ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਪਸੀ ਪੇ੍ਮ ਤੇ ਭਾਈਚਾਰਕ ਸਾਂਝ ਦਾ ਪ੍ਤੀਕ ਤਿਉਹਾਰ : ਈਦ

ਦੋਸਤੋ ਈਦ ਉਲ-ਫ਼ਿਤਰ ਮੁਸਲਮਾਨਾਂ ਦਾ ਆਪਸੀ ਭਾਈਚਾਰਕ ਤੇ ਸਾਂਝੀਵਾਲਤਾਂ ਨੂੰ ਰੂਪਮਾਨ ਕਰਦਾ ਇਕ ਅਤਿ ਪਵਿੱਤਰ ਤਿਉਹਾਰ ਹੈ ਜਿਸਦਾ ਸ਼ਾਬਦਿਕ ਅਰਥ ‘ਈਦ’ ਤੋਂ ਭਾਵ ਖੁਸ਼ੀ ਦਾ ਉਹ ਦਿਨ ਜੋ ਯਾਦਗ਼ਾਰ ਦੇ ਤੌਰ ‘ਤੇ ਮਨਾਇਆ ਜਾਵੇ। ‘ਫਿਤਰ’ ਦਾ ਅਰਥ ਰੋਜ਼ੇ ਖੋਲ੍ਹਣੇ ਜਾਂ ਮੁਕੰਮਲ ਹੋਣਾ ਹੈ । ਇਹ ਤਿਉਹਾਰ ਪੂਰੀ ਦੁਨੀਆਂ ਵਿਚ ਜਿੱਥੇ ਜਿੱਥੇ ਵੀ ਮੁਸਲਮਾਨ ਵੀਰ ਵਸਦੇ ਹਨ ਉਥੇ ਖੁਦਾ ਦੇ ਸ਼ੁਕਰਾਨੇ ਦੇ ਤੋਰ ਤੇ ਇਹ ਤਿਉਹਾਰ ਪੂਰੀ ਸ਼ਰਧਾ ਤੇ ਹਰਸ਼-ਓ-ਉਲਾਸ, ਭਰਪੂਰ ਸਦਭਾਵਨਾਵਾਂ, ਉਦਗਾਰਾਂ, ਸਾਰੇ ਕੰਮਾਂ-ਧੰਦਿਆਂ ਨੂੰ ਛੱਡ ਤੇ ਚਾਈਂ ਚਾਈਂ ਮਨਾਇਆ ਜਾਂਦਾ ਹੈ । ਮੁਸਲਮਾਨ ਵੀਰ ਸਾਜਰੇ ਹੀ ਮਸੀਤ ਵਿੱਚ ਜਾ ਕੇ ਈਦ ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹੋਏ ਨਤਮਸਤਕ ਹੁੰਦੇ ਹਨ ਅਤੇ ਹਰ ਪਰਿਵਾਰ ਵਾਲੇ ਨੂੰ ਗਲ ਲੱਗ ਮਿਲਦੇ ਹਨ।
      ਸਦੀਆਂ ਤਿਂ ਚਲੀ ਆ ਰਹੀ ਇਕ ਪਿਰਤ ਦੇ ਅਨੁਸਾਰ ਇਸ ਪਾਕ ਤੇ ਪਵਿੱਤਰ ਤਿਉਹਾਰ ਨੂੰ ਮਨਾਉਣ ਦੇ ਲਈ ਬਕਾਇਦਾ ਤੋਰ ਤੇ ਲੋਕ ਸਵੇਰ ਤੋਂ ਹੀ ਸਜ ਸੰਵਰ ਕੇ ਮਸੀਤ ਲਈ ਰਵਾਨਾ ਹੁੰਦੇ ਹਨ ਤੇ ਇਕ ਦੂਜੇ ਨਾਲ ਦਿਲਾਂ ਦੀ ਸਾਂਝ ਪਰਪੱਕ ਕਰ ਕੇ ਇਸ ਸਾਂਝੀ ਖੁਸ਼ੀ ਵਿਚ ਸ਼ਰੀਕ ਹੁੰਦੇ ਹਨ ਅਜਿਹੇ ਉਤਸਵ ਤਿਉਹਾਰ, ਆਪਸੀ ਪਿਆਰ-ਮੁਹੱਬਤ, ਭਾਈਚਾਰਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੁੰਦੇ ਹਨ ,ਜੇਕਰ ਇਸ ਤਿਉਹਾਰ ਨੂੰ ਮੁਸਲਮਾਨਾਂ ਦਾ ਕੋਮੀ ਤਿਉਹਾਰ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀਂ ਨਹੀਂ ਹੋਵੇਗੀ...
..... ਕਿਹਾ ਜਾਂਦਾ ਹੈ ਕਿ ਹਜ਼ਰਤ ਰਸੂਲ ਅੱਲਾ ਜਦੋਂ ਮੱਕੇ ਤੋਂ ਹਿਜਰਤ ਕਰਕੇ ਮਦੀਨਾ ਵਿਖੇ ਪਹੁੰਚੇ ਸਨ ਤਾਂ ਉਥੋਂ ਦੇ ਸਮੁੱਚੇ ਮੁਸਲਿਮ ਅਵਾਮ ਵਲੋਂ ਉਸ ਸਮੇਂ ਆਪਣੇ ਤਿਉਹਾਰਾਂ ਲਈ ਦੋ ਦਿਨ ਤਹਿ ਕਰ ਲਏ ਗਏ ਸਨ, ਜਿਸ ਤਹਿਤ ਉਹ ਇੰਨਾਂ ਦੋ ਦਿਨਾਂ ਵਿਚ ਪੂਰੀ ਤਨਦੇਹੀ ਨਾਲ ਖੁਸ਼ੀਆਂ ਮਨਾਉਂਦੇ ਤੇ ਅਨੇਕਾਂ ਪ੍ਕਾਰ ਦੇ  ਕਾਰਨਾਮੇ, ਖੇਡਾਂ ਆਦਿ ਵੀ ਖੇਡਿਆ ਕਰਦੇ ਸਨ। 
   ... ...ਪੂਰੇ ਭਾਰਤ ਵਿਚ ਵੀ ੲਿਹ ਤਿਉਹਾਰ ਬਹੁਤ ਸ਼ਰਧਾ ਤੇ ਖ਼ੁਸ਼ੀਆ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਗੈਰ ਮੁਸਲਮਾਨ ਭਾਵ ਹਰ ਜਾਤੀ ਦੇ ਲੋਕ ਮਨਾਂ ਵਿੱਚੋਂ ਭੇਦ ਭਾਵਾਂ ਨੂੰ ਮਿਟਾ ਇਸ ਪਵਿੱਤਰ ਤਿਉਹਾਰ ਵਿਚ ਸ਼ਿਰਕਤ ਕਰਦੇ ਹਨ ਤੇ ਆਪਣੀ ਭਾਈਚਾਰਕ ਸਾਂਝ ਤੇ ਖ਼ਲੂਸ ਵਾਲੀ ਸਾਾਂਝ ਦਾ ਇਜ਼ਹਾਰ ਵੀ ਕਰਦੇ ਹਨ । ਹਰ ਧਰਮ ਦੇ ਲੋਕ ਬਿਨਾਂ ਕਿਸੇ ਝਿਜਕ ਤੋਂ ਇਕ-ਦੂਜੇ ਨੂੰ ਗਲਵੱਕੜੀ ਪਾਉਂਦੇ ਹੋਏ ਆਪਸੀ ਭਾਈਚਾਰਕ ਦਾ ਸੁਨੇਹਾ ਵੰਡਦੇ, ਪਿਆਰ ਮੁਹੱਬਤ, ਹਮਦਰਦੀ, ਬਰਾਬਰਤਾ ਦਾ ਹੁੰਘਾਰਾ ਭਰਦੇ ਵੀ ਆੳਂਦੇ ਹਨ। 
.....ਦੋਸਤੋ ਸਾਡੀ ਸੱਚੀ ਤੇ ਸੁੱਚੀ ਖੁਸ਼ੀ ਅਸਲ ਵਿਚ ਤਾਂ ਹੀ ਹੈ ਜੇਕਰ ਇਸ ਪਾਕ ਪਵਿੱਤਰ ਦਿਹਾੜੇ ਤੇ ਅਸੀਂ ਉਨਾਂ ਲੋਕਾਂ ਨਾਲ ਵੀ ਉਹ ਸਾਂਝ ਪਾਈਏ ਜੋ ਰਾਜਨੀਤੀਵਾਨਾਂ ਦੀ ਆਪਸੀ ਖਿੱਚੋਤਾਣ ਨਾਲ ਕਿਸੇ ਨੁੱਕਰੇ ਲੱਗੇ ਵੀ ਸਰਬ ਸਾਂਝੀਵਾਲਤਾ ਲਈ ਹਮੇਸ਼ਾ ਹੀ ਦੁਆ ਮੰਗਦੇ ਹਨ ਦੋਸਤੋ ਮੇਰੀ ਮੁਰਾਦ ਓਸ ਗਰੀਬ ਤੋਂ ਹੈ , ਯਤੀਮ ਤੋ ਹੈ ਬੇਬਸਾਂ, ਵਿਧਵਾਵਾਂ ਅਤੇ ਬੇਸਹਾਰਾ ਲੋਕਾਂ ਤੋਂ ਹੈ । ਇੰਨਾ ਕਰਮਾਂ ਮਾਰੇ ਲੋਕਾਂ ਨੂੰ ਵੀ ਤੁਹਾਡੇ ਅਸੀਮ ਮੋਹ ਤੇ ਗਲਵੱਕੜੀ ਦੀ ਲੋੜ ਹੈ ਤਾਂ ਜੋ ਉਹ ਵੀ ਇਸ ਖੁਸ਼ੀ ਵਿਚ ਸ਼ਾਮਿਲ ਹੋ ਓਸ ਪਿਆਰ ਦਾ ਹਿੱਸਾ ਬਣ ਸਕਣ। 
........ ਆਮੀਨ ! 

ਲੇਖਕ : ਪਰਮ ਜੀਤ ਰਾਮਗੜੀਆ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :591

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ