ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਲਈ ਕੀ ਕਰਨਾ ਚਾਹੀਦਾ ਹੈ

ਆਮ ਲੋਕਾਂ ਵਿਚ ਨਾਮੁ ਜਪਣ ਦਾ ਭਾਵ ਹੈ ਕਿ ਕਿਸੇ ਨਾਂ ਜਾਂ ਅੱਖਰ ਦਾ ਰਟਨ ਕਰੀ ਜਾਣਾਂ ਹੈ, ਜਦੋਂ ਕਿ ਗੁਰਬਾਣੀ ਅਨੁਸਾਰ ਅਜੇਹਾ ਰਟਨ ਪ੍ਰਵਾਨ ਨਹੀਂ। ਇਸ ਤਰ੍ਹਾਂ ਦੇ ਪ੍ਰਚਾਰ ਦਾ ਕਾਰਨ ਇਹ ਹੈ ਕਿ ਸਾਨੂੰ ਦੂਸਰੇ ਧਰਮਾਂ ਦੀਆਂ ਰਵਾਇਤਾਂ ਬਾਰੇ ਗਿਆਨ ਤਾਂ ਬਹੁਤ ਹੈ, ਪਰੰਤੂ ਅਸੀਂ ਕਦੇ ਵੀ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਵਿਚੋਂ ਆਪਣੇ ਸ਼ੰਕਿਆਂ ਦਾ ਨਿਵਾਰਨ ਕਰਨ ਲਈ ਉਪਰਾਲਾ ਜਾਂ ਖੋਜ ਕਰਨ ਦੀ ਕੋਸ਼ਿਸ ਨਹੀਂ ਕਰਦੇ। ਆਮ ਲੋਕਾਂ ਨੂੰ ਡੇਰੇ ਵਾਲੇ ਬਾਬਿਆਂ ਦੀਆਂ ਕਹਾਣੀਆਂ ਬੜੀਆਂ ਸੁਆਦਲੀਆਂ ਲੱਗਦੀਆਂ ਹਨ, ਕਿਉਂਕਿ ਉਨ੍ਹਾਂ ਦੇ ਤਰੀਕੇ ਜਿਆਦਾ ਆਸਾਨ ਤੇ ਸਿਧੇ ਹੁੰਦੇ ਹਨ, ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਉਪਰ ਪੂਰਾ ਭਰੋਸਾ ਬਣ ਜਾਂਦਾ ਹੈ, ਤੇ ਉਹ ਲੋਕਾਂ ਦਾ ਵਿਸ਼ਵਾਸ ਜਿਤਣ ਵਿਚ ਕਾਮਯਾਬ ਵੀ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਆਮ ਲੋਕ ਅਕਸਰ ਗੁਮਰਾਹ ਹੁੰਦੇ ਰਹਿੰਦੇ ਹਨ।

ਗੁਰਬਾਣੀ ਤਾਂ ਸਾਨੂੰ ਸਪੱਸ਼ਟ ਕਰਕੇ ਸਮਝਾਂਦੀ ਹੈ ਕਿ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਦੇ ਜੀਵਨ ਵਿਚ ਹਨੇਰਾ ਹੀ ਹਨੇਰਾ ਹੈ, ਤੇ ਗੁਰੂ ਤੋਂ ਬਿਨਾ ਸਹੀ ਜੀਵਨ ਦੀ ਸਮਝ ਵੀ ਨਹੀਂ ਆ ਸਕਦੀ। ਗੁਰੂ ਤੋਂ ਬਿਨਾ ਮਨੁੱਖ ਦੀ ਸੁਰਤਿ ਉੱਚੀ ਨਹੀਂ ਹੁੰਦੀ ਤੇ ਜੀਵਨ ਵਿਚ ਸਫਲਤਾ ਵੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ। ਕਵੀ ਨਲੵ ਜੀ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਵਿਚ ਆ ਕੇ ਸਦਾ ਥਿਰ ਰਹਿਣ ਵਾਲੇ ਸੱਚੇ ਅਕਾਲ ਪੁਰਖ ਬਾਰੇ ਵਿਚਾਰ ਕਰ ਤੇ ਉਸ ਨੂੰ ਸਦਾ ਯਾਦ ਕਰਦਾ ਰਹਿ। ਸਦਾ ਸ਼ਬਦ ਗੁਰੂ ਦੀ ਸਰਨ ਵਿਚ ਪਿਆ ਰਹਿ, ਇਸ ਤਰ੍ਹਾਂ ਕਰਨ ਨਾਲ ਤੇਰੇ ਸਾਰੇ ਪਾਪ ਕੱਟੇ ਜਾਣਗੇ। ਆਪਣੀਆਂ ਅੱਖਾਂ ਵਿਚ, ਆਪਣੇ ਬੋਲਾਂ ਵਿਚ, ਕੇਵਲ ਗੁਰੂ ਨੂੰ ਵਸਾਓ, ਕਿਉਂਕਿ ਗੁਰੂ ਸਦਾ ਲਈ ਥਿਰ ਰਹਿਣ ਵਾਲਾ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜਿਹੜਾ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਸ ਦਾ ਇਸ ਸੰਸਾਰ ਵਿਚ ਆਣਾਂ ਅਸਫਲ ਹੋ ਜਾਂਦਾ ਹੈ।

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥ ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲੵ ਕਹਿ ॥ ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥4॥8॥ (1399)

ਜਦੋਂ ਕੋਈ ਮਨੁੱਖ ਆਪਣੇ ਦੁਖ ਦਰਦ ਕਿਸੇ ਹੋਰ ਦੂਸਰੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਕਸਰ ਉੁਹ ਦੂਸਰਾ ਮਨੁੱਖ ਸਗੋਂ ਆਪਣੇ ਅਨੇਕਾਂ ਦੁਖ ਦਰਦ ਵਾਪਿਸ ਸੁਣਾਣ ਲਗ ਪੈਂਦਾ ਹੈ। ਦੁਨੀਆਂ ਵਾਲੇ ਇਹ ਸਾਕ ਸਬੰਧੀ, ਮਿੱਤਰ, ਭਰਾ ਜਿਹੜੇ ਵੀ ਦਿਸਦੇ ਹਨ, ਉਹ ਸਭ ਆਪੋ ਆਪਣੇ ਮਨੋਰਥ ਵਾਸਤੇ ਹੀ ਮਿਲਦੇ ਹਨ। ਇਸ ਲਈ ਆਪਣਾ ਹਰੇਕ ਦੁਖ ਦਰਦ ਆਪਣੇ ਅਸਲੀ ਮਾਲਕ, ਅਕਾਲ ਪੁਰਖੁ ਨੂੰ ਹੀ ਬਿਆਨ ਕਰਨਾ ਚਾਹੀਦਾ ਹੈ, ਕਿਉਂਕਿ ਉਹ ਸਾਰੇ ਦੁਖਾਂ ਨੂੰ ਦੂਰ ਕਰ ਸਕਦਾ ਹੈ। ਜਿਹੜਾ ਅਕਾਲ ਪੁਰਖੁ ਇਕ ਖਿਨ ਵਿਚ ਸਾਰੇ ਪਾਪਾਂ ਦਾ ਨਾਸ ਕਰ ਸਕਦਾ ਹੈ, ਉਸ ਨੂੰ ਸਦਾ ਯਾਦ ਕਰਦੇ ਰਹਿਣਾਂ ਚਾਹੀਦਾ ਹੈ, ਉਸ ਦਾ ਧਿਆਨ ਆਪਣੇ ਮਨ ਵਿਚ ਰੱਖਣਾਂ ਚਾਹੀਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਹੇ ਮੇਰੇ ਮਨ! ਸਦਾ ਅਕਾਲ ਪੁਰਖੁ ਉਤੇ ਭਰੋਸਾ ਰੱਖ, ਕਿਉਂਕਿ, ਅਸੀਂ ਜਿੱਥੇ ਵੀ ਜਾਈਏ, ਉਹ ਮਾਲਕ ਅਕਾਲ ਪੁਰਖੁ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਤੇ, ਉਹ ਅਕਾਲ ਪੁਰਖੁ ਆਪਣੇ ਦਾਸਾਂ ਦੀ ਤੇ ਆਪਣੇ ਸੇਵਕਾਂ ਦੀ ਇੱਜ਼ਤ ਆਪ ਰੱਖਦਾ ਹੈ।

ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥1॥ ਰਹਾਉ ॥ (860)

ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ, ਪਰੰਤੂ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ, ਜਿਸ ਨੂੰ ਗੁਰੂ ਆਪ ਸਮਝਾਏ। ਫਿਰ ਉਹ ਮਨੁੱਖ ਜੋ ਚਾਹੁੰਦਾ ਹੈ, ਗੁਰੂ ਪਾਸੋਂ ਫਲ ਹਾਸਲ ਕਰ ਸਕਦਾ ਹੈ। ਪਰੰਤੂ ਇਹ ਧਿਆਨ ਵਿਚ ਰੱਖਣਾਂ ਹੈ, ਕਿ ਗੁਰੂ ਪਾਸੋਂ ਨਾਮੁ ਦੀ ਦਾਤ ਹੀ ਮੰਗਣੀ ਚਾਹੀਦੀ ਹੈ, ਕਿਉਂਕਿ ਨਾਮੁ ਵਿਚ ਜੁੜਿਆ ਹੀ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਸਕਦਾ ਹੈ। ਇਸ ਲਈ ਇਕਾਗਰ ਚਿੱਤ ਹੋ ਕੇ ਪੇ੍ਰਮ ਨਾਲ ਆਪਣੇ ਸਤਿਗੁਰੂ ਦੀ ਸਰਨ ਵਿਚ ਆਉਣਾ ਹੈ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੀ ਸਰਨ ਲੈ ਲਈ, ਉਨ੍ਹਾਂ ਦੇ ਹਿਰਦੇ ਵਿਚ ਅਕਾਲ ਪੁਰਖੁ ਦੇ ਨਾਮੁ ਦਾ ਰਸ ਸਮਾ ਜਾਂਦਾ ਹੈ, ਤੇ ਉਨ੍ਹਾਂ ਦੇ ਮਨ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ। ਪਰੰਤੂ ਜਗਤ ਵਿਚ ਅਜੇਹੇ ਬੰਦੇ ਵਿਰਲੇ ਹੀ ਹਨ, ਜਿਹੜੇ ਸਤਿਗੁਰੂ ਦੀ ਸਰਨ ਲੈਂਦੇ ਹਨ, ਤੇ ਹਉਮੈ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਅਕਾਲ ਪੁਰਖੁ ਦੇ ਨਾਮੁ ਨੂੰ ਟਿਕਾ ਲੈਂਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ, ਕਿ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਚੱਖ, ਤਾਂ ਜੋ ਤੇਰੀ ਮਾਇਆ ਲਈ ਤ੍ਰਿਸ਼ਨਾ ਦੂਰ ਹੋ ਜਾਵੇ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਵਿਚ ਆ ਕੇ ਅਕਾਲ ਪੁਰਖੁ ਦੇ ਨਾਮੁ ਦਾ ਰਸ ਚਖ ਲਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।

ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥1॥ ਰਹਾਉ ॥ (26)

ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦਾ ਨਾਮੁ ਸੁਣ ਕੇ ਮੰਨ ਲਿਆ ਹੈ, ਉਨ੍ਹਾਂ ਦਾ ਆਪਣੀ ਅੰਤਰ ਆਤਮਾ ਵਿਚ ਅਕਾਲ ਪੁਰਖੁ ਦਾ ਨਿਵਾਸ ਬਣਿਆ ਰਹਿੰਦਾ ਹੈ, ਤੇ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ। ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤਰ ਆਚਰਨ ਵਾਲੇ ਹੋ ਜਾਂਦੇ ਹਨ, ਉਨ੍ਹਾਂ ਦੇ ਹਿਰਦੇ ਵਿਚ ਗਿਆਨ ਦਾ ਚਾਨਣ ਹੋ ਜਾਂਦਾ ਹੈ, ਤੇ ਉਨ੍ਹਾਂ ਨੂੰ ਸਹੀ ਜੀਵਨ ਜੀਊਣ ਦੀ ਜਾਚ ਆ ਜਾਂਦੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਉਸ ਸਰਬ ਵਿਆਪਕ ਅਕਾਲ ਪੁਰਖੁ ਨੂੰ ਪਛਾਣ ਲਿਆ ਹੈ, ਉਹ ਫਿਰ ਉਸ ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਅਜੇਹੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਾਇਆ ਦੇ ਝਮੇਲਿਆਂ ਵਿਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਸੁਣ ਕੇ ਮੰਨ ਲਿਆ ਹੈ, ਉਹ ਅਕਾਲ ਪੁਰਖੁ ਨੂੰ ਹਰ ਵੇਲੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ। ਅਕਾਲ ਪੁਰਖੁ ਦੀ ਭਗਤੀ ਵਿਚ ਰੰਗੇ ਹੋਏ ਮਨੁੱਖਾਂ ਦਾ ਮਨ ਪਵਿਤਰ ਹੋ ਜਾਂਦਾ ਹੈ, ਤੇ ਸਰੀਰ ਵੀ ਪਵਿਤਰ ਹੋ ਜਾਂਦਾ ਹੈ, ਉਨ੍ਹਾਂ ਦੀ ਘਾਲਣਾਂ ਅਕਾਲ ਪੁਰਖੁ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਅਕਾਲ ਪੁਰਖੁ ਦੇ ਪਵਿਤਰ ਨਾਮ ਨੂੰ ਹਮੇਸ਼ਾਂ ਧਿਆਇਆ ਕਰ। ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮੱਥੇ ਉੱਤੇ ਧੁਰੋਂ ਅਕਾਲ ਪੁਰਖੁ ਦੀ ਹਜ਼ੂਰੀ ਵਿਚੋਂ ਸਿਮਰਨ ਦਾ ਲੇਖ ਲਿਖਿਆ ਮਿਲ ਜਾਂਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਦੀ ਯਾਦ ਵਿਚ ਆਪਣੀ ਸੁਰਤਿ ਜੋੜੀ ਰੱਖਦੇ ਹਨ।

ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥1॥ ਰਹਾਉ ॥ (27,28)

ਮਨੁੱਖ ਆਪਣੇ ਸਰੀਰ ਨੂੰ ਵੱਸ ਵਿਚ ਰੱਖਣ ਲਈ ਅਨੇਕਾਂ ਤਰ੍ਹਾਂ ਦੇ ਤਪ ਤੇ ਯਤਨ ਕਰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ਉਸ ਦੇ ਮਨ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ। ਅਜੇਹੇ ਮਿੱਥੇ ਹੋਏ ਧਾਰਮਿਕ ਕਰਮ ਕਰਨ ਨਾਲ ਅਕਾਲ ਪੁਰਖੁ ਦੇ ਨਾਮੁ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਦੁਨੀਆਂ ਦੀ ਕਿਰਤ ਵਿਹਾਰ ਕਰਦਾ ਹੋਇਆ ਵਿਕਾਰਾਂ ਵਲੋਂ ਬਚਿਆ ਰਹਿੰਦਾ ਹੈ, ਉਸ ਦੇ ਮਨ ਵਿਚ ਅਕਾਲ ਪੁਰਖੁ ਦਾ ਨਾਮੁ ਵੱਸ ਸਕਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਉੱਪਰ ਕਾਬੂ ਪਾ ਲੈਂਦਾ ਹੈ, ਉਹ ਸੰਸਾਰ ਰੂਪੀ ਸਮੁੰਦਰ ਵਿਚ ਡੁੱਬਣੋਂ ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਮੇਰੀ ਗੱਲ ਧਿਆਨ ਨਾਲ ਸੁਣ ਤੇ ਸਦਾ ਸਤਿਗੁਰੂ ਦੀ ਸਰਨ ਵਿਚ ਪਿਆ ਰਹਿ। ਗੁਰੂ ਦੀ ਕਿਰਪਾ ਨਾਲ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਤੇ ਇਸ ਜ਼ਹਿਰ ਦੀ ਤਰ੍ਹਾਂ ਭਰੇ ਹੋਏ ਸੰਸਾਰ ਰੂਪੀ ਸਮੁੰਦਰ ਵਿਚੋਂ ਗੁਰੂ ਦੇ ਸ਼ਬਦ ਦੁਆਰਾ ਹੀ ਤਰ ਕੇ ਪਾਰ ਹੋ ਸਕਦੇ ਹਾਂ।

ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥ ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥1॥ ਰਹਾਉ ॥ (33)

ਗੁਰੂ ਦਾ ਹੁਕਮ ਮੰਨਣਾ ਇਕ ਐਸੀ ਸੇਵਾ ਹੈ, ਜਿਸ ਦੀ ਬਰਕਤਿ ਨਾਲ ਅਕਾਲ ਪੁਰਖੁ ਦਾ ਨਾਮੁ ਮਨ ਵਿਚ ਵੱਸ ਸਕਦਾ ਹੈ। ਅਕਾਲ ਪੁਰਖੁ ਦੇ ਨਾਮੁ ਦੁਆਰਾ ਹੀ ਆਤਮਕ ਆਨੰਦ ਮਿਲਦਾ ਹੈ, ਤੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਬਾਣੀ ਦੁਆਰਾ ਆਤਮਕ ਜੀਵਨ ਸੋਹਣਾ ਬਣ ਸਕਦਾ ਹੈ। ਗੁਰੂ ਦੇ ਸ਼ਬਦ ਦੀ ਮਿਹਰ ਸਦਕਾ ਮਨੁੱਖ ਨੂੰ ਅਕਾਲ ਪੁਰਖੁ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ, ਕਿ ਅਕਾਲ ਪੁਰਖੁ ਸਦਾ ਹਾਜ਼ਰ ਨਾਜ਼ਰ ਹੈ, ਤੇ ਸਭ ਜੀਵਾਂ ਦੀ ਸੰਭਾਲ, ਉਹ ਆਪ ਹੀ ਕਰ ਰਿਹਾ ਹੈ। ਅਜੇਹੇ ਮਨੁੱਖਾਂ ਦਾ ਮਨ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਬਾਣੀ ਵਿਚ ਰੰਗਿਆ ਰਹਿੰਦਾ ਹੈ, ਤੇ ਉਨ੍ਹਾਂ ਦੇ ਸਰੀਰ ਵਿਚੋਂ ਵਿਕਾਰ ਮਿੱਟ ਜਾਂਦੇ ਹਨ। ਜਿਹੜੇ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਵਿਚ ਸੁਤੇ ਰਹਿੰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪੂੰਜੀ ਲੁਟਾ ਲੈਂਦੇ ਹਨ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿ, ਤੇ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਇਸ ਤਰ੍ਹਾਂ ਕਰਨ ਨਾਲ ਆਪਣੇ ਆਤਮਕ ਜੀਵਨ ਦੀ ਫ਼ੳਮਪ;ਸਲ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਾ ਸਕੇਂਗਾ, ਨਹੀਂ ਤਾਂ ਜਦੋਂ ਅੰਤ ਸਮੇਂ ਨੂੰ ਤੇਰੇ ਜੀਵਨ ਦੇ ਖੇਤ ਵਿਚ ਕੂੰਜ ਆ ਪਏਗੀ ਭਾਵ, ਬਿਰਧ ਅਵਸਥਾ ਆ ਜਾਵੇਗੀ, ਤੇ ਫਿਰ ਤੂੰ ਆਪਣੇ ਆਪ ਦਾ ਬਚਾਅ ਨਹੀਂ ਕਰ ਸਕੇਂਗਾ।

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥1॥ ਰਹਾਉ ॥ (34, 35)

ਗੁਣ ਧਾਰਨ ਕਰਨ ਵਾਲੀ ਜੀਵ ਇਸਤ੍ਰੀ ਤ੍ਰਿਸ਼ਨਾ ਤੇ ਵਿਕਾਰਾਂ ਨੂੰ ਤਿਆਗ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿਚ ਲੱਭ ਲੈਦੀ ਹੈ। ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਅਕਾਲ ਪੁਰਖੁ ਦੇ ਪ੍ਰੇਮ ਪਿਆਰ ਵਿਚ ਉਸ ਦੇ ਗੁਣ ਗਾਇਨ ਕਰਦੀ ਰਹਿੰਦੀ ਹੈ। ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, ਕਿ ਸਤਿਗੁਰੂ ਦੀ ਸਰਨ ਵਿਚ ਆਣ ਤੋਂ ਬਿਨਾ ਕਿਸੇ ਨੇ ਵੀ ਅਕਾਲ ਪੁਰਖੁ ਨੂੰ ਨਹੀਂ ਲੱਭਿਆ, ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦੋਂ ਤਕ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਪਾਂਦਾ, ਉਸ ਦੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਉਤਰਦੀ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ ਤੇ ਅੰਗ ਸੰਗ ਵੱਸਦਾ ਦਿੱਖਾਈ ਦਿੰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਤਿਗੁਰੂ ਦੀ ਰਜ਼ਾ ਵਿਚ ਤੁਰ, ਗੁਰੂ ਦੀ ਰਜ਼ਾ ਵਿਚ ਤੁਰਨ ਸਦਕਾ ਤੂੰ ਆਪਣੇ ਅੰਤਰ ਆਤਮੇ ਵਿਚ ਟਿਕਿਆ ਰਹੇਂਗਾ, ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤੁ ਪੀਂਦਾ ਰਹੇਂਗਾ, ਜਿਸ ਦੀ ਬਰਕਤ ਨਾਲ ਸੁਖਾਂ ਦਾ ਟਿਕਾਣਾ ਲੱਭ ਸਕੇਂਗਾ।

ਸਿਰੀਰਾਗੁ ਮਹਲਾ 3 ॥ ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥ ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥ ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥1॥ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥1॥ ਰਹਾਉ ॥ (36,37)

ਅਕਾਲ ਪੁਰਖੁ ਜਦੋਂ ਆਪ ਦਿਆਲ ਹੁੰਦਾ ਹੈ, ਤਾਂ ਉਹ ਆਪ ਹੀ ਸਹੀ ਜੀਵਨ ਦੀ ਸੂਝ ਬਖ਼ਸ਼ਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮੱਤ ਦੁਆਰਾ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ। ਅਕਾਲ ਪੁਰਖੁ ਆਪ ਹੀ ਆਪਣੇ ਹੁਕਮੁ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮੁ ਵਿਚ ਹੀ ਜੀਵਾਂ ਦੀ ਸੰਭਾਲ ਕਰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਹੇ ਮੇਰੇ ਮਨ! ਗੁਰੂ ਦੇ ਹੁਕਮੁ ਵਿਚ ਤੁਰ। ਜਿਹੜਾ ਮਨੁੱਖ ਗੁਰੂ ਦਾ ਹੁਕਮੁ ਮੰਨਦਾ ਹੈ, ਉਸ ਦਾ ਮਨ, ਤੇ ਸਰੀਰ ਸ਼ਾਂਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ।

ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥1॥ ਰਹਾਉ ॥ (37)

ਜੇ ਸੁਖ ਦੇਣ ਵਾਲਾ ਅਕਾਲ ਪੁਰਖੁ ਮਨ ਵਿਚ ਵੱਸ ਜਾਏ, ਤਾਂ ਦੁਨੀਆਂ ਦੇ ਦੁਖ ਜ਼ੋਰ ਨਹੀਂ ਪਾ ਸਕਦੇ। ਜਦੋਂ ਹਿਰਦੇ ਵਿਚ ਉਹ ਅਕਾਲ ਪੁਰਖੁ ਵੱਸ ਜਾਂਦਾ ਹੈ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ। ਜਦੋਂ ਮਨੁੱਖ ਦਾ ਮਨ ਇਕ ਅਕਾਲ ਪੁਰਖੁ ਦੀ ਯਾਦ ਵਿਚ ਲੀਨ ਹੋ ਜਾਂਦਾ ਹੈ, ਤਾਂ ਉਸ ਦਾ ਮਨ ਮਾਇਆ ਵਾਲੇ ਪਾਸੇ ਡੋਲਣੋਂ ਹਟ ਜਾਂਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਂਣਾ ਹੈ ਕਿ ਸਾਰੀ ਸ੍ਰਿਸ਼ਟੀ ਦੇ ਕਰਤੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ-ਸਾਲਾਹ ਕਰ। ਪਰੰਤੂ ਇਹ ਧਿਆਨ ਵਿਚ ਰੱਖਣਾ ਹੈ ਕਿ ਸਾਲਾਹ ਦੀ ਦਾਤਿ ਸਿਰਫ ਗੁਰੂ ਪਾਸੋਂ ਹੀ ਮਿਲਦੀ ਹੈ, ਸੋ ਤੂੰ ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਓ।

ਮਨ ਮੇਰੇ ਕਰਤੇ ਨੋ ਸਾਲਾਹਿ ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥1॥ ਰਹਾਉ ॥ (43,44)

ਅਕਾਲ ਪੁਰਖੁ ਸਭ ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈ, ਇਸ ਲਈ ਸਦਾ ਉਸ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ। ਸਿਰਫ਼ੳਮਪ; ਉਸ ਅਕਾਲ ਪੁਰਖੁ ਦੀ ਸਹਾਇਤਾ ਦੀ ਆਸ ਰੱਖਣੀ ਚਾਹੀਦੀ ਹੈ, ਜਿਹੜਾ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਆਨੰਦ ਨਾਲ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਅੱਠੇ ਪਹਰ ਅਕਾਲ ਪੁਰਖੁ ਦਾ ਨਾਮੁ, ਆਪਣੇ ਚਿਤ ਵਿਚ ਵਸਾ ਕੇ ਰੱਖਣਾ ਚਾਹੀਦਾ ਹੈ ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ।

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥1॥ ਰਹਾਉ ॥ (44)

ਅਕਾਲ ਪੁਰਖੁ ਹੀ ਅਸਲ ਭਰਾ, ਮਿੱਤਰ, ਮਾਂ ਤੇ ਪਿਓ ਹੈ, ਕਿਉਂਕਿ ਅਸਲੀ ਪਾਲਣਹਾਰ ਸਿਰਫ਼ੳਮਪ; ਅਕਾਲ ਪੁਰਖੁ ਆਪ ਹੀ ਹੈ। ਆਪਣੇ ਮਨ ਵਿਚ ਉਸ ਅਕਾਲ ਪੁਰਖੁ ਦਾ ਆਸਰਾ ਰੱਖਣਾ ਚਾਹੀਦਾ ਹੈ, ਜਿਸ ਨੇ ਇਹ ਜਿੰਦ ਤੇ ਸਰੀਰ ਦਿੱਤਾ ਹੈ ਤੇ ਜੀਵ ਨੂੰ ਵਿਕਾਰ ਤੋਂ ਬਚਾਣ ਵਾਲਾ ਹੈ। ਇਹੀ ਅਰਦਾਸ ਕਰਨੀ ਹੈ ਕਿ ਸਭ ਕੁਝ ਆਪਣੇ ਵੱਸ ਵਿਚ ਰੱਖਣ ਵਾਲਾ ਅਕਾਲ ਪੁਰਖੁ ਮਨ ਵਿਚੋਂ ਕਦੇ ਵੀ ਨਾ ਭੁੱਲੇ। ਜਿਹੜਾ ਮਨੁੱਖ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ, ਉਹ ਸਭ ਗੁਣਾਂ ਨਾਲ ਮੁਕੰਮਲ ਹੋ ਜਾਂਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਹੋਰ ਸਭ ਤਰ੍ਹਾਂ ਦੇ ਉਪਾਵ ਤਿਆਗ ਦੇ। ਸਿਰਫ਼ੳਮਪ; ਪੂਰੇ ਗੁਰੂ ਨੂੰ ਸਦਾ ਚੇਤੇ ਰੱਖ, ਸਿਰਫ਼ੳਮਪ; ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ ਇਕ ਅਕਾਲ ਪੁਰਖੁ ਦੇ ਚਰਨਾਂ ਦੀ ਲਗਨ ਆਪਣੇ ਹਿਰਦੇ ਅੰਦਰ ਲਗਾਈ ਰੱਖ।

ਮਨ ਮੇਰੇ ਸਗਲ ਉਪਾਵ ਤਿਆਗੁ ॥ ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥1॥ ਰਹਾਉ ॥ (45)

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜ ਲਿਆ, ਉਨ੍ਹਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਤੇ ਉਹ ਲੋਕ ਪਰਲੋਕ ਵਿਚ ਮੰਨੇ ਪਰਮੰਨੇ ਹੋ ਜਾਂਦੇ ਹਨ। ਸਾਧ ਸੰਗਤਿ ਵਿਚ ਰਹਿ ਕੇ ਉਨ੍ਹਾਂ ਦਾ ਜਨਮ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਉਹ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ, ਤੇ ਹਰ ਥਾਂ ਆਦਰ ਪਾਂਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ੳਮਪ; ਇਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਤੇ ਉਹ ਅਕਾਲ ਪੁਰਖੁ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।

ਮਨ ਮੇਰੇ ਏਕੋ ਨਾਮੁ ਧਿਆਇ ॥ ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥1॥ ਰਹਾਉ ॥ (45)

ਅਕਾਲ ਪੁਰਖੁ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ, ਇਸ ਲਈ ਸਦਾ ਅਕਾਲ ਪੁਰਖੁ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ। ਅਕਾਲ ਪੁਰਖੁ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਅਕਾਲ ਪੁਰਖੁ ਦਾ ਹੁਕਮੁ ਅੱਟਲ ਹੈ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਥਾਂ ਵੀ ਸਦਾ ਕਾਇਮ ਰਹਿਣ ਵਾਲਾ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਯਾਦ ਕਰਦੇ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਸਬਦ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਧਿਆਨ ਨਾਲ ਸੰਭਾਲ ਕੇ ਰੱਖ, ਤੇ ਅਕਾਲ ਪੁਰਖੁ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਵੀ ਆਪਣੇ ਮਨ ਤੋਂ ਨਾ ਵਿਸਾਰ। ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਅਕਾਲ ਪੁਰਖੁ ਉਸ ਉੱਤੇ ਆਪਣੀ ਮਿਹਰ ਕਰਦਾ ਹੈ।

ਮਨ ਮੇਰੇ ਸਤਿਗੁਰ ਸੇਵਾ ਸਾਰੁ ॥ ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥ (48)

ਆਪਣੇ ਮਨ ਨੂੰ ਸਮਝਾਣਾ ਹੈ ਕਿ ਸਾਧ ਸੰਗਤਿ ਵਿਚ ਰਹਿ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪ ਤਾਂ ਜੋ ਮਨ ਚਾਹੇ ਫਲ ਪ੍ਰਾਪਤ ਕਰ ਸਕੇ ਤੇ ਆਪਣੇ ਦੁਖਾਂ ਕਲੇਸ਼ਾਂ ਨੂੰ ਦੂਰ ਕਰ ਸਕੇ। ਜਿਸ ਮਨੋਰਥ ਵਾਸਤੇ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ, ਉਸ ਮਨੋਰਥ ਨੂੰ ਪੂਰਾ ਕਰਨ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਜਿਸ ਮਨੁੱਖ ਦੀ ਪ੍ਰੀਤ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਦਾ ਸਰੀਰ ਵੀ ਪਵਿਤਰ ਹੋ ਜਾਂਦਾ ਹੈ, ਤੇ ਉਸ ਦੀਆਂ ਸਾਰੀਆਂ ਗਿਆਨ ਇੰਦ੍ਰੀਆਂ ਵਿਕਾਰਾਂ ਵਲੋਂ ਹਟ ਜਾਂਦੀਆਂ ਹਨ। ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਬਰਕਤ ਨਾਲ ਹੀ ਸੁਖ, ਆਤਮਕ ਅਡੋਲਤਾ ਤੇ ਆਨੰਦ ਦੇ ਰਸ ਪ੍ਰਾਪਤ ਹੋ ਸਕਦੇ ਹਨ, ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ।

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥ ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥4॥17॥87॥ (48)

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਵੱਸ ਜਾਂਦਾ ਹੈ, ਉਸ ਨੂੰ ਕੋਈ ਦੁਖ, ਕਲੇਸ਼ ਜਾਂ ਡਰ ਪੋਹ ਨਹੀਂ ਸਕਦਾ। ਲੋਕ ਕੋ੍ਰੜਾਂ ਹੀ ਹੋਰ ਹੋਰ ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ ਦੀ ਸਰਨ ਵਿਚ ਆਣ ਤੋਂ ਬਿਨਾ ਮਨੁੱਖ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਇਸ ਲਈ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖ ਭਾਵ, ਹਉਮੈ ਛੱਡ ਕੇ ਸਬਦ ਗੁਰੂ ਵਿਚ ਆਪਣੀ ਸਰਧਾ ਬਣਾ। ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿਚ ਆਪਣੀ ਸੁਰਤਿ ਨੂੰ ਜੋੜ।

ਗੁਰ ਕੇ ਚਰਨ ਮਨ ਮਹਿ ਧਿਆਇ ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥1॥ ਰਹਾਉ ॥ (51)

ਜਿਹੜੇ ਮਨੁੱਖ ਆਪਣੇ ਮਨ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਰਹਿੰਦੇ ਹਨ, ਤੇ ਉਸ ਅਕਾਲ ਪੁਰਖੁ ਦਾ ਰੂਪ ਹੋ ਜਾਂਦੇ ਹਨ। ਪਰ ਇਸ ਜਗਤ ਦੇ ਜਿਆਦਾ ਤਰ ਲੋਕ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ ਤੇ ਅਕਾਲ ਪੁਰਖੁ ਨੂੰ ਚੇਤੇ ਨਹੀਂ ਕਰਦੇ। ਅਕਾਲ ਪੁਰਖੁ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਦੇ ਸਬਦ ਨਾਲ ਮਿਲਾਂਦਾ ਹੈ, ਉਹ ਮਨੁੱਖ ਮਾਇਆ ਦਾ ਮੋਹ ਛੱਡ ਕੇ ਕੇਵਲ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਿੰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਕਰਕੇ ਪੈਦਾ ਹੋਣ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਇਸ ਲਈ ਹੇ ਮੇਰੇ ਮਨ! ਗੁਰੂ ਦੀ ਸਿੱਖਿਆ ਨੂੰ ਧਿਆਨ ਨਾਲ ਸੁਣ, ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿਚ ਚੰਗੀ ਤਰ੍ਹਾਂ ਵੀਚਾਰ ਤੇ ਅੰਦਰ ਵਸਾ ਕੇ ਰੱਖ। ਜੇ ਤੂੰ ਅਕਾਲ ਪੁਰਖੁ ਦਾ ਨਾਮੁ ਜਪਦਾ ਰਹੇਗਾ, ਤਾਂ ਸੰਸਾਰ ਰੂਪੀ ਸਮੰੁਦਰ ਤੋਂ ਪਾਰ ਲੰਘ ਸਕੇਗਾ।

ਸੁਣਿ ਮਨ ਮੇਰੇ ਸਬਦੁ ਵੀਚਾਰਿ ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥1॥ ਰਹਾਉ ॥ (161)

ਜਿਹੜੇ ਮਨੁੱਖ ਗੁਰੂ ਦੀ ਸਰਨ ਵਿਚ ਆ ਜਾਂਦੇ ਹਨ, ਉਹ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਬਾਣੀ ਉਚਾਰ ਕੇ ਹੋਰਨਾਂ ਨੂੰ ਵੀ ਸੁਣਾਂਦੇ ਰਹਿੰਦੇ ਹਨ। ਗੁਰੂ ਦੀ ਸਰਨ ਵਿਚ ਆ ਕੇ ਅਜੇਹੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਰੰਗੇ ਰਹਿੰਦੇ ਹਨ, ਤੇ ਉਨ੍ਹਾਂ ਦਾ ਜੀਵਨ ਪਵਿਤਰ ਹੋ ਜਾਂਦਾ ਹੈ। ਇਸ ਲਈ ਹੇ ਮੇਰੇ ਮਨ! ਸਬਦ ਗੁਰੂ ਦੀ ਦੱਸੀ ਸਿੱਖਿਆ ਉਤੇ ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮੁ ਅੰਮ੍ਰਿਤੁ ਪੀਣਾ ਚਾਹੀਦਾ ਹੈ।

ਏ ਮਨ ਮੇਰੇ ਭਰਮੁ ਨ ਕੀਜੈ ॥ ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥1॥ ਰਹਾਉ ॥ (161, 162)

ਉਸ ਅਕਾਲ ਪੁਰਖੁ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ। ਇਸ ਲਈ ਆਪਣੀ ਮਤ ਤਿਆਗ ਕੇ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿਚ ਟਿਕਾ ਕੇ ਰੱਖਣਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ, ਕਿ ਹੇ ਮੇਰੇ ਮਨ! ਅਕਾਲ ਪੁਰਖੁ ਦੇ ਪ੍ਰੇਮ ਵਿਚ ਚੰਗੀ ਤਰ੍ਹਾਂ ਲੀਨ ਹੋ ਕੇ ਅਕਾਲ ਪੁਰਖੁ ਦਾ ਨਾਮੁ ਜਪ, ਉਹ ਨਾਮੁ ਤੇਰੇ ਸਰੀਰ ਰੂਪੀ ਘਰ ਵਿਚ, ਹਿਰਦੇ ਵਿਚ, ਤੇ ਬਾਹਰ ਹਰ ਥਾਂ, ਸਦਾ ਤੇਰੇ ਨਾਲ ਰਹਿੰਦਾ ਹੈ। ਆਪਣੇ ਮਨ ਵਿਚ ਉਸ ਅਕਾਲ ਪੁਰਖੁ ਦਾ ਆਸਰਾ ਰੱਖ, ਤੇ ਗੁਰੂ ਦੇ ਸ਼ਬਦ ਦਾ ਆਨੰਦ ਮਾਣ, ਕਿਉਂਕਿ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਭਰਭੂਰ ਰਸ ਹੈ। ਅਕਾਲ ਪੁਰਖੁ ਨੂੰ ਭੁਲਾ ਕੇ ਹੋਰ ਦੂਸਰੇ ਉੱਦਮ ਕਿਸੇ ਕੰਮ ਨਹੀਂ ਆ ਸਕਦੇ, ਇਸ ਲਈ ਅਕਾਲ ਪੁਰਖੁ ਦੀ ਸਰਨ ਵਿਚ ਪਿਆ ਰਹਿ, ਕਿਉਂਕਿ ਉਹ ਅਕਾਲ ਪੁਰਖੁ ਆਪਣੀ ਮਿਹਰ ਕਰ ਕੇ ਜੀਵ ਦੀ ਇੱਜ਼ਤ ਵੀ ਆਪ ਹੀ ਰੱਖਦਾ ਹੈ।

ਜਪਿ ਮਨ ਮੇਰੇ ਰਾਮ ਰਾਮ ਰੰਗਿ ॥ ਘਰਿ ਬਾਹਰਿ ਤੇਰੈ ਸਦ ਸੰਗਿ ॥1॥ ਰਹਾਉ ॥ਤਿਸ ਕੀ ਟੇਕ ਮਨੈ ਮਹਿ ਰਾਖੁ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥ ਅਵਰਿ ਜਤਨ ਕਹਹੁ ਕਉਨ ਕਾਜ ॥ ਕਰਿ ਕਿਰਪਾ ਰਾਖੈ ਆਪਿ ਲਾਜ ॥2॥ (177,178)

ਆਪਣੇ ਮਨ ਨੂੰ ਸਮਝਾਣਾ ਹੈ ਕਿ ਉਸ ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੀ ਬਾਣੀ ਜਪਿਆ ਕਰ, ਜਿਸ ਨਾਲ ਹਰੇਕ ਕਿਸਮ ਦੇ ਦੁਖ ਦਰਦ ਦੂਰ ਹੋ ਜਾਂਦੇ ਹਨ, ਆਤਮਕ ਆਨੰਦ ਮਿਲਦਾ ਹੈ, ਤੇ, ਅਕਾਲ ਪੁਰਖੁ ਦਾ ਅਮੋਲਕ ਨਾਮੁ ਮਨ ਵਿਚ ਵੱਸ ਜਾਂਦਾ ਹੈ। ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਬਾਣੀ ਉਚਾਰਿਆ ਕਰ। ਇਸ ਗੁਰਬਾਣੀ ਦੁਆਰਾ ਹੀ ਸੰਤ ਜਨ ਆਪਣੀ ਜੀਭ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ।

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥1॥ ਰਹਾਉ ॥ (192)

ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਨਾਲ ਮਾਇਆ ਦਾ ਪ੍ਰਭਾਵ ਘਟ ਜਾਂਦਾ ਹੈ, ਤੇ ਮਨ ਅੰਦਰ ਸਾਰੇ ਸੁਖ ਵੱਸਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਪੂਰੇ ਗੁਰੂ ਦਾ ਪਵਿਤਰ ਉਪਦੇਸ਼ ਲੈ ਕੇ, ਦਿਨ ਰਾਤ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ। ਆਪਣੇ ਮਨ ਨੂੰ ਸਮਝਾਣਾ ਹੈ ਕਿ ਹੇ ਮੇਰੇ ਮਨ! ਇਕ ਅਕਾਲ ਪੁਰਖੁ ਦਾ ਹੀ ਨਾਮੁ ਚੇਤੇ ਕਰਿਆ ਕਰ। ਇਹ ਨਾਮੁ ਹੀ ਤੇਰੀ ਜਿੰਦ ਦੇ ਕੰਮ ਆਵੇਗਾ, ਤੇ ਜਿੰਦ ਦੇ ਨਾਲ ਸਦਾ ਨਿਭੇਗਾ।

ਭਜੁ ਮਨ ਮੇਰੇ ਏਕੋ ਨਾਮ ॥ ਜੀਅ ਤੇਰੇ ਕੈ ਆਵੈ ਕਾਮ ॥1॥ ਰਹਾਉ ॥ (193)

ਗੁਰੂ ਸਾਹਿਬ ਸਿਖਿਆ ਦਿੰਦੇ ਹਨ ਕਿ ਆਪਣੇ ਮਨ ਨੂੰ ਸਮਝਾਣਾ ਹੈ ਕਿ ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, ਇਸ ਨੂੰ ਧਿਆਨ ਨਾਲ ਸੁਣ ਤੇ ਸਦਾ ਅਕਾਲ ਪੁਰਖੁ ਦੀ ਸਰਨ ਵਿਚ ਪਿਆ ਰਹਿ। ਅਕਾਲ ਪੁਰਖੁ ਚਲਾਕੀਆਂ ਨਾਲ ਖ਼ੁਸ਼ ਨਹੀਂ ਹੁੰਦਾ, ਭਾਂਵੇਂ ਹਜ਼ਾਰਾਂ ਕਿਸਮ ਦੀਆਂ ਚਲਾਕੀਆਂ ਕਰ ਲਵੋ, ਪਰੰਤੂ ਇੱਕ ਚਲਾਕੀ ਵੀ ਸਹਾਈ ਨਹੀਂ ਹੋ ਸਕਦੀ। ਜੇਕਰ ਸਾਰੀਆਂ ਦਲੀਲਾਂ ਤੇ ਸਿਆਣਪਾਂ ਛੱਡ ਕੇ ਸਬਦ ਗੁਰੂ ਦਾ ਆਸਰਾ ਲਏਂਗਾ, ਤਾਂ ਅਕਾਲ ਪੁਰਖੁ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ।

ਸਲੋਕੁ ॥ ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥ ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥ (260)

ਆਪਣੇ ਮਨ ਅੰਦਰ ਅਕਾਲ ਪੁਰਖ ਦੀ ਸਿਫਤਿ ਸਾਲਾਹ ਕਰ। ਹਮੇਸ਼ਾਂ ਮਨ ਦੇ ਅੰਦਰ ਸੱਚਾ ਵਿਹਾਰ ਕਰ ਤੇ ਦੂਸਰਿਆਂ ਦਾ ਭਲਾ ਸੋਚ। ਜੀਭ ਨਾਲ ਮਿੱਠੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣ, ਇਸ ਤਰ੍ਹਾਂ ਕਰਕੇ ਆਪਣੇ ਜੀਵਨ ਨੂੰ ਸਦਾ ਲਈ ਸੁਖੀ ਕਰ ਸਕੇਂਗਾ। ਅੱਖਾਂ ਨਾਲ ਅਕਾਲ ਪੁਰਖ ਦਾ ਰਚਿਆ ਹੋਇਆ ਜਗਤ ਤਮਾਸ਼ਾ ਵੇਖ, ਗੁਰੂ ਦੀ ਸੰਗਤਿ ਵਿਚ ਟਿਕਿਆਂ ਪਰਿਵਾਰ ਦਾ ਮੋਹ ਤੇ ਹੋਰ ਵਿਕਾਰ ਮਨ ਵਿਚੋਂ ਮਿਟ ਸਕਦੇ ਹਨ। ਪੈਰਾਂ ਨਾਲ ਗੁਰੂ ਦੇ ਦੱਸੇ ਮਾਰਗ ਅਨੁਸਾਰ ਚੱਲ, ਭਾਵ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਵਿਚ ਰਹਿੰਦੇ ਹੋਏ ਗੁਰਮਤਿ ਅਨੁਸਾਰ ਜੀਵਨ ਬਤੀਤ ਕਰ। ਜੇਕਰ ਅਕਾਲ ਪੁਰਖੁ ਦੇ ਨਾਮੁ ਨੂੰ ਰਤਾ ਭਰ ਵੀ ਜਪ ਲਈਏ ਤਾਂ ਮਨ ਵਿਚੋਂ ਪਾਪ ਦੂਰ ਹੋ ਜਾਂਦੇ ਹਨ। ਹੱਥਾਂ ਨਾਲ ਗੁਰੂ ਦੀ ਦੱਸੀ ਹੋਈ ਸਿਖਿਆ ਅਨੁਸਾਰ ਕੰਮ ਕਰ ਤੇ ਕੰਨ ਨਾਲ ਅਕਾਲ ਪੁਰਖ ਦੀ ਸਿਫਤਿ ਸਾਲਾਹ ਦੀ ਬਾਣੀ ਨੂੰ ਸੁਣ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦੀ ਦਰਗਾਹ ਵਿਚ ਪਰਵਾਨ ਹੋ ਸਕੇਗਾ।

ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ਕਰਿ ਮਨ ਮੇਰੇ ਸਤਿ ਬਿਉਹਾਰ ॥ ਨਿਰਮਲ ਰਸਨਾ ਅੰਮ੍ਰਿਤੁ ਪੀਉ ॥ ਸਦਾ ਸੁਹੇਲਾ ਕਰਿ ਲੇਹਿ ਜੀਉ ॥ ਨੈਨਹੁ ਪੇਖੁ ਠਾਕੁਰ ਕਾ ਰੰਗੁ ॥ ਸਾਧਸੰਗਿ ਬਿਨਸੈ ਸਭ ਸੰਗੁ ॥ ਚਰਨ ਚਲਉ ਮਾਰਗਿ ਗੋਬਿੰਦ ॥ ਮਿਟਹਿ ਪਾਪ ਜਪੀਐ ਹਰਿ ਬਿੰਦ ॥ ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ ਹਰਿ ਦਰਗਹ ਨਾਨਕ ਊਜਲ ਮਥਾ ॥2॥ (281)

ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਮਨ ਵਿਚ ਵਸਾਣ ਨਾਲ ਮਨ ਦੇ ਭਰਮ ਤੇ ਭਟਕਣਾ ਦੂਰ ਹੋ ਸਕਦੀ ਹੈ। ਗੁਰੂ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਵਿਚਾਰ ਕੇ ਸਦਾ ਟਿਕੇ ਰਹਿਣ ਨਾਲ ਆਤਮਕ ਆਨੰਦ ਮਾਣ ਸਕਦੇ ਹਾਂ। ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਕਰਦੇ ਰਹਿੰਣ ਨਾਲ ਤਿ੍ਰਸ਼ਨਾ ਦੀ ਅੱਗ ਮਿਟ ਜਾਂਦੀ ਹੈ ਤੇ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ ਹੀ ਅਕਾਲ ਪੁਰਖੁ ਦਾ ਨਾਮੁ ਮਿਲ ਸਕਦਾ ਹੈ, ਤੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਬਾਣੀ ਦੀ ਕਦਰ ਬਾਰੇ ਸਮਝ ਆ ਸਕਦੀ ਹੈ। ਇਸ ਲਈ ਹੇ ਮੇਰੇ ਮਨ! ਗੁਰਬਾਣੀ ਦੁਆਰਾ ਅਕਾਲ ਪੁਰਖੁ ਬਾਰੇ ਅਸਲੀਅਤ ਤੇ ਉਸ ਦੀ ਜਾਣ ਪਛਾਣ ਬਾਰੇ ਗਿਆਨ ਦੀਆਂ ਗੱਲ ਸੁਣ। ਸਭ ਦੀ ਲੋੜ ਅਨੁਸਾਰ ਪਦਾਰਥ ਦੇਣ ਵਾਲੇ ਅਕਾਲ ਪੁਰਖੁ ਦੀ ਸਮਰੱਥਾ ਇਤਨੀ ਹੈ ਕਿ ਉਹ ਹਰੇਕ ਤਰ੍ਹਾਂ ਦਾ ਢੰਗ ਜਾਣਦਾ ਹੈ। ਅਕਾਲ ਪੁਰਖੁ ਦਾ ਨਾਮੁ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਜੋ ਕਿ ਗੁਰੂ ਦੀ ਸਰਨ ਪਿਆਂ ਹੀ ਮਿਲ ਸਕਦਾ ਹੈ।

ਸੁਣਿ ਮਨ ਮੇਰੇ ਤਤੁ ਗਿਆਨੁ ॥ ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥1॥ ਰਹਾਉ ॥ (423)

ਜੇ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹੇ ਤਾਂ ਉਤਨਾ ਚਿਰ ਮਨੁੱਖ ਜੋ ਕੁਝ ਵੀ ਕਰਦਾ ਹੈ, ਸਭ ਕੁਝ ਵਿਕਾਰਾਂ ਵਾਲਾ ਕੰਮ ਹੀ ਕਰਦਾ ਹੈ। ਸਰੀਰ ਨੂੰ ਤੀਰਥਾਂ ਤੇ ਜਾ ਕੇ ਬਾਹਰੋਂ ਇਸ਼ਨਾਨ ਕਰਾਣ ਨਾਲ ਸਰੀਰ ਬਾਹਰੋਂ ਤਾਂ ਸਾਫ ਹੋ ਸਕਦਾ ਹੈ, ਪਰੰਤੂ ਮਨ ਪਵਿਤਰ ਨਹੀਂ ਹੋ ਸਕਦਾ। ਸੰਸਾਰ ਦੇ ਬਹੁਤ ਸਾਰੇ ਲੋਕ ਅਜੇਹੇ ਭਰਮ ਭੁਲੇਖਿਆਂ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਮਨ ਪਵਿਤਰ ਹੋ ਜਾਂਦਾ ਹੈ। ਕੋਈ ਵਿਰਲਾ ਮਨੁੱਖ ਹੀ ਇਸ ਸੱਚਾਈ ਨੂੰ ਸਮਝਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਉਸ ਦਾ ਮਨ ਪਵਿਤਰ ਹੋ ਜਾਂਦਾ ਹੈ। ਇਸ ਲਈ ਹੇ ਮੇਰੇ ਮਨ! ਤੂੰ ਵਿਕਾਰਾਂ ਤੋਂ ਬਚਣ ਲਈ ; ਅਕਾਲ ਪੁਰਖੁ ਦਾ ਨਾਮੁ ਜਪਿਆ ਕਰ। ਅਕਾਲ ਪੁਰਖੁ ਦਾ ਇਹ ਨਾਮੁ ਰੂਪੀ ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ।

ਵਡਹੰਸੁ ਮਹਲਾ 3 ਘਰੁ 1 ॥ ਸਤਿਗੁਰ ਪ੍ਰਸਾਦਿ ॥ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥1॥ ਜਪਿ ਮਨ ਮੇਰੇ ਤੂ ਏਕੋ ਨਾਮੁ ॥ ਸਤਿਗੁਰ ਦੀਆ ਮੋ ਕਉ ਏਹੁ ਨਿਧਾਨੁ ॥1॥ ਰਹਾਉ ॥ (558)

ਆਤਮਕ ਜੀਵਨ ਦੇ ਰਸਤੇ ਵਿਚ ਮਾਇਆ ਦਾ ਮੋਹ ਮਾਨੋ ਇਕ ਘੁੱਪ ਹਨੇਰੇ ਦੀ ਤਰ੍ਹਾਂ ਹੈ, ਗੁਰੂ ਦੀ ਸਰਨ ਵਿਚ ਪੈਣ ਤੋਂ ਬਿਨਾ ਇਸ ਮਾਇਆ ਦੇ ਹਨੇਰੇ ਵਿਚੋਂ ਬਾਹਰ ਨਿਕਲਣ ਲਈ ਆਤਮਕ ਜੀਵਨ ਲਈ ਗਿਆਨ ਨਹੀਂ ਮਿਲ ਸਕਦਾ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ, ਨਹੀਂ ਤਾਂ ਜਿਆਦਾ ਤਰ ਲੋਕ ਮਾਇਆ ਦੇ ਮੋਹ ਵਿਚ ਫਸ ਕੇ ਖ਼ੁਆਰ ਹੁੰਦੇ ਰਹਿੰਦੇ ਹਨ। ਗੁਰੂ ਦਾ ਸ਼ਬਦ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ, ਤੇ ਉਸ ਨੂੰ ਅਕਾਲ ਪੁਰਖੁ ਦੇ ਚਰਨਾਂ ਵਿਚ ਜੋੜ ਸਕਦਾ ਹੈ। ਇਸ ਲਈ ਹੇ ਮੇਰੇ ਮਨ! ਗੁਰੂ ਦੀ ਮਤਿ ਅਨੁਸਾਰ ਜੀਵਨ ਦੇ ਰਸਤੇ ਤੇ ਚੱਲ। ਜੇ ਤੂੰ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹੇਗਾ ਤਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਪਾਣ ਦਾ ਰਸਤਾ ਵੀ ਲੱਭ ਲਏਂਗਾ।

ਵਡਹੰਸੁ ਮਹਲਾ 3 ॥ ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥ ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥1॥ ਮਨ ਮੇਰੇ ਗੁਰਮਤਿ ਕਰਣੀ ਸਾਰੁ ॥ ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥1॥ ਰਹਾਉ ॥ (559)

ਹਉਮੈ ਦਾ ਅਕਾਲ ਪੁਰਖੁ ਦੇ ਨਾਮੁ ਨਾਲ ਵੈਰ ਵਿਰੋਧ ਹੈ, ਇਹ ਦੋਵੇਂ ਇਕੱਠੇ ਹਿਰਦੇ ਵਿਚ ਨਹੀਂ ਰਹਿ ਸਕਦੇ। ਹਉਮੈ ਵਿਚ ਟਿਕੇ ਰਹਿਣ ਨਾਲ ਅਕਾਲ ਪੁਰਖੁ ਦੀ ਸੇਵਾ ਭਗਤੀ ਨਹੀਂ ਹੋ ਸਕਦੀ। ਜਦੋਂ ਮਨੁੱਖ ਹਉਮੈ ਵਿਚ ਟਿਕਿਆ ਰਹਿੰਦਾ ਹੈ ਤਾਂ ਅਕਸਰ ਦੂਸਰੇ ਦੀ ਚੰਗੀ ਗੱਲ ਜਾਂ ਸਿਖਿਆ ਘਟ ਹੀ ਸੁਣਦਾ ਹੈ, ਤੇ ਆਪਣੇ ਆਪ ਨੂੰ ਹੀ ਜਿਆਦਾ ਤਰ ਠੀਕ ਸਮਝਦਾ ਹੈ। ਅਜੇਹੇ ਲੋਕ ਗੁਰਬਾਣੀ ਵਿਚ ਗੁਰੂ ਸਾਹਿਬ ਦੀਆਂ ਦਿੱਤੀਆਂ ਗਈਆਂ ਸਿਖਿਆਵਾਂ ਵਲ ਵੀ ਧਿਆਨ ਨਹੀਂ ਦਿੰਦੇ ਤੇ ਆਪਣੀਆਂ ਰਵਾਇਤਾਂ ਜਾਂ ਹੰਕਾਰ ਵਿਚ ਹੀ ਮਸਤ ਰਹਿੰਦੇ ਹਨ। ਅਜੇਹੇ ਮਨੁੱਖਾਂ ਦੇ ਮਨ ਅੰਦਰ ਗੁਰੂ ਦੀ ਮਤ ਨਹੀਂ ਜਾ ਸਕਦੀ, ਜਿਸ ਕਰਕੇ ਉਹ ਗਿਆਨ ਹੀਣ ਹੀ ਰਹਿੰਦੇ ਹਨ। ਹਉਮੈ ਦੇ ਘੁੱਪ ਹਨੇਰੇ ਵਿਚ ਅਕਾਲ ਪੁਰਖੁ ਦੀ ਭਗਤੀ ਨਹੀਂ ਹੋ ਸਕਦੀ, ਤੇ ਨਾ ਹੀ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ। ਪਰ ਜੇ ਗੁਰੂ ਮਿਲ ਪਏ ਭਾਵ ਗੁਰਬਾਣੀ ਲਈ ਪ੍ਰੇਮ ਤੇ ਸਤਿਕਾਰ ਪੈਦਾ ਹੋ ਜਾਵੇ ਤਾਂ ਮਨੁੱਖ ਦੇ ਮਨ ਅੰਦਰੋਂ ਹਉਮੈ ਦੂਰ ਹੋ ਸਕਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਵਿਚ ਵੱਸ ਸਕਦਾ ਹੈ। ਇਸ ਲਈ ਹੇ ਮੇਰੇ ਮਨ! ਤੂੰ ਆਪਣੇ ਅੰਦਰ ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਉਪਰਾਲਾ ਕਰਦਾ ਰਹਿ। ਜੇਕਰ ਤੂੰ ਗੁਰੂ ਦਾ ਹੁਕਮ ਮੰਨੇਂਗਾ, ਤਾਂ ਤੈਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਵੇਗਾ, ਤੇ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗਾ।

ਵਡਹੰਸੁ ਮਹਲਾ 3 ॥ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥1॥ ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥ ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥ (560)

ਜਿਹੜੇ ਮਨੁੱਖ ਗੁਰੂ ਦੀ ਸਰਨ ਵਿਚ ਪੈ ਕੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਸੱਚੀ ਬਾਣੀ ਆਪਣੇ ਹਿਰਦੇ ਵਿਚ ਵਸਾ ਲੈਦੇ ਹਨ, ਉਨ੍ਹਾਂ ਦੇ ਮਨ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਧੁੰਨ ਸਦਾ ਚੱਲਦੀ ਰਹਿੰਦੀ ਹੈ। ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਕਰਨ ਵਾਲੇ ਗੁਰੂ ਦੇ ਸ਼ਬਦ ਦੀ ਵੀਚਾਰ ਅਜੇਹੇ ਮਨੁੱਖ ਦੇ ਜੀਵਨ ਦਾ ਧੁਰਾ ਬਣ ਜਾਂਦੀ ਹੈ, ਜਿਸ ਸਦਕਾ ਉਹ ਮਨੱਖ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਕਰਦਾ ਰਹਿੰਦਾ ਹਾਂ। ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਕਿ ਸਦਾ ਦਿਨ ਰਾਤ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਕਰਦੇ ਰਹਿੰਦੇ ਹਨ। ਇਸ ਲਈ ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਤੋਂ ਸਦਕੇ ਜਾਇਆ ਕਰ। ਪਰ ਇਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਤੂੰ ਤਾਂ ਹੀ ਹਾਸਲ ਕਰ ਸਕੇਂਗਾ, ਜੇਕਰ ਤੂੰ ਅਕਾਲ ਪੁਰਖੁ ਦੇ ਸੇਵਕਾਂ ਦਾ ਵੀ ਸੇਵਕ ਬਣਿਆ ਰਹੇਂਗਾ।

ਵਡਹੰਸੁ ਮਹਲਾ 3 ਅਸਟਪਦੀਆ ॥ ਫ਼ਲਟ; ਸਤਿਗੁਰ ਪ੍ਰਸਾਦਿ ॥ ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥1॥ ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥1॥ ਰਹਾਉ ॥ (564,565)

ਜਦੋਂ ਕੋਈ ਮਨੁੱਖ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ, ਤਾਂ ਉਹ ਮਨੁੱਖ ਅਕਾਲ ਪੁਰਖੁ ਦੀ ਮੇਹਰ ਸਦਕਾ ਸਿਫ਼ੳਮਪ;ਤਿ ਸਾਲਾਹ ਕਰਨ ਦਾ ਫਲ ਪ੍ਰਾਪਤ ਕਰਦਾ ਰਹਿੰਦਾ ਹੈ। ਜਿਸ ਮਨੁੱਖ ਦੇ ਮਨ ਅੰਦਰ ਸਤਿਗੁਰੂ ਦੀ ਸਿਫ਼ੳਮਪ;ਤਿ ਸਾਲਾਹ ਕਰਨ ਵਾਲੀ ਸਿੱਖਿਆ ਦੀ ਜੋਤਿ ਜਗ ਜਾਂਦੀ ਹੈ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਉਹ ਮਨੁੱਖ ਮਾਇਆ ਪਿਛੇ ਭਟਕਣਾ ਤਿਆਗ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਅਨੁਸਾਰ ਚਲ ਕੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦਾ ਖ਼ਜ਼ਾਨਾ ਲੱਭ ਲਿਆ, ਉਹ ਮਨੁੱਖ ਉਸ ਨਾਮੁ ਰੂਪੀ ਖ਼ਜ਼ਾਨੇ ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ।

ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ (599)

ਇਸ ਸਰੀਰ ਵਿਚ ਕਾਮ ਕੋ੍ਰਧ ਲੋਭ ਮੋਹ ਅਹੰਕਾਰ ਪੰਜ ਚੋਰ ਵੱਸਦੇ ਹਨ, ਜਿਹੜੇ ਮਨੁੱਖ ਦੇ ਅੰਦਰੋਂ ਆਤਮਕ ਜੀਵਨ ਦੇਣ ਵਾਲਾ ਨਾਮੁ ਧਨ ਲੁੱਟਦੇ ਰਹਿੰਦੇ ਹਨ, ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਸਿਖਿਆ ਵੱਲ ਧਿਆਨ ਨਹੀਂ ਦਿੰਦੇ, ਤੇ ਸਭ ਕੁਝ ਲੁਟਾ ਕੇ ਦੁਖੀ ਹੰੁਦੇ ਰਹਿੰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਤੇ ਅਕਾਲ ਪੁਰਖੁ ਦੀ ਮੇਹਰ ਸਦਕਾ ਸੁਖੀ ਰਹਿੰਦਾ ਹੈ। ਇਸ ਲਈ ਹੇ ਮੇਰੇ ਮਨ ਹਮੇਸ਼ਾਂ ਧਿਆਨ ਵਿਚ ਰੱਖ ਕਿ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਨਾਲ ਹੀ ਅਕਾਲ ਪੁਰਖੁ ਮਿਲ ਸਕਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਹੈ ਤੇ ਭਟਕ ਰਿਹਾ ਹੈ, ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਦਰਗਾਹ ਵਿਚ ਸਜਾ ਮਿਲਦੀ ਰਹਿੰਦੀ ਹੈ।

ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ (600)

ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਨਾਲ ਇਹੋ ਜਿਹਾ ਪਿਆਰ ਬਣਾ ਕਿ ਗੁਰਬਾਣੀ ਦੁਆਰਾ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹੇ, ਤਾਂ ਜੋ ਅਕਾਲ ਪੁਰਖੁ ਨੂੰ ਅੱਠੇ ਪਹਿਰ ਭਾਵ ਹਰ ਵੇਲੇ ਆਪਣੇ ਨੇੜੇ ਵੱਸਦਾ ਸਮਝ ਸਕੇਂ।

ਐਸੀ ਪ੍ਰੀਤਿ ਕਰਹੁ ਮਨ ਮੇਰੇ ॥ ਆਠ ਪਹਰ ਪ੍ਰਭ ਜਾਨਹੁ ਨੇਰੇ ॥1॥ ਰਹਾਉ ॥ (807)

ਅਕਾਲ ਪੁਰਖੁ ਆਪ ਸਭ ਨੂੰ ਆਸਰਾ ਦੇਣ ਵਾਲਾ ਹੈ, ਇਸ ਲਈ ਕਿਸੇ ਹੋਰ ਮਨੁੱਖ ਦਾ ਓਟ ਤੇ ਆਸਰਾ ਰੱਖਣਾ ਵਿਅਰਥ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ, ਗੁਰੂ ਉਸ ਨੂੰ ਆਨੰਦ ਦੇਣ ਵਾਲੇ ਅਕਾਲ ਪੁਰਖੁ ਦੇ ਦਰਸ਼ਨ ਕਰਾ ਦਿੰਦਾ ਹੈ। ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ ਅੰਤ ਨੂੰ ਅਕਾਲ ਪੁਰਖੁ ਹੀ ਰੱਖਿਆ ਕਰ ਸਕਣ ਵਾਲਾ ਹੈ। ਪਰੰਤੂ ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਤੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਕੇ ਹੀ ਅਕਾਲ ਪੁਰਖੁ ਨੂੰ ਮਿਲਿਆ ਜਾ ਸਕਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ੳਮਪ; ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਿਹਾ ਕਰ। ਤੇਰਾ ਇਹ ਮਨੁੱਖਾ ਜਨਮ ਸਫਲ ਕਰਨ ਦਾ ਕਾਰਜ ਇਕ ਦਿਨ ਜ਼ਰੂਰ ਪੂਰਾ ਹੋ ਜਾਵੇਗਾ।

ਏਕੋ ਨਾਮੁ ਧਿਆਇ ਮਨ ਮੇਰੇ ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥1॥ ਰਹਾਉ ॥ (896)

ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ। ਗੁਰੂ ਅਕਾਲ ਪੁਰਖੁ ਦੇ ਨਾਮੁ ਦੀ ਦਾਤ ਦੇਣ ਵਾਲਾ ਹੈ, ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲੈ ਲਿਆ, ਉਹ ਸਦਾ ਆਨੰਦ ਮਾਣਦਾ ਰਹਿੰਦਾ ਹੈ। ਇਸ ਲਈ ਹੇ ਮੇਰੇ ਮਨ! ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਜੀਵਨ ਦਾ ਆਸਰਾ ਬਣਾ, ਕਿਉਂਕਿ ਅਕਾਲ ਪੁਰਖੁ ਹਰੇਕ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਮਨ ਮੇਰੇ ਰਾਮ ਨਾਮੁ ਆਧਾਰੁ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥1॥ ਰਹਾਉ ॥ (1132)

ਗੁਰੂ ਦੇ ਸ਼ਬਦ ਦੁਆਰਾ ਇਹ ਪਤਾ ਲਗਦਾ ਹੈ, ਕਿ ਅਕਾਲ ਪੁਰਖੁ ਬੜੇ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖਜ਼ਾਨਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਤੇ ਵਿਕਾਰਾਂ ਤੋਂ ਖਲਾਸੀ ਪਾਣ ਲਈ ਰਸਤਾ ਲੱਭਦਾ ਹੈ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਕਰਕੇ ਭਟਕਦੇ ਰਹਿੰਦੇ ਹਨ, ਤੇ ਕੁਰਾਹੇ ਪਏ ਰਹਿੰਦੇ ਹਨ, ਉਨ੍ਹਾਂ ਨੂੰ ਆਤਮਕ ਜੀਵਨ ਬਾਰੇ ਸਹੀ ਵਿਚਾਰ ਨਹੀਂ ਸੁੱਝਦੀ। ਇਸ ਲਈ ਹੇ ਮੇਰੇ ਮਨ! ਹਮੇਸ਼ਾਂ ਧਿਆਨ ਵਿਚ ਰੱਖ ਕਿ ਜਿਸ ਮਨੁੱਖ ਉੱਤੇ ਅਕਾਲ ਪੁਰਖੁ ਆਪਣੀ ਮਿਹਰ ਦੀ ਨਦਰ ਕਰਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦੀ ਕਦੇ ਨਾ ਮੁੱਕ ਸਕਣ ਵਾਲੀ ਸਿਫ਼ੳਮਪ;ਤਿ ਸਾਲਾਹ ਦੀ ਦਾਤ ਤੇ ਅਕਥ ਕਹਾਣੀਆਂ ਬਾਰੇ ਗਿਆਨ ਹਾਸਲ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਗੁਰਮੁਖਿ ਹੀ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਕਦਰ ਸਮਝਦੇ ਹਨ।

ਸਾਰਗ ਮਹਲਾ 3 ॥ ਮਨ ਮੇਰੇ ਹਰਿ ਕੀ ਅਕਥ ਕਹਾਣੀ ॥ ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥1॥ ਰਹਾਉ ॥ (1234,1235)

ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮੁਕਾ ਕੇ ਅਕਾਲ ਪੁਰਖੁ ਦੇ ਨਾਮੁ ਨੂੰ ਸਦਾ ਲਈ ਆਪਣੇ ਮਨ ਵਿਚ ਵਸਾ ਲਿਆ। ਉਹੀ ਮਨੁੱਖ ਜੀਵਨ ਦੇ ਸਹੀ ਰਸਤੇ ਨੂੰ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸੂਝ ਬਖ਼ਸ਼ਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ। ਅਜੇਹਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਤੇ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਵਿਚ ਆਪਣੀ ਸੁਰਤਿ ਜੋੜੀ ਰੱਖਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਇਕ ਇਕ ਖਿਨ, ਭਾਵ ਸਦਾ ਯਾਦ ਕਰਦਾ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਕਾਇਮ ਰਹੇਗਾ ਤੇ ਅਕਾਲ ਪੁਰਖੁ ਦੇ ਨਾਮੁ ਦਾ ਸਾਥ ਤੇਰੇ ਨਾਲ ਸਦਾ ਬਣਿਆ ਰਹੇਗਾ।

ਮਨ ਮੇਰੇ ਖਿਨੁ ਖਿਨੁ ਨਾਮੁ ਸਮ੍ਾਲਿ ॥ ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥1॥ ਰਹਾਉ ॥ (1259)

ਅਕਾਲ ਪੁਰਖੁ ਹਰੇਕ ਸਰੀਰ ਵਿਚ ਸਮਾਇਆ ਹੋਇਆ ਹੈ, ਇਹ ਜਿੰਦ, ਸਰੀਰ, ਪ੍ਰਾਣ ਤੇ ਸਾਰੇ ਅੰਗ ਉਸ ਦੇ ਹੀ ਦਿੱਤੇ ਹੋਏ ਹਨ। ਜਿਨ੍ਹਾਂ ਮਨੁੱਖਾਂ ਦੀ ਲਗਨ ਇਕ ਅਕਾਲ ਪੁਰਖੁ ਨਾਲ ਲੱਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ। ਕੋ੍ਰੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ ਗੁਰੂ ਆਤਮਕ ਜੀਵਨ ਦੀ ਸੂਝ ਬਖਸ਼ਦਾ ਹੈ, ਫਿਰ ਉਹ ਮਨੁੱਖ ਜਿਧਰ ਵੀ ਵੇਖਦਾ ਹਾਂ, ਉਸ ਨੂੰ ਉਧਰ ਹੀ ਸਭ ਵਿਚ ਇਕ ਅਕਾਲ ਪੁਰਖੁ ਵੱਸਦਾ ਵਿਖਾਈ ਦਿੰਦਾ ਹੈੈ। ਇਸ ਲਈ ਹੇ ਮੇਰੇ ਮਨ! ਸਦਾ ਅਕਾਲ ਪੁਰਖੁ ਦੇ ਨਾਮੁ ਵਿਚ ਲਗਨ ਲਗਾਈ ਰੱਖ। ਅਕਾਲ ਪੁਰਖੁ ਇਨ੍ਹਾਂ ਅੱਖਾਂ ਨਾਲ ਵਿਖਾਈ ਨਹੀਂ ਦਿੰਦਾ, ਉਸ ਤਕ ਗਿਆਨ ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੀ ਬੇਅੰਤ ਹੈ, ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਇਸ ਲਈ ਉਸ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਸਦਾ ਧਿਆਉਂਦੇ ਰਹਿਣਾ ਚਾਹੀਦਾ ਹੈ।

ਮਨ ਮੇਰੇ ਨਾਮਿ ਰਹਉ ਲਿਵ ਲਾਈ ॥ ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥1॥ ਰਹਾਉ ॥ (1260)

ਸਭ ਵਿਚ ਵੱਸਣ ਵਾਲੇ ਤੇ ਨਾ ਵਿਖਾਈ ਦੇਣ ਵਾਲੇ ਅਕਾਲ ਪੁਰਖੁ ਨਾਲ ਸਿਰਫ ਗੁਰੂ ਦੁਆਰਾ ਹੀ ਸਬੰਧ ਬਣਾਇਆ ਜਾ ਸਕਦਾ ਹੈੈ। ਇਸ ਲਈ ਕਹਿ ਸਕਦੇ ਹਾਂ ਕਿ ਗੁਰੂ ਅਕਾਲ ਪੁਰਖੁ ਦਾ ਰੂਪ ਹੈ, ਜੰਮਣ ਮਰਨ ਦੇ ਗੇੜ, ਤੇ ਦੁਖਾਂ ਤੋਂ ਬਚਾਣ ਵਾਲਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਨੂੰ ਵਾਰ ਵਾਰ ਨਹੀਂ ਚੱਖਦਾ। ਗੁਰੂ ਦੀ ਸਰਨ ਵਿਚ ਪਏ ਰਹਿਣ ਨਾਲ ਬਹੁਤ ਸਾਰੇ ਖ਼ਜ਼ਾਨੇ ਮਿਲ ਸਕਦੇ ਹਨ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਦਰਗਾਹ ਵਿਚ ਆਦਰ ਮਿਲ ਸਕਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਸ ਦੇ ਭਰਮ, ਡਰ, ਹਰੇਕ ਤਰ੍ਹਾਂ ਦਾ ਦੁਖ ਦਰਦ, ਸਭ ਦੂਰ ਹੋ ਜਾਂਦੇ ਹਨ। ਇਸ ਲਈ ਹੇ ਮੇਰੇ ਮਨ! ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਕਰਿਆ ਕਰ। ਗੁਰੂ ਦੀ ਸਰਨ ਵਿਚ ਪੈ ਕੇ ਦਿਨ ਰਾਤ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ, ਕਿਉਂਕਿ ਇਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜਿਹੜਾ ਮਨੁੱਖ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਉਹ ਮਨ ਚਾਹੇ ਫਲ ਪ੍ਰਾਪਤ ਕਰ ਲੈਂਦਾ ਹੈ।

ਮਲਾਰ ਮਹਲਾ 5 ॥ ਗੁਰ ਸਰਣਾਈ ਸਗਲ ਨਿਧਾਨ ॥ ਸਾਚੀ ਦਰਗਹਿ ਪਾਈਐ ਮਾਨੁ ॥ ਭ੍ਰਮ ਭਉ ਦੂਖੁ ਦਰਦੁ ਸਭੁ ਜਾਇ ॥ ਸਾਧਸੰਗਿ ਸਦ ਹਰਿ ਗੁਣ ਗਾਇ ॥ ਮਨ ਮੇਰੇ ਗੁਰੁ ਪੂਰਾ ਸਾਲਾਹਿ ॥ ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥1॥ ਰਹਾਉ ॥ (1271)

ਆਪਣੇ ਮੂਰਖ ਮਨ ਨੂੰ ਸਮਝਾਣਾ ਹੈ ਕਿ ਇਸ ਜਗਤ ਵਿਚ ਜਨਮ ਮਰਨ ਦਾ ਸਿਲਸਲਾ ਚਲਦਾ ਰਹਿਣਾਂ ਹੈ, ਇਸ ਲਈ ਅਕਾਲ ਪੁਰਖੁ ਅਗੇ ਇਹੀ ਬੇਨਤੀ ਕਰਨੀ ਹੈ ਕਿ ਮੈਨੂੰ ਗੁਰੂ ਨਾਲ ਮਿਲਾ ਦਿਉ ਤਾਂ ਜੋ ਮੈਂ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿ ਸਕਾ। ਇਹ ਨਾਮੁ ਅਕਾਲ ਪੁਰਖੁ ਦੀ ਆਪਣੀ ਮਲਕੀਅਤ ਹੈ, ਉਹੀ ਜਾਣਦਾ ਹੈ ਕਿ ਇਹ ਵਸਤੂ ਕਿਸ ਨੂੰ ਦੇਣੀ ਹੈ। ਜਿਸ ਜੀਵ ਨੂੰ ਅਕਾਲ ਪੁਰਖੁ ਇਹ ਦਾਤ ਦਿੰਦਾ ਹੈ, ਉਹੀ ਇਸ ਨੂੰ ਲੈ ਸਕਦਾ ਹੈ। ਇਹ ਨਾਮੁ ਅਕਾਲ ਪੁਰਖੁ ਦੀ ਐਸੀ ਸੰੁਦਰ ਵਸਤੂ ਹੈ, ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਵਸਤੂ ਨਹੀਂ। ਕਿਸੇ ਤਰ੍ਹਾਂ ਦੀ ਵੀ ਚਤੁਰਾਈ, ਸਿਆਣਪ ਜਾਂ ਮਨੁੱਖ ਦੀਆਂ ਗਿਆਨ ਇੰਦਿ੍ਰਆਂ ਦੁਆਰਾ ਇਸ ਤਕ ਪਹੰੁਚ ਨਹੀਂ ਹੋ ਸਕਦੀ। ਸਿਰਫ ਪੂਰਾ ਗੁਰੂ ਹੀ ਅਦਿ੍ਰਸ਼ਟ ਅਕਾਲ ਪੁਰਖੁ ਦਾ ਦੀਦਾਰ ਕਰਾ ਸਕਦਾ ਹੈ। ਜਿਹੜਾ ਮਨੁੱਖ ਇਸ ਨਾਮੁ ਰੂਪੀ ਵਸਤੂ ਨੂੰ ਚੱਖਦਾ ਹੈ, ਉਹੀ ਇਸ ਦਾ ਸੁਆਦ ਜਾਣ ਸਕਦਾ ਹੈ। ਜਿਸ ਤਰ੍ਹਾਂ ਕਿ ਇਕ ਗੰੁਗਾ ਮਿਠਿਆਈ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਠੀਕ ਉਸੇ ਤਰ੍ਹਾਂ ਉਹ ਮਨੁੱਖ ਵੀ ਨਾਮੁ ਦੇ ਸੁਆਦ ਬਾਰੇ ਬਿਆਨ ਨਹੀਂ ਕਰ ਸਕਦਾ। ਜੇਕਰ ਕਿਸੇ ਨੂੰ ਇਹ ਨਾਮੁ ਰੂਪੀ ਰਤਨ ਪ੍ਰਾਪਤ ਹੋ ਜਾਵੇ, ਤੇ ਉਹ ਮਨੁੱਖ ਇਸ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ, ਤਾਂ ਵੀ ਇਹ ਰਤਨ ਲੁਕਾਣ ਨਾਲ ਲੁਕਦਾ ਨਹੀਂ, ਕਿਉਂਕਿ ਉਸ ਮਨੁੱਖ ਦੇ ਆਤਮਕ ਜੀਵਨ ਤੋਂ ਇਸ ਰਤਨ ਨੂੰ ਪ੍ਰਾਪਤ ਕਰਨ ਦੇ ਲੱਛਣ ਦਿੱਸ ਪੈਂਦੇ ਹਨ। ਇਸ ਲਈ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਆਪਣੇ ਦਾਸ ਨੂੰ ਅਜੇਹੀ ਇੱਜ਼ਤ ਬਖ਼ਸ਼ੋ ਕਿ ਉਹ ਸਦਾ ਅਕਾਲ ਪੁਰਖੁ ਦੀ ਸ਼ਰਨ ਵਿਚ ਪਿਆ ਰਹੇ ਤੇ ਗੁਰੂ ਦੀ ਮਤਿ ਦੁਆਰਾ ਆਪਣੇ ਅੰਦਰ ਅਕਾਲ ਪੁਰਖੁ ਦਾ ਨਾਮੁ ਪਰਗਟ ਕਰਦਾ ਰਹੇ।

ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ (607)

ਗੁਰਬਾਣੀ ਵਿਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ, ਕਿ ਗੁਰ ਸਬਦ ਦੁਆਰਾ, ਸੱਚੀ ਬਾਣੀ ਦੁਆਰਾ, ਆਪਣੇ ਹਿਰਦੇ ਨਾਲ ਉਸ ਸਚੇ ਅਕਾਲ ਪੁਰਖੁ ਦੀ ਵਾਹੁ ਵਾਹੁ ਕਰਨੀ ਹੈ, ਉਸ ਦੀ ਉਸਤਤ ਕਰਨੀ ਹੈ, ਉਸ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਸ ਅਕਾਲ ਪੁਰਖੁ ਦਾ ਮਿਲਾਪ ਹੋ ਸਕੇ, ਉਸ ਦੀ ਬਖਸ਼ਸ ਮਿਲ ਸਕੇ, ਜਮਾਂ ਤੋਂ ਛੁਟਕਾਰਾ ਮਿਲ ਸਕੇ, ਉਸ ਦੇ ਦਰ ਤੇ ਸੋਭਾ ਮਿਲ ਸਕੇ, ਤੇ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਵਾਹੁ ਵਾਹੁ ਸਬਦ ਗੁਰੂ ਗਰੰਥ ਸਾਹਿਬ ਵਿਚ ਬਹੁਤ ਵਾਰੀ ਆਇਆ ਹੈ। ਕੁਝ ਕੁ ਸਬਦ ਉਦਾਹਰਣ ਲਈ ਸਾਂਝੇ ਕੀਤੇ ਗਏ ਹਨ।

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥ ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥1॥ (312,313)

ਸਲੋਕੁ ਮਃ 3 ॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥1॥

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥2॥ (514)

ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥2॥ (514)

ਸਲੋਕੁ ਮਃ 3 ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥1॥ (515)

ਮਃ 3 ॥ ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥2॥ (515)

ਗੁਰਬਾਣੀ ਵਿਚ ਸਿਰਫ ਅਕਾਲ ਪੁਰਖੁ ਦੇ ਹੀ ਗੁਣ ਗਾਇਨ ਕੀਤੇ ਗਏ ਹਨ। ਜਦੋਂ ਅਸੀਂ ਹਰ ਰੋਜ਼ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਇਹ ਗੁਣ ਗਾਇਨ ਕਰਾਂਗੇ ਤਾਂ ਇਹ ਗੁਣ ਆਪਣੇ ਆਪ ਸਾਡੇ ਵਿਚ ਵੀ ਆਉਂਣੇ ਸ਼ੁਰੂ ਹੋ ਜਾਣਗੇ। ਜਦੋਂ ਅਸੀਂ ਇਹ ਗੁਣ ਸੰਗਤੀ ਰੂਪ ਦੂਸਰਿਆਂ ਨਾਲ ਸਾਂਝੇ ਕਰਦੇ ਹਾਂ ਤਾਂ ਇਸ ਵਿਚ ਹੋਰ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹੀ ਇਕ ਤਰੀਕਾ ਹੈ, ਜਿਸ ਨਾਲ ਅਸੀਂ ਆਪਣਾ ਭਲਾ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਪੂਰੀ ਮਨੁੱਖਤਾ ਦਾ ਭਲਾ ਵੀ ਕਰ ਸਕਦੇ ਹਾਂ।

ਸਲੋਕੁ ਮਃ 3 ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥1॥ (515,516)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਜਿਆਦਾ ਤਰ ਸਬਦਾਂ ਵਿਚ ਇਹੀ ਸਿਖਿਆ ਦਿਤੀ ਗਈ ਹੈ ਕਿ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਸਦਾ ਧਿਆਉਂਦੇ ਰਹਿਣਾਂ ਹੈ। ਅਕਾਲ ਪੁਰਖੁ ਦੇ ਨਾਮੁ ਵਿਚ ਲਗਨ ਲਗਾਣ ਲਈ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈਂਣਾਂ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਸਤਿਗੁਰੂ ਦੇ ਸ਼ਬਦ ਦਾ ਉਪਦੇਸ਼ ਸੁਣਦੇ ਰਹਿਣਾ ਹੈ, ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਕਰਦੇ ਰਹਿਣਾ ਹੈ, ਸਤਿਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਅੰਕੁਰ ਹਿਰਦੇ ਵਿਚ ਉੱਗਾਣਾ ਹੈ, ਤਾਂ ਜੋ ਗੁਰੂ ਦੇ ਸ਼ਬਦ ਦੁਆਰਾ ਸਾਡੇ ਤੇ ਅਕਾਲ ਪੁਰਖੁ ਵਿਚ ਬਣੀ ਕੂੜ ਦੀ ਪਾਲ ਟੁਟ ਸਕੇ ਤੇ ਅਕਾਲ ਪੁਰਖੁ ਨਾਲ ਮਿਲਾਪ ਹੋ ਸਕੇ।

  •  ਗੁਰਬਾਣੀ ਅਨੁਸਾਰ ਨਾਮੁ ਜਪਣ ਲਈ ਸਤਿਗੁਰੂ ਦੀ ਸਰਨ ਵਿਚ ਆ ਕੇ ਸਦਾ ਥਿਰ ਰਹਿਣ ਵਾਲੇ ਸੱਚੇ ਅਕਾਲ ਪੁਰਖ ਬਾਰੇ ਵਿਚਾਰ ਕਰਨੀ ਹੈ, ਤੇ ਉਸ ਨੂੰ ਸ਼ਬਦ ਗੁਰੂ ਦੁਆਰਾ ਸਦਾ ਯਾਦ ਕਰਦੇ ਰਹਿਣਾ ਹੈ, ਇਸ ਤਰ੍ਹਾਂ ਕਰਨ ਨਾਲ ਸਾਰੇ ਪਾਪ ਕੱਟੇ ਜਾ ਸਕਦੇ ਹਨ

  •  ਆਪਣੀਆਂ ਅੱਖ ਵਿਚ, ਆਪਣੇ ਬੋਲਾਂ ਵਿਚ, ਕੇਵਲ ਗੁਰੂ ਨੂੰ ਵਸਾਓ, ਕਿਉਂਕਿ ਗੁਰੂ ਸਦਾ ਲਈ ਥਿਰ ਰਹਿਣ ਵਾਲਾ ਹੈ

  •  ਸਬਦ ਗੁਰੂ ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨਾਂ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਹੀ ਪਾਰ ਉਤਰਾ ਹੋ ਸਕਦਾ ਹੈ, ਨਾਮੁ ਗੁਰੂ ਦੁਆਰਾ ਮਿਲਦਾ ਹੈ, ਇਸ ਲਈ ਹੋਰ ਸਭ ਸੁਆਦ ਛੱਡ ਦੇ ਤੇ ਹਮੇਸ਼ਾਂ ਗੁਰੂ ਨੂੰ ਹੀ ਜਪਿਆ ਕਰੋ
  • ਸਦਾ ਅਕਾਲ ਪੁਰਖੁ ਉਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ, ਅਸੀਂ ਜਿੱਥੇ ਵੀ ਜਾਈਏ, ਉਹ ਮਾਲਕ ਅਕਾਲ ਪੁਰਖੁ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਤੇ, ਉਹ ਅਕਾਲ ਪੁਰਖੁ ਆਪਣੇ ਸੇਵਕਾਂ ਦੀ ਇੱਜ਼ਤ ਆਪ ਰੱਖਦਾ ਹੈ
  • ਜਗਤ ਵਿਚ ਅਜੇਹੇ ਬੰਦੇ ਵਿਰਲੇ ਹੀ ਹਨ, ਜਿਹੜੇ ਸਤਿਗੁਰੂ ਦੀ ਸਰਨ ਲੈਂਦੇ ਹਨ, ਤੇ ਹਉਮੈ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਅਕਾਲ ਪੁਰਖੁ ਦੇ ਨਾਮੁ ਨੂੰ ਟਿਕਾ ਲੈਂਦੇ ਹਨ; ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਵਿਚ ਆ ਕੇ ਅਕਾਲ ਪੁਰਖੁ ਦੇ ਨਾਮੁ ਦਾ ਰਸ ਚਖ ਲਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ
  •  ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮੱਥੇ ਉੱਤੇ ਧੁਰੋਂ ਅਕਾਲ ਪੁਰਖੁ ਦੀ ਹਜ਼ੂਰੀ ਵਿਚੋਂ ਸਿਮਰਨ ਦਾ ਲੇਖ ਲਿਖਿਆ ਮਿਲ ਜਾਂਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਦੀ ਯਾਦ ਵਿਚ ਆਪਣੀ ਸੁਰਤਿ ਜੋੜੀ ਰੱਖਦੇ ਹਨ
  • ਗੁਰੂ ਦੀ ਕਿਰਪਾ ਨਾਲ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਤੇ ਇਸ ਜ਼ਹਿਰ ਦੀ ਤਰ੍ਹਾਂ ਭਰੇ ਹੋਏ ਸੰਸਾਰ ਰੂਪੀ ਸਮੁੰਦਰ ਵਿਚੋਂ ਗੁਰੂ ਦੇ ਸ਼ਬਦ ਦੁਆਰਾ ਹੀ ਤਰ ਕੇ ਪਾਰ ਹੋ ਸਕਦੇ ਹਾਂ
  •  ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿਣਾ ਹੈ, ਤੇ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਹੈ, ਇਸ ਤਰ੍ਹਾਂ ਕਰਨ ਨਾਲ ਆਪਣੇ ਆਤਮਕ ਜੀਵਨ ਦੀ ਫ਼ੳਮਪ;ਸਲ ਨੂੰ ਵਿਕਾਰਾਂ ਤੋਂ ਬਚਾ ਸਕਦੇ ਹਾਂ, ਨਹੀਂ ਤਾਂ ਜਦੋਂ ਅੰਤ ਸਮੇਂ ਨੂੰ ਜਦੋਂ ਬਿਰਧ ਅਵਸਥਾ ਆ ਜਾਵੇਗੀ, ਤੇ ਫਿਰ ਆਪਣੇ ਆਪ ਦਾ ਬਚਾਅ ਨਹੀਂ ਕਰ ਸਕਾਂਗੇ
  •  ਸਤਿਗੁਰੂ ਦੀ ਰਜ਼ਾ ਵਿਚ ਤੁਰਨ ਸਦਕਾ ਮਨੁੱਖ ਆਪਣੇ ਅੰਤਰ ਆਤਮੇ ਵਿਚ ਟਿਕਿਆ ਰਹਿ ਸਕਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤੁ ਪੀ ਕੇ ਸੁਖਾਂ ਦਾ ਟਿਕਾਣਾ ਲੱਭ ਸਕਦਾ ਹੈ
  •  ਆਪਣੇ ਮਨ ਨੂੰ ਸਮਝਾਣਾ ਹੈ ਕਿ ਗੁਰੂ ਦੇ ਹੁਕਮੁ ਵਿਚ ਤੁਰ, ਜਿਹੜਾ ਮਨੁੱਖ ਗੁਰੂ ਦਾ ਹੁਕਮੁ ਮੰਨਦਾ ਹੈ, ਉਸ ਦਾ ਮਨ, ਤੇ ਸਰੀਰ ਸ਼ਾਂਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ
  •  ਇਹ ਧਿਆਨ ਵਿਚ ਰੱਖਣਾ ਹੈ ਕਿ ਸਿਫ਼ੳਮਪ;ਤਿ ਸਾਲਾਹ ਦੀ ਦਾਤਿ ਸਿਰਫ ਗੁਰੂ ਪਾਸੋਂ ਹੀ ਮਿਲਦੀ ਹੈ, ਸੋ ਤੂੰ ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ
  • ਅੱਠੇ ਪਹਰ ਅਕਾਲ ਪੁਰਖੁ ਦਾ ਨਾਮੁ, ਆਪਣੇ ਚਿਤ ਵਿਚ ਵਸਾ ਕੇ ਰੱਖਣਾ ਚਾਹੀਦਾ ਹੈ ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ
  •  ਪੂਰੇ ਗੁਰੂ ਨੂੰ ਸਦਾ ਚੇਤੇ ਰੱਖ, ਸਿਰਫ਼ੳਮਪ; ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ ਇਕ ਅਕਾਲ ਪੁਰਖੁ ਦੇ ਚਰਨਾਂ ਦੀ ਲਗਨ ਆਪਣੇ ਹਿਰਦੇ ਅੰਦਰ ਲਗਾਈ ਰੱਖ
  •  ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਤੇ ਉਹ ਅਕਾਲ ਪੁਰਖੁ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ
  •  ਸਬਦ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਧਿਆਨ ਨਾਲ ਸੰਭਾਲ ਕੇ ਰੱਖ, ਤੇ ਅਕਾਲ ਪੁਰਖੁ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਵੀ ਆਪਣੇ ਮਨ ਤੋਂ ਨਾ ਵਿਸਾਰ
  • ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ
  • ਹਉਮੈ ਛੱਡ ਕੇ, ਸਬਦ ਗੁਰੂ ਵਿਚ ਆਪਣੀ ਸਰਧਾ ਬਣਾ, ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ, ਗੁਰੂ ਦੇ ਸ਼ਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿਚ ਆਪਣੀ ਸੁਰਤਿ ਨੂੰ ਜੋੜ
  •  ਗੁਰੂ ਦੀ ਸਿੱਖਿਆ ਨੂੰ ਧਿਆਨ ਨਾਲ ਸੁਣ, ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿਚ ਚੰਗੀ ਤਰ੍ਹਾਂ ਵੀਚਾਰ ਤੇ ਅੰਦਰ ਵਸਾ ਕੇ ਰੱਖ, ਜੇ ਤੂੰ ਅਕਾਲ ਪੁਰਖੁ ਦਾ ਨਾਮੁ ਜਪਦਾ ਰਹੇਗਾ, ਤਾਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕੇਗਾ
  • ਸਬਦ ਗੁਰੂ ਦੀ ਦੱਸੀ ਸਿੱਖਿਆ ਉਤੇ ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮੁ ਅੰਮ੍ਰਿਤੁ ਪੀਣਾ ਚਾਹੀਦਾ ਹੈ
  •  ਆਪਣੇ ਮਨ ਵਿਚ ਉਸ ਅਕਾਲ ਪੁਰਖੁ ਦਾ ਆਸਰਾ ਰੱਖ, ਤੇ ਗੁਰੂ ਦੇ ਸ਼ਬਦ ਦਾ ਆਨੰਦ ਮਾਣ, ਕਿਉਂਕਿ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਭਰਭੂਰ ਰਸ ਹੈ
  •  ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਬਾਣੀ ਉੱਚਾਰਿਆ ਕਰ, ਇਸ ਗੁਰਬਾਣੀ ਦੁਆਰਾ ਹੀ ਸੰਤ ਜਨ ਆਪਣੀ ਜੀਭ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ
  • ਆਪਣੇ ਮਨ ਨੂੰ ਸਮਝਾਣਾ ਹੈ ਕਿ ਇਕ ਅਕਾਲ ਪੁਰਖੁ ਦਾ ਹੀ ਨਾਮੁ ਚੇਤੇ ਕਰਿਆ ਕਰ, ਇਹ ਨਾਮੁ ਹੀ ਤੇਰੀ ਜਿੰਦ ਦੇ ਕੰਮ ਆਵੇਗਾ, ਤੇ ਜਿੰਦ ਦੇ ਨਾਲ ਸਦਾ ਨਿਭੇਗਾ
  •  ਅਕਾਲ ਪੁਰਖੁ ਚਲਾਕੀਆਂ ਨਾਲ ਖ਼ੁਸ਼ ਨਹੀਂ ਹੁੰਦਾ, ਭਾਂਵੇਂ ਹਜ਼ਾਰਾਂ ਕਿਸਮ ਦੀਆਂ ਚਲਾਕੀਆਂ ਕਰ ਲਵੋ, ਜੇਕਰ ਸਾਰੀਆਂ ਦਲੀਲਾਂ ਤੇ ਸਿਆਣਪਾਂ ਛੱਡ ਕੇ ਸਬਦ ਗੁਰੂ ਦਾ ਆਸਰਾ ਲਏਂਗਾ, ਤਾਂ ਅਕਾਲ ਪੁਰਖੁ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ
  •  ਜੀਭ ਨਾਲ ਮਿੱਠੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣ, ਇਸ ਤਰ੍ਹਾਂ ਕਰਕੇ ਆਪਣੇ ਜੀਵਨ ਨੂੰ ਸਦਾ ਲਈ ਸੁਖੀ ਕਰ ਸਕੇਂਗਾ
  • ਅੱਖਾਂ ਨਾਲ ਅਕਾਲ ਪੁਰਖ ਦਾ ਰਚਿਆ ਹੋਇਆ ਜਗਤ ਤਮਾਸ਼ਾ ਵੇਖ, ਗੁਰੂ ਦੀ ਸੰਗਤਿ ਵਿਚ ਟਿਕਿਆਂ ਪਰਿਵਾਰ ਦਾ ਮੋਹ ਤੇ ਹੋਰ ਵਿਕਾਰ ਮਨ ਵਿਚੋਂ ਮਿਟ ਸਕਦੇ ਹਨ
  •  ਪੈਰਾਂ ਨਾਲ ਗੁਰੂ ਦੇ ਦੱਸੇ ਮਾਰਗ ਅਨੁਸਾਰ ਚਲ, ਹੱਥਾਂ ਨਾਲ ਗੁਰੂ ਦੀ ਦੱਸੀ ਹੋਈ ਸਿਖਿਆ ਅਨੁਸਾਰ ਕੰਮ ਕਰ ਤੇ ਕੰਨ ਨਾਲ ਅਕਾਲ ਪੁਰਖ ਦੀ ਸਿਫਤਿ ਸਾਲਾਹ ਦੀ ਬਾਣੀ ਨੂੰ ਸੁਣ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦੀ ਦਰਗਾਹ ਵਿਚ ਪਰਵਾਨ ਹੋ ਸਕੇਗਾ
  •  ਗੁਰਬਾਣੀ ਦੁਆਰਾ ਅਕਾਲ ਪੁਰਖੁ ਬਾਰੇ ਅਸਲੀਅਤ ਤੇ ਉਸ ਦੀ ਜਾਣ ਪਛਾਣ ਬਾਰੇ ਗਿਆਨ ਦੀਆਂ ਗੱਲ ਸੁਣ
  •  ਸਰੀਰ ਨੂੰ ਤੀਰਥਾਂ ਤੇ ਜਾ ਕੇ ਬਾਹਰੋਂ ਇਸ਼ਨਾਨ ਕਰਾਣ ਨਾਲ ਸਰੀਰ ਬਾਹਰੋਂ ਤਾਂ ਸਾਫ ਹੋ ਸਕਦਾ ਹੈ, ਪਰੰਤੂ ਮਨ ਪਵਿਤਰ ਨਹੀਂ ਹੋ ਸਕਦਾ; ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਉਸ ਦਾ ਮਨ ਪਵਿਤਰ ਹੋ ਜਾਂਦਾ ਹੈ; ਵਿਕਾਰਾਂ ਤੋਂ ਬਚਣ ਲਈ ਸਿਰਫ਼ੳਮਪ; ਅਕਾਲ ਪੁਰਖੁ ਦਾ ਨਾਮੁ ਜਪਿਆ ਕਰ, ਅਕਾਲ ਪੁਰਖੁ ਦਾ ਇਹ ਨਾਮੁ ਰੂਪੀ ਖ਼ਜ਼ਾਨਾ ਗੁਰੂ ਕੋਲੋ ਮਿਲਦਾ ਹੈ
  •  ਗੁਰੂ ਦੀ ਮੱਤ ਅਨੁਸਾਰ ਜੀਵਨ ਦੇ ਰਸਤੇ ਤੇ ਚੱਲ, ਜੇ ਤੂੰ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹੇਗਾ ਤਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਪਾਣ ਦਾ ਰਸਤਾ ਵੀ ਲੱਭ ਲਏਂਗਾ
  •  ਆਪਣੇ ਅੰਦਰ ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਉਪਰਾਲਾ ਕਰਦਾ ਰਹਿ; ਜੇਕਰ ਤੂੰ ਗੁਰੂ ਦਾ ਹੁਕਮ ਮੰਨੇਂਗਾ, ਤਾਂ ਤੈਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਵੇਗਾ, ਤੇ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ
  •  ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਦਿਨ ਰਾਤ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤ ਸਾਲਾਹ ਕਰਦੇ ਰਹਿੰਦੇ ਹਨ
  •  ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਅਨੁਸਾਰ ਚਲ ਕੇ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦਾ ਖ਼ਜ਼ਾਨਾ ਲੱਭ ਲਿਆ, ਉਹ ਮਨੁੱਖ ਨਾਮੁ ਰੂਪੀ ਖ਼ਜ਼ਾਨੇ ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ
  • ਗੁਰੂ ਦੇ ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਹੈ, ਤੇ ਭਟਕ ਰਿਹਾ ਹੈ, ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਦਰਗਾਹ ਵਿਚ ਸਜਾ ਮਿਲਦੀ ਰਹਿੰਦੀ ਹੈ
  • ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਨਾਲ ਇਹੋ ਜਿਹਾ ਪਿਆਰ ਬਣਾ ਕਿ ਗੁਰਬਾਣੀ ਦੁਆਰਾ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹੇ, ਤਾਂ ਜੋ ਅਕਾਲ ਪੁਰਖੁ ਨੂੰ ਅੱਠੇ ਪਹਿਰ ਭਾਵ ਹਰ ਵੇਲੇ ਆਪਣੇ ਨੇੜੇ ਵੱਸਦਾ ਸਮਝ ਸਕੇ
  •  ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਿਹਾ ਕਰ, ਤੇਰਾ ਇਹ ਮਨੁੱਖਾ ਜਨਮ ਸਫਲ ਕਰਨ ਦਾ ਕਾਰਜ ਇਕ ਦਿਨ ਜ਼ਰੂਰ ਪੂਰਾ ਹੋ ਜਾਵੇਗਾ
  •  ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਜੀਵਨ ਦਾ ਆਸਰਾ ਬਣਾ, ਕਿਉਂਕਿ ਅਕਾਲ ਪੁਰਖੁ ਹਰੇਕ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ
  •  ਹਮੇਸ਼ਾਂ ਧਿਆਨ ਵਿਚ ਰੱਖ ਕਿ ਜਿਸ ਮਨੁੱਖ ਉੱਤੇ ਅਕਾਲ ਪੁਰਖੁ ਆਪਣੀ ਮਿਹਰ ਦੀ ਨਦਰ ਕਰਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦੀ ਕਦੇ ਨਾ ਮੁੱਕ ਸਕਣ ਵਾਲੀ ਸਾਲਾਹ ਦੀ ਦਾਤ ਤੇ ਅਕਥ ਕਹਾਣੀਆਂ ਬਾਰੇ ਗਿਆਨ ਹਾਸਲ ਕਰਦਾ ਹੈ
  •  ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਗੁਰਮੁਖਿ ਹੀ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ੳਮਪ;ਤਿ ਸਾਲਾਹ ਦੀ ਕਦਰ ਸਮਝਦੇ ਹਨ
  • ਅਕਾਲ ਪੁਰਖੁ ਦਾ ਨਾਮੁ ਇਕ ਇਕ ਖਿਨ, ਭਾਵ ਸਦਾ ਯਾਦ ਕਰਦਾ ਰਿਹਾ ਕਰ, ਇਸ ਤਰ੍ਹਾਂ ਕਰਨ ਨਾਲ ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਕਾਇਮ ਰਹੇਗਾ ਤੇ ਅਕਾਲ ਪੁਰਖੁ ਦੇ ਨਾਮੁ ਦਾ ਸਾਥ ਤੇਰੇ ਨਾਲ ਸਦਾ ਬਣਿਆ ਰਹੇਗਾ
  • ਅਕਾਲ ਪੁਰਖੁ ਇਨ੍ਹਾਂ ਅੱਖਾਂ ਨਾਲ ਵਿਖਾਈ ਨਹੀਂ ਦਿੰਦਾ, ਉਸ ਤਕ ਗਿਆਨ ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ, ਇਸ ਲਈ ਉਸ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਸਦਾ ਧਿਆਉਂਦੇ ਰਹਿਣਾ ਚਾਹੀਦਾ ਹੈ
  • ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਸ ਦੇ ਭਰਮ, ਡਰ, ਹਰੇਕ ਤਰ੍ਹਾਂ ਦਾ ਦੁਖ ਦਰਦ, ਸਭ ਦੂਰ ਹੋ ਜਾਂਦੇ ਹਨ ਤੇ ਉਹ ਮਨ ਚਾਹੇ ਫਲ ਪ੍ਰਾਪਤ ਕਰ ਲੈਂਦਾ ਹੈ
  •  ਜਿਹੜਾ ਮਨੁੱਖ ਇਸ ਨਾਮੁ ਰੂਪੀ ਵਸਤੂ ਨੂੰ ਚੱਖਦਾ ਹੈ, ਉਹੀ ਇਸ ਦਾ ਸੁਆਦ ਜਾਣ ਸਕਦਾ ਹੈ; ਜਿਸ ਤਰ੍ਹਾਂ ਕਿ ਇਕ ਗੰੁਗਾ ਮਿਠਿਆਈ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਠੀਕ ਉਸੇ ਤਰ੍ਹਾਂ ਉਹ ਮਨੁੱਖ ਵੀ ਨਾਮੁ ਦੇ ਸੁਆਦ ਬਾਰੇ ਬਿਆਨ ਨਹੀਂ ਕਰ ਸਕਦਾ
  •  ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਆਪਣੇ ਦਾਸ ਨੂੰ ਅਜੇਹੀ ਇੱਜ਼ਤ ਬਖ਼ਸ਼ੋ ਕਿ ਉਹ ਸਦਾ ਅਕਾਲ ਪੁਰਖੁ ਦੀ ਸ਼ਰਨ ਵਿਚ ਪਿਆ ਰਹੇ ਤੇ ਗੁਰੂ ਦੀ ਮਤਿ ਦੁਆਰਾ ਆਪਣੇ ਅੰਦਰ ਅਕਾਲ ਪੁਰਖੁ ਦਾ ਨਾਮੁ ਪਰਗਟ ਕਰਦਾ ਰਹੇ
  •  ਗੁਰਬਾਣੀ ਵਿਚ ਸਿਰਫ ਅਕਾਲ ਪੁਰਖੁ ਦੇ ਹੀ ਗੁਣ ਗਾਇਨ ਕੀਤੇ ਗਏ ਹਨ; ਜਦੋਂ ਅਸੀ ਹਰ ਰੋਜ਼ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਇਹ ਗੁਣ ਗਾਇਨ ਕਰਾਂਗੇ ਤਾਂ ਇਹ ਗੁਣ ਆਪਣੇ ਆਪ ਸਾਡੇ ਵਿਚ ਵੀ ਆਉਂਣੇ ਸ਼ੁਰੂ ਹੋ ਜਾਣਗੇ
  • ਗੁਰਬਾਣੀ ਵਿਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ ਕਿ ਗੁਰ ਸਬਦ ਦੁਆਰਾ, ਸੱਚੀ ਬਾਣੀ ਦੁਆਰਾ, ਆਪਣੇ ਹਿਰਦੇ ਨਾਲ ਉਸ ਸੱਚੇ ਅਕਾਲ ਪੁਰਖੁ ਦੀ ਵਾਹੁ ਵਾਹੁ ਕਰਨੀ ਹੈ, ਉਸ ਦੀ ਉਸਤਤ ਕਰਨੀ ਹੈ, ਉਸ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਸ ਅਕਾਲ ਪੁਰਖੁ ਦਾ ਮਿਲਾਪ ਹੋ ਸਕੇ, ਉਸ ਦੀ ਬਖਸ਼ਸ ਮਿਲ ਸਕੇ, ਜਮਾਂ ਤੋਂ ਛੁਟਕਾਰਾ ਮਿਲ ਸਕੇ, ਉਸ ਦੇ ਦਰ ਤੇ ਸ਼ੋਭਾ ਮਿਲ ਸਕੇ, ਤੇ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ।

    ਲੇਖਕ : ਸਰਬਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 8
    ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1150
    ਲੇਖਕ ਬਾਰੇ
    ਆਪ ਜੀ ਪੰਜਾਬੀ ਦੇ ਇੱਕ ਹਰਮਨ ਪਿਆਰੇ ਵਿਦਵਾਨ ਹੋ। ਆਪ ਜੀ ਭੌਤਿਕ ਵਿਗਿਆਨ ਦੇ ਬਹੁੱਤ ਵੱਡੇ ਵਿਦਵਾਨ ਹੋ ਅਤੇ ਆਪ ਜੀ ਸਾਇੰਟੀਫੀਕ ਅਫ਼ਸਰ ਰਹਿ ਚੁਕੇ ਹੋ। ਆਪ ਜੀ 2003 ਤੋਂ ਗੁਰਮਤਿ ਦੇ ਵਾਕਾ ਅਨੁਸਾਰ ਜਿੰਦਗੀ ਦੇ ਹਰ-ਪਲ ਅਤੇ ਖੁਸ਼ੀ ਨਾਲ ਜੀਵਨ ਬਤੀਤ ਕਰਨ ਦੇ ਉੱਪਰ 60 ਦੇ ਕਰੀਬ ਲੇਖ ਲਿੱਖ ਚੁਕੇ ਹੋ ਜੋ ਵੱਖਰੇ-ਵਖਰੇ ਅਖਬਾਰਾ, ਮੈਗਜ਼ੀਨ ਵਿੱਚ ਆਮ ਵੇਖਣ ਨੂੰ ਮਿਲਦੇ ਹਨ।

  • ਵਿਸ਼ੇ ਨਾਲ ਸਬੰਧਿਤ ਖੋਜ

    *ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

    ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

    ਵਿਸ਼ਵ ਪੰਜਾਬੀ ਕਾਨਫ਼ਰੰਸ 2017