ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧੀ ਰਾਣੀ

ਜਦੋ ਆਪਣੇ ਪੰਜਾਬ ਬਾਰੇ ਸੋਚ ਲੈਦਾਗਾ,
ਦਿਲ ਮੇਰਾ ਕੁਝ ਕਹਿੰਦਾਗਾ,
ਕਿਵੇ ਹੋਉ ਠੀਕ ਇਹੇ ਵਿਗਡ਼ੀ ਕਹਾਣੀ,
ਪਾਣੀ ਪੀਣ ਵਾਲਾ ਮੁੱਕ ਚੱਲਿਆ,
ਨਹੀਓ ਲੱਭਣੀ ਭਾਲੀਆ ਵੀ ਧੀ ਰਾਣੀ..............
ਫਿਰ ਸਾਡੇ ਗੁੱਟ ਉਤੇ ਕੌਣ ਰੱਖਡ਼ੀ ਸਜਾਓਗਾ,
ਫਿਰ ਵੀਰ ਕੀਹਦੇ ਘਰ ਲੈ ਕੇ ਸਧਾਰਾ ਜਾਉਗਾ,
ਠੀਕ ਲੱਗਦੀ ਨਾ ਇਹ ਕਹਾਣੀ,
ਪਾਣੀ ਪੀਣ ਵਾਲਾ ਮੁੱਕ ਚੱਲਿਆ,
ਨਹੀਓ ਲੱਭਣੀ ਭਾਲੀਆ ਵੀ ਧੀ ਰਾਣੀ ..........................

ਹਜਾਰ ਹਜਾਰ ਫੁੱਟ ਡੂੰਘੇ ਬੋਰ ਲਾ ਲੈ ਨੇ,
ਵਾਹਨ (ਜਮੀਨ) ਅਸੀ ਸਾਰੇ ਆਪਣੇ ਖਡ਼ਾ ਲੈ ਨੇ,
ਨਹੀਓ ਠੀਕ ਆਉਦੀ ਉਲਝੀ ਹੋਈ ਤਾਣੀ,
ਪਾਣੀ ਪੀਣ ਵਾਲਾ ਮੁੱਕ ਚੱਲਿਆ,
ਨਹੀਓ ਲੱਭਣੀ ਭਾਲੀਆ ਵੀ ਧੀ ਰਾਣੀ ..........................
ਜਦ ਇਹੇ ਦੋਹੇ ਚੀਜਾ ਮੁੱਕਗੀਆ,
ਆਸਾ ਜੋ ਸੀ ਤੇਜੀ ਢਿੱਲੋ ਦੀਆ ਉਹ ਵੀ ਮੁੱਕ ਗਈਆ,
ਉਲਝ ਗਈ ਆ ਸਾਰੀ ਕਹਾਣੀ,
ਪਾਣੀ ਪੀਣ ਵਾਲਾ ਮੁੱਕ ਚੱਲਿਆ,
ਨਹੀਓ ਲੱਭਣੀ ਭਾਲੀਆ ਵੀ ਧੀ ਰਾਣੀ

ਲੇਖਕ : ਤੇਜੀ ਢਿੱਲੋ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1489
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਕਵਿਤਾ ਦੇ ਦੁਆਰਾ ਦੇ ਰਹੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ