ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੁਰਾਤਨ ਵਿਰਾਸਤ ਦਾ ਅਸਲ ਪਹਿਰੇਦਾਰ ਹੈ ਪਰਮਿੰਦਰ ਸਿੰਘ

ਅਜੋਕੇ ਤਕਨੋਲੀਜੀ ਦੇ ਯੁੱਗ ਵਿਚ ਜਦੋ ਹਰ ਇਕ ਇਨਸਾਨ ਆਪਣੇ ਆਪ ਵਿਚ ਮਸਰੂਫ ਹੈ ਤੇ ਪੈਸੇ ਇੱਕਠੇ ਕਰਨ ਦੀ ਦੌੜ ਵਿਚ ਸਾਮਲ ਹੈ ਉਥੇ ਹੀ ਨਿਵੇਕਲੇ ਸ਼ੌਕ ਰਾਹੀ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਦੇ ਨਾਲ ਨਾਲ ਰਾਜੇ-ਮਹਾਰਜਿਆਂ ਦੇ ਪੁਰਾਤਨ ਸਿੱਕਿਆਂ ਨੂੰ ਸਾਭਣ ਲਈ ਯਤਨਸੀਲ ਹੈ। ਅਹਿਮਦਗੜ ਵਾਸੀ ਸਿੱਖ ਨੌਜਵਾਨ ਪਰਮਿੰਦਰ ਸਿੰਘ ਉਹ ਵੱਖ-ਵੱਖ ਮੇਲਿਆਂ, ਪਿੰਡ, ਸਕੂਲਾਂ ਤੇ ਕਲਾਜਾਂ ਵਿਚ ਕੇ ਪ੍ਦਰਸਨੀਆਂ ਲਾਉਦਾ ਹੈ ਤੇ ਨਵੀਂ ਪੀੜੀ ਨੂੰ ਆਪਣੇ ਮਾਣਮੱਤੇ ਅਮੀਰ ਵਰਸੇ ਪ੍ਤੀ ਜਾਣੂ ਕਰਵਾਉਦਾ ਹੈ। ਉਸ ਦੀ ਪ੍ਦਰਸਨੀ ਨੂੰ ਲੋਕ ਬੜੀ ਸੰਜੀਦਗੀ ਨਾਲ ਵੇਖਦੇ ਹਨ। ਉਸ ਕੋਲ ਨਿਉਲਾ ਜਿੰਦਾ, ਰੋਪੜੀ ਜਿੱਦਾ, ਹਲ, ਗੜਵੀ, ਕਰਦੇ, ਰਾਜੇ-ਮਹਾਰਜਿਆਂ ਦੇ ਤਲਵਾਰ, ਪੱਖੀਆਂ, ਸੰਦੂਕ, ਸਿੱਪੀ, ਚੌਕੀਂ, ਚਰਖਾ, ਗੰਡਾਸਾ, ਬਿਗੜ ਵੱਡਣ ਵਾਲਾ ਦਾਤਾਰ , ਪੁਰਾਤਨ ਰੂੰ ਵੇਲਣੀ , ਨਾਨਕਸਾਹੀ ਇੱਟਾ, ਘੜਵੰਜੀ, ੳੂਠ ਦੀ ਕਾਠੀ ਤੇ ਭਰਤ, ਤਾਬੇ-ਪਿੱਤਲ ਦੇ ਬਰਤਨ ਆਦਿ ਵੱਡੀ ਗਿਣਤੀ ਵਿਚ ਇਸੇ ਤਰ੍ਹਾਂ ਪੁਰਾਤਨ ਮਿਰਜਾ ਗਾਲਿਬ ਦੀ ਕਿਤਾਬ , 1861 ਈ. ਤੁਲਾਸੀ ਦਾਸ ਦੀ ਰਮਾਇਣ, ਕਿੱਸਾ ਰੂਪ-ਬਸੰਤ, ਤੇ ਮੇਘ ਬਿਨੋਦ ਗ੍ੰਥ ਆਦਿ ਸੰਭਾਲੀ ਬੈਠਾ ਹੈ। ਜੇਕਰ ਪੁਰਾਤਨ ਸਿੱਕਿਆਂ ਗੱਲ ਕਰੀਏ ਤਾਂ ਮਾਹਰਾਜਾ ਰਜਿੰਦਰ ਸਿੰਘ ਪਟਿਆਲਾ ਰਿਆਸਤ ਦੇ ਸਿੱਕੇ, 1260 ਈ. ਦੇ ਸਮਸੂਦੀਨ ਅਲਮਸਤ, ਅਹਿਮਦ ਸਾਹ ਅਬਦਾਲੀ, 1550 ਈ. ਦੇ ਸੇਰ ਸਾਹ ਸੂਰੀ, 1545 ਈ.ਹਿਮਾਯੂੰ, ਬਾਬਾ ਬੰਦਾ ਸਿੰਘ ਬਹਾਦਰ , ਮੁਹੰਮਦ ਗੌਰੀ, ਟੀਪੂ ਸੁਲਤਾਨ , ਗੁਲਬਰਗ ਰਾਜ ਦੇੇ ਗੁਜਰਾਤ, ਮਾਹਰਾਜਾ ਰਣਜੀਤ ਸਿੰਘ, ਈਸਟ ਇੰਡੀਆਂ ਕੰਪਨੀ, ਜੰਮੂ ਰਿਆਸਤ ਦੇ ਰਾਜ ਪਰਤਾਪ ਸਿੰਘ, ਰਾਜਾ ਬਾਡੇਅਰ ਮਾਸੂਰ, ਕਸਮੀਰ ਸੁਲਤਨ ਸਾਹ, ਮੁਹੰਮਦ ਜਲਾਲੁਦੀਨ ਅਕਬਰ, ਸਾਹ ਜਹਾਂ ਦੀ ਮੋਹਰ, 11ਵੀ-12ਵੀ ਸਦੀ ਦੇ ਬਲਵਾਨ ਬਾਦਸ਼ਾਹ ਦੇ ਸਿੱਕੇ ਆਦਿ ਉਸ ਕੋਲ ਹਨ। ਪਰਮਿੰਦਰ ਸਿੰਘ ਦੱਸਦਾ ਹੈ ਕਿ ਉਹ ਕਿੱਤੇ ਵੱਜੌ ਇਕ ਲੱਕੜ ਮਿਸਤਰੀ ਹੈ। ਉਸ ਦੇ ਇਸ ਸ਼ੌਕ ਨੂੰ ਵੱਧਣ-ਫੁਲਣ ਲਈ ਉਸ ਦੇ ਆਪਣੇ ਬੁਜ਼ਰਗਾਂ ਦੇ ਆਸਰੀਵਾਦ ਸਦਕਾ ਤੇ ਆਪਣੀ ਪਤਨੀ ਸ਼੍ਰੀ ਮਤੀ ਮਨਜੀਤ ਕੌਰ ਦਾ ਵਿਸ਼ੇਸ਼ ਸਹਿਯੋਗ ਹੈ। ਉਸ ਨੇ ‘ਪੁਰਾਤਨ ਵਿਰਸਾ ਸੰਭਾਲ ਸੰਸਥਾ ’ ਬਣਾਈ ਹੋਈ ਹੈ। ਜਿਸ ਦਾ ਉਦੇਸ ਬਚਿਆਂ ਨੂੰ ਅਪਣੀ ਵੱਡੀ ਮੁੱਲੀ ਵਿਰਾਸਤ, ਦਸਤਾਰ ਤੇ ਪੰਜਾਬੀਅਤ ਨਾਲ ਜੁੜਨਾ ਹੈ। ਜੇਕਰ ਉਸ ਨੂੰ ਮਿਲੇ ਮਾਣ-ਸਨਮਾਨ ਦੀ ਗੱਲ ਕਰੀਏ ਤਾਂ ਟੋਹੜਾ ਕਬੱਡੀ ਕੱਪ ਸਰੋਦ, ਤਾਰਾਂ ਗਰੁੱਪ ਆਫ ਕੰਪਨੀਜ, ਬਾਬਾ ਵਿਸਵਕਰਮਾ ਮੰਦਰ ਸੁੰਸਾਇਟੀ ਆਦਿ ਅਨੇਕਾ ਸੰਸਾਥਵਾ ਨੇ ਵਿਸ਼ੇਸ਼ ਸਨਮਾਨ ਕੀਤਾ ਹੈ। ਪੱਛਮੀ ਸੱਭਿਆਚਾਰ ਤੇ ਸੋਸਲ ਮੀਡੀਆਂ ਦੀ ਗੁਲਾਮ ਹੁੰਦੀ ਜਾ ਰਹੀ ਨਵੀ ਪੀੜ੍ਹੀ ਨੂੰ ਆਪਣੇ ਉਚੀਆ-ਸੁੱਚੀਆ ਕਦਰਾਂ ਕੀਮਤਾ ਵਾਲੇ ਅਮੀਰ ਵਿਰਸ਼ੇ, ਸੱਭਿਆਚਾਰ, ਤੇ ਇਤਿਹਾਸ ਪ੍ਤੀ ਜਾਣੂ ਕਰਵਾਉਣਾ ਲਈ ਪਰਮਿੰਦਰ ਸਿੰਘ ਦਾ ਇਹ ਬੀੜ੍ਹਾ ਪ੍ੰਸਾਸਾਂਯੋਗ ਪਹਿਲਕਦਮੀ ਹੈ। ਰੱਬ ਕਰੇ ਉਸ ਦਾ ਇਹ ਸ਼ੌਕ ਨੌਜਵਾਨ ਪੀੜ੍ਹੀ ਲਈ ਮਾਰਗਦਰਸਕ ਵੀ ਬਣੇ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1933
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ