ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ -- ਗੁਰਦੀਪ ਸਿੱਧੂ- ਬੀਬਾ ਰਜਨਦੀਪ

 ਸ੍ਰੀ ਮੁਕਤਸਰ ਸਾਹਿਬ ਵਿਚ ਪੈਂਦੇ ਪਿੰਡ ਬੀਦੋਵਾਲੀ  ਦਾ ਜੰਮ ਪਲ ਗਾਇਕ ਗੁਰਦੀਪ ਸਿੱਧੂ, ਅਤੇ ਪਿੰਡ ਬੁਰਜ ਮਹਿਮਾ ਦੀ ਜੰਮਪਲ ਰਜਨਦੀਪ ਸਿੱਧੂ ਬਚਪਨ ਤੋਂ ਹੀ ਸੰਗੀਤ-ਖੇਤਰ  ਦੇ ਦੀਵਾਨੇ ਹਨ। ਦੋਵੇ ਹੀ ਆਪੋ-ਆਪਣੇ ਸਕੂਲ ਦੀਆਂ ਬਾਲ-ਸਭਾਵਾਂ ਵਿਚ ਗਾਂਉਂਦੇ ਅਤੇ ਹੱਲਾ-ਸ਼ੇਰੀ ਦਾ ਥਾਪੜਾ ਹਾਸਲ ਕਰਦੇ ਪੱਕੇ ਤੌਰ ਤੇ ਗਾਇਕੀ ਵੱਲ ਨੂੰ ਹੋ ਤੁਰੇ।  ਮੇਜਰ ਸਿੰਘ (ਪਿਤਾ)  ਅਤੇ ਮਨਜੀਤ ਕੌਰ (ਮਾਤਾ)  ਦਾ ਲਾਡਲਾ, ਗੁਰਦੀਪ ਆਪਣੇ ਸਾਹਿਤਕ ਸਫਰ ਦੌਰਾਨ 2007 ਵਿਚ ਇਕ ਐਲਬਮ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ।  ਕਾਫੀ ਲੰਬੇ ਸਮੇਂ ਬਾਅਦ ਹੁਣ ਉਹ ਬਰਾੜ ਕਿੱਲੀ ਦੇ ਲਿਖੇ ਗੀਤ 'ਆਪਣੇ ਵਰਗੀ ਕਰ ਲੈ' ਨਾਲ 'ਦੇਸੀ ਸਟਾਰ ਮਿਊਜਕ ਕੰਪਨੀ' ਰਾਂਹੀਂ ਸਿੰਗਲ ਟਰੈਕ ਦੁਆਰਾ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰੀ ਲਗਵਾਉਣ ਜਾ ਰਿਹਾ ਹੈ।

     ਇਵੇਂ ਹੀ ਆਪਣਾ ਸਿੰਗਲ ਟਰੈਕ 'ਪੀ. ਜੀ.' ਜਲਦੀ ਹੀ ਸਰੋਤਿਆਂ ਦੀ ਕਚਹਿਰੀ ਲੈਕੇ ਹਾਜਰ ਹੋ ਰਹੀ ਹੈ, ਰੇਸ਼ਮ ਸਿੰਘ (ਪਿਤਾ) ਅਤੇ ਜਸਵਿੰਦਰ ਕੌਰ (ਮਾਤਾ) ਦੀ ਲਾਡਲੀ ਰਜਨਦੀਪ।  ਇਸ ਗਾਇਕ ਜੋੜੀ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਦੋਨੋ ਹੀ ਆਪਣੇ ਗੁਰੂ ਵਿਨੋਦ ਖੁਰਾਣਾ ਤੋਂ ਬੜੀ ਰੂਹ ਅਤੇ ਲਗਨ ਨਾਲ ਸੰਗੀਤ ਦੀ ਸਿੱਖਿਆ ਹਾਸਲ ਕਰਨ ਦੀ ਤਪੱਸਿਆ ਕਰ ਰਹੇ ਹਨ।

    ਸੱਭਿਆਚਾਰਕ ਮੇਲਿਆਂ, ਮਜਾਰਾਂ ਉਤੇ ਲੱਗਦੇ ਸੂਫੀ ਪ੍ਰੋਗਰਾਮਾਂ ਅਤੇ ਜਾਗਰਣ-ਸਟੇਜਾਂ ਦਾ ਸ਼ਿੰਗਾਰ ਬਣ ਚੁੱਕੀ ਇਹ ਸੁਰੀਲੀ ਗਾਇਕ-ਜੋੜੀ ਹੁਣ ਉਨ੍ਹਾਂ ਖੂਬਸੂਰਤ ਸੁਭਾਗੇ ਪਲਾਂ ਦੀ ਉਡੀਕ ਵਿਚ ਹੈ, ਜਦੋਂ ਉਨ੍ਹਾਂ ਦੀ ਜੋੜੀ ਦੇ ਰੂਪ ਵਿਚ ਦੋ-ਗਾਣਾ ਪੇਸ਼ਕਸ਼ ਸੁਣਨ ਨੂੰ ਮਿਲੇਗੀ। ਇਹ ਮੁਕਾਮ ਹਾਸਲ ਕਰਨ ਲਈ ਉਹ ਦਿਨ ਰਾਤ ਇਕ ਕਰ ਰਹੇ ਹਨ।

    ਜਿਕਰ ਯੋਗ ਹੈ ਕਿ ਇਸ ਗਾਇਕ ਜੋੜੀ ਵਿਚੋਂ ਗੁਰਦੀਪ ਸਿੱਧੂ, ਇੰਟਰਨੈਸ਼ਨਲ ਪੀ. ਕੇ. ਐਸ. ਪਬਲਿਕ ਸਕੂਲ, ਬੱਲੂਆਣਾ ਵਿਚ ਸੰਗੀਤ-ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਹੈ, ਜਦ ਕਿ ਬੀਬਾ ਸੁਰਿੰਦਰ ਕੌਰ ਅਤੇ ਬੀਬਾ ਪ੍ਰਕਾਸ਼ ਕੌਰ ਦੇ ਗੀਤਾਂ ਤੋਂ ਪ੍ਰਭਾਵਿਤ ਹੋਕੇ ਗਾਇਕੀ ਖੇਤਰ ਵਿਚ ਨਿੱਤਰੀ, ਬੀਬਾ ਰਜਨਦੀਪ, ਸੰਗੀਤ ਦੀ ਡਿਗਰੀ ਲੈਣ ਵਿਚ ਸੰਘਰਸ਼-ਸ਼ੀਲ ਹੈ। ਇਸ ਜੋੜੀ ਦਾ ਭਾਗਾਂ-ਸ਼ਾਲਾ ਇਹ ਇਕ ਹੋਰ ਵੀ ਪਲੱਸ ਪੁਆਇੰਟ ਹੈ ਕਿ ਇਹ ਗਾਇਕ ਜੋੜੀ ਹੋਣ ਦੇ ਨਾਲ-ਨਾਲ ਗ੍ਰਹਿਸਥੀ ਵਿਚ ਵੀ ਪਤੀ-ਪਤਨੀ ਦੇ ਰੂਪ ਵਿਚ ਸ਼ਾਨਦਾਰ ਜੋੜੀ ਵਜੋਂ ਆਪਣੇ ਛੋਟੇ ਜਿਹੇ ਫੁੱਲ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।

ਸ਼ਾਲ੍ਹਾ!  ਇਲਾਕੇ ਵਿਚ ਧੁੰਮਾਂ ਪਾ ਰਹੀ ਇਸ ਨੌ-ਜਵਾਨ ਗਾਇਕ-ਜੋੜੀ ਦੇ ਹਰ ਸੁਪਨੇ ਸਾਕਾਰ ਹੋਣ ਅਤੇ ਜੋੜੀ ਦਾ ਨਾਂਓਂ ਕਲਾ-ਪ੍ਰੇਮੀਆਂ ਦੇ ਬੁੱਲ੍ਹਾਂ ਉਤੇ ਹੋਰ ਵੀ ਗੂਹੜਾ ਹੋ ਜਾਵੇ! ਆਮੀਨ!

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :806

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ