ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੀਵਾਲੀ ਦੀਵਾਲੀ

ਵਾਰ ਨੰ:19 ਪਉੜੀ ਨੰ: 6
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈ ਣ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁ ਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥ 6॥

ਇਹ ਸ਼ਬਦ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਵਾਰ ਨੰ: ਉਨੀਵੀਂ ਦੀ ਪਉੜੀ ਨੰ: ਛੇਵੀਂ ਹੈ। ਇਸ ਪਉੜੀ ਵਿੱਚ ਭਾਈ ਜੀ ਨੇ ਦਵਾਲੀ ਦਾ ਜ਼ਿਕਰ ਕੀਤਾ ਸਾਨੂੰ ਮਹਿਸੂਸ ਹੁੰ ਦਾ ਹੈ। ਇਸ ਤਰ੍ਹਾਂ ਸਾਨੂੰ ਇਸ ਕਰਕੇ ਲੱਗਣ ਲੱਗ ਪਿਆ ਹੈ ਕਿਉ ਂ ਕਿ ਜਦ ਅਸੀਂ ਆਪਣੇ ਸਿੱਖ ਵਿਰਸੇ ਦਾ ਨਿਰਣਾ ਕਰਕੇ ਦੇਖਦੇ ਹਾਂ ਤਾਂ ਅਸੀਂ ਕੋਈ 95-96% ਗੁਰੂ ਦੀ ਦੀ ਅਕਾਲੀ ਬਾਣੀ ਤੋਂ ਨ-ਵਾਕਿਫ਼ ਹਾਂ। ਦੁਨੀਆਂ ਭਰ ਦੀਆਂ ਜਿਨ੍ਹੀਆਂ ਵੀ ਭਾਸ਼ਾਵਾਂ ਹਨ ਉਨ੍ਹਾਂ ਨੂੰ ਕਿਸੇ -ਨ-ਕਿਸੇ ਵਿਧੀ ਵਿਧਾਨ ਵਿੱਚ ਲਿਖਿਆ ਸਾਨੂੰ ਮਿਲਦਾ ਹੈ ਅਤੇ ਜਿਨਾਂ ਚਿਰ ਸਾਨੂੰ ਕਿਸੇ ਵੀ ਭਾਸ਼ਾ ਦਾ ਸਹੀ ਪਤਾ ਨਹੀਂ ਹੁੰ ਦਾ ਉ ਤਨਾਂ ਚਿਰ ਅਸੀਂ ਉ ਸ ਭਾਸ਼ਾ ਨੂੰ ਸਹੀ ਸਮਝ ਵੀ ਨਹੀਂ ਸਕਦੇ, ਇਸੇ ਹੀ ਤਰ੍ਹਾਂ ਗੁਰੂਆਂ ਅਤੇ ਭਗਤਾਂ ਦੀ ਅਕਾਲੀ ਬਾਣੀ ਵੀ ਖਾਸ਼ ਛੰਦਾ ਬੰਦੀ ਵਿੱਚ ਹੀ ਲਿਖੀ ਗਈ ਹੈ ਜਿਸ ਨੂੰ ਸਮਝ ਤੋਂ ਬਗੈਰ ਅਸੀਂ ਇਸ ਉਤਮ ਦਰਜ਼ੇ ਦੇ ਗਿਆਨ ਨੂੰ ਸਮਝ ਨਹੀਂ ਸਕਾਂਗੇ, ਜਿਸ ਕਰਕੇ ਹੀ ਅਸੀਂ ਭਲੇਖਾ ਖਾ ਜਾਂਦੇ ਹਾਂ। ਅਸੀਂ ਜਦ ਧਰਮ ਵਿੱਚ ਹੋ ਰਹੇ ਧਰਮ ਕਰਮਾਂ ਨੂੰ ਮੁੱ ਖ ਰੱਖਕੇ ਕੀਤੇ ਜਾਣ ਵਾਲੇ ਕੰ ਮਾਂ ਬਾਰੇ ਨਿਗ੍ਹਾ ਮਾਰਦੇ ਹਾਂ ਤਾਂ ਅਸੀਂ ਸਹਿਜੇ ਹੀ ਨਿਰਣਾ ਕਰ ਲੈਂਦੇ ਹਾਂ ਕਿ ਬਹੁ ਸਾਰੇ ਕਰਮ ਜੋ ਅਸੀਂ ਕਰਦੇ ਹਾਂ ਇਹ ਸਾਰੇ ਮਾਂ-ਬਾਪ, ਆਹਲੇ-ਦੁਆਲੇ ਦੇ ਹੋ ਰਹੇ ਵਰਤਾਰੇ ਤੋਂ ਹੀ ਅਸੀਂ ਸਿੱਖੇ ਹੁੰਦੇ ਹਨ ਅਤੇ ਬਿਨ੍ਹਾਂ ਕੁੱ ਝ ਸੋਚੇ ਸਮਝੇ ਸਾਰੀ ਉ ਮਰ ਹੀ ਉਹ ਕੰ ਮ ਕਰਦੇ ਰਹਿੰ ਦੇ ਹਾਂ। ਉਨ੍ਹਾਂ ਦੇ ਕਰਨ ਨਾਲ ਭਾਵੇਂ ਸਾਨੂੰ ਕੋਈ ਵੀ ਲਾਭ ਨਹੀਂ ਹੁੰ ਦਾ। ਇਸੇ ਤਰ੍ਹਾਂ ਦਿਨ ਤਿਉ ਹਾਰਾਂ ਨੂੰ ਅਸੀਂ ਧਰਮ ਨਾਲ ਜੋੜ ਲਿਆ ਹੈ ਅਤੇ ਬੜ੍ਹੀ ਹੀ ਧੂੰ ਮ-ਧਾਮ ਨਾਲ ਮੰ ਨਾਇਆਂ ਵੀ ਜਾਂਦਾ ਹੈ । ਜਿਨ੍ਹਾਂ ਵਿੱਚੋਂ ਇਕ ਦੀਵਾਲੀ ਜਾਂ ਦੀਪਾਵਲੀ ਵੀ ਹੈ। ਇਸ ਵਿੱਚ ਕੋ ਈ ਵੀ ਦੋ ਰਾਵਾਂ ਨਹੀਂ ਹਨ ਕਿ ਇਹ ਦੀਵਾਲੀ ਗੁਰੂ ਨਾਨਕ ਜੀ ਦੇ ਸਮੇ ਂ ਤੋਂ ਵੀ ਬਹੁ ਪਹਿਲਾਂ ਦੀ ਮਨਾਈ ਜਾਂਦੀ ਆ ਰਹੀ ਹੈ ਕਿਉਂ ਹਿੰਦੂ ਧਰਮ ਵਿੱਚ ਇਸ ਦੀ ਮਾਨਤਾ ਵੀ ਕਈ ਵੱ ਖ ਵੱ ਖ ਤਰੀਕਿਆਂ ਨਾਲ ਦਰਸਾਈ ਜਾਂਦੀ ਹੈ ਹਾਂ! ਉਨ੍ਹਾਂ ਨੂੰ ਇਸ ਦੀਵਾਲੀ ਨੂੰ ਮਨਾਉਣਾ ਮੁਬਾਰਖ ਹੈ ਪਰ ਸਿੱ ਖ ਧਰਮ ਨਾਲ ਇਸ ਦਾ ਕੋਈ ਵੀ ਮੇਲ ਜੋਲ ਨਹੀਂ ਹੈ। ਇਸ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ ਕਿ ਸਤਿਗੁਰੂ ਜੀ ਨੇ ਨਿਮਾਹੀਂ ਛਿਮਾਹੀਂ ਦੀਵਾਲੀ ਤੇ ਵਿਸਾਖੀ ਦੇ ਨੇੜੇ ਤੇੜੇ ਦੋ ਵਾਰੀ ਸੰਗਤਾਂ ਨੂੰ ਇਕੱਠੇ ਕਰਕੇ ਸਾਝੇ ਤੌਰਤੇ ਤੇ ਉਪਦੇਸ਼ ਕਰਦੇ ਰਹਿੰਦੇ ਸਨ। ਉਹ ਵੀ ਉਸ ਵੇਲੇ ਲੋਕਾਂ ਪਾਸ ਕੋਈ ਹੋਰ ਇਕੱਠੇ ਹੋਣ ਦਾ ਸਾਧਨ ਨਹੀਂ ਸੀ ਹੁੰ ਦਾ, ਗੁਰੂਆਂ ਤੋਂ ਬਾਅਦ ਸਿੱਖ ਧਰਮ ਉਤੇ ਬਹੁ ਸਾਰੇ ਤਸੀਹਿਆਂ ਦਾ ਦਉਰ ਚੱਲ ਪਿਆ, ਮਿਸਲਾਂ ਦੇ ਸਮੇਂ ਇਸ ਤਰ੍ਹਾਂ ਦੇ ਇਕੱਠ ਹੋਣੇ ਬਰਕਰਾਰ ਨਾ ਰਿਹ ਸਕੇ ਅਤੇ ਬਾਅਦ ਵਿੱਚ ਮਹਾਂਰਾਜ਼ਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਦੇ ਇਕੱਠਾਂ ਦੀ ਪ੍ਰਥਾ ਨਾ ਚਲਾਈ, ਹੋਲੀ ਹੋਲੀ ਇਸ ਤਰ੍ਹਾਂ ਦੇ ਗੁਰਮਤੇ ਹੋਣੇ ਖਤਮ ਹੀ ਹੋ ਗਏ ਅਤੇ ਇਹ ਤਿਉ ਹਾਰ ਕੇਵਲ ਮੇਲੇ ਬਣਕੇ ਹੀ ਰਿਹ ਗਏ। ਪਰ ਇਸ ਨੂੰ ਸਿੱਖ ਧਰਮ ਦਾ ਤਿਉ ਹਾਰ ਮੰਨ ਲੈਣਾ ਕਿਤਾਹੀਂ ਸਹੀ ਨਹੀਂ ਹੈ। ਕੋਈ ਵੀ ਮਨੁੱ ਖ ਜ਼ਰਾ-ਕੁ ਅੱ ਖਾਂ ਤੋਂ ਧਰਮ ਪ੍ਰਤੀ ਅੱ ਨ੍ਹੀ ਸ਼ਰਧਾ ਵਾਲੀ ਐਨਕ ਲਾਹ ਕੇ ਦੇ ਖਣ ਦਾ ਯਤਨ ਕਰੇ ਤਾਂ ਬਹੁਤ ਹੀ ਛੇਤੀ ਇਸ ਤਰ੍ਹਾਂ ਦੇ ਅਨੇ ਕਾਂ ਤਿਉਹਾਰਾਂ ਦਾ ਜਿਸ ਨਾਲ ਸਾਡਾ ਕੋ ਈ ਵੀ ਸਬੰਧ ਨਹੀਂ ਹੈ ਉਸਦਾ ਪਤਾ ਲੱਗ ਸਕਦਾ ਹੈ। ਸ਼ੈ ਤਾਨ ਬੁੱਧੀ ਵਾਲੇ ਮਨੁੱ ਖਾਂ ਨੇ ਇਸ ਤਰ੍ਹਾਂ ਦੇ ਅਨੇ ਕਾਂ ਹੀ ਦਿਨ ਦਿਹਾੜੇ ਸਾਡੇ ਸਾਹਮਣੇ ਪ੍ਰਚਲਤ ਕਰ ਦਿੱਤੇ ਹਨ। ਜਿਨੀਂ ਵੱਡੀ ਲੁੱਟ ਇਨ੍ਹਾਂ ਦਿਨਾਂ ਤਿਉ ਹਾਰਾਂ ਤੇ ਹੁੰ ਦੀ ਹੈ ਉਤਨੀ ਹੋਰ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੀ। ਜੇ ਅਸੀਂ ਕੇਵਲ ਦੀਵਾਲੀ ਦੇ ਤਿਉਹਾਰ ਦਾ ਹੀ ਨਰੀਖਣ ਕਰ ਲਈਏ, ਤਾਂ ਜੇ ਕਰ ਇਕ ਸਾਲ ਦੀਵਾਲੀ ਨਾ ਮਨਾਈ ਜਾਵੇ ਤਾਂ ਇਸ ਤਿਉ ਹਾਰ ਤੇ ਖਰਚੇ ਜਾਣ ਵਾਲੇ ਪੈਸਿਆਂ ਨਾਲ ਭਾਰਤ ਦੇਸ਼ ਦਾ 40% ਬੱਚਾ ਜੋ ਰੋਟੀ ਤੋਂ ਭੁੱਖਾ ਸੌਂ ਰਿਹਾ ਹੈ ਉਹ ਰੱਜ ਕੇ ਰੋਟੀ ਖਾ ਸਕਦਾ ਹੈ। ਆਉ ਆਪਾਂ ਸਿੱਖ ਧਰਮ ਦੇ ਅਸਥਾਨਾਂ ਤੇ ਅਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਵੱਲ ਹੀ ਪੰਛੀ ਝਾਤ ਮਾਰ ਲਈਏ। ਜਿਨ੍ਹਾਂ ਧਰਮ ਅਸਥਾਨਾਂ, ਡੇਰਿਆਂ, ਕੁਟੀਆਂ, ਗੁਰਦੁਆਰਿਆਂ ਤੋਂ ਸੱਚ ਹੱਕ ਦੀ ਅਵਾਜ਼ ਬਲੰਦ ਹੋਣੀ ਸੀ, ਨਿਰੋਲ ਸੱਚ ਦਾ ਗਿਆਨ ਪ੍ਰਾਪਤ ਹੋ ਣਾ ਸੀ, ਇਨ੍ਹਾਂ ਧਰਮ ਦੇ ਮੰਨ ਲਏ ਗਏ ਥਾਵਾਂ ਤੇ ਇਕੱਤਰ ਹੋਏ ਪੈਸੇ ਨਾਲ ਗਰੀਬ ਗੁਰਬੇ ਦਾ ਭਲਾ ਹੋਣਾ ਸੀ, ਸਮਾਜ਼ ਭਲਾਈ ਦੇ ਕਾਰਜ਼ ਹੋਣੇ ਚਾਹੀਦੇ ਹਨ, ਉਚਾ ਸੁਚਾ ਜੀਵਨ ਬਣਾਉਣ ਵਾਸਤੇੇ ਗਿਆਨ ਹਾਸਲ ਹੋਣਾ ਸੀ ਉ ਥੇ ਇਨ੍ਹਾਂ ਅਸਥਾਨਾਂ ਤੇ ਸੰਗਤਾ ਦਾ ਇਕੱ ਤਰ ਹੋਇਆ ਧੰ ਨ ਇਸ ਤਰ੍ਹਾਂ ਦੇ ਕਈ ਦਿਨਾਂ ਤਿਉ ਹਾਰਾਂ ਤੇ ਪਾਣੀ ਵਾਂਗੂੰ ਰੋੜ੍ਹਿਆ ਜਾਂਦਾ ਹੈ। ਜਿਨ੍ਹਾਂ ਸਾਡੇ ਮੋਹਰੀਆਂ ਨੇ ਸਾਡੀ
ਯੋਗ ਅਗਵਾਈ ਕਰਨੀ ਸੀ ਉ ਹ ਆਪ ਹੀ ਸਾਰੇ ਇਸ ਸਨਾਤਨੀ ਧਰਮ ਦੇ ਕਰਮਕਾਂਡਾਂ ਵਾਲੀ ਦੱਲ-ਦੱਲ ਵਿੱਚ ਫਸ ਗਏ ਹਨ। ਇਸੇ ਹੀ ਤਰ੍ਹਾਂ ਬੜ੍ਹੇ ਲੰਮੇ ਸਮੇ ਂ ਤੋਂ ਇਸ ਦੀਵਾਲੀ ਦੇ ਤਿਉ ਹਾਰ ਨੂੰ ਵੀ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਮਨਾਉਣਾ ਸ਼ੁਰੂ ਕਰ ਲਿਆ ਹੈ, ਕਿਸੇ ਵੀ ਪੱਕੇ ਸਬੂਤਾਂ ਤੋਂ ਬਿਨ੍ਹਾਂ ਹੀ ਇਸ ਤਿਉਹਾਰ ਨੂੰ ਸਿੱਖਾਂ ਦੇ ਛੇਵੇਂ ਗੁਰੂ ਜੀ ਨਾਲ ਜੋੜਕੇ ਪ੍ਰਚਾਰਿਆ ਗਿਆ ਹੈ ਜਿਹੜਾ ਕਿ ਰਾਈ ਮਾਤਰ ਵੀ ਸੱਚ ਨਹੀਂ ਹੈ। ਸਿਖ ਤਵਾਰੀਖ ਡਾ: ਹਰਜਿੰ ਦਰ ਸਿੰਘ ਦਲਗੀਰ ਆਪਣੀਆਂ ਕਿਤਾਬਾਂ ਵਿੱਚ ਪੁਰਾਤਨ ਭੱਟ ਵਹੀਆਂ ਦਾ ਹਵਾਲਾ ਦਿੰ ਦੇ ਹੋਏ ਲਿਖਦੇ ਹਨ ਕਿ ਛੇਵੇਂ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋ ਕਿ 28 ਦਸੰਬਰ ਨੂੰ ਪਹਿਲੀ ਵਾਰੀ ਅਮ੍ਰਿਤਸਰ ਆਏ ਸਨ ਅਤੇ ਉਨ੍ਹਾਂ ਦੇ ਆਉਣ ਤੇ ਸਿਖਾਂ ਨੇ ਖਾਸ਼ ਖੁਸ਼ੀ ਮਨਾਈ ਸੀ ਅਤੇ ਦੀਵੇ ਜਗਾਏ ਸਨ। ਕਿਸੇ ਵੀ ਤਰੀਕੇ ਨਾਲ ਅਕਤੂਬਰ ਜਾਂ ਨਵੰਬਰ ਵਿੱਚ ਗੁਰੂ ਜੀ ਅਮ੍ਰਿਤਸਰ ਨਹੀਂ ਆਏ ਸਨ ਅਤੇ ਦਵਾਲੀ ਹਮੇ ਸ਼ਾਂ ਹੀ ਅਕਤੂ ਬਰ ਜਾਂ ਨਵੰਬਰ ਵਿੱਚ ਹੀ ਮਨਾਈਂ ਜਾਂਦੀ ਹੈ। ਲੰਮਾਂ ਸਮਾਂ ਪਹਿਲਾਂ ਤਾਂ ਸੋਚਿਆ ਜਾ ਸਕਦਾ ਸੀ ਕਿ ਲੋਕਾਂ ਵਿੱਚ ਅਨਪੜਤਾ ਸੀ ਪਰ ਅੱ ਜ ਤਾਂ ਅਸੀਂ ਸਾਰੇ ਹੀ ਪੜ੍ਹੇ ਲਿਖੇ ਹੋਏ ਹਾਂ ਇਸ ਸਚਾਈ ਦਾ ਨਿਰਣਾ ਕਰ ਸਕਦੇ ਹਾਂ ਪਰ ਸਾਡੇ ਧਰਮ ਅਸਥਾਨਾਂ ਤੇ ਬੈਠਾ ਪੁਜ਼ਾਰੀ ਇਹ ਕਦੇ ਵੀ ਨਹੀਂ ਹੋਣ ਦੇਵੇ ਗਾ ਕਿਉ ਂ ਕਿ ਇਨ੍ਹਾਂ ਦਿਨਾਂ ਤੇ ਕਈ ਕਈ ਅਖੰਡ ਪਾਠ ਰੱਖੇ ਜਾਂਦੇ ਹਨ, ਕਈ ਤਰ੍ਹਾਂ ਦੀ ਹੋਰ ਖੁਸ਼ੀ ਮਨਾਈ ਜਾਂਦੀ ਹੈ, ਦੁਕਾਨਾਂ ਤੇ ਕਈ ਤਰ੍ਹਾਂ ਦੀ ਮਠਿਆਈ ਵੇਚੀ ਜਾਂਦੀ ਹੈ, ਦੀਵੇ, ਤੇਲ ਅਤੇ ਮੋ ਮਬੱਤੀਆਂ ਦਾ ਕਿਨ੍ਹਾਂ ਵੱਡਾ ਵਪਾਰ ਹੁੰ ਦਾ ਹੈ, ਨਵੇਂ ਕਪੜੇ ਦੀ ਲੈਣ-ਦੇ ਣ ਸ਼ੁਰੂ ਹੋ ਜਾਂਦੀ ਹੈ, ਗਰੀਟਿੰਗ ਕਾਰਡ ਵੰ ਡੇ ਜਾਂਦੇ ਹਨ ਅਤੇ ਸਭ ਤੋ ਂ ਵੱਧ ਇਸ ਦਿਨ ਪਟਾਕਿਆਂ ਦਾ ਜਿਨ੍ਹਾਂ ਵੱਡਾ ਵਪਾਰ ਹੁੰ ਦਾ ਹੈ ਉ ਸ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਔਉਖਾ ਹੈ । ਸੋ ਇਹ ਦਿਨ ਕੋਈ ਖਾਸ਼ ਧਰਮ ਦਾ ਨਹੀਂ ਹੈ ਕੇਵਲ ਵਪਾਰੀ ਲੋਕਾਂ ਦਾ ਹੀ ਹੈ, ਪੁਜ਼ਾਰੀ, ਦੁਕਾਨਦਾਰ, ਡਰਾਈਵਰ ਇਹ ਸਾਰੇ ਕਿਸੇ ਵੀ ਤਰੀਕੇ ਨਾਲ ਇਸ ਦਿਨ ਨੂੰ ਗਲਤ ਨਹੀਂ ਆਖ ਸਕਦੇ। ਜੇ ਕਰ ਗੁਰਦੁਆਰੇ ਵਿੱ ਚ ਕੋਈ ਉਚੀ ਬੋਲ ਵੀ ਲਵੇ ਤਾਂ ਉਥੇ ਦੇ ਪ੍ਰਚਾਰਕ ਜਾਂ ਸੇ ਵਾਦਾਰ ਝੱਟ ਦੇ ਣੀ ਉ ਸ ਨੂੰ ਚੁੱ ਪ ਕਰਵਾ ਦਿੰ ਦੇ ਹਨ ਪਰ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਅਵਾਜ਼ ਐ ਨੀ ਹੁੰ ਦੀ ਹੈ ਕਿ ਇਸ ਨੂੰ ਕੋਈ ਵੀ ਬੰਦ ਕਰਵਾਉਣ ਵਾਲਾ ਨਹੀਂ ਹੈ। ਇਤਨੇ ਪਟਾਕੇ ਉਸ ਦਿਨ ਅ੍ਰਿਮਤਸਰ ਦਰਬਾਰ ਸਾਹਿਬ ਵਿੱਚ ਚੱਲਦੇ ਹਨ ਕਿ ਚਾਰ ਚੁਫੇਰੇ ਧੂਆਂ ਹੀ ਧੂਆਂ ਹੋ ਜਾਂਦਾ ਹੈ, ਸਰੋਵਰ ਦਾ ਸਾਰਾ ਪਾਣੀ ਪਟਾਕਿਆਂ ਦੀ ਸਵਾਹ ਨਾਲ ਭਰ ਜਾਂਦਾ ਹੈ ਉਸ ਨੂੰ ਪਵਿਤੱਰ ਜੱਲ ਆਖਿਆ ਜਾਣਾ ਕਿਸੇ ਤਰੀਕੇ ਵਾਜ਼ਬ ਨਹੀਂ ਕਿਹਾ ਜਾ ਸਕਦਾ। ਸਭ ਤੋਂ ਵੱਧ ਕਸੂਰਵਾਰ ਸਾਡੇ ਆਪਣੇ ਹੀ ਸਮਝੇ ਜਾਂਦੇ ਭਾਈ, ਕੀਰਤਨੀਏ, ਕਥਾਕਾਰ ਹਨ ਜੋ ਭਾਈ ਗੁਰਦਾਸ ਜੀ ਦੀ ਵਾਰ ਦੀ ਇਕ ਪਉੜੀ ਦਾ ਕੀਰਤਨ ਕਰ ਕਰਕੇ ਅਤੇ ਵਾਰ ਵਾਰ ਪਉ ੜੀ ਦੀ ਇਸ ਲਾਈਨ ਨੂੰ ਅੰਤਰਾ ਬਣਾ ਕੇ ਗਾਉਂਦੇ ਹਨ {ਦੀਵਾਲੀ ਦੀ ਰਾਤ ਦੀਵੇ ਬਾਲੀਅਨ} ਜੋ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੈ ਇਹ ਘੱਟ ਪੜੇ ਜਾਂ ਬਿਲਕੁਲ ਅਨਪੜ ਸਾਧ ਲਾਣੇ ਨੇ ਇਸ ਪਉੜੀ ਨੂੰ ਵਾਰ ਵਾਰ ਇਸੇ ਤਰ੍ਹਾਂ ਹੀ ਗਾਇਆ ਹੈ ਜਿਸ ਕਰਕੇ ਸਾਨੂੰ ਇਸ ਤਰ੍ਹਾਂ ਮਹਿਸੂ ਸ ਹੋਣ ਲੱਗ ਪੈਂਦਾ ਹੈ ਕਿ ਜਿਸ ਤਰ੍ਹਾਂ ਗੁਰਬਾਣੀ ਨੂੰ ਤਰਤੀਬ ਦੇਣ ਵਾਲੇ ਮਹਾਨ ਘਾੜੇ ਭਾਈ ਗੁਰਦਾਸ ਜੀ ਸਾਨੂੰ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦਾ ਫਤਵਾ ਸੁ ਣਾ ਗਏ ਹੋਣ ਪਰ ਅਫਸੋ ਸ ਅਸੀਂ ਇਸ ਪਉੜੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਜਿਸ ਤਰ੍ਹਾਂ ਗੁਰਬਾਣੀ ਦੀ ਵੀਚਾਰ ਕਰਨ ਵਾਸਤੇ ਸ਼ਬਦ ਵਿੱਚ ਰਹਾਉ ਦੀ ਪੰਗਤੀ ਹੁੰ ਦੀ ਹੈ ਪਰ ਜੇ ਪਉ ੜੀ ਨੂੰ ਸਮਝਣਾ ਹੋਵੇ ਤਾਂ ਉਸ ਵਿੱਚ ਰਹਾਉ ਨਾ ਹੋਣ ਕਰਕੇ ਉਸ ਨੂੰ ਸਮਝਣਾ ਥੋੜਾ ਔ ਖਾ ਹੋ ਜਾਂਦਾ ਹੈ ਆਮ ਕਰਕੇ ਪਉੜੀ ਵਿੱਚ ਆਖਰੀ ਲਾਈਨ ਹੀ ਉ ਸ ਦਾ ਅੰਤਰਾ ਹੁੰ ਦੀ ਹੈ ਇਸ ਪਉੜੀ ਵਿੱਚ ਵੀ ਭਾਈ ਜੀ ਦੀਵਾਲੀ ਦੀ ਇਕ ਉਧਾਰਨ ਵਰਤ ਕੇ ਸਾਨੂੰ ਕੁੱ ਝ ਸਮਝਾਉਣਾ ਚਾਹੁੰ ਦੇ ਹਨ। ਇਸ ਪਉੜੀ ਵਿੱਚ ਛੇ ਪੰਗਤੀਆਂ ਹਨ ਪਹਿਲੀਆਂ ਪੰਜ ਪੰਗਤੀਆਂ ਵਿੱਚ ਥੋੜ ਸਮੇਂ ਦੀ ਛਿਨ ਭੰਗਰ ਖੁਸ਼ੀ ਦਾ ਜਿਕਰ ਕੀਤਾ ਗਿਆ ਹੈ ਅਤੇ ਆਖਰੀ ਲਾਈਨ ਵਿੱਚ ਭਾਈ ਜੀ ਨੇ ਸਦੀਵੀਂ ਸੁੱ ਖ ਕਿਸ ਤਰ੍ਹਾਂ ਹਾਸਲ ਹੋ ਸਕਦਾ ਹੈ ਉਸਦਾ ਜ਼ਿਕਰ ਕੀਤਾ ਹੈ ਆਉ ਆਪਾਂ ਭਾਈ ਜੀ ਦੀ ਇਸ ਪਉੜੀ ਨੂੰ ਲਾਈਨ-ਦਰ-ਲਾਈਨ ਸਮਝਣ ਦਾ ਯਤਨ ਕਰੀਏ।

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਅਰਥ:-ਭਾਈ ਗੁਰਦਾਸ ਜੀ ਇਕ ਉਧਾਰਨ ਵਰਤਦੇ ਹੋਏ ਆਖਦੇ ਹਨ ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ ਅਤੇ ਥੋੜੇ ਚਿਰ੍ਹਾਂ ਬਾਅਦ ਉ ਹ ਦੀਵੇ ਬੁਝ ਜਾਂਦੇ ਹਨ ਉਨ੍ਹਾਂ ਦਾ ਤੇਲ ਮੁੱ ਕ ਜਾਂਦਾ ਹੈ ਜਾਂ ਮੀਂਹ ਹਨ੍ਹੇ ਰੀ ਕਾਰਣ ਬੁਝ ਜਾਂਦੇ ਹਨ। ਭਾਵ ਉ ਹ ਦੀਵੇ ਸਦਾ ਵਾਸਤੇ ਰੌਸ਼ਨੀ ਨਹੀਂ ਕਰ ਸਕਦੇ, ਸਦੀਵੀਂ ਖੁਸ਼ੀ ਨਹੀਂ ਦੇ ਸਕਦੇ। ਇਹ ਖੁਸ਼ੀ ਕੇਵਲ ਥੋੜ ਸਮੇਂ ਦੀ ਹੁੰ ਦੀ ਹੈ

ਤਾਰੇ ਜਾਤਿ ਸਨਾਤਿ ਅੰ ਬਰਿ ਭਾਲੀਅਨਿ॥
ਅਰਥ:-ਆਖਦੇ ਹਨ ਕਿ ਜਿਸ ਤਰ੍ਹਾਂ ਹਨ੍ਹੇ ਰੀ ਰਾਤ ਨੂੰ ਅਕਾਸ਼ ਵਿੱਚ ਤਾਰੇ ਟਿੱਮ ਟਮਾਉਂਦੇ ਹਨ ਅਤੇ ਬੜ੍ਹੇ ਹੀ ਸੁੰ ਦਰ ਲੱਗਦੇ ਹਨ ਪਰ ਜਿਉਂ ਹੀ ਚੜ੍ਹਦਾ ਹੈ ਤਾਂ ਇਹ ਤਾਰੇ ਅਲੋਪ ਹੋ ਜਾਂਦੇ ਹਨ ਫਿਰ ਇਨ੍ਹਾਂ ਦੀ ਖੁਸ਼ੀ ਵਾਲਾ ਅਨੰਦ ਖਤਮ ਹੋ ਜਾਂਦਾ ਹੈ।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਅਰਥ:-ਇਸੇ ਹੀ ਤਰ੍ਹਾਂ ਭਾਈ ਜੀ ਇਕ ਹੋਰ ਉਧਾਰਨ ਦਿੰ ਦੇ ਹਨ ਕਿ ਜਿਸ ਤਰ੍ਹ ਾਂ ਫੁੱ ਲਾਂ ਦੇ ਬਗ਼ੀਚੇ ਵਿੱਚ ਫੁੱ ਲਾਂ ਦੀ ਮਹਿਕ ਦਾ ਬੜਾ ਹੀ ਅਨੰਦ ਹੁੰਦਾ ਹੈ ਪਰ ਜਦ ਕਦੇ ਇਨ੍ਹਾਂ ਫੁੱ ਲਾਂ ਨੂੰ ਤੋੜ ਲਿਆ ਜਾਵੇ ਤਾਂ ਇਨ੍ਹਾਂ ਦੀ ਸੁਗੰਧੀ ਬਹੁਤਾ ਚਿਰ ਨਹੀਂ ਰਹਿੰ ਦੀ ਇਹ ਸਾਰੇ ਫੁੱਲ ਮੁਰਝਾ ਜਾਂਦੇ ਹਨ।

ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਅਰਥ:-ਭਾਈ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਕਿਸੇ ਖਾਸ਼ ਮੌਕਿਆਂ ਤੇ ਤੀਰਥ ਅਸਥਾਨਾਂ ਉਪਰ ਬੜ੍ਹੀ ਹੀ ਰੌਣਕ ਹੁੰ ਦੀ ਹੈ ਜਾਤਰੀ ਉਥੇ ਜਾਂਦੇ ਹਨ ਅਤੇ ਬੜਾ ਅਨੰਦ ਮਾਣਦੇ ਹਨ ਪਰ ਉ ਹ ਮੇਲਾ ਮੁੱ ਕਣ ਤੇ ਤੀਰਥ ਅਸਥਾਨਾਂ ਤੇ ਕੋਈ ਵੀ ਨਹੀਂ ਹੁੰ ਦਾ। ਇਹ ਵੀ ਥੋੜ ਸਮੇਂ ਦੀ ਖੁਸ਼ੀ ਹੀ ਹੁੰ ਦੀ ਹੈ। ਤੀਰਥਾਂ ਤੇ ਮੇਲੇ ਦਾ ਖਤਮ ਹੋਣ ਤੇ ਉਥੇ ਸੁੰ ਨ ਛਾ ਜਾਂਦੀ ਹੈ, ਚਾਰ ਚੁਫੇਰੇ ਕੂ ੜੇ ਦੇ ਢੇਰ ਹੀ ਨਜ਼ਰ ਆਉਣ ਲੱਗ ਪੈਂਦੇ ਹਨ।

ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਅਰਥ:-ਹਰੀ ਚੰਦ ਇਕ ਰਾਜ਼ਾ ਹੋਇਆ ਜਿਸ ਦਾ ਜ਼ਿਕਰ ਮਹਾਂਭਾਰਤ ਵਿੱਚ ਸਾਨੂੰ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਹਰੀ ਚੰਦ ਜਾਂ ਹਰੀਸ਼ਚੰਦ੍ਰ ਰਾਜ਼ਾ ਸੂਰਜ਼ ਦੀ ਵੰਸ਼ ਦਾ ਅਠਾਈਵਾਂ ਰਾਜ਼ਾ ਸੀ ਜੋ ਬਹੁਤ ਹੀ ਦਾਨੀ ਤੇ ਇਮਾਨਦਾਰ ਹੋਣ ਕਰਕੇ ਆਪਣੀ ਪਰਜਾ ਵਿੱਚ ਮਾਨ-ਸਨਮਾਨ ਪਾਉਂਦਾ ਸੀ। ਇਸ ਹਰੀ ਚੰਦ ਦੇ ਬਾਰੇ ਵਿੱਚ ਮਾਰਕੰਡੇ ਪੁਰਾਣ ਵਿੱਚ ਲਿਖਿਆ ਹੈ ਕਿ ਇਕ ਦਿਨ ਹਰੀਚੰਦ ਰਾਜ਼ਾ ਸ਼ਿਕਾਰ ਖੇਡਣ ਜ਼ੰ ਗਲ ਵਿੱਚ ਗਿਆ ਤਾਂ
ਵਿਸ਼ਵਾਮਿਤ੍ਰ ਦੇ ਦਰਬਾਰ ਵਿੱਚੋਂ ਇਸਤ੍ਰੀਆਂ ਦੇ ਰੋਣ ਕੁਰਲਾਉਣ ਦੀ ਅਵਾਜ਼ ਸੁਣ ਕੇ ਰਾਜ਼ਾ ਉ ਨ੍ਹਾਂ ਦੀ ਮੱ ਦਦ ਵਾਸਤੇ ਜਿਉਂ ਹੀ ਉਥੇ ਗਿਆ ਤਾਂ ਇਸਤ੍ਰੀਆਂ ਉਥੋਂ ਅਲੋਪ ਸਨ ਪਰ ਵਿਸ਼ਵਾਮਿਤ੍ਰ ਹਰੀਚੰਦ ਦੇ ਆਉਣ ਤੇ ਇਸਤ੍ਰੀਆਂ ਦਾ ਉਥੋਂ ਚਲੇ ਜਾਣ ਕਰਕੇ ਬੜੇ ਗੁਸੇ ਵਿੱਚ ਆਇਆ ਅਤੇ ਬ੍ਰਾਹਮਣ ਹੋਣ ਕਰਕੇ ਹਰੀਚੰਦ ਨੂੰ ਉਸ ਦੀ ਕੀਤੀ ਦਾ ਸ਼ਰਾਫ਼ ਦੇਣ ਤੋਂ ਪਹਿਲਾਂ ਕੁੱ ਝ ਲੈਣ ਦੀ ਮੰਗ ਕੀਤੀ, ਤਾਂ ਰਾਜ਼ਾ ਕਹਿਣ ਲੱਗਾ ਕਿ ਹੇ ਬ੍ਰਾਹਮਣ ਜੋ ਤੈਨੂੰ ਚਾਹੀਦਾ ਹੈ ਉਹ ਤੂੰ ਮੰਗ ਲੈ ਮੈਂ ਤੈਨੂੰ ਦੇਣ ਵਾਸਤੇ ਤਿਆਰ ਹਾਂ। ਵਿਸ਼ਵਾਮਿਤ੍ਰ ਨੇ ਉਸ ਪਾਸੋਂ ਉ ਸ ਦਾ ਸਾਰਾ ਰਾਜ਼ ਭਾਗ ਅਤੇ ਸਾਰੀ ਧੰਨ ਦੋਲਤ ਮੰਗ ਲਈ, ਹਰੀਚੰਦ ਨੇ ਵਾਅਦਾ ਕੀਤਾ ਹੋਣ ਕਰਕੇ ਸਾਰਾ ਕੁੱ ਝ ਉਸ ਨੂੰ ਦੇ ਦਿੱ ਤਾ, ਵਿਸ਼ਵਾਮਿਤ੍ਰ ਨੇ ਹਰੀਚੰਦ ਪਾਸ ਉ ਸ ਦੀ ਪਤਨੀ ਅਤੇ ਉਸ ਦਾ ਇਕ ਪੁਤਰ ਰਹਿਣ ਦਿੱ ਤਾ ਜਿਸ ਨੂੰ ਲੈ ਕੇ ਹਰੀਚੰਦ ਜ਼ੰ ਗਲ ਵੱਲ ਨੂੰ ਚੱਲੇ ਗਿਆ। ਅਗੇ ਚੱਲਕੇ ਜਦ ਦੇਖਿਆ ਤਾਂ ਉਹੋ ਰਿਸ਼ੀ (ਵਿਸ਼ਵਾਮਿਤ੍ਰ) ਉਸ ਹਰੀਚੰਦ ਰਾਜ਼ੇ ਨੂੰ ਹੋਰ ਦੁੱ ਖ ਦੇਣ ਵਾਸਤੇ ਪਹਿਲਾਂ ਹੀ ਅਗੇ ਜ਼ੰਗਲ ਵਿੱਚ ਖੜ੍ਹਾ ਸੀ ਉਸ ਨੇ ਹਰੀਚੰਦ ਪਾਸੋਂ ਹੋਰ ਦਾਨ ਮਗਿਆ ਕਿ ਤੂੰ ਆਪਣੀ ਹਰੀ ਚੰਦਉਰੀ ਰਾਜ਼ਧਾਨੀ ਜੇ ਵਾਪਸ ਲੈਣਾ ਲਾਉਂਦਾ ਹੈ ਤਾਂ ਜੋ ਮੈਂ ਮੰਗਾਂਗਾ ਜੇ ਤੂੰ ਮੈ ਨੂੰ ਉਹ ਦਾਨ ਦੇ, ਤਾਂ ਹਰੀਚੰਦ ਨੇ ਹਾਂ ਕਰ ਦਿੱ ਤੀ, ਤਾਂ ਰਿਸ਼ੀ ਨੇ ਉਸ ਪਾਸੋਂ ਉਸ ਨੂੰ ਖੁਦ, ਉਸ ਦੀ ਪਤਨੀ ਤੇ ਪੁਤਰ ਨੂੰ ਦਾਨ ਵਿੱਚ ਮੰਗ ਲਿਆ। ਹਰੀਚੰਦ ਨੇ ਆਪਣੇ ਆਪ ਅਤੇ ਆਪਣੀ ਪਤਨੀ ਤੇ ਪੁਤਰ ਨੂੰ ਦਾਨ ਵਿੱਚ ਰਿਸ਼ੀ ਨੂੰ ਦੇ ਦਿੱਤਾ। ਰਿਸ਼ੀ ਨੇ ਹਰੀਚੰਦ ਨੂੰ ਇਕ ਮੁਰਦੇ ਸਾੜਨ ਵਾਲੇ ਚੰਡਾਲ ਪਾਸ ਵੇਚ ਦਿੱਤਾ ਅਤੇ ਹਰੀਚੰਦ ਉ ਥੇ ਰਹਿ ਕੇ ਲਗਾਤਾਰ ਇਹੋ ਕੰਮ ਕਰੀ ਜਾਂਦਾ ਹੈ ਅਤੇ ਕੁੱ ਝ ਸਮੇਂ ਬਾਅਦ ਰਿਸ਼ੀ ਵਿਸ਼ਵਾਮਿਤ੍ਰ ਦੇ ਸ਼ਰਾਫ਼ ਨਾਲ ਹਰੀਚੰਦ ਦੇ ਪੁਤਰ ਦੀ ਮੌਤ ਹੋ ਜਾਂਦੀ ਹੈ ਅਤੇ ਹਰੀਚੰਦ ਦੀ ਪਤਨੀ ਆਪਣੇ ਪੁਤਰ ਦੀ ਲਾਸ਼ ਨੂੰ ਲੈ ਕਿ ਉਸੇ ਹੀ ਮੁਰਦਾਘਾਟ ਵਿੱਚ ਸਾੜਨ ਵਾਸਤੇ ਚੱਲੇ ਜਾਂਦੀ ਹੈ ਜਿਥੇ ਹਰੀਚੰਦ ਨੌ ਕਰੀ ਕਰਦਾ ਹੁੰ ਦਾ ਹੈ। ਪਰ ਹਰੀਚੰਦ ਆਪਣੀ ਹੀ ਪਤਨੀ ਪਾਸੋਂ ਆਪਣੇ ਪੁੱਤਰ ਦੀ ਲਾਸ਼ ਨੂੰ ਸਾੜਨ ਵਾਸਤੇ ਪੈਸਿਆਂ ਦੀ ਮੰਗ ਕਰਦਾ ਹੈ ਪਰ ਉਸਦੀ ਪਤਨੀ ਪਾਸ ਪੈਸੇ ਨਾ ਹੋਣ ਕਾਰਣ ਉਸ ਨੇ ਬੜ੍ਹੇ ਹੀ ਤਰਲੇ ਕੀਤੇ ਪਰ ਹਰੀਚੰਦ ਨੇ ਆਖਿਆ ਕਿ ਮੈਂ ਵੀ ਮਜ਼ਬੂਰ ਹਾਂ, ਮੈਂ ਵੀ ਨੌਕਰੀ ਕਰਦਾ ਹਾਂ ਇਤਨੇ ਚਿਰ ਨੂੰ ਸਾਰੇ ਦੇਵਤੇ ਆ ਪਹੁੰਚੇ ਅਤੇ ਨਾਲ ਹੀ ਧਰਮਰਾਜ਼ ਤੇ ਵਿਸ਼ਵਾਮਿਤ੍ਰ ਵੀ ਆ ਗਏ। ਇੰਦ੍ਰ ਦੇ ਵਤੇ ਨੇ ਹਰੀਚੰਦ ਨੂੰ ਆਖਿਆ ਕਿ ਆਪ ਜੀ ਦੀ ਭਗਤੀ ‘ਪਰੀਖਿਆ’ ਤੋਂ ਅਸੀਂ ਬੜ੍ਹੇ ਹੀ ਖੁਸ਼ ਹੋਏ ਹਾਂ ਅਤੇ ਅਸੀਂ ਤੈਨੂੰ ਤੇਰੀ ਸਵਰਗਾਂ ਵਰਗੀ ਹਰੀਚੰਦਉਰੀ ਨਗਰੀ ਵਾਲਾ ਰਾਜ਼ ਵਾਪਸ ਦਿੰਦੇ ਹਾਂ। ਹਰੀਚੰਦ ਰਾਜ਼ੇ ਨੂੰ ਉਸ ਦੀ ਸਾਰੀ ਪਰਜ਼ਾ ਬੜ੍ਹੀ ਹੀ ਪਿਆਰ ਕਰਦੀ ਸੀ ਤਾਂ ਹਰੀਚੰਦ ਨੇ ਆਖਿਆ ਕਿ ਮੈਂ ਆਪਣੀ ਪਰਜ਼ਾ ਨੂੰ ਵੀ ਨਾਲ ਹੀ ਲੈ ਕੇ ਜਾਣਾ ਚਾਹੁੰ ਦਾ ਹਾਂ। ਕਲਪਤ ਹੈ ਕਿ ਹਰੀਚੰਦ ਨੂੰ ਉਪਰ ਅਕਾਸ਼ ਵਿੱਚ ਸਵਰਗਾਂ ਵਿੱਚ ਭੇਜ ਦਿੱਤਾ ਗਿਆ ਪਰ ਜਦ ਹਰੀਚੰਦ ਜੀ ਨੇ ਦੇਖਿਆ ਤਾਂ ਉ ਹ ਅਸਲ ਸਵਰਗ ਨਗਰੀ ਨਹੀਂ ਸੀ ਇਹ ਸਾਰਾ ਉਸ ਨਾਲ ਧੋਖਾ ਹੀ ਹੋਇਆ ਸੀ। ਜਿਸ ਨੂੰ ਖਿਆਲੀ ਪਲਾਅ ਵੀ ਆਖਿਆ ਜਾਂਦਾ ਹੈ। ਭਾਵ ਅਰਥ ਹਨ ਕਿ ਮਨੁੱ ਖ ਅਗੇ ਸਵਰਗਾਂ ਦੇ ਲਾਲਚ ਵਿੱਚ ਆਪਣਾ ਸਾਰਾ ਕੁੱ ਝ ਗਵਾ ਲੈਂਦਾ ਹੈ ਪਰ ਅਗੇ ਸਵਰਗਾਂ ਦਾ ਸੁੱ ਖ ਥੋੜਾ ਚਿਰ ਖਿਆਲਾਂ ਦਾ ਹੀ ਸੁੱ ਖ ਹੈ ਉਸ ਦੇ ਬਦਲੇ ਆਪਣਾ ਸਾਰਾ ਕੁੱ ਝ ਗਵਾ ਕੇ ਮਨੁੱਖ ਸਾਰੀ ਉਮਰ ਦੁੱਖੀ ਹੀ ਹੁੰ ਦਾ ਹੈ।

ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥ 6॥
ਅਰਥ:-ਹੁਣ ਭਾਈ ਗੁਰਦਾਸ ਜੀ ਪਉੜੀ ਦੀ ਆਖਰੀ ਲਾਈਨ ਵਿੱਚ ਆਖਦੇ ਹਨ ਕਿ ਅਸਲ ਅਤੇ ਸਦੀਵੀਂ ਖੁੱਸ਼ੀ ਹਾਸਲ ਕਰਨ ਵਾਸਤੇ ਮਨੁੱਖ ਨੂੰ ਗੁਰੂ ਦੇ ਸ਼ਬਦ ਨੂੰ ‘ਸਿਖਿਆ ਨੂੰ , ਗਿਆਨ ਨੂੰ ’ ਹਮੇਸ਼ਾਂ ਹੀ ਸਾਂਭ ਕੇ ਰੱਖਣਾ ਚਾਹੀਦਾ ਹੈ ਭਾਵ ਹੈ ਕਿ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰਕੇ ਉਸ ਅਨੁਸਾਰ ਆਪਣਾ ਜੀਵਨ ਬਣਾਉਂਣਾ ਚਾਹੀਦਾ ਹੈ, ਗਿਆਨ ਹੀ ਮਨੁੱ ਖ ਨੂੰ ਹਮੇ ਸ਼ਾ ਸਹੀ ਜੀਵਨ ਜੀਊ ਣ ਦੀ ਸੋਝੀ ਬਖਸ਼ ਸਕਦਾ ਹੈ, ਇਹੋ ਹੀ ਹਮੇਸ਼ਾਂ
ਖੁਸ਼ੀ ਖੇੜ੍ਹਾ ਅਤੇ ਚੜ੍ਹਦੀ ਕਲਾ ਬਖਸ਼ਣ ਵਾਲਾ।6।

ਲੇਖਕ : ਕੁਲਵੰਤ ਸਿੰਘ ਭੰਡਾਲ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1597

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ