ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵਲੋਂ ਸਨਮਾਨ ਸਮਾਰੋਹ

ਐਸ. ਏ. ਐਸ. ਨਗਰ (ਪ੍ਰੀਤਮ ਲੁਧਿਆਣਵੀ) ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸਥਾਨਕ ਸ਼ਿਵਾਲਕ ਪਬਲਿਕ ਸਕੂਲ, ਫੇਜ-6 ਮੁਹਾਲੀ ਵਿਖੇ ਪੁਸਤਕ ਰੀਲੀਜ ਅਤੇ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ: ਜਿਸ ਵਿਚ ਪ੍ਰੀਤਮ ਲੁਧਿਆਣਵੀ ਦੁਆਰਾ ਰਚਿਤ ਦੋ ਪੁਸਤਕਾਂ 'ਹੰਝੂਆਂ ਦੇ ਮੋਤੀ' ਅਤੇ 'ਦਰਵੇਸ਼ ਹਸਤੀ- ਬਲਵੰਤ ਸਿੰਘ ਮੁਸਾਫਿਰ' ਰੀਲੀਜ ਕੀਤੀਆਂ ਗਈਆਂ। ਇਸ ਸਮੇਂ ਉੱਘੀਆਂ ਕਵਿੱਤਰੀਆਂ ਬੀਬੀ ਵਰਿੰਦਰ ਕੌਰ ਰੰਧਾਵਾ, ਮਿਸ ਕਮਲਜੀਤ ਕੌਰ ਕੋਮਲ ਅਤੇ ਪ੍ਰਿੰ: ਪਰਵੀਨ ਕੌਰ ਸੋਨੀਆ ਨੂੰ 'ਹੋਣਹਾਰ ਧੀ ਪੰਜਾਬ ਦੀ- 2015 ਐਵਾਰਡ' ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਗਿਆ। ਜਦ ਕਿ ਬਲਵੰਤ ਸਿੰਘ ਮੁਸਾਫਿਰ (ਸ਼ਿਲਪਕਾਰ ਤੇ ਸ਼ਾਇਰ) ਨੂੰ 'ਲੋਹ-ਪੁਰਸ਼-2015 ਐਵਾਰਡ', ਜਗਜੀਤ ਮੁਕਤਸਰੀ (ਗੀਤਕਾਰ ਤੇ ਗਾਇਕ), ਬੀ. ਆਰ. ਚਿਰਾਗ (ਸ਼ਾਇਰ), ਅਤੇ ਅਸ਼ੋਕ ਟਾਂਡੀ (ਸ਼ਾਇਰ) ਨੂੰ 'ਮਾਣ ਪੰਜਾਬ ਦਾ-2015 ਐਵਾਰਡ' ਦੇ ਕੇ ਸਨਮਾਨਿਆ ਗਿਆ। ਇਨ੍ਹਾਂ ਤੋਂ ਇਲਾਵਾ ਬੀਬੀ ਜਸਵੀਰ ਕੌਰ ਮੁਸਾਫਿਰ ਨੂੰ 'ਧੀ ਪੰਜਾਬ ਦੀ 2015 ਐਵਾਰਡ' ਦਿੱਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਲਛਮਣ ਸਿੰਘ ਮੇਹੋ ਅਤੇ ਬਲਵੰਤ ਸੱਲ੍ਹਣ ਨੇ ਕੀਤੀ: ਜਦ ਕਿ ਮੁੱਖ ਮਹਿਮਾਨ ਦੇ ਤੌਰ ਤੇ ਊਸ਼ਾ ਆਰ. ਸ਼ਰਮਾ, ਆਈ. ਏ. ਐਸ. (ਰਿਟਾ.) ਅਤੇ ਆਰ. ਐਲ. ਕਲਸੀਆ ਆਈ. ਏ. ਐਸ. (ਰਿਟਾ.) ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀਮਤੀ ਸ਼ਰਮਾ ਅਤੇ ਸ੍ਰੀ ਕਲਸੀਆ ਨੇ ਜਿੱਥੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉਥੇ ਉਨ੍ਹਾਂ ਨੇ ਪੁਸਤਕਾਂ ਦੇ ਲੇਖਕ ਪ੍ਰੀਤਮ ਲੁਧਿਆਣਵੀ ਨੂੰ ਵਧਾਈ ਵੀ ਦਿੱਤੀ। ਇਸ ਅਵਸਰ ਤੇ ਪ੍ਰਧਾਨਗੀ ਮੰਡਲ ਵਿਚ ਫਤਹਿ ਸਿੰਘ ਬਾਗੜੀ, ਮਨਜੀਤ ਕੌਰ ਮੀਤ, ਪ੍ਰੀਤਮ ਸਿੰਘ ਭੁਪਾਲ, ਪੰਡਿਤ ਸ਼ਕਤੀ ਪ੍ਰਕਾਸ਼ ਬਨੂੜ, ਲਾਲ ਸਿੰਘ ਲਾਲੀ, ਮੇਜਰ ਸਿੰਘ ਈਸੜੂ ਅਤੇ ਜਨਕ ਮਹਿਰੋਕ ਹਾਜਰ ਸਨ। ਹੋਰਾਂ ਤੋਂ ਇਲਾਵਾ ਸਮਾਗਮ ਦੌਰਾਨ ਰਜਿੰਦਰ ਸੇਵਕ, ਥੰਮਣ ਸਿੰਘ ਸੈਣੀ, ਹਰਬੰਸ ਸਿੰਘ ਧਾਲੀਵਾਲ (ਬਟਾਲਾ), ਰਣਜੀਤ ਕੌਰ ਸਵੀ (ਮਲੇਰਕੋਟਲਾ), ਬਲਜੀਤ ਸਿੰਘ ਮੋਰਿੰਡਾ, ਜਰਨੈਲ ਹਸਨਪੁਰੀ, ਦੀਪਤੀ ਬਬੂਟਾ, ਜਸਪ੍ਰੀਤ ਕੌਰ ਮੁਕਤਸਰੀ, ਪ੍ਰਿੰਸੀਪਲ ਨਸੀਬ ਸਿੰਘ ਸੇਵਕ ਅਤੇ ਮੁਨਸ਼ੀ ਸਿੰਘ ਉਚੇਚੇ ਤੌਰ ਹਾਜਰ ਹੋਏ। ਕ੍ਰਿਸ਼ਨ ਰਾਹੀ ਦੀਆਂ ਸੰਗੀਤਕ-ਧੁਨਾਂ ਹੇਠ ਗੁਰਵਿੰਦਰ ਗੁਰੀ, ਕ੍ਰਿਸ਼ਨ ਭੱਟੀ, ਸੰਨੀ ਊਨੇ ਵਾਲਾ, ਬਾਵਾ ਬੱਲੀ, ਬੀਬਾ ਨਵਪ੍ਰੀਤ ਸੰਧੂ, ਪਿਆਰਾ ਸਿੰਘ ਰਾਹੀ, ਰਵਿੰਦਰ ਬਾਲੀ, ਸੁਖਵਿੰਦਰ ਨੂਰਪੁਰੀ ਅਤੇ ਸੱਤਪਾਲ ਲਖੋਤਰਾ ਨੇ ਸਨਮਾਨਿਤ ਸਖਸ਼ੀਅਤਾਂ ਦੀਆਂ ਰਚਨਾਵਾਂ ਪੇਸ਼ ਕਰਕੇ ਆਪੋ-ਆਪਣੀ ਲਾ-ਜੁਵਾਬ ਗਾਇਕੀ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਨਿਰਦੇਸ਼ਨਾ ਹੇਠ ਏਂਜਲ ਪਬਲਿਕ ਸਕੂਲ ਬਹਿਲੋਲਪੁਰ ਦੀਆਂ ਵਿਦਿਆਰਥਣਾਂ ਨੇ ਜਾਗੋ ਨਾਲ ਸੋਹਣਾ ਰੰਗ ਬੰਨ੍ਹਿਆ। ਸਟੇਜ-ਸਕੱਤਰ ਦੀ ਭੂਮਿਕਾ ਪਿਆਰਾ ਸਿੰਘ ਰਾਹੀ ਵਲੋਂ ਲਾ-ਜੁਵਾਬ ਢੰਗ ਨਾਲ ਨਿਭਾਈ ਗਈ। ਦੂਰ-ਦੁਰਾਡੇ ਤੋਂ ਪਹੁੰਚੇ ਸਾਹਿਤਕਾਰਾਂ ਵਿਚ ਸਰਵ ਸ੍ਰੀ ਮਹਿੰਗਾ ਸਿੰਘ ਕਲਸੀ, ਸ਼ਮਸ਼ੇਰ ਸਿੰਘ ਪਾਲ, ਪ੍ਰਿੰ: ਬਲਬੀਰ ਛਿੱਬੜ, ਸਿਕੰਦਰ ਰਾਮਪੁਰੀ, ਪਲਵਿੰਦਰਜੀਤ ਪਾਲੀ, ਸ਼ਿਵ ਬੱਲੀ, ਸੁਰਿੰਦਰ ਮਹਿਤੋ, ਡਾ ਸੁਖਦਰਸ਼ਨ ਸਿੰਘ, ਜਗਜੀਤ ਸਿੰਘ ਸੋਨੂ (ਪ੍ਰਾਪਰਟੀ ਸਲਾਹਕਾਰ), ਕਾ: ਜੋਗਿੰਦਰ, ਕਾ: ਗਿਆਨ ਚੰਦ, ਪ੍ਰਿੰ: ਤੇਜਾ ਸਿੰਘ, ਰੁਪਿੰਦਰ ਕੌਰ ਰਿੰਪੀ, ਬੀਬੀ ਈਸ਼ਰਤ ਜਹਾਂ, ਡਾ: ਮੀਨਾਕਸ਼ੀ ਸ਼ਰਮਾ, ਬਾਵਾ ਹਨੂਮੰਤ ਸਿੱਧੂ, ਵਰਿਆਮ ਬਟਾਲਵੀ, ਕਸ਼ਮੀਰ ਘੇਸਲ, ਰਾਜ ਕੁਮਾਰ ਸਾਹੋਵਾਲੀਆ, ਸਰਬਜੀਤ ਸਿੰਘ ਪ੍ਰਿੰਸ, ਜਸਪਾਲ ਦੇਸੂਵੀ, ਡਾ. ਆਈ. ਡੀ. ਸਿੰਘ, ਸੁਰਿੰਦਰ ਕੌਰ ਭੋਗਲ, ਕਸ਼ਮੀਰ ਕੌਰ ਸੰਧੂ, ਰਣਜੋਧ ਸਿੰਘ ਰਾਣਾ, ਪ੍ਰਿੰ: ਹਰਨੇਕ ਸਿੰਘ ਆਦਿ ਸ਼ਾਮਲ ਸਨ। ਕੁੱਲ ਮਿਲਾਕੇ ਸਮਾਗਮ ਯਾਗਦਾਰੀ ਪੈੜਾਂ ਛੱਡ ਗਿਆ। ਪੈੜਾਂ ਛੱਡ ਗਿਆ।

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :809

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ