ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰੱਬ ਦੀਆ ਰੱਖਾ ਟੈਲੀਫਿਲਮਾ

ਯੂ ਟਿਊਬ ਤੇ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਸ੍ਰੀ ਮੁਕਤਸਰ ਸਾਹਿਬ  6 ਜਨਵਰੀ 2017 (ਰਾਜ ਕੰਵਲ,ਹਰਿੰਦਰ ਭੰਗਚੜੀ)  ਪਿਛਲੇ ਨਵੰਬਰ ਚ ਬੇਕਸੂਰ ਤੇ ਦਸੰਬਰ ਮਹੀਨੇ ਚ ਰੱਬ ਦੀਆ ਰੱਖਾ ਟੈਲੀਫਿਲਮਾ ਯੂਟਿਊਬ ਤੇ ਪਾਈਆ ਗਈਆ ਜਿਹਨਾਂ ਨੂੰ ਹਜਾਰਾ ਦੀ ਤਾਦਾਦ ਵਿੱਚ ਲੋਕਾਂ ਨੇ ਵੇਖਿਆ ਤੇ ਆਪੋ ਆਪਣੇ ਵਿਚਾਰ ਸਾਝੇ ਕੀਤੇ ‘‘ਰੱਬ ਦੀਆ ਰੱਖਾ ਤਾਂਤਰਿਕਾਂ ਦਾ ਪਰਦਾਫਾਸ਼ ਕਰਦੀ ਟੈਲੀਫਿਲਮ ਦੀ ਸੂਟਿਗ ਕਿਲੀ ਚਹਿਲਾਂ ‘ਮੋਗਾ ਤੇ ਬਠਿਡਾਂ ਵਿਖੇ ਕੀਤੀ ਗਈ ਜਿਸ ਵਿੱਚ ਪਵਨ ਕੁਮਾਰ ਰਵੀ ਨੇ ਬਤੌਰ ਹੀਰੋ ਤੇ ਡਾਇਰੈਕਟਰ ਕੰਮ ਕੀਤਾ, ਪਿੰਕੀ ਧਾਲੀਵਾਲ ਬਤੌਰ ਹੀਰੋਇਨ ਰੋਲ ਨਿਭਾਇਆ ਇਸ ਫਿਲਮ ਵਿੱਚ ਜਸਵੀਰ ਸਰਮਾ ਦੱਦਾਹੂਰ ਨੇ ਵੀ ਸਾਰਥਿਕ ਤੇ ਵਧੀਆ ਰੋਲ ਕੀਤੇ ਅਤੇ  ਵਧੀਆ ਲੋਕੇਸ਼ਨਾ ਤੇ ਇਸ ਨੂੰ ਫਿਲਮਾਇਆ ਗਿਆ ਸਰੋਤਿਆ ਵੱਲੋ ਇਸ ਫਿਲਮ ਨੂੰ ਭਰਵਾ ਹੁਗਾਰਾ ਮਿਲ ਰਿਹਾ ਹੈ ।ਇਸੇ ਤਰਾਂ ਸਤੰਬਰ ਅਕਤੂਬਰ ਵਿੱਚ ਫਿਲਮਾਈ ਗਈ ਬੇਕਸੂਰ ਟੈਲੀਫਿਲਮ ਨੂੰ ਦੋਦਾ ਭਲਾਈਆਣਾ ਤੇ ਧੂਲਕੋਟ ਦੀਆ ਵਧੀਆ ਲੋਕੇਸ਼ਨਾ ਅਤੇ ਸਕੂਲਾ ਵਿਚ ਫਿਲਮਾਇਆ ਗਿਆ ਹੈ।ਭਰੂਣ ਹੱਤਿਆ ਤੇ ਕਰਾਰੀ ਚੋਟ ਕਰਦੀ ਇਸ ਫਿਲਮ ਦੀ ਕਹਾਣੀ ‘‘ਮਾਂ ਮੈ ਤੇਰੀ ਉਹੀ ਹੀ ਧੀ ਹਾਂ ’’ਲੇਖਕ ਚੰਦ ਸਿੰਘ ਥਾਦੇਵਾਲਾ ਦੀ ਕਹਾਣੀ ਅਧਾਰਤ ਫਿਲਮਾਇਆ ਗਿਆ ਹੈ, ਇਸ ਫਿਲਮ ਨੂੰ ਡਾਇਰੇਕਟ ਵੀ ਖੁਦ ਚੰਦ ਸਿੰਘ ਨੇ ਕੀਤਾ ਹੈ ,ਹੀਰੋ ਦੇ ਰੂਪ ਵਿੱਚ ਪਵਨ ਕੁਮਾਰ ਰਵੀ ਹੀਰੋਇਨ ਅਮਰਜੀਤ ਕੌਰ ਜੇਤੋ ਪ੍ਰਡਿਊਸਰ ਮਹਿੰਦਰ ਦੇਹੜ , ਜਸਵੀਰ ਸਰਮਾ ਦੱਦਾਹੂਰ ,ਹਰਸ਼ਦੀਪ,ਹਰਪਾਲ ਜਲਾਲਾਬਾਦੀ ,ਸਿਵ ਤਲਵੰਡੀ ਸਾਬੋ ਸੰਤੋਸ਼ ਰਾਣੀ ਜੇਤੋ ਆਦਿ ਕਲਾਕਾਰਾ ਨੇ ਆਪੋ ਆਪਣੇ ਰੋਲਾ ਨਾਲ ਸਹੀ ਅਭਿਨੈ ਕੀਤਾ ਹੈ ਯਾਦ ਰਹੇ ਜਿੱਥੇ ਰੱਬ ਦੀਆ ਰੱਖਾਂ ਤੰਤਰਿਕਾਂ ਦਾ ਪਰਦਾਫਾਸ ਕਰਦੀ ਹੈ,ਉੱਥੇ ਬੇਕਸੂਰ ਅਜੋਕੇ ਸਮਾਜ ਦੇ ਕੁੱਖਾਂ ਵਿੱਚ ਧੀ ਮਾਰਨ ਤੇ ਭਰੂਣ ਹੱਤਿਆ ਦੇ ਕਰਾਰੀ ਚੋਟ ਕਰਦੀ ਹੈ ।ਇਹਨਾਂ ਦੋਹਾ ਫਿਲਮਾਂ ਦੀ ਯੂ ਟਿਊਬ ਤੇ ਭਰਪੂਰ ਸਰਾਹਨਾ ਤੇ ਸ਼ਲਾਘਾ ਹੋ ਰਹੀ ਹੈ। ਪਵਨ ਕੁਮਾਰ ਰਵੀ ਇਸ ਤੋੁ ਪਹਿਲਾ ਵੀ ਅਲੱਗ ਅਲੱਗ ਵਿਸ਼ਿਆਂ ਅਧਾਰਤ 65,70 ਟੈਲੀਫਿਲਮਾਂ ਬਣਾ ਕੇ ਸਮਾਜ ਸੇਵੀ ਦੀ ਮੋਹਰੀ ਭੂਮਿਕਾਂ ਨਿਭਾਅ ਰਿਹਾ ਹੈ ।ਤੇ ਅੱਗੇ ਵੀ ਇਸ ਦਾ ਇਹ ਕਾਰਜ ਜਾਰੀ ਹੈ ।ਇਕ ਵੱਡੀ ਫਿਲਮ ‘‘ਦੋਸ਼ੀ ਹੈ ਕੋਣ’’ਲੈ ਕੇ ਜਲਦੀ ਹੀ ਸਰੋਤਿਆ ਦੇ ਸਨਮੁੱਖ ਹੋਵੇਗਾ।ਇਸ ਦੀ ਜਾਣਕਾਰੀ ਜਸਵੀਰ ਸਰਮਾ ਦੱਦਾਹੂਰ ਲੇਖਕ ਕਵੀ ਤੇ ਗੀਤਕਾਰ ਨੇ ਪ੍ਰੈਸ ਨਾਲ ਸਾਝੀ ਕੀਤੀ।
   

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :573
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ