ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਿੰਡਾਂ ਦੇ ਪੰਚ ਅਤੇ ਸਰਪੰਚ ਨੇ ਮੁੱਢਲੀ ਵਿੱਦਿਅਕ ਸਿੱਖਿਆ ਤੋਂ ਵੀ ਵਾਂਝੇ

ਪਿੰਡਾਂ ਦੇ ਪੰਚ ਅਤੇ ਸਰਪੰਚ ਨੇ ਮੁੱਢਲੀ ਵਿੱਦਿਅਕ ਸਿੱਖਿਆ ਤੋਂ ਵੀ ਵਾਂਝੇ
ਬਗੈਰ ਪੜੇ ਅਤੇ ਸਮਝੇ ਕਰਦੇ ਨੇ ਸਰਕਾਰੀ ਕਾਗ਼ਜ਼ਾਂ ਤੇ ਦਸਤਖ਼ਤ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਪਿੰਡਾਂ ਵਿਚ ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਦਾ ਅਨਪੜ੍ਹ ਹੋਣਾ ਅਤੇ ਘੱਟ ਪੜੇ ਲਿਖੇ ਹੋਣਾ ਵੱਡਾ ਕਾਰਨ ਬਣ ਰਿਹਾ ਹੈ ਦਿਨੋਂ ਦਿਨ ਵੱਧ ਰਹੀਆਂ ਲੜਾਈਆਂ ਅਤੇ ਘਰੇਲੂ ਕਲੇਸ਼ਾਂ ਦਾ ਜਿਸ ਦੇ ਵਧੇਰੇ ਸਰਵੇਖਣ ਦੇ ਅਨੁਸਾਰ ਪਿੰਡਾਂ ਅਤੇ ਕਸਬਿਆਂ ਦੇ ਪੰਚਾ ਅਤੇ ਸਰਪੰਚਾਂ ਵਿਚੋਂ ਸਿਰਫ਼ 20 ਪ੍ਰਤੀਸ਼ਤ ਹੀ ਪੜੇ ਲਿਖੇ ਹਨ ਪਰ ਬਾਕੀ 80 ਪ੍ਰਤੀਸ਼ਤ ਤਾਂ ਸਿਰਫ਼ ਹਸਤਾਖ਼ਰ ਕਰਨ ਵੇਲੇ ਵੀ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਮੁੱਢਲੀ ਵਿੱਦਿਅਕ ਯੋਗਤਾ ਬਹੁਤ ਥੋੜ੍ਹੀ ਹੁੰਦੀ ਹੈ ਪਰ ਉਨ੍ਹਾਂ ਕੋਲ ਸਰਕਾਰੀ ਮੋਹਰਾਂ ਸਰਕਾਰ ਦੁਆਰ ਦਸਤਖ਼ਤ ਕਰਵਾਉਣ ਨੂੰ ਬਕਾਇਦਾ ਕੋਈ ਵੀ ਸਵੈ ਘੋਸ਼ਣਾ ਪੱਤਰ ,ਗਵਾਹੀ ਜਾਂ ਕੋਈ ਹੋਰ ਕਾਗ਼ਜ਼ੀ ਕਾਰਵਾਈ ਨੂੰ ਪ੍ਰਮਾਣਿਤ ਕਰਨ ਲਈ ਦੇ ਦਿੱਤੀ ਜਾਂਦੀ ਹੈ ਪਰ ਉਸ ਕਾਗ਼ਜ਼ ਉੱਪਰ ਲਿਖਿਆ ਕੁੱਝ ਵੀ ਦਸਤਾਵੇਜ਼ ਉਨ੍ਹਾਂ ਲਈ ਕਾਲਾ ਅੱਖਰ ਮੱਝ ਬਰਾਬਰ ਪ੍ਰਤੀਤ ਹੁੰਦਾ ਹੈ ਜਿਸ ਨੂੰ ਅਣਗੌਲਿਆ ਕਰ ਕੇ ਪੈਨਸ਼ਨਾਂ,ਨੀਲੇ ਕਾਰਡ ਅਤੇ ਹੋਰ ਸਰਕਾਰੀ ਸਕੀਮਾਂ ਦਾ ਫ਼ਾਇਦਾ ਲੈ ਕੇ ਪਤਾ ਨਹੀਂ ਕਿੰਨੇ ਹੀ ਗ਼ਲਤ ਸੋਚ ਵਾਲੇ ਲੋਕ ਅਨੰਦ ਲੈ ਰਹੇ ਹਨ ਪਰ ਸਰਕਾਰਾਂ ਬਿਲਕੁਲ ਇਸ ਮਸਲੇ ਨੂੰ ਗੰਭੀਰ ਨਾ ਲੈ ਕੇ ਆਪਣਾ ਉੱਲੂ ਸਿਧਾ ਕਰ ਰਹੀਆਂ ਹਨ। ਜਿਸ ਦਾ ਵੱਡਾ ਕਾਰਨ ਸਰਕਾਰਾਂ ਦੁਆਰਾ ਉਕਤ ਅਹੁਦਿਆਂ ਦੀਆਂ ਵੋਟਾਂ ਵੇਲੇ ਨਾ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਮੀਦਵਾਰ ਦੀ ਵਿੱਦਿਅਕ ਯੋਗਤਾ ਕਿੰਨੀ ਹੈ। ਕੀ ਉਹ ਇਹਨਾਂ ਪੜ੍ਹਿਆ ਲਿਖਿਆ ਹੈ ਕਿ ਆਪਣੇ ਇਲਾਕੇ ਅਤੇ ਪਿੰਡ ਦਾ ਵਿਕਾਸ ਕਰ ਸਕੇ ਪਰ ਇੰਜ ਨਾ ਕਰ ਕੇ ਸਿਫ਼ਾਰਸ਼ੀ ਉਮੀਦਵਾਰ ਜੋ ਕਿ ਰਿਜ਼ਰਵ/ਰਾਖਵੀਂਆਂ ਸੀਟਾਂ ਤੇ ਚੋਣ ਲੜ ਰਿਹਾ ਹੁੰਦਾ ਹੈ ਉਸ ਨੂੰ ਜਿਤਾਉਣ ਪਿੱਛੇ ਧਨਾਢਾਂ ਵੱਲੋਂ ਹੰਭਲਾ ਮਾਰਿਆ ਜਾਂਦਾ ਹੈ ਤੇ ਕਈ ਜਗਾਵਾਂ ਤੇ ਪੈਸੇ ਦੇ ਸਿਰ ਤੇ ਇਹ ਚੋਣਾਂ ਆਰਾਮ ਨਾਲ ਜਾਂ ਸਰਬਸੰਮਤੀ ਨਾਲ ਜਿੱਤੀਆਂ ਜਾਂਦੀਆਂ ਹਨ।ਕਈ ਸਰਪੰਚਾਂ ਅਨੁਸਾਰ ਕਿਹਾ ਗਿਆ ਏ ਕਿ ਸਾਨੂੰ ਤਾਂ ਮੋਹਰ ਬਗੈਰ ਦੇਖੇ ਹੀ ਲਾਉਣੀ ਪੈਂਦੀ ਹੈ ਕਿਉਂਕਿ ਪੜ੍ਹ ਕੇ ਸਮਝਣਾ ਨਹੀਂ ਆਉਂਦਾ ਅਤੇ ਕਈ ਪਿੰਡਾਂ ਵਿਚ ਤਾਂ ਮੋਹਰ ਹੀ ਨਹੀਂ ਲਗਾਉਂਦੇ ਕਿ ਸ਼ਾਇਦ ਕਿਸੇ ਅਸ਼ਟਾਮ ਤੇ ਸਾਈਨ ਕਰਵਾ ਕਿ ਉਨ੍ਹਾਂ ਦੀ ਸਾਰੀ ਜਾਇਦਾਦ ਹੀ ਨਾ ਹੜੱਪ ਲਈ ਜਾਵੇ ਖ਼ਾਸ ਕਰ ਸਕੂਲ ਕਾਲਜ ਦੇ ਵਿਦਿਆਰਥੀਆਂ ਨੂੰ ਤਾਂ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰਕਾਰ ਨੂੰ ਸਮਾਜਸੇਵੀ ਸੰਸਥਾਵਾਂ ਅਤੇ ਬੁੱਧੀਜੀਵੀ ਵਰਗ ਵੱਲੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗੰਭੀਰ ਜਨਤਕ ਮਸਲਿਆਂ ਤੇ ਪਹਿਲ ਦੇ ਆਧਾਰ ਤੇ ਅਮਲ ਕਰ ਕੇ ਪੰਚਾ ਅਤੇ ਸਰਪੰਚਾਂ ਸਮੇਤ ਹਰੇਕ ਚੋਣਾਂ ਵੇਲੇ ਵਿੱਦਿਅਕ ਯੋਗਤਾ ਨੂੰ ਦੇਖ ਉਮੀਦਵਾਰ ਦੀ ਚੋਣ ਕਰੇ ਅਤੇ ਅਜੋਕੇ ਸਮੇਂ ਅਸਿੱਖਿਅਤ ਪੰਚਾਇਤਾਂ ਨੂੰ ਕਿਸੇ ਯੋਜਨਾ ਤਹਿਤ ਸਿੱਖਿਅਕ ਕਰੇ ਤਾਂ ਕਿ ਉੱਜਵਲ ਸਮਾਜ ਦੀ ਸਿਰਜਣਾ ਹੋ ਸਕੇ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :912
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ