
ਤੁਰੇ ਪਾਣੀ 'ਤੇ ਸੱਪਾਂ ਵਾਂਗ ਜੋ ਓਹੀ ਗ਼ਜ਼ਲ ਹੋਵੇ ।
ਤੇ ਪੁੱਟੇ ਮਟਕ ਮਟਕ ਪੁਲਾਂਗ ਜੋ ਓਹੀ ਗ਼ਜ਼ਲ ਹੋਵੇ ।
ਖ਼ਿਆਲਾਂ ਨਾਲ ਜੋ ਟੁੰਬੇ ਤੇ ਉੱਤਰੇ ਵਜ਼ਨ 'ਤੇ ਪੂਰੀ,
ਬਣੇ ਦਿਲ ਤੇ ਜ਼ੁਬਾਂ ਦੀ ਤਾਂਗ੍ਹ ਜੋ ਓਹੀ ਗ਼ਜ਼ਲ ਹੋਵੇ ।
ਜੋ ਨਿਕਲੇ ਹੂਕ ਦਿਲ ਦੀ 'ਚੋ ਂਤੇ ਹੋਵੇ ਜਾਨ ਤੋ ਂਪਿਆਰੀ,
ਤੇ ਬਣ ਕੇ ਦਿਲ 'ਚੋ ਂਨਿਕਲੇ ਬਾਂਗ ਜੋ ਓਹੀ ਗ਼ਜ਼ਲ ਹੋਵੇ ।
ਕਰੇ ਹੱਕਾਂ ਦੀ ਜੋ ਰਾਖੀ ਬਚਾਵੇ ਪੱਤ ਔਰਤ ਦੀ,
ਭਰੇ ਖੁਸ਼ੀਆਂ ਦੀ ਨਿਸ ਦਿਨ ਮਾਂਗ ਜੋ ਓਹੀ ਗ਼ਜ਼ਲ ਹੋਵੇ ।
ਜੇ ਵੰਡੇ ਮਹਿਕ ਲੋਕਾਂ ਵਿਚ ਸੰਦੇਸ਼ੇ ਪਰੇਮ ਦੇ ਘੱਲੇ,
ਉਠਾਵੇ ਜਾਬਰਾਂ 'ਤੇ ਡਾਂਗ ਜੋ ਓਹੀ ਗ਼ਜ਼ਲ ਹੋਵੇ ।
ਗ਼ਜ਼ਲ ਤਾਂ ਹੈ ਗ਼ਜ਼ਲ ਯਾਰੋ ਨੇ ਤੇਵਰ ਏਸ ਦੇ ਵੱਖਰੇ,
ਤੇ ਹੋਵੇ ਨਾਰ ਦੇ ਹੀ ਵਾਂਗ ਜੋ ਓਹੀ ਗ਼ਜ਼ਲ ਹੋਵੇ ।
![]() | ਲੇਖਕ : | ਗੁਰਸ਼ਰਨ ਸਿੰਘ ਅਜੀਬ | ਹੋਰ ਲਿਖਤ (ਇਸ ਸਾਇਟ 'ਤੇ): | 25 |
ਲੇਖ ਦੀ ਲੋਕਪ੍ਰਿਅਤਾ | ![]() ![]() ![]() ![]() ![]() | ਰਚਨਾ ਵੇਖੀ ਗਈ : | 1475 | |
ਲੇਖਕ ਬਾਰੇ ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ। |