ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਨਮਤ ਨਾਲ ਮੁਕਾਬਲਾ

ਸੁਣਿਆ ਹੈ ਕੀ ਤਖ਼ਤ ਸਾਹਿਬਾਨ ਅੱਤੇ ਇਤਿਹਾਸਿਕ ਗੁਰੂਦੁਆਰਿਆਂ ਵਿੱਚ ਵੀ ਪੁਰਾਤਨ ਮਰਿਆਦਾ ਅੱਤੇ ਪੁਰਾਣੀ ਰਵਾਇਤਾਂ" ਦੇ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਘੋਰ ਮਨਮਤਾਂ ਕੀਤੀਆਂ ਜਾ ਰਹੀਆਂ ਹਨ ! (ਪੁਰਾਤਨ ਸਿੰਘ ਨੇ ਨਵਜੀਵਨ ਸਿੰਘ ਨਾਲ ਵਿਚਾਰ ਸਾਂਝੇ ਕਰਦੇ ਹੋਏ ਦਸਿਆ)

ਨਵਜੀਵਨ ਸਿੰਘ : ਫਿਰ ਸੰਗਤ ਇਸ ਬਾਬਤ ਕੁਝ ਬੋਲਦੀ ਕਿਓਂ ਨਹੀਂ ?

ਪੁਰਾਤਨ ਸਿੰਘ : ਇਸ ਬਾਬਤ ਸੰਗਤ ਸਮਝਦੀ ਤਾਂ ਹੈ ਪਰ ਅੱਗੇ ਹੋ ਕੇ ਬੋਲਣ ਦਾ ਹੀਆ ਕੌਣ ਕਰੇ ? ਅਕਸਰ ਕਿਹਾ ਜਾਂਦਾ ਹੈ ਕੀ "ਆਮ ਸਿੱਖ ਇਸ ਬਾਬਤ ਕੁਝ ਨਹੀਂ ਕਰ ਸਕਦਾ" ਕਿਓਂਕਿ ਮਨਮਤੀ ਲਾਬੀ ਬਹੁਤ ਮਜਬੂਤ ਹੈ ਤੇ ਆਮ ਸੰਗਤ ਨੂੰ "ਸ਼ਰਧਾ ਦੇ ਨਾਮ ਤੇ ਬਿਬੇਕ ਤੋਂ ਦੂਰ ਕੀਤਾ ਜਾ ਰਿਹਾ ਹੈ" !

ਨਵਜੀਵਨ ਸਿੰਘ (ਹੈਰਾਨੀ ਨਾਲ) : ਸ਼ਰਧਾ ਤੇ ਬਿਬੇਕ ਵਿੱਚ ਕੀ ਫ਼ਰਕ ਹੈ ?

ਪੁਰਾਤਨ ਸਿੰਘ (ਹਸਦੇ ਹੋਏ) : ਸ਼ਰਧਾ ਅੰਧਵਿਸ਼ਵਾਸ ਦੇ ਮੋਢੇ ਤੇ ਟਿੱਕੀ ਹੈ ਤੇ ਬਿਬੇਕ ਭਰੋਸੇ (ਵਿਸ਼ਵਾਸ) ਦੇ ਮੋਢੇ ਤੇ ! ਸਿੱਖੀ ਵਿੱਚ ਸ਼ਰਧਾ ਵੀ ਬਿਬੇਕ ਬੁਧਿ ਵਾਲੀ ਕਬੂਲ ਹੈ ਨਾ ਕੀ ਅੰਧਵਿਸ਼ਵਾਸ ਵਾਲੀ ! ਇੱਕ ਗੱਲ ਯਾਦ ਰਖਣੀ ਚਾਹੀਦੀ ਹੈ ਕਿ "ਗੁਰੂ ਕਾ ਸਿੱਖ ਕਦੀ ਵੀ ਆਮ ਨਹੀਂ ਹੁੰਦਾ" ਕਿਓਂਕਿ "ਗੁਰੂ ਕਾ ਸਿੱਖ ਤਾਂ ਖਾਸ ਹੈ -- ਆਪਣੇ ਗੁਰੂ ਕਾ ਖਾਸ -- ਆਪਣੇ ਗੁਰੂ ਦਾ ਰੂਪ" !

ਨਵਜੀਵਨ ਸਿੰਘ : ਹੁਣ ਪ੍ਰਬੰਧਕਾਂ ਦੇ ਮੁੰਹ ਕੌਣ ਲੱਗੇ ? ਓਹ ਤਾਂ ਸਿਧੇ ਮੁੰਹ ਗੱਲ ਹੀ ਨਹੀਂ ਕਰਦੇ ਸੰਗਤਾਂ ਨਾਲ ! ਗੱਲ ਗੱਲ ਤੇ ਤਾਂ ਮਾਰਣ-ਕੁੱਟਣ ਦੀ ਨੌਬਤ ਆ ਜਾਂਦੀ ਹੈ ਸਾਡੇ ਪ੍ਰਬੰਧਕਾਂ ਵਿੱਚ !

ਪੁਰਾਤਨ ਸਿੰਘ (ਸਮਝਾਉਂਦੇ ਹੋਏ) : ਜੇਕਰ ਆਪਜੀ ਨੂੰ ਲਗਦਾ ਹੈ ਕੀ ਆਪ ਜੀ ਬੋਲ ਨਹੀਂ ਸਕਦੇ ਤਾਂ ਘੱਟੋ ਘੱਟ "ਗੁਰਮਤ ਸਿਧਾਂਤ ਬਾਬਤ ਇੱਕ ਪਰਚੀ ਲਿੱਖ ਕੇ ਗੋਲਕ ਵਿੱਚ ਤਾਂ ਪਾ ਹੀ ਸਕਦੇ ਹੋ" ਤੇ ਆਪਣਾ ਵਿਰੋਧ ਦਰਜ ਕਰਵਾ ਸਕਦੇ ਹੋ ! ਜਦੋਂ ਮਾਇਆ ਦੇ ਨਾਲ ਨਾਲ "ਸੰਗਤਾਂ ਦੇ ਸੁਝਾਓ" ਅਪੜਨਗੇ ਤਾਂ ਸਹਿਜੇ ਸਹਿਜੇ ਪ੍ਰਬੰਧਕਾਂ ਨੂੰ ਸੋਚਣਾ ਹੀ ਪਵੇਗਾ ! ਪ੍ਰਬੰਧਕ ਜਿਤਨੇ ਮਰਜੀ ਬਦਤਮੀਜ਼ ਹੋਣ ਪਰ "ਗੁਰਮਤ ਦੀ ਅਵਾਜ਼" ਦੇ ਅੱਗੇ ਓਹ ਖਤਮ ਹੋ ਜਾਣਗੇ ! ਗੁਰੂ ਸਾਹਿਬਾਨ ਨੇ ਆਪਣੇ ਇੱਕ ਇੱਕ ਸਿੱਖ ਵਿੱਚ ਇਤਨੀ ਜੁਰੱਤ ਭਰੀ ਹੈ ਕਿ ਓਹ ਇੱਕਲਾ ਹੀ ਗੁਰੂ ਦੀ ਮੱਤ ਨੂੰ ਪ੍ਰਸਾਰ ਸਕਦਾ ਹੈ ! ਜਰੂਰਤ ਸਿਰਫ ਆਪਣਾ ਫਰਜ਼ ਪਛਾਨਣ ਦੀ ਹੈ ਨਾ ਕਿ ਗੱਲ ਕਿਸੀ ਦੂਜੇ ਦੇ ਮੋਢੇ ਤੇ ਛੱਡ ਦੇਣ ਦੀ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1254
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਨਵਜੀਵਨ ਸਿੰਘ : ਫਿਰ ਸੰਗਤ ਇਸ ਬਾਬਤ ਕੁਝ ਬੋਲਦੀ ਕਿਓਂ ਨਹੀਂ ?

ਪੁਰਾਤਨ ਸਿੰਘ : ਇਸ ਬਾਬਤ ਸੰਗਤ ਸਮਝਦੀ ਤਾਂ ਹੈ ਪਰ ਅੱਗੇ ਹੋ ਕੇ ਬੋਲਣ ਦਾ ਹੀਆ ਕੌਣ ਕਰੇ ? ਅਕਸਰ ਕਿਹਾ ਜਾਂਦਾ "/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ