ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੁਸਨ­ਜਵਾਨੀ, ਖੂਬਸੂਰਤੀ ਅਤੇ ਬਹੁ-ਕਲਾਵਾਂ ਦਾ ਸੁਮੇਲ ਸੰਦੀਪ ਕੌਰ

ਹੁਸਨ­ਜਵਾਨੀ, ਖੂਬਸੂਰਤੀ ਅਤੇ ਬਹੁ-ਕਲਾਵਾਂ ਦਾ ਸੁਮੇਲ ਸੰਦੀਪ ਕੌਰ ਅਰਸ਼ ਨਾਂਉ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ। ਵੱਖ-ਵੱਖ ਅਖਬਾਰਾਂ ਤੇ ਮੈਗਜੀਨਾਂ ਦਾ ਲਗਾਤਾਰ ਸ਼ਿੰਗਾਰ ਬਣਦੀ ਆ ਰਹੀ ਉਸਦੀ ਕਲਮ ਨੇ ਉਸਦਾ ਮਾਣ-ਮੱਤਾ ਤੇ ਸ਼ਾਨਦਾਰ ਸਿਰਨਾਵਾਂ ਵਾਹਕੇ ਰੱਖ ਦਿੱਤਾ ਹੈ। ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਵਿਰਾਸਤ', 'ਲਕੀਰਾਂ ਬੋਲਦੀਆਂ', 'ਸਾ ਰਾ ਗਾ ਮਾ' ਆਦਿ ਵਿਚ ਐਕਰਿੰਗ ਦੇ ਤੌਰ ਤੇ ਮਿਲਦੇ ਮੌਕਿਆਂ ਅਤੇ 'ਨਵੀਆਂ ਕਲਮਾਂ' ਪ੍ਰੋਗਰਾਮ ਵਿਚ ਕਵੀ-ਦਰਬਾਰ ਦੀ ਪੇਸ਼ਕਾਰੀ ਦੇ ਨਾਲ-ਨਾਲ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਦੀ ਰੇਡੀਓ-ਟਾਕ ਨੇ ਉਸਦੀ ਪਛਾਣ ਹੋਰ ਵੀ ਗੂਹੜੀ ਕਰ ਕੇ ਰੱਖ ਦਿੱਤੀ।
ਆਪਣੀਆਂ ਸੰਗੀਤਕ ਗਤੀ-ਵਿਧੀਆਂ ਦੀ ਗੱਲ ਕਰਦਿਆਂ ਅਰਸ਼ ਨੇ ਦੱਸਿਆ ਕਿ ਉਹ ਅਜੇ ਸਕੂਲ-ਵਿਦਿਆਰਣ ਹੀ ਸੀ, ਜਦੋ ਗਿੱਧਾ-ਭੰਗੜਾ, ਸਕਿਟ, ਨਾਟਕ ਅਤੇ ਸਟੇਜ-ਸੰਚਾਲਕੀ ਦੇ ਸ਼ੌਕ ਨੇ ਸਕੂਲ ਵਿਚ ਉਸਦੀ ਅੱਡਰੀ ਪਛਾਣ ਬਣਾ ਦਿੱਤੀ ਸੀ। ਫਿਰ ਕਾਲਿਜ ਵਿਚ ਪਹੁੰਚਕੇ ਜਿੱਥੇ ਉਸਨੇ ਐਮ. ਏ. (ਪੁਲੀਟੀਕਲ ਸਾਇੰਸ) ਦੀ ਉਚ-ਡਿਗਰੀ ਹਾਸਲ ਕੀਤੀ,ਉਥੇ ਗੀਤ-ਸੰਗੀਤ ਖੇਤਰ ਨੇ ਵੀ ਅਨੇਕਾਂ ਮਾਨ-ਸਨਮਾਨ ਉਸਦੀ ਝੋਲੀ ਪਾਏ।
ਅਰਸ਼ ਨੂੰ ਨਾ-ਸਿਰਫ ਬੰਧਸ਼ ਵਿਚ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਲਿਖਣ ਦੀ ਹੀ ਖੂਬ ਮੁਹਾਰਤ ਹਾਸਲ ਹੈ, ਬਲਕਿ ਵਾਰਤਿਕ ਵਿਚ ਵੀ ਵੱਖ-ਵੱਖ ਸਮਾਜ-ਸੁਧਾਰਕ ਵਿਸ਼ਿਆਂ ਉਤੇ ਲੇਖ ਲਿਖਣੇ ਦਾ ਉਹ ਸ਼ੌਕ ਪਾਲ ਰਹੀ ਹੈ। ਆਪਣੀਆਂ ਲਿਖੀਆਂ ਕਵਿਤਾਵਾਂ ਤੇ ਗੀਤਾਂ ਨੂੰ ਜਦੋ ਉਹ ਖੁਦ ਹੀ ਕੰਪੋਜ ਕਰ ਕੇ ਆਪਣੀ ਮਿੱਠੀ­ ਸੁਰਲੀ ਤੇ ਕੋਇਲ ਵਰਗੀ ਮਧੁਰ ਅਵਾਜ ਵਿਚ ਤਰੰਨੁਮ ਵਿਚ ਪੇਸ਼ ਕਰਦੀ ਹੈ ਤਾਂ ਸਰੋਤਿਆਂ ਤੋ ਮੱਲੋ-ਮੱਲੀ ਵਾਹ-ਵਾਹ ਖੱਟ ਲੈਦੀ ਹੈ।
ਇਹ ਉਸਦੀ ਫੇਸ ਬਿਊਟੀ ਦਾ ਇਕ ਪਲੱਸ ਹੀ ਹੈ ਕਿ ਟੈਲੀਫਿਲਮਾਂ ਲਈ ਉਸ ਦੀ ਸਲੈਕਸ਼ਨ ਹੋਣ ਲੱਗਿਆਂ ਦੇਰ ਨਹੀ ਲੱਗਦੀ। ਫਿਲਮ-ਡਾਇਰੈਕਟਰ ਨੂੰ ਹਰ ਤਰਾਂ ਦੇ ਸਮਾਰਟ ਤੇ ਅਟਰੈਕਟਿਵ ਰੋਲ ਵਾਸਤੇ ਇਕ ਦਮ ਯਚ ਜਾਂਦਾ ਹੈ ਮਿੰਨੀ ਮਿੰਨੀ ਜਿਹੀ ਮੁਸਕਰਾਹਟ ਵੰਡਦਾ, ਗੁਲਾਬ ਦੇ ਫੁੱਲ ਵਰਗਾ ਉਸਦਾ ਮਨਮੋਹਕ ਤੇ ਸ਼ਰਮਾਕਲ ਜਿਹਾ ਚਿਹਰਾ। ਪਰ ਉਹ ਰੋਲ ਦੀ ਚੋਣ ਕਰਨ ਲੱਗੀ ਸੌ ਬਾਰ ਸੋਚਦੀ ਹੈ।
ਕਲਾ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿਚ ਅੱਗੇ ਵਧਣ ਲਈ ਜਿੱਥੇ ਉਸਦੇ ਮਨ ਵਿਚ ਲਗਨ, ਮਿਹਨਤ, ਵਿਸਵਾਸ਼, ਦ੍ਰਿੜਤਾ ਹੈ : ਕੰਮ ਕਰਨ ਦਾ ਮਾਦਾ, ਸ਼ੌਕ ਅਤੇ ਜੋਸ਼ ਹੈ, ਉਥੇ ਪੂਰੀ ਹੋਸ਼ ਵੀ ਹੈ। ਹਲਕੀ ਸ਼ੋਹਰਤ ਦੇ ਬਦਲੇ ਉਹ ਕਿਸੇ ਵੀ ਤਰਾਂ ਦੇ ਰੋਲ ਲਈ ਐਸਾ ਸਮਝੌਤਾ ਕਰਨ ਨੂੰ ਤਿਆਰ ਨਹੀ ਹੁੰਦੀ ਜਿਸ ਤੋ ਉਸ ਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ। ''ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ '' ਵਾਲੀ ਸੋਚ ਉਤੇ ਪਹਿਰਾ ਦੇਣ ਵਾਲੀ ਸੰਦੀਪ ਹਰ ਪਲ, ਹਰ ਕਦਮ ਬੋਚ-ਬੋਚ ਕੇ ਧਰਦੀ ਹੈ।
ਜਗਰਾਂਉ ਸ਼ਹਿਰ ਵਿਚ ਡੇਰੇ ਲਾਈ ਬੈਠੀ ਕਪੂਰਥਲਾ ਸ਼ਹਿਰ ਦੀ ਜੰਮਪਲ, ਸੰਦੀਪ (ਐਮ. ਏ. (ਪੁਲੀਟੀਕਲ ਸਾਇੰਸ) ਬੀ.­ਐੱਡ.)ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਦੱਸਿਆ ਕਿ ਪੇਕੇ ਘਰ ਵਿਚ ਜਿੱਥੇ ਉਸ ਦੇ ਪਿਤਾ ਹਰਬੰਸ ਸਿੰਘ ਜੀ ਅਤੇ ਬਾਕੀ ਪਰਿਵਾਰ ਉਸ ਦੀ ਕਲਾ ਦੀ ਕਦਰ ਕਰਦੇ ਉਸਨੂੰ ਅੱਗੇ ਵਧਣ ਲਈ ਹਮੇਸ਼ਾਂ ਹੱਲਾ-ਸ਼ੇਰੀ­ ਸਹਿਯੋਗ ਤੇ ਮਿਲਵਰਤਨ ਦਿਆ ਕਰਦੇ ਸਨ, ਹੁਣ ਉਸਦਾ ਸਹੁਰਾ ਪਰਿਵਾਰ ਉਸ ਦੀ ਕਲਾ ਨੂੰ ਖੂਬ ਸਲਾਹੁੰਦਾ, ਮਾਣ ਕਰਦਾ ਅਤੇ ਉਸਨੂੰ ਅੱਗੇ ਵਧਣ ਵਿਚ ਪੂਰਨ ਸਹਾਈ ਹੋ ਰਿਹਾ ਹੈ।
ਸਹੁਰਾ ਪਰਿਵਾਰ ਵਿਚ ਬੇਸ਼ੱਕ ਸੰਦੀਪ ਦੇ ਜੀਵਨ ਸਾਥੀ ਲਖਵਿੰਦਰ ਸਿੰਘ ਧੰਜਲ ਸੰਦੀਪ ਦਾ ਸਾਥ ਦਿੰਦੇ ਹਨ, ਪਰ ਸੱਚ ਇਹ ਹੈ ਕਿ ਜੇਕਰ ਸੰਦੀਪ ਦੀ ਸਾਹਿਤਕ ਤੇ ਸੱਭਿਆਚਾਰਕ ਕੁਆਲਟੀਜ ਦੀ ਸਹੁਰਾ ਪਰਿਵਾਰ ਵਿਚੋਂ ਕਿਸੇ ਨੇ ਪਛਾਣ ਕੀਤੀ ਹੈ ਤਾਂ ਉਹ ਹਨ, ਉਨ੍ਹਾਂ ਦੇ ਡੈਡੀ-ਸਹੁਰਾ ਸ੍ਰ. ਕਰਨੈਲ ਸਿੰਘ ਧੰਜਲ। ਸਾਹਿਤ ਸਭਾਵਾਂ ਨਾਲ ਸੰਦੀਪ ਦੀ ਪਹਿਚਾਣ ਬਣਾਈ ਤਦ ਉਨ੍ਹਾਂ (ਕਰਨੈਲ ਸਿੰਘ ਧੰਜਲ) ਨੇ ਹੀ ਅਤੇ ਮੀਡੀਆ ਵਲ ਨੂੰ ਕਦਮ ਵਧਾਇਆ ਤਾਂ ਤਦ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ। ਕਿਉਂਕਿ ਉਨ੍ਹਾਂ ਦੀ ਆਪਣੀ ਬੇਟੀ ਪਰਮਜੀਤ ਧੰਜਲ ਇਕ ਵਧੀਆ ਪੰਜਾਬੀ ਲੋਕ-ਗਾਇਕਾ ਹੋਣ ਕਰਕੇ ਉਨ੍ਹਾਂ ਨੂੰ ਪਤਾ ਹੈ ਇਸ ਫੀਲਡ ਵਿਚੋਂ ਮਿਲਦੇ ਮਾਣ-ਸਤਿਕਾਰ ਅਤੇ ਵੈਲਿਯੂ ਦਾ। ਇਵੇ ਹੀ ਸੰਦੀਪ ਦੀ ਮੰਮੀ-ਸੱਸ, ਬੀਬੀ ਰਾਜਿੰਦਰ ਕੌਰ ਧੰਜਲ ਅਤੇ ਪਰਮਜੀਤ ਧੰਜਲ ਵੀ ਕਾਫੀ ਗੌਰਵ ਮਹਿਸੂਸ ਕਰਦੀਆਂ ਹਨ। ਅੱਲਾ ਕਰੇ, ਕਲਾ, ਸਾਹਿਤ ਤੇ ਸੱਭਿਆਚਾਰ ਦੀ ਪੁਜਾਰਨ ਸੰਦੀਪ ਕੌਰ ਅਰਸ਼ ਦੇ ਹਰ ਸੁਪਨੇ ਨੂੰ ਬੂਰ ਪਵੇ ! ਆਮੀਨ!

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :982

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ