ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੂਫੀ ਗਾਇਕੀ ਦਾ ਵਗਦਾ ਦਰਿਆ ਫੱਕਰ ਫਨਕਾਰ -ਕੰਵਰ ਗਰੇਵਾਲ


ਅਜੋਕੀ ਲੱਚਰਤਾ ਤੇ ਤੜਕ-ਭੜਕ ਭਰੀ ਪੰਜਾਬੀ ਗਾਇਕੀ ਦੇ ਇਸ ਦੌਰ ਵਿੱਚ ਆਪਣੀ ਨਿਵੇਕਲੀ ਤੇ ਅਲੱਗ ਪਹਿਚਾਣ ਬਣਾਉੋਣ ਵਾਲਾ ਤੇ ਪੰਜਾਬੀ ਗਾਇਕੀ ਦੇ ਵਿੱਚ ਦਿਸਹੰਦੇ ਕਾਇਮ ਕਰਨ ਵਾਲੀ ਸ਼ਖਸੀਅਤ ਦਾ ਨਾਮ ਹੈ- ਕੰਵਰ ਗਰੇਵਾਲ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉੱਚ ਤਾਲੀਮ ਹਾਸਿਲ ਕਰਨ ਤੋਂ ਬਾਅਦ ਉਥੇ ਹੀ ਨਾਟਕਾਂ ਵਿੱਚ ਮਿਉਜਿਕ ਡਾਇਰੇਕਟਰ ਵਜੋਂ ਬੈਕਰਾਊਡ ਭੂਮਿਕਾ ਦੀ 2 ਸਾਲ ਨੋਕਰੀ ਕੀਤੀ।ਪਰ ਕੁਦਰਤ ਕੰਵਰ ਗਰੇਵਾਲ ਤੋਂ ਕੁਝ ਹੋਰ ਕਰਵਾਉਣਾ ਚਾਹੁੰਦੀ ਸੀ।ਸਾਲ 2010 ਮਾਲੇਰ ਕੋਟਲਾ ਦੇ ਘੁਗ ਵਸਦੇ ਪਿੰਡ ਫਲੋਂਡ ਕਲਾਂ ਵਿੱਚ ਰੱਬੀ-ਰੂਹ ਦੀ ਮਾਲਕ ਸਾਂਈ ਮੀਰਾ ਦਰਬਾਰ ‘ਬੇਬੇ’ੇ ਕੋਲ ਜਾ ਡੇਰੇ ਲਾਏ।ਸਮੇਂ ਨੇ ਪਲਟੀ ਮਾਰੀ ਮਨ ਅੰਦਰ ਕੁਟ ਕੁਟ ਭਰੀ ਹੋਈ ਸੂਫੀ ਰੂਹ ਨੇ ਸਮੁਚੀ ਕਾਇਨਾਤ ਨੂੰ ਰੁਸ਼ਨਾਉਣ ਦੇ ਲਈ ਆਪਣੇ ਪੰਖ ਖਿਲਾਰਨੇ ਸ਼ੁਰੂ ਕਰ ਦਿੱਤੇ।ਜਿਹੜੇ ਵੀ ਬੋਲ ਇਸ ਫੱਕਰ ਰੂਹ ਵੱਲੋਂ ਕਲਾਮ ਗਾਏ ਪੰਜਾਬੀਆਂ ਦੇ ਧੁਰ ਅੰਦਰ ਤੱਕ ਉੱਤਰ ਦੇ ਚੱਲੇ ਗਏ।ਕੰਵਰ ਦਾ ਜਨਮ ਪਿੰਡ ਮਹਿਮਾ ਸਿਵਾਏ(ਬਠਿੰਡਾ)’ਚ ਹੋਇਆ ਇਸ ਨੇ ਅੱਖੀਆਂ ਗੀਤ ਨਾਲ ਪੰਜਾਬੀ ਗੀਤ ਸੰਗੀਤ ਅੰਦਰ ਦਸਤਕ ਦਿਤੀ।ਕੰਵਰ ਗਰੇਵਾਲ ਕੇਸੇਟ ਪਹਿਲੀ ‘ਅੱਖਾਂ’ਦੂਸਰੀ ‘ਜੋਗੀਨਾਥ’ਸਰੋਤਿਆ ਦੀ ਝੋਲੀ ਵਿੱਚ ਪਾਈਆਂ ਤੇ ਦਰਸ਼ਕਾਂ ਵਲੋਂ ਮਣਾਂ ਮੂਹੀ ਪਿਆਰ ਮਿਲਿਆ ਉਸ ਦੇ ਮਕਬੂਲ ਗੀਤ ‘ਨਾ ਜਾਈ ਮਸਤਾਂ ਦੇ ਵਿਹੜੇ,’ ‘ਸਾਂਈਆ ਦੀ ਕੰਜਰੀ ;ਤੂੰਬਾ,ਛੱਲਾ, ਇਸ਼ਕ ,ਜੁਗਨੀ ਤੇ ਅੱਖਾ ਹੋਰ ਅਨੇਕਾਂ ਜਿਹੇ ਪਾਏਦਾਰ ਗੀਤ ਪੰਜਾਬੀ ਸਮਾਜ ਨੂੰ ਦਿੱਤੇ।ਫਿਰ ਚੱਲ ਸੌ ਚੱਲ ਪੰਜਾਬ ਦਾ ਕੋਈ ਵੀ ਕਸਬਾ ਜਾਂ ਸ਼ਹਿਰ ਕੰਵਰ ਗਰੇਵਾਲ ਦੀ ਮਿੱਠੀ ਅਵਾਜ ਦਾ ਨਿੱਘ ਮਾਣਨ ਤੋਂ ਰਹਿ ਨਾ ਸਕਿਆ।ਪੰਜਾਬ ਅੰਦਰ ਹੁੰਦੇ ਕਬੱਡੀ ਕੱਪਾਂ ਉੱਤੇ ਹਾਜਰੀ ਜਰੂਰੀ ਬਣ ਚੁੱਕੀ ਹੈ।ਮੀਰਾ (ਬੇਬੇ) ਨੂੰ ਰੂਹ ਦਾ ਸਾਹ-ਸਵਾਰ ਤੇ ਯਮਲੇ ਦੀ ਤੂੰਬੀ ਨੂੰ ਆਪਣਾ ਆਦਰਸ਼ ਮਨ ਕੇ ਇਹ ਗਾਇਕ ਬੁਲੰਦੀਆਂ ਨੂੰ ਛੂਹ ਰਿਹਾ ਹੈ।ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹੋਰ ਵੱਡੇ-ਵੱਡੇ ਸ਼ਹਿਰਾਂ ਵਿੱਚ ਵੀ ਕਲਾ ਦੇ ਜੋਹਰ ਦਿਖਾ ਰਿਹਾ ਹੈ।ਹਰ ਸਟੇਜ ਪ੍ਰੋਗਰਾਮ ਸਮੇਂ ਕੰਵਰ ਗਰੇਵਾਲ ਕਦੇ ਵੀ ਯਤੀਮਾਂ ,ਮਸਕੀਨਾਂ ਲਈ ‘ਹਾਂਅ ਦਾ ਨਾਅਰਾ’ ਮਾਰਨਾ ਨਹੀ ਭੁੱਲਦਾ ਤੇ ਨਾਲ-ਨਾਲ ਦਹੇਜ, ਭਰੂਣ ਹੱਤਿਆ ਜੋ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹਨ ਦੇ ਵਿਰੋਧ ਅਵਾਜ ਬੁਲੰਦ ਕਰਨਾ ਵੀ ਕੰਵਰ ਗਰੇਵਾਲ ਦੇ ਹਿੱਸੇ ਆਇਆ ਹੈ।ਰੱਬ ਕਰੇ ਇਹ ਸੂਫੀ ਗਾਇਕ ਆਪਣੀ ਬੁਲੰਦ ਤੇ ਸੁਰਿਲੀ ਅਵਾਜ ਦੇ ਨਾਲ ਪੰਜਾਬ ਦੀ ਗੰਦਲੀ ਹੋ ਚੁੱਕੀ ਫਿਜਾਂ ਨੂੰ ਜੁਗਨੂੰ ਬਣ ਕੇ ਰੁਸ਼ਨਾਉਣ ਦਾ ਕੰਮ ਕਰੇ।ਸਮੂਹ ਸੰਗੀਤ ਜਗਤ ਤੇ ਪੰਜਾਬੀਆ ਦੀਆਂ ਦੁਆਵਾ ਉਸ ਦੇ ਨਾਲ ਹਨ।ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1628
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ