ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਹੀ ਗਲ਼ਤ

ਨਿਰਣਾ ਕਰਨਾ ਬੜਾ ਮੁਸ਼ਕਿਲ
ਗਲਤ ਹਰ ਪਲ ਖਿਚਦਾ ਹੈ
ਆਪਣੇ ਵਲ
ਸ਼ਿਦਤ ਨਾਲ ਅਸੀਂ ਵੀ ਮੁੜ ਜਾਂਦੇ ਹਾਂ
ਓਸੇ ਹੀ ਮੋੜ ਵਲ
ਜਿਥੇ ਬੜਾ ਕੁਝ
ਸੁਹਾਵਨਾ ਤਾਂ ਲਗਦਾ ਹੈ
ਪਰ ਹੁੰਦਾ ਹੈ ਸਭ ਨਜਰ ਦਾ ਧੋਖਾ
ਅਸੀਂ ਵਧਦੇ ਹਾਂ
ਮਜਬੂਤ ਕਦਮਾਂ ਨਾਲ
ਪਰ ਡਿਗ ਪੈਂਦੇ ਹਾਂ
ਨਿਕੀ ਜਿਹੀ ਚੋਟ ਖਾ ਕੇ
ਅਸੀਂ ਚਾਹੁੰਦੇ ਤਾਂ ਹਾਂ
ਗਲਤ ਨਾਲ ਅਗੇ ਵਧਣਾ
ਪਰ ਚੋਟਾਂ ਖਾ ਕੇ ਪਛਤਾਵਾ ਕਰਕੇ ਫਿਰ ਤੁਰ ਪੈਂਦੇ ਹਾਂ
ਸਬਕ ਤਾਂ ਲੈਣਾ ਹੀ ਨਹੀਂ
ਦੋਹਰਾਵ ਦੀ ਨੀਤੀ ਅਪਣਾਈ ਹੋਈ ਹੈ ਅਸਾਂ
ਬਾਰ ਬਾਰ ਡਿਗਣਾ
ਤੇ
ਬਾਰ ਬਾਰ ਉਠ ਕੇ
ਓਹੀ ਗਲਤੀ ਕਰੀ ਜਾਣੀ
ਆਦਤ ਵਿਚ ਸ਼ੁਮਾਰ ਹੋ ਗਿਆ
ਵਿਰੋਧ ਸਹਿਣ ਦੀ ਸ਼ਕਤੀ
ਸਾਡੇ ਵਿਚ ਪਹਲਾ ਹੀ ਖਤਮ ਹੋ ਚੁਕੀ ਹੈ
ਸਬਕ ਲੈਣ ਦੀ ਬਿਜਾਏ
ਅਸੀਂ ਆਪਣੀ ਗਲਤੀ ਨੂੰ ਸਭ ਦੇ ਸਾਹਮਣੇ
ਸਹੀ ਸਾਬਿਤ ਕਰਨ ਦੀ ਦੋੜ ਵਿਚ ਲਗੇ ਰਹਿੰਦੇ ਹਾਂ
ਕਦੇ ਪੁਛਿਆ ਆਪਾਂ ਖੁਦ ਨੂੰ
ਕੀ ਸਹੀ ਤੇ ਕੀ ਗਲਤ ?

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :916
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ