ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੇਸਾਂ ਦੀ ਮਹੱਤਤਾ

ਸਿੱਖ ਧਰਮ ਕੁਰਬਾਨੀਆਂ ਵਾਲਾ ਧਰਮ ਹੈ। ਬਿਨਾਂ ਕਿਸੇ ਅੰਧ ਵਿਸ਼ਵਾਸ ਤੋਂ ਇਹ ਆਪਣੇ ਅਸੂਲਾਂ ਉੱਤੇ ਖੜ੍ਹਾ ਹੈ। ਸਾਡੇ ਗੁਰੂ ਸਾਹਿਬਾਨ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਭਾਰਤ ਦੇ ਇਤਿਹਾਸ ਦਾ ਕੋਈ ਵੀ ਵਰਕਾ ਫਰੋਲ ਕੇ ਦੇਖ ਲਵੋ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੈ। ਦਸਵੇਂ ਪਾਤਸ਼ਾਹ ਨੇ ਪਰਿਵਾਰ ਦੇ 56 ਜੀਅ ਵਾਰ ਕੇ ਸਿੱਖ ਧਰਮ ਦੇ ਬੂਟੇ ਨੂੰ ਪਾਣੀ ਦੀ ਥਾਂ ਖ਼ੂਨ ਨਾਲ ਸਿੰਜਿਆਂ ਹੈ। ਸਿੱਖ ਨੇ ਕੇਸ ਕਤਲ ਕਰਵਾਉਣ ਦੀ ਥਾਂ ਖੋਪੜ ਲਹਾਉਣ ਨੂੰ ਪਹਿਲ ਦਿੱਤੀ। ਗੁਰੂ ਜੀ ਨੇ ਕੇਸਾਂ ਨੂੰ ਸਰੀਰ ਲਈ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਕਿਸੇ ਵੇਲੇ ਇਹ ਸਿੱਧ ਹੋਵੇਗਾ ਕਿ ਵਾਲ ਕਤਲ ਕਰਵਾਉਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ । ਇਸੇ ਲਈ ਗੁਰੂ ਜੀ ਨੇ ਪੰਜੇ ਕਕਾਰਾਂ ਵਿਚ ਕੇਸਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਅਤੇ ਰੋਮ ਛਿਦਵਾਉਨ ਤੋ ਪਰਹੇਜ਼ ਲਈ ਕਿਹਾ । ਸਿੱਖ ਧਰਮ ਵਿਚ ਕੇਸਾਂ ਨੂੰ ਕਤਲ ਕਰਾਉਣਾ ਬਹੁਤ ਵੱਡਾ ਪਾਪ ਹੈ ਪਰ ਅੱਜ ਕਲ..... ਕੀ ਪਿੰਡਾਂ ਕੀ ਸ਼ਹਿਰਾਂ ਵਿਚ ਟਾਂਵਾਂ ਟਾਂਵਾਂ ਹੀ ਦਸਤਾਰ ਧਾਰੀ ਤੇ ਕੇਸਧਾਰੀ ਨਜ਼ਰ ਆਉਂਦਾ ਹੈ ਅਫ਼ਸੋਸ ਸਿੱਖਾਂ ਦੇ ਮੁੰਡੇ ਕੇਸਾਂ ਨੂੰ ਕਤਲ ਕਰਵਾ ਕੇ ਰੋਡੇ ਹੁੰਦੇ ਜਾ ਰਹੇ ਹਨ.........ਮੁੰਡਿਆਂ ਤੋਂ ਇਲਾਵਾ ਕੀ ਸਿੱਖ ਬੀਬੀਆਂ ਕੇਸਧਾਰੀ ਹਨ? .....ਜਵਾਬ ਹੈ ਨਹੀ ਬੀਬੀਆਂ ਤਾਂ ਕਾਕਿਆਂ ਤੋ ਵੀ ਅੱਗੇ ਹਨ ਵਾਲਾਂ ਦੀ ਗੁੱਤ ਜਾਂ ਜੂੜੇ ਦੀ ਥਾਂ ਸਿਰ ਪੌਣੀਆਂ ਹੀ ਨਜ਼ਰ ਆਉਂਦੀਆਂ ਹਨ ।
ਵਿਸਥਾਰ ਨਾਲ ਗੱਲ ਕਰੀਏ ਤਾਂ ਸਿੱਖੀ ਰਹਿਤ ਵਿਚ ਪੰਜ ਕਕਾਰਾਂ ਵਿਚੋਂ ਸਿਰਮੌਰ ਕੱਕਾ ਕੇਸ ਹਨ ਸਰੀਰ ਦਾ ਸਭ ਤੋਂ ਨਾਜ਼ੁਕ ਜਗ੍ਹਾ ਸਿਰ ਹੈ ਇੰਜ ਕਹਿਣ ਵਿਚ ਕੋਈ ਝੂਠ ਨਹੀਂ ਹੋਵੇਗਾ ਕਿ ਸਿਰ ਵਿਚ ਹੀ ਸਰੀਰ ਦਾ ਸਭ ਤੋਂ ਕੀਮਤੀ ਅਨਮੋਲ ਖ਼ਜ਼ਾਨਾ ਹੈ ਜੋ ਕਿ ਸਭ ਤੋਂ ਨਾਜ਼ੁਕ ਜਗ੍ਹਾ ਹੈ ਜੇਕਰ ਸਰੀਰਕ ਕਾਇਆ ਵਿਚ ਸਭ ਤੋਂ ਉੱਪਰ ਕੋਈ ਹੈ ਤਾਂ ਉਹ ਕੇਸ ਹਨ ਅਧਿਆਤਮਕ ਆਧਾਰ ਤੇ ਗੱਲ ਕਰੀਏ ਤਾਂ ਕੇਸ਼ ਜਪ ਤਪ ਸ਼ਬਦ ਨਾਮ ਸਿਮਰਨ ਦੇ ਅਭਿਆਸ ਮੌਕੇ ਜੋ ਮਸਤਕ ਵਿਚ ਸ਼ਕਤੀ ਅਨੰਦ ਇਲਾਹੀ ਰਸ ਪ੍ਰਦਾਨ ਹੁੰਦਾ ਹੈ ਉਸ ਸ਼ਕਤੀ ਦਾ ਪ੍ਰਭਾਵ ਕਾਫ਼ੀ ਸਮੇਂ ਤੱਕ ਮਸਤਕ ਵਿਚ ਰਹੇ ਕੇਸ਼ ਉਸ ਦੀ ਸੁਰਕਸਾ ਕਰਦੇ ਹਨ ਜੇਕਰ ਇਤਿਹਾਸ ਵਿਚ ਨਜ਼ਰ ਮਾਰੀਏ ਤਾਂ ਹਰੇਕ ਧਰਮਾਂ ਦੀਆਂ ਇਲਾਹੀ ਜੋਤਾਂ, ਦੇਵਤਾਂਵਾਂ, ਰਿਸੀ ਮੁਨੀਆਂ, ਪੀਰ ਪੈਗ਼ੰਬਰਾਂ ਅਤੇ ਸਿਰਮੌਰ ਪ੍ਰਚਾਰਕਾਂ ਦੇ ਸਿਰ ਤੇ ਕੇਸ ਸਨ ਉਨ੍ਹਾਂ ਨੇ ਕੇਸਾਂ ਨਾਲ ਅਥਾਹ ਪਿਆਰ ਕੀਤਾ ਹੈ ਤੇ ਇਹੀ ਮੁੱਖ ਕਾਰਨ ਹੈ ਸਿੱਖ ਜਗਤ ਵਿਚ ਗੁਰੂਆਂ ਸਾਹਿਬਾਨਾਂ ਨੇ ਕੇਸਾਂ ਨੂੰ ਸਿਰਮੌਰ ਮੰਨਿਆ ਹੈ। ਕੇਸਾਂ ਵਿਚ ਇਹ ਅਦੁੱਤੀ ਨਾਮ ਸਿਮਰਨ ਵਾਲੀ ਸ਼ਕਤੀ ਹੋਲੀ ਹੋਲੀ ਨਾ ਨਿਕਲੇ ਤਾਂ ਦਸਤਾਰ ਸਹਾਇਤਾ ਕਰਦੀ ਹੈ ਇਹੀ ਕਾਰਨ ਹੈ ਜਦ ਵੀ ਪੁਰਾਤਨ ਸਮੇਂ ਤੋਂ ਹੁਣ ਤੱਕ ਵੇਦ ਪਾਠੀ ਪਾਠ ਆਰੰਭ ਕਰਨ ਸਮੇਂ 20 20 ਗਜ ਦੇ ਦਸਤਾਰ ਸਜਾਏ ਜਾਂਦੇ ਸਨ ਸਿਰ ਨੰਗੇ ਵੇਦ ਪਾਠ ਦੀ ਬੇਅਦਬੀ ਸੀ, ਸਿਰ ਨੰਗਾਂ ਤਾਂ ਇਸਲਾਮ ਵਿਚ ਨਮਾਜ਼ ਨਹੀਂ ਪੜ੍ਹ ਸਕਦਾ, ਇਸੇ ਕਰ ਕੇ ਸਿਰ ਨੰਗਿਆਂ ਤਾਂ ਸਿੱਖ ਜਗਤ ਵਿਚ ਕੀਰਤਨ ਕਰਨਾ, ਕਥਾ, ਪਾਠ ਬੇਅਦਬੀ ਹੈ। ਇਹੀ ਕਾਰਨ ਹੈ ਕਿ ਜੋ ਮਸਤਕ ਵਿਚ ਸ਼ਕਤੀ, ਸਤਿਕਾਰ ਹੈ ਉਸ ਦੀ ਸੁਰਕਸਾ ਲੰਮੇ ਸਮੇਂ ਤੱਕ ਹੋ ਸਕੇ। ਜੇਕਰ ਥੋੜ੍ਹਾ ਜਿਹਾ ਧਿਆਨ ਇੱਕ ਤਿਉਹਾਰ ਦਸਹਿਰੇ ਵੱਲ ਲੈ ਕੇ ਜਾਇਆ ਜਾਵੇ ਤਾਂ ਰਾਮ-ਲੀਲ੍ਹਾ ਕਮੇਟੀਆਂ ਰਾਮ-ਲੀਲ੍ਹਾ ਦੇ ਸਮਾਗਮ ਦਾ ਆਯੋਜਨ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਬਾਜ਼ਾਰੋਂ ਨਕਲੀ ਕੇਸ਼, ਨਕਲੀ ਜੂੜੇ, ਦਾੜ੍ਹੀਆਂ ਖ਼ਰੀਦਣੇ ਪੈਂਦੇ ਹਨ ਇਹੀ ਕੇਸਾਂ ਦੀ ਮਹੱਤਤਾ ਦਾ ਪੁਰਾਤਨ ਇਤਿਹਾਸ ਪੇਸ਼ ਕਰਦੀਆਂ ਹਨ। ਰਿਸ਼ੀ ਮੁੰਨੀਆਂ ਦੀਆਂ ਪੇਸ਼ਕਾਰੀ ਕਰਨ ਵਾਲੇ ਨੂੰ ਸਟੇਜ ਤੇ ਦਰਸਾਉਣ ਲਈ ਕੇਸਾਂ, ਜੂੜੇ, ਦਾੜ੍ਹੀਆਂ ਦੀ ਲੋੜ ਹੈ। ਹੁਣ ਸਿੱਖ ਮਾਨ ਨਾਲ ਕਿਹਾ ਸਕਦਾ ਹੈ ਕਿ ਮੇਰੇ ਕੋਲ ਆਪਣਾ ਜੂੜਾ, ਆਪਣੀ ਦਾੜ੍ਹੀ ਹੈ ਜੋ ਕਿ ਗੁਰੂ ਕੇ ਲਾਡਲੇ ਸਿੰਘਾਂ ਦੀ ਅਣਖੀ ਪਹਿਚਾਣ ਨੰੂ ਵੱਖਰਾ ਅਦੱੁਤੀ ਖ਼ੂਬਸੂਰਤ ਸ਼ਿੰਗਾਰ ਦਿੰਦੀ ਹੈ। ਜਿਸ ਨਾਲ ਮਨੁੱਖ ਦਾ ਸੁੰਦਰ ਸਰੂਪ ਪ੍ਰਤੱਖ ਹੁੰਦਾ ਹੈ।
ਹੁਣ ਅਜੋਕੇ ਸਮੇਂ ਵਿਚ ਨਜ਼ਰ ਮਾਰੀਏ ਤਾਂ ਸਿੱਖ ਪਰਿਵਾਰ ਵਿਚ ਜਿੱਥੇ ਮਾਂ ਬਾਪ ਜਾਂ ਸੱਸ ਸਹੁਰਾ ਤਾਂ ਅੰਮਿ੍ਰਤਧਾਰੀ ਹੁੰਦੇ ਹਨ ੳੱੁਥੇ ਕੁੜੀ, ਨੰੂਹ ਪੋਣੀ ਵਾਲੀ ਹੁੰਦੀ ਦਿਖਾਈ ਦਿੰਦੀ ਹੈ.... ਕਿੰਨਾ ਦੁੱਖ ਹੁੰਦਾ ਹੋਵੇਗਾ ਉਸ ਬਾਜ਼ਾਂ ਵਾਲੇ ਬਾਪੂ ਨੂੰ ਜਿਸ ਨੇ ਸਿੱਖ ਧਰਮ ਲਈ ਆਪਣਾ ਸਰਬੰਸ ਹੀ ਵਾਰ ਦਿੱਤਾ। ਸਿੱਖ ਪਰਿਵਾਰ ਵਿਚ ਮਾਂ ਬਾਪ ਹੀ ਕੇਸਧਾਰੀ ਹੀ ਨਹੀ ........... ਤਾਂ ਬੱਚਿਆਂ ਤੋ ਅਸੀਂ ਕੀ ਉਮੀਦ ਕਰ ਸਕਦੇ ਹਾਂ ਜਿਹੋ ਜਿਹਾ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦੇਣਗੇ ਉਹੋ ਜਿਹੇ ਰਾਹ ਉੱਪਰ ਹੀ ਚੱਲ ਪੈਣਗੇ। ਕਈ ਬੀਬੀਆਂ ਨਾਲ ਮੁਲਾਕਾਤ ਵੇਲੇ ਇਹ ਗੱਲ ਐਵੇਂ ਹੀ ਚੱਲ ਪੈਂਦੀ ਹੈ ਕਿ ਤੁਸੀਂ ਆਪਣੇ ਇਹ ਨੇ ਸੋਹਣੇ ਕੇਸ ਕਤਲ ਕਿਉਂ ਕਰਵਾ ਦਿੱਤੇ ਤਾਂ ਜ਼ਿਆਦਾਤਰ ਬੀਬੀਆਂ ਦਾ ਜਵਾਬ ਇਹੀ ਹੁੰਦਾ ਹੈ ਕਿ ਕੇਸ ਸਾਂਭਣੇ ਔਖੇ ਸਨ ਜਾਂ ਫਿਰ ਕੰਮ ਤੇ ਤਿਆਰ। ਕਾਕਿਆਂ ਨੂੰ ਪੁੱਛੋ ਤਾਂ ਕਹਿੰਦੇ ਹਨ ਕੌਣ ਪਵੇ ਇਸ ਝੰਜਟ ਵਿਚ ਨਹਾਉਣ ਵੇਲਾ ਔਖਾ, ਵਹਾਉਣ ਵੇਲੇ ਔਖਾ ਤੇ ਫਿਰ ਦਸਤਾਰ ਦਾ ਝੰਜਟ ਹੁਣ ਜੱਦੋ ਨੁਹਾਈਏ ਤਾਂ ਸਿਰ ਚੱ ਪਾਣੀ ਵੀ ਪਾ ਲਈਦਾ ਹੈ ਤੋਲੀਏ ਨਾਲ ਸਾਫ਼ ਕਰੋ ਕੰਘਾ ਮਾਰੋ ਤੇ ਤਿਆਰ ਅੱਜਕੱਲ੍ਹ ਦੇ ਨੌਜਵਾਨ ਕਿਸੇ ਵੀ ਕੰਮ ਦਾ ਬੋਝ ਚੱਲ ਕੇ ਰਾਜ਼ੀ ਹੀ ਨਹੀ ਕੇਸਧਾਰੀ ਸਿੱਖ ਦੇ ਸੋਹਣੀ ਜਿਹੀ ਦਸਤਾਰ ਉਸ ਨੂੰ ਇੱਕ ਵੱਖਰੀ ਹੀ ਦਿੱਖ ਪ੍ਰਦਾਨ ਕਰਦੀ ਹੈ ਤੇ ਬੀਬੀਆਂ ਜੇ ਦਸਤਾਰ ਨਹੀ ਲੰਬੀ ਗੁੱਤ ਜਾਂ ਜੁੜੇ ਨਾਲ ਵੀ ਪੰਜਾਬੀ ਸਭਿਆਚਾਰਕ ਵਿਰਸੇ ਤੇ ਪਰਵਾਰ ਦੀ ਸਾਨੋ੍ਹ ਸ਼ੌਕਤ ਦੀ ਪਹਿਚਾਣ ਨੰੂ ਵਧਾਉਂਦੀ ਹੈ। ਸੋ ਕੇਸਾਂ ਦੀ ਸੰਭਾਲ ਕਿਸੇ ਵੀ ਬਹਾਨਿਆਂ ਤੋਂ ਗੁਰੇਜ਼ ਕਰ ਕੇ ਕੀਤੀ ਜਾ ਸਕਦੀ ਹੈ। ਇਸ ਕਰ ਕੇ ਅੰਮਿ੍ਰਤ ਛਕੋ ਤੇ ਸਿੰਘ ਛਕੋ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋ ਜਾਣੀ ਕਰਵਾਉਂਦੇ ਰਹੋ ਤਾਂ ਜੋ ਇਹ ਜਾਣ ਸਕਣ ਕਿ ਖ਼ਾਲਸੇ ਨੇ ਕੇਸ ਜਾਂ ਦਸਤਾਰ ਦੀ ਥਾਂ ਖੋਪੜ ਲਹਾਉਣ ਨੂੰ ਪਹਿਲ ਦਿੱਤੀ।


ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :738
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ