ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਲਕੀਅਤ “ਸੁਹਲ” ਦੀ ਪੁਸਤਕ ਰੀਲੀਜ ਤੇ ਵਿਸ਼ਾਲ ਕਵੀ ਦਰਬਾਰ


ਪੰਜਾਬੀ ਲੇਖਕਾਂ ਦੀ ਸੂਚੀ ਵਿੱਚ ਪੰਜਾਬੀ ਲੇਖਕ ਮਲਕੀਅਤ ਸੁਹਲ ਦਾ ਨਾਂ ਇੱਕ ਵਧੀਆ ਲੇਖਕ ਵਜੋਂ ਜਾਣਿਆ ਜਾਂਦਾ ਹੈ । ਅੱਜ ਉਨ੍ਹਾਂ ਦੀ ਪੁਸਤਕ “ ਕੁਲਵੰਤੀ ਰੁੱਤ ਬਸੰਤੀ “ ਮਹਿਰਮ ਸਾਹਿਤ ਸਭਾ ਨਵਾਂ ਸ਼ਾਹਲਾ ਵੱਲੋਂ ਦਸ਼ਮੇਸ਼ ਪਬਲਕ ਸ;ਸ, ਸਕੂਲ ਪੁਲ ਤਿਬੜੀ ਵਿਖੇ ਸਾਰੀਆਂ ਉੱਚ ਸ਼ਖਸੀਅਤਾਂ ਉੱਚ ਕੋਟੀ ਦੇ ਸਾਹਿਤ ਕਾਰ , ਬੁੱਧੀ ਜੀਵੀਆਂ ,ਕਵੀਆਂ ,ਗੀਤ ਕਾਰਾਂ ,ਤੇ ਗਾਇਕਾਂ ਨੇ ਰੀਲੀਜ ਕੀਤੀ ਜਿੱਸ ਵਿੱਚ ਜਿਲੇ ਦੀਆ ਪ੍ਰਮੁੱਖ ਸਾਹਿਤ ਸਭਾਵਾਂ ਦੇ ਲੇਖਕਾਂ ਨੇ ੁਿਸ਼ਰਕਤ ਕੀਤੀ ਪ੍ਰੋ ,ਕ੍ਰਿਪਾਲ ਸਿੰਘ ਯੋਗੀ ਜੀ ਨੇ ਲੇਖਕ ਮਲਕੀਅਤ ਸੁਹਲ ਦੀ ਇੱਸ ਪੁਸਤਕ ਤੇ ਵਿਚਾਰ ਚਰਚਾ ਕਰਦਿਆਂ ਸੁਹਲ ਦੀ ਜੀਵਣ ਸ਼ੈਲੀ ਬਾਰੇ ਵੀ ਵਿਸਥਾਰ ਪੂਰਵਕ ਆਏ ਹੋਏ ਹਾਜਰ ਲੋਕਾਂ ਵਨੂੰ ਸੰਖੇਪ ਰੂਪ ਜਾਣਕਾਰੀ ਦਿੱਤੀ ।ਪ੍ਰਸਿਧ ਗਜਲਗੋ ਸੁਲੱਖਣ ਸਰਹੱਦੀ ਨੇ ਵੀ ਇੱਸ ਪੁਸਤਕ ਨੂੰ ਸਰਲ ਪੰਜਾਬੀ ਕਾਵਿ ਪੁਸਤਕ ਵਜੋਂ ਆਪਣੀ ਸੋਚ ਮੁਤਾਬਕ ਸਾਂਝ ਪ੍ਰਗਟ ਕੀਤੀ । ਵਿਦੇਸ਼ ਤੋਂ ਆਏ ਸ, ਰਵੇਲ ਸਿੰਘ ਇਟਲੀ ਮਹਿਰਮ ਸਾਹਿਤ ਸਭਾ ( ਗੁਰਦਾਸਪੁਰ ) ਦੇ ਸਰਪ੍ਰਸਤ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਰੂਪਾਂਤ੍ਰ ਦੇ ਸੰਪਾਦਕ ਧਿਆਨ ਸਿੰਘ ਸ਼ਾਹ ਸਕੰਦਰ ਨੇ ਪੁਸਤਕ ਤੇ ਵਿਚਾਰ ਪ੍ਰਗਰ ਕਰਦਿਆਂ ਮਲਕੀਅਤ ਸੁਹਿਲ ਨੂੰ ਮੁਬਾਰਕ ਬਾਦ ਦੇਂਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਸੁਹਲ ਦਾ ਅੱਠਵਾਂ ਕਾਵਿ ਸੰਗ੍ਰਹਿ ਹੈ ਜੋ ਅੱਜ ਸਾਹਿਤ ਸਾਂਝਾਂ ਨਾਲ ਰੀਲੀਜ ਕੀਤਾ ਗਿਆ । ਇੱਸ ਤੋਂ ਪਹਿਲਾਂ ਸੁਹਲ ਦੀਆਂ ਪ੍ਰਕਾਸਿਤ ਰਚਨਾਂਵਾਂ “ ਸੁਹਲ ਦੇ ਲੋਕ ਗੀਤ ਭਾਗ ਪਹਿਲਾ ਤੇ ਦੂਜਾ “ ਮਘਦੇ ਅੱਖਰ “ਮਹਿਰਮ ਦਿਲਾਂ ਦੇ”ਸੱਜਨਾਂ ਬਾਝ ਹਨੇਰਾ “ਪੁੱਤ ਗੁਰੂ ਦਸ਼ਮੇਸ਼ ਦੇ”ਅਤੇ “ਸ਼ਹੀਦ ਬੀਬੀ ਸੁੰਦਰੀ “ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁਕੇ ਹਨ ਅਤੇ ਇਨ੍ਹਾਂ ਪੰਜਾਬੀ ਸਾਹਿਤ ਜਗਤ ਨੂੰ ਹੋਰ ਵੀ ਉਮੀਦਾਂ ਹਨ । ਸਟੇਜ ਸਕਤ੍ਰ ਦੀ ਭੂਮਕਾ ਮਹੇਸ਼ੀ ਚੰਦਰ ਭਾਨੀ ਤੇ ਪ੍ਰਸਿਧ ਗਜਲ ਗੋ ਮੰਗਤ ਚੰਚਲ ਨੇ ਨਿਭਾਈ । ਕਵੀ ਦਰਬਾਰ ਦਾ ਆਗਾਜ ਲਖਣ ਮੇਘੀਆਂ ਦੇ ਗੀਤ ਤੋਂ ਸ਼ੁਰੂ ਕੀਤਾ ਗਿਆ , ਮੱਖਣ ਕੁਹਾੜ ਨੇ ਗਜਲ ,ਬਾਬਾ ਬ੍ਹੀਰਾ ,ਹਰੀਸ਼ ਪਟਵਾਰੀ ਸੰਤੋਖ ਸੋਖਾ ਨੇ ਕਵਿਤਾ ਕਹੀ , ਦਰਬਾਰਾ ਸਿੰਘ ਭੱਟੀ , ਪ੍ਰੀਤ ਰਾਣਾ ,ਜੋਗਿੰਦਰ ਸਾਹਿਲ ,ਆਰ ਬੀ ਸੋਹਲ ,ਗਿਅਨੀ ਨਰੰਜਣ ਸਿੰਘ ,ਪੱਥਰ ਦਿੱਲ ,ਕਾਮਰੇਡ ਮੁਲਖ ਰਾਜ ,ਪਰਤਾਪ ਪਾਰਸ ,ਸੀਤਲ ਗੁੰਨੋ ਪੁਰੀ ,ਸੁਭਾਸ਼ ਦੀਵਾਨਾ , ਤਰਸੇਮ ਭੰਗੂ ,ਗੁਰਬਚਨ ਸਿੰਘ ਬਾਜਵਾ ,ਜੀ ਐਸ ਪਾਹੜਾ ,ਸ਼ਵਿ ਪਪੀਹਾ ,ਜਗਜੀਤ ਕੰਗ ,ਸੁਭਾ ਸੂਫੀ ,ਸਿਕੰਦਰ ,ਦਰਸ਼ਨ ਲੱਧੜ ,ਡਾ , ਸੋਮ ਰਾਜ ,ਅਤੇ ਹੋਰ ਸਾਹਿਤ ਕਾਰਾਂ ਤੇ ਗਾਇਕਾਂ ਨੇਆਪਣੇ 2 ਫਨ ਦਾ ਮੁਜਾਹਰਾ ਕੀਤਾ । ਇੱਸ ਪ੍ਰੋਗ੍ਰਾਮ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਡਾਕਟਰ ਗਰੁਖੇਲ ਸਿੰਘ ਕਲਸੀ ਨੇ ਆਪਣੀ ਹਾਜਰੀ ਲੁਆਈ ਵਿਸ਼ੇਸ਼ ਸ਼ਖਸੀਅਤਾਂ ਵਿੱਚ ਐਡਵੋ ਕੇਟ ਸੁੱਚਾ ਸਿੰਘ ਮੁਲਤਾਨੀ ਡਾ ਰਜਵੰਤ ਸਿੰਘ ਡਾ ਭੁਪਿੰਦਰ ਸਿੰਘ ਸੈਣੀ ,ਜਸਕੀਰਤ ਸਿੰਘ ,ਜਤਿੰਦਰ ਟਿੱਕਾ ,ਨੰਬਰ ਦਾਰ ਜਗੀਰ ਸਿੰਘ,ਹਰਭਜਨ ਸਿੰਘ ,ਬਲਵਿੰਦਰ ਸਿੰਘ , ਅਵਤਾਰ ਸਿੰਘ ਸ੍ਰੀ ਹਰ ਗੋਬਿੰਦ ਪੁਰ ,ਅਤੇ ਵਿਦੇਸ਼ਾਂ ਤੋਂ ਆਏ ਹਰ ਪ੍ਰੀਤ ਕੌਰ ਸੈਣੀ ਅਤੇ ਹੋਰ ਸ੍ਰੋਤਿਆਂ ਨੇ ਕਵੀ ਦਰਬਾਰ ਤੇ ਰੀਲੀਜ ਸਮਾਰੋਹ ਦੀ ਰੌਣਕ ਵਧਾਈ । ਇੱਸ ਪ੍ਰੋਗ੍ਰਾਮ ਦਾ ਸ਼ਾਨਦਾਰ ਪ੍ਰਬੰਧ ਦਸ਼ਮੇਸ਼ ਪਬਲਕ ਸੀਨੀਅਰ ਸਕੈੰਡਰੀ ਸਕੂਲਪੁਲ ਤਿਬੜੀ ਨੇ ਕੀਤਾ । ਅੰਤ ਵਿੱਚ ਪੁਸਤਕ ਰੀਲੀਜ ਕੀਤੀ ਗਈ ਅਤੇ ਮਲਕੀਅਤ ਸੁਹਲ ਨੇ ਆਪਣੀ ਪੁਸਤਕ ਬਾਰ ੇਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਆਏ ਹੋਏ ਹਾਜਿਰ ਲੋਕਾਂ ਦਾ ਧਨਵਾਦ ਕੀਤਾ ।


ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :596

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017