ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੇਂਡੂ ਡਾਕਟਰਾਂ ਦਾ ਭਵਿੱਖ ਖ਼ਤਰੇ ’ਚ ਤੇ ਚਿੰਤਾਂ ਵਿੱਚ ਡੁੱਬੇ ਗਰੀਬ

ਸਾਡੇ ਦੇਸ਼ ਦੀ 80 ਪ੍ਰਤੀਸ਼ਤ ਦੇ ਕਰੀਬ ਅਬਾਦੀ ਪਿੰਡਾਂ ਵਿੱਚ ਵੱਸਦੀ ਹੈ।ਕਈ ਆਰਥਿਕ ਪੱਖੋਂ ਕਮਜ਼ੋਰ ਉਨਾਂ ਗਰੀਬ, ਮੱਧ ਵਰਗੀ ਲੋਕਾਂ ਲਈ ਮਸ਼ੀਹਾਂ ਬਣੇ ਤੇ ਦੂਜ਼ੇ ਰੱਬ ਵੱਜੋਂ ਜਾਣੇ ਜਾਂਦੇ ਪੇਂਡੂ ਆਰ.ਐੱਮ.ਪੀ ਡਾਕਟਰ,ਜੋ ਮੱਧ ਵਰਗੀ ਕਿਸਾਨ,ਗਰੀਬ ਲੋਕਾਂ ਅਤੇ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਲੋਕਾਂ ਦੀਆਂ ਛੋਟੀਆਂ-ਮੋਟੀਆ ਮੁੱਢਲੀਆਂ ਬਿਮਾਰੀਆਂ ਬੁਖਾਰ, ਖੰਘ, ਜ਼ੁਕਾਮ, ਦਰਦ, ਉਲਟੀਆਂ, ਟੱਟੀਆਂ ਆਦਿ ਦਾ ਸਸ਼ਤਾ ਇਲਾਜ਼ ਕਰਦੇ ਹਨ।ਜਿੰਨ੍ਹਾਂ ਦੀ ਆਪਸ਼ੀ ਸਾਂਝ ਵੀ ਦੋਹਾਂ ‘ਚ ਨੋਂਹ-ਮਾਸ਼ ਵਾਲੇ ਰਿਸ਼ਤਾ ਵਾਂਗ ਜਾਪਦੀ ਹੈ।ਕਿਉਂਕਿ ਇਨ੍ਹਾਂ ਨਾਲ ਲੋਕਾਂ ਦਾ ਸਾਲ-ਛੇ ਮਹੀਨੇ ਦਾ ਉਧਾਰ-ਵਸਾਰ ਤੇ ਲੈਣ-ਦੇਣ ਚਲਦਾ ਰਹਿੰਦਾ ਹੈ।ਇਸ ਰੁਜ਼ਗਾਰ ਦੇ ਜਰੀਏ ਹੀ ਇਹ ਵਿਚਾਰੇ ਡਾਕਟਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਾਲ਼ ਰਹੇ ਨੇ,ਤੇ ਮੁਫ਼ਤ ‘ਚ ਬਜ਼ੁਰਗਾਂ ਤੋਂ ਅਸ਼ੀਸਾਂ ਵੀ ਲੈ ਰਹੇ ਹਨ।ਪਰ ਅਜ਼ੋਕੇ ਦੌਰ ‘ਚ ਇਨ੍ਹਾਂ ਡਾਕਟਰਾਂ ਦਾ ਭਵਿੱਖ ਖ਼ਤਰੇ ‘ਚ ਜਾਪਦਾ ਹੈ।ਕਿਉਂਕਿ ਬੀਤੇ ਦਿਨੀਂ ਇਕ ਬਿਆਨ ਰਾਹੀ ਮੁੱਖ ਸੰਸ਼ਦੀ ਸਕੱਤਰ ਬੀਬੀ ਨਵਜੋਤ ਕੌਰ ਸਿੱਧੂ ਨੇ ਇੰਨ੍ਹਾਂ ਸਮਾਜ਼ ਸੇਵਕ ਡਾਕਟਰਾਂ ਸਬੰਧੀ ਨਸ਼ੇ ਵੇਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮਿਲ ਕੇ ਦੇਸ਼ ਭਰ ਦੀਆਂ 10 ਲੱਖ ਦੇ ਕਰੀਬ ਕਲੀਨਕਾਂ ਬੰਦ ਕਰਵਾਏਗੀ।ਪਰ ਪਿੰਡਾਂ ਦੀਆਂ ਸੂਝਵਾਨ ਪੰਚਾਇਤਾਂ ਅਤੇ ਪਿੰਡਾਂ ਦੇ ਲੋਕ ਸਭ ਜਾਣਦੇ ਹਨ,ਕਿ ਇਹ ਦੋਸ਼ ਬੇ-ਬੁਨਿਆਦ ਹਨ।ਵਿਧਾਨ ਸਭਾ ਦੇ ਇਜਲਾਸ ਵਿੱਚ ਡਾਇਰੈਕਟਰ ਹੈਲਥ ਪੰਜਾਬ ਨੂੰ ਕਾਰਵਾਈ ਲਈ ਭੇਜੇ ਪੱਤਰ 24671-697-2013 ਦੇ ਅਨੁਸਾਰ ਇਹ ਹੁਕਮ ਕੀਤਾ ਗਿਆ ਕਿ ਜਲਦ ਤੋਂ ਜਲਦ ਪੇਂਡੂ ਤੇ ਸ਼ਹਿਰੀ ਕਲੀਨਿਕਾਂ ਬੰਦ ਕਰਵਾਈਆਂ ਜਾਣ ਤੇ ਪੂਰੇ ਪੰਜਾਬ ਵਿੱਚ ਸਿਹਤ ਵਿਭਾਗ ਅਤੇ ਪੁਲਿਸ਼ ਵੱਲੋਂ ਛਾਪੇ ਮਾਰ ਕੇ ਪਰਚੇ ਦਰਜ਼ ਕੀਤੇ ਜਾਣ।ਇਸ ਗੱਲ ਨੂੰ ਲੈ ਕੇ ਗਰੀਬ ਵਰਗ ਵੀ ਚਿੰਤਾਂ ਵਿੱਚ ਡੁੱਬ ਗਿਆ ਹੈ।ਜੋ ਦਿਹਾੜੀ ਜੋਤਾ ਛੱਡਕੇ,ਮਹਿੰਗਾ ਇਲਾਜ਼ ਨਹੀ ਕਰਵਾ ਸਕਦਾ।ਇਹ ਜ਼ੁਲਮ ਸਾਡੀਆ ਸਰਕਾਰਾਂ ਨੇ ਅੱਜ਼ ਤੋਂ ਦਸ ਸਾਲ ਪਹਿਲਾ ਵੀ ਇੰਨ੍ਹਾਂ ਡਾਕਟਰਾਂ ਤੇ ਢਾਹਿਆ ਸੀ।ਫਿਰ ਉਸ ਸਮੇਂ ਸਰਕਾਰ ਦੇ ਇਸ ਮਾੜੇ ਵਤੀਰੇ ਤੋਂ ਦੁੱਖੀ ਹੋਏ ਪੰਜਾਬ ਦੇ ਸਮੁੱਚੇ ਪੇਂਡੂ ਡਾਕਟਰਾਂ ਨੇ ਇਕਜੁੱਟ ਹੋ ਕੇ ਮੈਡੀਕਲ ਪਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜ਼ਿ:295 ਦਾ ਮੁੱਢ ਬਨਿਆ,ਤਾਂ ਜੋ ਸਰਕਾਰ ਦੇ ਇਨ੍ਹਾਂ ਜ਼ੁਲਮਾਂ ਦਾ ਟਾਕਰਾ ਕਰਕੇ,ਗਰੀਬ ਲੋਕਾਂ ਦੀਆਂ ਮੁਢਲੀਆਂ ਸਿਹਤ ਸਹੂਲਤਾਂ ਨੂੰ ਹਮੇਸ਼ਾਂ ਬਰਕਰਾਰ ਰੱਖਿਆ ਜਾਵੇ।ਜਿਸ ਦਾ ਮੁੱਖ ਮਕਸ਼ਦ ਸਿਰਫ ‘ਮਾਨਵ ਸੇਵਾ ਪਰਮੋ ਧਰਮ’ ਹੈ।ਉਪਰੋਕਤ ਹਿਟਲਰ ਸ਼ਾਹੀ ਹੁਕਮ ਵਿਰੁੱਧ ਪੰਜਾਬ ਪੱਧਰ ਤੇ ਅਰਥੀ ਫੂਕ ਮੁਜਾਰੇ,ਰੋਸ਼-ਰੈਲੀਆਂ ਤੇ ਧਰਨੇ ਲਗਾਏ ਜਾ ਰਹੇ ਹਨ,ਪਰ ਸਰਕਾਰ ਦੇ ਕੰਨੀਂ ਜੂੰ ਨਹੀ ਸ਼ਰਕ ਰਹੀ।ਜੇਕਰ ਪੂਰੇ ਪੰਜਾਬ ਦਾ ਨਿਰੀਖਣ ਕਰਕੇ ਵੇਖਿਆ ਜਾਵੇ ਤਾਂ 80% ਤੋਂ ਵੱਧ ਲੋਕ ਇਸ ਗੱਲ ਦੀ ਵਿਕਾਲਤ ਤੇ ਹਾਮੀਂ ਭਰਦੇ ਨੇ ਕਿ ਮੈਡੀਕਲ ਪੈ੍ਰਕਟੀਸ਼ਨਰਜ਼ ਦੇ ਕੋਈ ਵੀ ਮੈਂਬਰ ਨਸ਼ੀਲੀ ਦਵਾਈ ਵੇਚਣ ਦਾ ਧੰਦਾ ਨਹੀ ਕਰਦੇ।ਸਗੋਂ 77 ਕਰੋੜ੍ਹ ਦੇ ਕਰੀਬ ਉਨ੍ਹਾਂ ਗਰੀਬ-ਗੁਰਬੇ ਲੋਕਾਂ ਨੂੰ ਫਸਟੇਡ ਵਜੋਂ ਮੁਢਲੀਆਂ ਤੇ ਸਸਤੀਆਂ ਸਿਹਤ ਸਹੂਲਤਾਂ 24 ਘੰਟੇ ਦੇ ਕੇ ਬਿਨ੍ਹਾਂ ਕਿਸੇ ਸਰਕਾਰੀ ਮਦਦ ਤੋਂ 25-30 ਸਾਲਾਂ ਤੋਂ ਸੇਵਾ ਕਰਕੇ ਆਪਣਾ ਫਰਜ਼ ਨਿਭਾ ਰਹੇ ਹਨ।ਪਿੰਡਾਂ ਦੀਆਂ ਪੰਚਾਇਤਾਂ ਇਹ ਮਤੇ ਲਿਖ ਕੇ ਦੇਣ ਨੂੰ ਵੀ ਤਿਆਰ ਹਨ।
ਹੱਥੀਂ ਕਿਰਤ ਤੇ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਪਿੰਡਾਂ ਦੇ ਨੌਜ਼ਵਾਨ ਪੜ੍ਹ-ਲਿਖ ਕੇ ਸਹਿਰ ਦੇ ਵੱਡੇ-ਵੱਡੇ ਨਿੱਜ਼ੀ ਹਸਪਤਾਲਾਂ ‘ਚ ਨਗੂਣੀਆਂ ਤਨਖਾਹਾਂ ਤੇ ਦਿਨ-ਰਾਤ ਕਈ-ਕਈ ਸਾਲ ਕੰਮ ਕਰਦੇ ਹਨ।ਇਸ ਨਗੂਣੀ ਤਨਖਾਹ ਤੇ ਘਰ ਦਾ ਗੁਜਾਰਾ ਨਾ ਹੋਣ ਕਰਕੇ ਇਨ੍ਹਾਂ ਨੂੰ ਆਪਣੀ ਕਲੀਨਿਕ ਨੂੰ ਤਰਜੀਹ ਦੇਣੀ ਪੈਂਦੀ ਆ ਤਾਂ ਜੋ ਆਪਣੇ ਪਿੰਡਾਂ ਦੇ ਭਾਈਚਾਰੇ ਨੂੰ ਸਸਤੀਆਂ ਸਿਹਤ ਸਹੂਲਤਾਂ ਦਿੱਤੀਆ ਜਾਣ ਤੇ ਆਪਣੇ ਪ੍ਰੀਵਾਰ ਨੂੰ ਵੀ ਰੋਜ਼ੀ-ਰੋਟੀ ਲਈ ਸੀਮਿਤ ਰੱਖਿਆ ਜਾਵੇ।ਪਰ ਕੋਈ ਨਾ ਕੋਈ ਬਹਾਨਾ ਲਾਕੇ ਸਰਕਾਰ ਇਹਨਾਂ ਨੂੰ ਲੰਬੇ ਸਮੇਂ ਤੋਂ ਖੱਜਲ-ਖੁਆਰ ਕਰ ਰਹੀ।ਜਿਸ ਦੇ ਸਿੱਟੇ ਪਿੰਡਾਂ ‘ਚ ਵੱਸ ਰਹੇ ਗਰੀਬ ਲੋਕਾਂ ਨੂੰ ਵੀ ਪੁਗਤਣੇ ਪੈ ਰਹੇ ਨੇ।ਇਨ੍ਹਾਂ ਵੱਡੇ ਨਿੱਜ਼ੀ ਹਸਪਤਾਲਾਂ ਨੂੰ ਵੀ ਸਰਕਾਰ ਵੱਲੋਂ ਸਰਕਾਰੀ ਹੁਕਮਾ ਅਨੁਸਾਰ ਇਹ ਤਾੜਨਾ ਕੀਤੀ ਜਾਵੇ,ਕਿ ਮੈਡੀਕਲ ਨਾਲ ਸਬੰਧਤ ਗੁਰੇਜੂਏਸ਼ਨ ਮੁੰਡੇ-ਕੁੜੀਆਂ ਨੂੰ ਕੰਮ ਕਰਨ ਲਈ ਵੱਧ ਤੋਂ ਵੱਧ ਤਨਖਾਹ ਤੇ ਪੱਕੇ ਤੌਰ ਤੇ ਇਕਰਾਰਨਾਮਾ ਕਰਕੇ ਰੱਖਿਆ ਜਾਵੇ।ਤਾਂ ਜੋ ਬਾਅਦ ਵਿੱਚ ਪੜ੍ਹੇ-ਲਿਖੇ ਨੌਜ਼ਵਾਨਾਂ ਨੂੰ ਇਨ੍ਹਾਂ ਪੇਂਡੂ ਡਾਕਟਰਾਂ ਵਾਂਗ ਖੱਜਲ-ਖੁਆਰ ਨਾ ਹੋਣਾ ਪਵੇ।
ਇਸ ਕਿੱਤੇ ਨੂੰ ਉਜਾੜਣ ਦੇ ਸਵਾਲ ਨਾਲ ਇਕ ਸਵਾਲ ਸਮਾਜ਼ਿਕ ਮਸਲੇ ਦਾ ਵੀ ਹੈ,ਕਿ ਪਿੰਡਾਂ ਵਿੱਚ ਸਰਕਾਰੀ ਸਹੂਲਤਾਂ ਸਿਰਫ ਦੋ ਵਜੇਂ ਤੋਂ ਬਾਅਦ ਖ਼ਤਮ ਹੋ ਜਾਂਦੀਆ ਹਨ ਤੇ ਫਿਰ ਦੋ ਵਜੇਂ ਤੋਂ ਬਾਅਦ ਸਵੇਰੇ ਅੱਠ ਵਜੇਂ ਤੱਕ ਅਠਾਰਾਂ ਘੰਟੇ ਇਨ੍ਹਾਂ ਗਰੀਬ ਲੋਕਾਂ ਦਾ ਬਾਲੀ ਵਾਰਿਸ਼ ਕੌਣ ਹੈ?ਸ਼ਾਇਦ ਇਸ ਸਵਾਲ ਦਾ ਸਾਡੀ ਸਰਕਾਰ ਕੋਲ ਕੋਈ ਜਵਾਬ ਨਹੀਂ ਤਾਂ ਫਿਰ ਸਰਕਾਰ ਦੇ ਹੁਕਮਾਂ ਅਤੇ ਹਿਟਲਰਸ਼ਾਹੀ ਫ਼ਰਮਾਨਾਂ ਨਾਲ ਪੇਂਡੂ ਡਾਕਟਰਾਂ ਦੀਆਂ ਕਲੀਨਿਕਾਂ ਬੰਦ ਕਰਵਾਉਣ ਤੇ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਣਗੇ।ਕਿਉਂਕਿ ਅੱਜ਼ ਕੱਲ ਕਈ ਦੂਸ਼ਿਤ ਤੇ ਭਿਆਨਕ ਬਿਮਾਰੀਆਂ ਬੜੀ ਤੇਜੀ ਨਾਲ ਫ਼ੈਲ ਰਹੀਆਂ ਹਨ।ਇਸ ਤੋਂ ਇਲਾਵਾ ਛੋਟੇ-ਮੋਟੇ ਇਲਾਜ਼ ਲਈ ਵੀ ਗਰੀਬ ਲੋਕਾਂ ਨੂੰ ਆਪਣਾ ਇਲਾਜ਼ ਕਰਵਾਉਣ ਲਈ ਨਿੱਜ਼ੀ ਹਸਪਤਾਲਾਂ ‘ਚ ਬੱਸ ਜਾਂ ਆਪਣਾ ਕੋਈ ਵਹੀਕਲ ਕਰਕੇ ਸਹਿਰ ਜਾਣਾ ਪਵੇਗਾ। ਜੋ ਪਿੰਡ ਤੋਂ ਤਕਰੀਬਨ 30-35 ਜਾਂ 40 ਕਿਲੋਮੀਟਰ ਦੂਰੀ ਤੇ ਹਨ।ਜਿੱਥੇ ਥੋੜੇ ਸਮੇਂ ‘ਚ ਪਹੁੰਚਣਾ ਕਾਫੀ ਮੁਸ਼ਕਿਲ ਹੈ।ਇਸ ਸਮੇਂ ਪ੍ਰੀਵਾਰ ਵੱਲੋਂ ਹੀਲਾ-ਵਸ਼ੀਲਾ ਕਰਨ ਸਮੇਂ ਹੋਈ ਦੇਰੀ ਵੀ ਕਈ ਵਾਰ ਮਰੀਜ਼ ਦੀ ਮੌਤ ਦਾ ਕਾਰਨ ਬਣ ਸਕਦੀ ਹੈ।ਢਾਈ ਸੌ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਲੈਣ ਵਾਲਾ ਬਜ਼ੁਰਗ ਤੇ ਦੋ ਸੌ ਰੁਪਏ ਦਿਹਾੜ੍ਹੀ ਕਰਨ ਵਾਲਾ ਗਰੀਬ ਮਜ਼ਦੂਰ ਪ੍ਰਾਈਵੇਟ ਹਸਪਤਾਲਾਂ ਦੀ 10-20 ਤੋਂ ਲੈਕੇ 50 ਤੱਕ ਦੀ ਪਰਚੀ ਅਤੇ ਮਹਿੰਗੇ ਟੈਸਟਾਂ ਦੀ ਫੀਸ਼ ਨਹੀ ਅਦਾ ਕਰ ਸਕਦਾ।ਤੇ ਕਈ ਅਜਿਹੇ ਮਰੀਜ਼ ਵੀ ਹੁੰਦੇ ਹਨ ਜਿੰਨ੍ਹਾਂ ਕੋਲ ਮੌਕੇ ਤੇ ਇਲਾਜ਼ ਲਈ ਕੋਈ ਪੈਸ਼ਿਆਂ ਦਾ ਪ੍ਰਬੰਧ ਨਹੀ ਹੁੰਦਾ,ਉਸ ਵਖ਼ਤ ਇਹ ਪੇਂਡੂ ਡਾਕਟਰ ਹੀ ਉਨ੍ਹਾਂ ਲਈ ਰੱਬ ਬਣ ਕੇ ਬੌੜਦੇ ਨੇ।ਜੋ ਰਾਤੀ-ਬਰਾਤੀ ਵੀ ਕਦੇ ਮੱਥੇ ਵੱਟ ਨਹੀ ਪਾਉਂਦੇ ਤੇ ਝੱਟ ਮਰੀਜ਼ ਦੇ ਨਾਲ ਖਿੜ੍ਹੇ-ਮੱਥੇ ਘਰ ਤੁਰ ਪੈਂਦੇ ਨੇ,ਉਹ ਪੈਸ਼ੇ ਦੇਵੇ ਚਾਹੇ ਨਾ।ਪਰ ਇੰਨਾਂ ਨੇ ਕਦੇ ਮੂੰਹੋਂ ਨਹੀ ਮੰਗੇ।ਸਹਿਰਾਂ ਦੇ ਕਈ ਵੱਡੇ ਨਿੱਜ਼ੀ ਹਸਪਤਾਲ ਤਾਂ ਮਰੀਜ਼ ਦੇ ਜਾਂਦੇ ਦਾ ਹੀ ਗੀਸਾਂ ਖਾਲੀ ਕਰ ਦਿੰਦੇ ਨੇ।ਪਰ ਅਜਿਹੀਆਂ ਸਹੂਲਤਾਂ ਸਰਕਾਰ ਗਰੀਬ ਲੋਕਾਂ ਨੂੰ ਕਦੇ ਵੀ ਨਹੀ ਦੇ ਸਕਦੀ।ਪਹਿਲੀ ਗੱਲ ਤਾਂ ਪਿੰਡਾਂ ‘ਚ ਹਸ਼ਪਤਾਲਾਂ ਤੇ ਡਿਸ਼ਪੈਸਰੀਆਂ ਦੀ ਗਿਣਤੀ ਬਹੁਤ ਘੱਟ ਹੈ।ਜਿਹੜੇ ਪਿੰਡ ਹਸ਼ਪਤਾਲ ਜਾਂ ਡਿਸ਼ਪੈਸ਼ਰੀ ਹੈ,ਉੱਥੇ ਸਟਾਫ ਜਾਂ ਦਵਾਈ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ।ਬਾਕੀ ਸਰਕਾਰੀ ਛੁੱਟੀਆਂ ਤੋਂ ਇਲਾਵਾ 2ਵਜੇਂ ਤੋਂ ਬਾਅਦ ਸਰਕਾਰੀ ਜਿੰਦਾ ਲੱਗ ਜਾਂਦਾ ਹੈ।ਜੋ ਉਸ ਤੋਂ ਬਾਅਦ ਮਰੀਜ਼ ਬਿਮਾਰ ਹੁੰਦੇ ਹਨ ਫਿਰ ਉਹ ਵਿਚਾਰੇ ਕਿੱਧਰ ਜਾਣ।ਜਾਂ ਤਾਂ ਫਿਰ ਸਰਕਾਰ ਗਰੀਬ ਲੋਕਾਂ ਨੂੰ 24 ਘੰਟੇ ਦੀਆਂ ਸਿਹਤ ਸਹੂਲਤਾਂ ਦਾ ਪ੍ਰਬੰਦ ਕਰੇ ਜਾਂ ਇਹ ਖੱਜ਼ਲ-ਖੁਆਰੀ ਬੰਦ ਕਰੇ।ਸਰਕਾਰ ਨੂੰ ਇਸ ਮਸ਼ਲੇ ਪ੍ਰਤੀ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ।ਕਿਉਂਕਿ ਇਸ ਕਾਹਲ ‘ਚ ਲਏ ਫੈਸ਼ਲੇ ਨਾਲ ਪੇਂਡੂ ਗਰੀਬ ਲੋਕਾਂ ਦੀ ਮੌਤ ਦਰ ਵੱਧ ਸਕਦੀ ਹੈ।ਸੋ ਸਰਕਾਰ ਨੂੰ ਚਾਹੀਦਾ ਹੈ,ਕਿ ਪੰਜਾਬ ‘ਚ ਆਰ.ਐੱਮ.ਪੀ ਦੀ ਬੰਦ ਪਈ ਰਜਿਸ਼ਟ੍ਰੇਸ਼ਨ ਖੋਲ ਕੇ, ਇਹਨਾਂ ਪੇਂਡੂ ਡਾਕਟਰਾਂ ਨੂੰ ਤਜ਼ਰਬੇ ਦੇ ਅਧਾਰ ‘ਤੇ ਆਪਣੇ ਵੱਲੋਂ ਕੋਈ ਕੋਰਸ ਕਰਵਾਕੇ ਬਣਦਾ ਹੱਕ ਦਿੱਤਾ ਜਾਵੇ,ਤਾਂ ਜੋ ਇਹ ਬੇਖੌਫ਼ ਹੋ ਕੇ ਗਰੀਬ ਲੋਕਾਂ ਦੀ ਸੇਵਾ ‘ਚ ਚੱਤੋ ਪੇਹਿਰ ਡਟੇ ਰਹਿਣ।ਇਸ ਵਿੱਚ ਹੀ ਸਮੁੱਚੇ ਸਮਾਜ਼ ਦਾ ਭਲਾ ਹੈ।

ਲੇਖਕ : ਤਰਸੇਮ ਮਹਿਤੋ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1498
ਲੇਖਕ ਬਾਰੇ
ਆਪ ਜੀ ਜਨਤਕ ਅਤੇ ਪੰਜਾਬ ਵਿਚ ਚੱਲ ਰਹਿਆ ਬੁਰਾਇਆ ਉਪਰ ਲਿਖਣ ਲਈ ਜਾਣੇ ਜਾਂਦੇ ਹੋ ਆਪ ਜੀ ਦੇ ਲੇਖ ਅਕਸਰ ਅਖਬਾਰਾਂ ਵਿਚ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ