ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੱਗ

ਭਾਂਵੇਂ ਹੋਵੇ ਪੋਚਵੀਂ ਭਾਂਵੇ ਹੋਵੇ ਪੇਚ ਦਾਰ, ਪੱਗ ਨੇ ਹੈ ਸਿੱਖ ਦੀ , ਸੂਰਤ ਸ਼ਿੰਗਾਰੀ। ਸਿਰ ਉੱਤੇ ਕੇਸ ਹੋਣ ,ਦਾੜ੍ਹੇ ਨਾਲ ਫੱਬਦੀ, ਪੱਗ ਨਾਲ ਸੋਭਦੀ ਹੈ, ਸਿੱਖੀ ਸਰਦਾਰੀ। ਪੱਗ ਹੈ ਮਹਾਨ ,ਸਦਾ ਖਾਲਸੇ ਦੀ ਸ਼ਾਨ, ਪੱਗ ਜਾਣੀ ਚਾਹੀਦੀ ਹੈ ਸਦਾ ਸਤਿਕਾਰੀ। ਪੱਗ ਨਾਲ ਵੱਖਰਾ ਹੈ ਟੌਹਰ ਸਰਦਾਰ ਦਾ , ਪੱਗ ਦੀ ਮਹਾਣਤਾ ਤੇ ਕੀਮਤ ਹੈ ਭਾਰੀ । ਕੇਸਾਂ ਦੀ ਸੰਭਾਲ ਲਈ , ਪੱਗ ਹੈ ਜਰੂਰੀ, ਪੱਗ ਹੁੰਦੀ ਸਿੱਖ ਨੂੰ ਹੈ ,ਜਾਨ ਤੇਂ ਪਿਆਰੀ । ਪੱਗ ਦੀ ਸੰਭਾਲ ਹੋਵੇ ,ਪੱਗ ਦਾ ਖਿਆਲ ਹੋਵੇ , ਜਾਵੇ ਨਾ ਇਹ ਪੱਗ ਕਦੇ ਕਿਸੇ ਦੀ ਉਤਾਰੀ । ਪੰਜੇ ਹੀ ਕੱਕਾਰ ਸੁਹਣੇ ਲੱਗਦੇ ਨੇ ਪੱਗ ਨਾਲ , ਰੰਗਾਂ ਤੇ ਸੁਰੰਗਾਂ ਦੀ ਇਹ ਸੱਜੇ ਫੁੱਲ ਵਾੜੀ । ਬੜਾ ਉਪਕਾਰ ਕੀਤਾ ਖਾਲਸੇ ਤੇ ਮੇਹਰ ਕੀਤੀ, ਬਾਜਾਂ ਵਾਲੇ ਬਖਸ਼ੀ ਹੈ ਦਾਤ ਇਹ ਨਿਆਰੀ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :598

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017