰੀ ਭਗੌਤੀ ਜੀ ਸਹਾਇ ਵਿਚ ਵਰਤੇ ਸ਼ਬਦ ਭਗੋਤੀ ਨੂੰ ਭਗਤ ਲਈ ਵਰਤਿਆ ਮੰਨਦੇ ਹਨ ਜੋ ਸਹੀ ਨਹੀਂ ਲਗਦਾ ਕਿਊਂਕਿ ਭਗਤ ਤਾਂ ਖੁਦ ਭਗਵੰਤ ਤੋਂ ਸਹਾਇਤਾ ਮੰਗਦੇ ਹਨ। ਖੁਦ ਸਹਾਇਤਾ ਮੰਗਣ ਵਾਲਾ ਦੂਸਰੈ ਦੀ ਸਹਾਇਤਾ ਨਹੀਂ ਕਰ ਸਕਦਾ।
ਭਗੌਤੀ ਸ਼ਬਦ ਦੀ ਤਲਵਾਰ ਵਜੋਂ ਵਰਤੋਂ।( ਲਈ ਭਗੋਤੀ ਦੁਰਗਸ਼ਾਹ ) ਦੁਰਗਾ ਅਤੇ ਦੁਰਗਸ਼ਾਹ ਇਕੋ ਵਿਅਕਤੀ ਹੈ । ਦੁਰਗਾ ਨੇ ਦੁਰਗਾ ਹੱਥ ਲੈ ਲਈ ਸਹੀ ਨਹੀ ਲਗਦਾ । ਦੁਰਗਾ ਨੇ ਤਲਵਾਰ ਹੱਥ ਲੈ ਲਈ ਸਹੀ ਹੈ । ਤਲਵਾਰ ਐਹਲ ਹੈ ਆਪ ਹਿਲਣ ਲਈ ਕਿਸੇ ਦੀ ਮੁਹਤਾਜ ਹੈ । ਸੋ ਭਗੌਤੀ ਨੂੰ ਤਲਵਾਰ ਮਨਣਾ ਨਾ ਤਾਂ ਸਰਬਸ਼ਕਤੀਮਾਨ ਅਤੇ ਨਾ ਹੀ ਸਭ ਥਾਈਂ ਹੋਏ ਸਹਾਇ ਤੇ ਪੂਰਾ ਉਤਰਦਾ ਹੈ।ਜੋ ਠੀਕ ਨਹੀਂ ।
ਦੁਰਗਾ ਸਰਬ ਵਿਆਪਕ ਨਹੀਂ ਸੋ ਸਭ ਥਾਈਂ ਸਹਾਇ ਹੋਣ ਤੇ ਪੂਰਾ ਨਹੀਂ ਉਤਰਦੀ ਕਿਸੇ ਵੀ ਦੇਵੀ ਦੇ ਨਾਮ ਨਾਲ ਸ੍ਰੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ । ਦੁਰਗਾ ਦੇਵੀ ਜਾਂ ਦੁਰਗਸ਼ਾਹ ਬਾਰੇ ਗੁਰੂ ਮਹਾਰਾਜ ਇਕ ਪੋੜੀ ਵਿਚ ਲਿਖਦੇ ਹਨ । ( ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ) ਸੋ ਦੁਰਗਾ ਨੂੰ ਸਾਜਣ ਵਾਲੀ ਸ਼ਕਤੀ ਨੂੰ ਗੁਰੂ ਮਹਾਰਾਜ ਨੇ ਸ੍ਰੀ ਭਗੌਤੀ ਜੀ ਆਖਿਆ ਹੈ ਅਤੇ । ਸ੍ਰੀ ਭਗੌਤੀ ਜੀ ਸਹਾਇ ਨੂੰ ਕਿਸੇ ਦੇਵੀ ਨਾਲ ਜੋੜਕੇ ਅਰਦਾਸ ਨੂੰ ਗਲਤ ਸਾਬਤ ਕਰਨਾ ਜੱਚਦਾ ਨਹੀਂ। ਜਿਸ ਤਰਾਂ ਗੁਰ ਬਾਣੀ ਵਿਚ ਠਾਕਰ, ਸੁਆਮੀ, ਨਾਰਾਇਣ ਦਾਮੋਦਰ,ਗੋਪਾਲ , ਰਾਮ,ਹਰ ਅਤੇ ਹੋਰ ਕਈ ਸ਼ਬਦ ਇਹੋ ਜਿਹੇ ਆਉਂਦੇ ਹਨ ਜੋ ਆਮ ਵਰਤੋਂ ਵਿਚ ਦੇਵੀ ਦੇਵਤਿਆ ਲਈ ਵਰਤੇ ਜਾਂਦੇ ਹਨ ਪਰ ਗੁਰਬਾਣੀ ਵਿਚ ਅਸੀ ਸਿਰਫ ਅਕਾਲ ਪੁਰਖ ਲਈ ਵਰਤਿਆ ਮਨਦੇ ਹਾਂ ਠੀਕ ਇਸੇ ਤਰਾਂ ਸ੍ਰੀ ਭਗੌਤੀ ਦਾ ਸ਼ਬਦ ਵੀ ਗੁਰੂ ਮਹਾਰਾਜ ਨੇ ਸਰਬ ਵਿਆਪਕ ਸਰਵ ਸ਼ਕਤੀਮਾਨ ਲਈ ਵਰਤਿਆ ਹੇ ਜੋ ਬਿਲਕੁਲ ਸਹੀ ਹੈ ਇਸ ਲਈ ਅਰਦਾਸ ਵਿਚ ਕਿਸੇ ਤਬਦੀਲੀ ਦੀ ਗੁੰਜਾਇਸ਼ ਨਹੀਂ ਹੈ।
( ਪ੍ਰਿਥਮ ਭਗੌਤੀ ਸਿਮਰ ਕੇ) ਇਥੇ (ਭਗੌਤੀ ) ਭਗਤ ਲਈ ਵਰਤਿਆ ਗਿਆ ਹੈ। ਗੁਰੂ ਮਹਾਰਾਜ ਆਖਦੇ ਹਨ ਸਭ ਤੋਂ ਪਹਿਲਾਂ ਭਗਤਾਂ ਨੇ ਸਰਬ ਸ਼ਕਤੀ ਮਾਨ ਸ਼ਕਤੀ ਨੂੰ ਸਿਮਰਿਆ । ਗੁਰੂ ਨਾਨਕ ਲਈਂ ਧਿਆਇ ਉਸੇ ਸ਼ਕਤੀ ਨੂੰ ਗੁਰੂ ਨਾਨਕ ਜੀ ਨੇ ਧਿਆਇਆ । ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮਦਾਸੇ ਹੋਈ ਸਹਾਏ । ਇਥੈ ਗੁਰ ਦਾ ਸ਼ਬਦ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਲਈ ਸਾਂਝੇ ਤੋਰ ਤੇ ਵਰਤਿਆ ਹੈ ਭਾਵ ( ਉਹ ਸਰਬ ਵਿਆਪਕ ਸ਼ਕਤੀ ਹੀ ਗੁਰੂ ਅੰਗਦ ਅਤੇ ਗੁਰੂ ਅਮਰਦਾਸ ਅਤੇ ਰਾਮ ਦਾਸ ਜੀ ਦੀ ਸਹਾਇਤਾ ਕਰਦੀ ਹੈ। ਤੀਜੀ ਪਾਤਸ਼ਾਹੀ ਗੁਰੂ ਰਾਮ ਦਾਸ ਤੋਂ ਲੈ ਕੇ ਗੁਰੂ ਤੇਗ ਬਹਾਦਰ ਤਕ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਗੁਰੂ ਅਮਰਦਾਸ ਜੀ ਤੋਂ ਅਗੇ ਗੁਰਗੱਦੀ ਦੀ ਜ਼ਿਮੇਵਾਰੀ ਦਿਤੀ ਤਾਂ ਯੋਗਤਾ ਦੇ ਆਧਾਰ ਤੇ ਹੀ ਸੀ ਪਰ ਉਹ ਸੋਢੀ ਵੰਸ ਵਿਚ ਹੀ ਰਹੀ ਇਸ ਲਈ ਤੀਜੇ ਗੁਰੂ ਰਾਮਦਾਸ ਤੋਂ ਲੈ ਕੇ ਗੁਰੂ ਤੇਗ ਬਹਾਦਰ ਤਕ ਉਹਨਾਂ ਦੇ ਨਾਮ ਅਗੇ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ।
ਅਰਜਨ ਹਰਗੋਬਿੰਦ ਨੂੰ ਸਿਮਰੌ ਸ੍ਰੀ ਹਰ ਰਾਏ ( ਅਰਜਨ ,ਹਰਗੋਬਿੰਦ ਅਤੇ ਹਰ ਰਾਏ ਜੀ ਨੇ ਵੀ ਉਸੇ ਸ਼ਕਤੀ ਨੂੰ ਸਿਮਰਿਆ) ਸ੍ਰੀ ਹਰ ਕਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖ ਜਾਏ ( ਹਰਕਕ੍ਰਿਸ਼ਨ ਜੀ ਨੇ ਵੀ ਉਸੇ ਸ਼ਕਤੀ ਨੂੰ ਧਿਆਇਆ ਜਿਸ ਦੇ ਐਹਸਾਸ ਹੋਣ ਨਾਲ ਹੀ ਸਭ ਦੁਖ ਕਟੇ ਜਾਂਦੇ ਹਨ। ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵ ਧਾਏ ( ਤੇਗ ਬਾਦਰ ਨੇ ਵੀ ਉਸੇ ਸ਼ਕਤੀ ਨੂੰ ਸਿਮਰਿਆ ਜਿਸ ਦੇ ਸਿਮਰਨ ਨਾਲ ਘਰ ਵਿਚ ਨੌ ਨਿਧਾਂ ਪ੍ਰਵੇਸ਼ ਕਰ ਜਾਂਦੀਆਂ ਹਨ । ਸਭ ਥਾਈਂ ਹੋਇ ਸਹਾਇ । ਉਹ ਸ਼ਕਤੀ ਸਭ ਥਾਈਂ ਸਹਾਇਤਾ ਕਰਦੀ ਹੈ । ਸਰਬ ਵਿਆਪਕ ਸਰਬ ਸ਼ਕਤੀਮਾਨ ਹੀ ਸਭ ਥਾਂਈ ਸਹਾਈ ਹੋ ਸਕਦਾ ਹੈ।
ਇਸ ਤੋਂ ਅਗੇ ਦੀ ਗੁਰ ਸਿਖਾਂ ਵਲੌਂ ਲਿਖੀ ਗਈ ਅਰਦਾਸ ਚਲਦੀ ਹੈ। ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅਮ੍ਰਿਤ ਕੇ ਦਾਤੇ,ਜਗਤ ਗੁਰੂ , ਪੰਥ ਦੇ ਵਾਲੀ ਸਭ ਥਾਈਂ ਹੋਣਾ ਜੀ ਸਹਾਇ।

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1310

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ