ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਰਸ਼ਨ ਸਿੰਘ ਆਸ਼ਟ

ਦਰਸ਼ਨ ਸਿੰਘ ਆਸ਼ਟ (15 ਦਸੰਬਰ, 1965 ਤੋਂ ਹੁਣ ਤੱਕ)
ਦਰਸ਼ਨ ਸਿੰਘ ਆਸ਼ਟ ਦਾ ਜਨਮ ਪਿੰਡ ਬਰਾਸ, ਤਹਿ. ਪਾਤੜਾਂ (ਪਟਿਆਲਾ) ਵਿਖੇ ਪਿਤਾ ਬਲਵੰਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਉਹ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਟੇਟ ਐਵਾਰਡੀ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਹਨ। ਆਪ 1980 ਤੋਂ ਲਗਾਤਾਰ ਆਪਣੀਆਂ ਪੁਸਤਕਾਂ ‘ਮੇਰੀ ਫੁੱਲ ਕਿਆਰੀ' ਅਤੇ ‘ਬਸੰਤ ਰੁੱਤੇ', ਬਾਲ ਸੰਦੇਸ਼ ਆਦਿ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਆਪ 1986 ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜ਼ਸ਼ੀਲ ਹਨ।
ਦਰਸ਼ਨ ਸਿੰਘ ਆਸ਼ਟ ਪੰਜਾਬੀ ਬਾਲ ਸਾਹਿਤ ਵਿੱਚ ਆਪਣੇ ਪ੍ਰੋੜ ਅਨੁਭਵ ਕਰਕੇ ਜਾਣਿਆ ਜਾਣ ਵਾਲਾ ਸਾਹਿਤਕਾਰ ਹੈ। ਉਸ ਨੇ ਬਾਲ ਸਾਹਿਤ ਵਿੱਚ ਲਗਭਗ ਹਰ ਵਿਧਾ ਨੂੰ ਆਪਣੀ ਸਿਰਜਨਾ ਵਿੱਚ ਢਾਲਿਆ ਹੈ। ਉਸ ਨੇ ਪੰਜਾਬੀ ਸਾਹਿਤ ਅੰਦਰ ਬਾਲ ਮਨ ਦੇ ਸਦੀਵੀਂ ਅਹਿਸਾਸਾ ਨੂੰ ਆਪਣੀਆ ਰਚਨਾਵਾਂ ਵਿੱਚ ਪੇਸ਼ ਕੀਤਾ ਹੈ। ਪਰੰਪਰਾ ਅਤੇ ਆਧੁਨਿਕ ਮਾਪਦੰਡਾ ਨੂੰ ਬਦਲਦੀ ਤਬੀਅਤ ਅਨੁਸਾਰ ਉਸ ਨੇ ਪੇਸ਼ ਕੀਤਾ ਹੈ। ਪੂਰਬੀ ਪੰਜਾਬ ਤੋਂ ਬਿਨ੍ਹਾ ਪੱਛਮੀ ਪੰਜਾਬ ਵਿੱਚ ਵੀ ਉਸ ਦੇ ਸਾਹਿਤ ਨੂੰ ਇਸੇ ਪ੍ਰਕਾਰ ਪੜ੍ਹਿਆ ਜਾਂਦਾ ਹੈ। ਆਸ਼ਟ ਲਗਾਤਾਰ ਬਾਲ ਸਾਹਿਤ ਵਿੱਚ ਆਪਣੇ ਨਿਵਕਲੇ ਅਨੁਭਵ ਸਥਾਪਿਤ ਕਰਦਾ ਰਹਿੰਦਾ ਹੈ। ਆਪਣੇ ਜੀਵਨ ਸਫ਼ਰ ਅੰਦਰ ਉਸ ਨੇ ਬਾਲ ਸਾਹਿਤ ਉੱਪਰ ਜਿਨ੍ਹਾਂ ਕਾਰਜ਼ ਕੀਤਾ ਹੈ ਉਸ ਦੇ ਇਸ ਕਾਰਜ ਲਈ ਬਾਲ ਸਾਹਿਤ ਉਸ ਦਾ ਸਦਾ ਰਿਣੀ ਰਹੇਗਾ।
ਉਸਨੇ ਪੰਜਾਬੀ ਬਾਲ ਕਹਾਣੀਆਂ ਦਾ ਆਲੋਚਨਾਤਮਕ ਅਧਿਐਨ ਵਿਸ਼ੇ ਤੇ ਆਪਣਾ ਖੋਜ ਕਾਰਜ਼ ਕੀਤਾ ਹੈ। ਉਸ ਦੇ ਖੋਜ ਕਾਰਜ਼ਾ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਲਈ ‘ਪੰਜਾਬੀ ਬਾਲ ਸਾਹਿਤ : ਸਥਿਤੀ ਅਤੇ ਸੰਭਾਵਨਾਵਾਂ' ਵਿਸ਼ੇ ਤੇ ਦੋ ਸਾਲਾ ਪ੍ਰਾਜੈਕਟ ਅਤੇ ਪੰਜਾਬੀ ਬਾਲ ਸਾਹਿਤ ਲੇਖਕ ਕੋਸ਼ ਸ਼ਾਮਿਲ ਹਨ। ਉਸ ਦੀ ਵਿਸ਼ੇਸ਼ ਰੂਚੀ ਪੰਜਾਬੀ ਬਾਲ ਕਹਾਣੀਆਂ ਦਾ ਆਲੋਚਨਾਤਮਕ ਅਧਿਐਨ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਖੋਜ ਅਧਿਐਨ ਵਿੱਚ ਵੀ ਹੈ। ਉਸ ਦੇ ਖੋਜ ਪੱਤਰ ਲਗਾਤਾਰ ਅਕਸ, ਪੰਜਾਬੀ ਦੁਨੀਆ,ਖੋਜ ਪੱਤ੍ਰਿਕਾ,ਆਲੋਚਨਾ,ਸਮਦਰਸ਼ੀ, ਕੌਮੀ ਏਕਤਾ,ਜਾਗ੍ਰਤੀ, ਸਮਕਾਲੀ ਸਾਹਿਤ, ਪੰਜਾਬੀ ਸਿੱਖਿਆ ਸੰਦੇਸ਼, ਸੱਭਿਆਚਾਰਕ ਪੱਤ੍ਰਿਕਾ, ਮਹਿਰਮ, ਸਾਂਝ, ਸ਼ਬਦ ਬੂੰਦ, ਲਹਿਰਾਂ (ਲਾਹੌਰ), ਖੋਜ (ਲਾਹੌਰ) ਸਰਘੀ (ਲਾਹੌਰ),ਲਿਖਾਰੀ (ਲਾਹੌਰ), ਪੰਜਾਬੀ ਇੰਟਰਨੈਸ਼ਨਲ (ਲਾਹੌਰ) ਪਖੇਰੂ (ਲਾਹੌਰ), ਪੰਚਮ(ਲਾਹੌਰ), ਮੇਰੀ ਬੋਲੀ ਮੇਰਾ ਧਰਮ (ਬਰਮਿੰਘਮ) ਆਦਿ ਵਿੱਚ ਛੱਪਦੇ ਰਹਿੰਦੇ ਹਨ। ਉਸ ਦੇ 15 ਸਾਂਝੇ ਸੰਗ੍ਰਹਿ, 10 ਲੜੀਵਾਰ, 9 ਸੰਪਾਦਨਾ, 3 ਜੀਵਨ ਤੇ ਸਾਹਿਤ ਰਚਨਾ ਅਤੇ 8 ਹਿੰਦੀ ਦੇ ਪ੍ਰਕਾਸ਼ਨ ਖੋਜ ਕਾਰਜ ਵਿੱਚ ਸ਼ਾਮਿਲ ਹਨ।
ਪਾਕਿਸਤਾਨੀ ਪੰਜਾਬੀ ਸਾਹਿਤ ਬਾਰੇ ਵੀ ਆਪ ਜੀ ਦਾ ਵਿਸ਼ੇਸ਼ ਅਧਿਐਨ ਸਾਹਮਣੇ ਆਇਆ ਹੈ, ਜਿਸ ਬਾਰੇ ਉਨ੍ਹਾਂ ਦੀ ਟਿੱਪਣੀ ਹੈ ਕਿ "ਪਾਕਿਸਤਾਨ ਵਿਚ ਵੀਹਵੀਂ ਸਦੀ ਵਿਚ ਰਚੇ ਗਏ ਪੰਜਾਬੀ ਸਾਹਿਤ ਦਾ ਵਿਸ਼ੇਸ਼ ਮਹੱਤਵ ਹੈ। ਪਾਕਿਸਤਾਨ ਵਿਚ ਬੁਨਿਆਦੀ ਤੌਰ ’ਤੇ ਉਰਦੂ ਨੂੰ ਕੌਮੀ ਜ਼ੁਬਾਨ ਦਾ ਦਰਜ਼ਾ ਮਿਲਿਆ ਹੋਇਆ ਹੈ ਪਰ ਇਸ ਨੇ ਸਮਾਨਾਂਤਰ ਪੰਜਾਬੀ ਭਾਸ਼ਾ ਅਤੇ ਸਾਹਿਤ ਨੇ ਵੀ ਅਨੇਕ ਦੁਸ਼ਵਾਰੀਆਂ ਅਤੇ ਵਿਰੋਧਤਾਵਾਂ ਦੇ ਬਾਵਜੂਦ ਆਪਣੀ ਸ਼ਨਾਖ਼ਤ ਕਾਇਮ ਰੱਖੀ ਹੋਈ ਹੈ। ਇਸ ਮੁਲਕ ਵਿਚ ਪੰਜਾਬੀ ਭਾਸ਼ਾ ਰਾਜਨੀਤੀ ਦਾ ਸ਼ਿਕਾਰ ਹੋਈ, ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ। ਪੰਜਾਬੀ ਦੀ ਲਿਪੀ ਨੂੰ ਵੰਡ ਕੇ ਵਖਰੇਵੇਂ ਪਾਉਣ ਦੀ ਕੋਸਿ਼ਸ਼ ਕੀਤੀ ਗਈ। ਮਸਲਨ ਜੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ ਤਾਂ ਪਾਕਿਸਤਾਨ ਵਿਚ ਰਾਜਨੀਤੀ ਪ੍ਰਭਾਵ ਕਾਰਨ ਇਸ ਲਈ ਸ਼ਾਹਮੁਖੀ ਲਿਪੀ ਦਾ ਮਾਧਿਅਮ ਹੋਂਦ ਵਿਚ ਆਇਆ ਪਰੰਤੂ ਪੰਜਾਬੀ ਅਦਬ ਦੇ ਹਿਤੈਸ਼ੀਆਂ ਨੇ ਸ਼ਾਹਮੁਖੀ ਲਿਪੀ ਵਿਚ ਵੀ ਉਹ ਉਸਾਰੂ ਪ੍ਰਾਪਤੀਆਂ ਕਰ ਵਿਖਾਈਆਂ ਕਿ ਪੰਜਾਬੀ ਮਾਂ ਬੋਲੀ ਦਾ ਹੋਰ ਵਧੇਰੇ ਜੋਰਦਾਰ ਢੰਗ ਨਾਲ ਪ੍ਰਸਾਰ ਪ੍ਰਚਾਰ ਹੋਇਆ। ਨਤੀਜੇ ਵਜੋਂ ਵੀਹਵੀਂ ਸਦੀ ਦੇ ਪੰਜਾਬੀ ਵਿਚ ਲਿਖੇ ਗਏ ਸਾਹਿਤ, ਖੋਜ ਅਤੇ ਤਨਕੀਦ (ਆਲੋਚਨਾ) ਦੇ ਨਾਲ ਨਾਲ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਹੋਰ ਵਧੇਰੇ ਨਿਖਰਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੋਈ ਹੈ।"
ਆਧੁਨਿਕ ਤਕਨੀਕ ਨੂੰ ਆਪਣੀ ਸਾਹਿਤ ਸੰਵੇਦਨਾ ਵਿੱਚ ਆਪ ਜੀ ਨੇ ਵਿਸ਼ੇਸ਼ ਰੂਪ ਵਿੱਚ ਢਾਲਿਆ ਹੈ। ਬਾਲ ਮੰਨ ਦੀ ਸੰਵੇਦਨਾ ਨੂੰ ਇਸ ਕਵਿਤਾ ਰਾਹੀਂ ਵੀ ਦੇਖਿਆ ਜਾ ਸਕਦਾ ਹੈ:-
ਦੀਪੀ ਕਹਿੰਦਾ, ਸੁਣ ਉਏ ਜੀਤੀ,
ਬੁੱਝ ਤੂੰ ਮੇਰੀ ਬਾਤ।
ਐਸੀ ਇਕ ਮਸ਼ੀਨ ਉਹ ਕਿਹੜੀ,
ਜੋ ਬੰਦ ਲਈ ਦਾਤ।
ਉਹ ਕੇਵਲ ਨਾ ਗਿਣਨਾ ਜਾਣੇ,
ਅੱਖਰ ਜੋੜ ਵੀ ਸਕਦੀ।
ਜੋੜ, ਘਟਾਉ, ਗੁਣਾ ਵੰਡ ਤਾਂ,
ਪਲਾਂ ਛਿਣਾਂ ਵਿਚ ਕਰਦੀ।
ਇਸ ਨੇ ਹੋਰ ਮਸ਼ੀਨਾਂ ਤਾਈਂ,
ਪਾ ਦਿੱਤੀ ਏ ਮਾਤ।
ਦੀਪੀ ਕਹਿੰਦੀ, ਸੁਣ ਉਏ ਜੀਤੀ,
ਬੁੱਝ ਤੂੰ ਮੇਰੀ ਬਾਤ।
ਦਰਸ਼ਨ ਸਿੰਘ ਆਸ਼ਟ ਅਨੁਸਾਰ ਸਾਹਿਤ ਦੇ ਵਿਕਾਸ ਵਿਚ ਬਾਲ ਸਾਹਿਤ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਬਾਲ ਸਾਹਿਤ ਪ੍ਰੋੜ੍ਹ ਸਾਹਿਤ ਦੀ ਨੀਂਹ ਹੁੰਦਾ ਹੈ। ਕਿਸੇ ਕੌਮ ਦੇ ਬੱਚਿਆਂ ਲਈ ਜਿੰਨਾ ਮਿਆਰੀ ਅਤੇ ਉਚੇਰੇ ਜੀਵਨ ਮੁੱਲਾਂ ਦਾ ਸੁਨੇਹਾ ਦੇਣ ਵਾਲਾ ਸਾਹਿਤ ਲਿਖਿਆ ਜਾਵੇਗਾ, ਉਹ ਕੌਮ ਓਨਾ ਹੀ ਵਿਕਸਿਤ ਹੋਵੇਗੀ, ਕਿਉਂਕਿ ਚੰਗਾ ਸਾਹਿਤ ਹਮੇਸ਼ਾ ਨਵੀਂ ਪੀੜ੍ਹੀ ਲਈ ਗਿਆਨ ਅਤੇ ਚੇਤਨਾ ਦੇ ਦਰਵਾਜ਼ੇ ਖੋਲ੍ਹਦਾ ਹੈ। ਪੰਜਾਬੀ ਬਾਲ ਸਾਹਿਤ ਦਾ ਆਪਣਾ ਮਹੱਤਵ ਹੈ। ਅਜੋਕੇ ਸਮੇਂ ਵਿਚ ਇਸ ਖੇਤਰ ਵਿਚ ਵਿਸ਼ੇ ਅਤੇ ਸ਼ਿਲਪ ਦੇ ਪੱਖ ਤੋਂ ਅਨੇਕ ਤਬਦੀਲੀਆਂ ਆ ਚੁੱਕੀਆਂ ਹਨ।
ਰਚਨਾਵਾਂ
ਚੰਗੀਆਂ ਆਦਤਾਂ -ਬਾਲ ਕਹਾਣੀਆਂ 1989
ਸੁਰੀਲੀ ਬੰਸਰੀ -ਬਾਲ ਕਹਾਣੀਆਂ 1990
ਨਾਟਕ ਵੰਨ ਸੁਵੰਨੇ -ਬਾਲ ਨਾਟਕ 1991
ਬਾਗਾਂ ਵਾਲਾ ਪਿੰਡ -ਬਾਲ ਕਹਾਣੀਆਂ 1992
ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ- ਆਲੋਚਨਾ 1993
ਵਰ ਕਿ ਸਰਾਪ -ਬਾਲ ਕਹਾਣੀਆਂ 1995
ਨਵਾਂ ਯੁੱਗ ਨਵੀਆਂ ਬਾਤਾਂ -ਬਾਲ ਕਹਾਣੀਆਂ 1996
ਦਾਦੀ ਮਾਂ ਕੋਈ ਪਾ ਬੁਝਾਰਤ -ਬੁਝਾਰਤਾਂ 1998
ਬਾਲ ਬਾਤਾਂ -ਕਹਾਣੀਆਂ 1998
ਬਾਲ ਗੀਤ -2001
ਚੁਨਮੁਨ ਦੀ ਵਾਪਸੀ -ਬਾਲ ਨਾਵਲ 2001
ਜੱਗੂ ਦੀ ਸੂਝ -ਕਹਾਣੀਆਂ 2003
ਅਸਲੀ ਜਾਦੂ -ਬਾਲ ਕਹਾਣੀਆਂ 2003
ਫ਼ਰਜ਼ ਦੀ ਪਛਾਣ -ਬਾਲ ਕਹਾਣੀਆਂ 2003
ਪੰਜਾਬੀ ਵਿਆਕਰਣ ਤੇ ਲੇਖ ਰਚਨਾ-ਭਾਗ 1,2,3,4 2003
ਬੁੱਝੋ ਬੱਚਿਓ ਮੈਂ ਹਾਂ ਕੌਣ ? -ਭਾਗ 1,2,3 2007
ਮਿਹਨਤ ਦੀ ਕਮਾਈ-ਬਾਲ ਕਹਾਣੀਆਂ 2009
ਟਾਹਲੀ ਬੋਲੀ- 2011
ਸ਼ਾਬਾਸ਼ ਧੀਏ! -ਬਾਲ ਕਹਾਣੀਆਂ 2012
ਉਡ ਗਈ ਤਿਤਲੀ -ਬਾਲ ਕਹਾਣੀਆਂ 2012
ਘੁੱਗੀ ਮੁੜ ਆਈ -ਬਾਲ ਕਹਾਣੀਆਂ 2012
ਫੁੱਲ ਬੋਲਿਆ -ਬਾਲ ਕਹਾਣੀਆਂ 2012
ਸ਼ਾਬਾਸ਼ ਧੀਏ -ਬਾਲ ਕਹਾਣੀਆਂ 2012
ਕਿੱਥੇ ਜਾਣ ਪਰਿੰਦੇ ? -ਬਾਲ ਕਹਾਣੀਆਂ 2013
ਜਿੱਥੇ ਚਾਹ ਉਥੇ ਰਾਹ - ਕਹਾਣੀਆਂ 2013
ਵਾਪਸੀ -ਲਿਪੀਅੰਤਰ : ਅਸ਼ਰਫ਼ ਸੁਹੇਲ 1999
ਨਵਾਂ ਜ਼ਮਾਨਾ ਨਵੀਆਂ ਗੱਲਾਂ -ਕਹਾਣੀਆਂ ਲਿਪੀਅੰਤਰ : ਅਸ਼ਰਫ਼ ਸੁਹੇਲ 2000
ਖੇਡ ਖਿਡੌਣੇ -ਕਵਿਤਾਵਾਂ ਲਿਪੀਅੰਤਰ : ਅਹਿਮਦਯਾਰ ਜੰਜੂਆ 2006
ਬਾਲ ਗੀਤ -ਸੰਪਾਦਨ ਕਾਰਜ਼1999
ਸ਼ਬਦਾਂ ਦਾ ਵਣਜਾਰਾ--ਸੰਪਾਦਨ ਕਾਰਜ 2013
ਕਲਮ ਕਾਫ਼ਲਾ --ਸੰਪਾਦਨ ਕਾਰਜ 2013
ਸੰਖੇਪ ਇਤਿਹਾਸ ਗੁਰਦੁਆਰਾ ਪਾਉਂਟਾ ਸਾਹਿਬ -ਅਨੁਵਾਦਿਤ ਕਾਰਜ
ਟੀ. ਫਾਰ ਟੇਸੂ -ਅਨੁਵਾਦਿਤ ਬਾਲ ਨਾਵਲ 1992
ਧਨੀਰਾਮ ਦੀ ਬੱਘੀ -ਅਨੁਵਾਦਿਤ ਕਾਰਜ 1998
ਮੇਰਾ ਜੀਵਨ :ਇੱਕ ਤਿਤਲੀ ਦੀ ਕਹਾਣੀ -ਅਨੁਵਾਦਿਤ ਕਾਰਜ1999
ਨਿੱਕੀਆਂ ਖੇਡਾਂ --ਅਨੁਵਾਦਿਤ ਕਾਰਜ 2001
ਅੱਬਾ ਕੀ ਖਾਂਸੀ -ਅਨੁਵਾਦਿਤ ਬਾਲ ਇਕਾਂਗੀ 2007
ਸਭ ਤੋਂ ਚੰਗਾ ਤੋਹਫ਼ਾ -ਅਨੁਵਾਦਿਤ ਬਾਲ ਕਹਾਣੀਆਂ 2008
ਸੁਪਨੇ -ਅਨੁਵਾਦਿਤ ਬਾਲ ਇਕਾਂਗੀ 2010
ਸੁਣੋ ਕਹਾਣੀ ਨਾਨਕ ਬਾਣੀ -ਅਨੁਵਾਦਿਤ ਕਹਾਣੀਆਂ 2011
ਮੈਂ ਹਾਂ ਸੋਨਾ -ਅਨੁਵਾਦਿਤ 2013

ਸਨਮਾਨ
ਭਾਸ਼ਾ ਵਿਭਾਗ ਪੰਜਾਬ 1996-97
ਭਾਸ਼ਾ ਵਿਭਾਗ ਪੰਜਾਬ 1988-89
ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ -ਪੰਜਾਬ ਸਾਹਿਤ ਅਕਾਦਮੀ
ਭਾਰਤੀਯ ਬਾਲ ਕਲਿਆਣ ਸੰਸਥਾਨ (ਰਜਿ;)., ਕਾਨ੍ਹਪੁਰ (ਉਤਰ ਪ੍ਰਦੇਸ਼)
ਪੰਜਾਬੀ ਸਾਹਿਤ ਸਭਾ (ਰਜਿ), ਪਟਿਆਲਾ
ਪੰਜਾਬੀ ਸੱਥ ਲਾਂਬੜਾ (ਜਲੰਧਰ)
ਅਮੈਰੀਕਨ ਬਾਇਓਗ੍ਰਾਫੀਕਲ ਇੰਸਟੀਚਿਊਟ, ਯੂ.ਐਸ.ਏ.
ਡਾ. ਭੀਮਰਾਓ ਅੰਬੇਦਕਰ ਯੂਨੀਵਰਸਿਟੀ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਭਾਸ਼ਾ ਵਿਭਾਗ, ਪੰਜਾਬ
ਇੰਸਟੀਚਿਊਟ ਆਫ਼ ਪੰਜਾਬੀ ਚਿਲਡਰਨ ਲਿਟਰੇਰੀ ਬੋਰਡ, ਲਾਹੌਰ (ਪਾਕਿਸਤਾਨ)
ਬਾਲ ਚੇਤਨਾ, ਜੈਪੁਰ (ਰਾਜਸਥਾਨ) ਵਲੋਂ ‘ਮੋਤੀ ਮਿਸਰੀ ਬਾਲ ਸਾਹਿਤ ਪੁਰਸਕਾਰ'
ਪੰਡਤ ਸੋਹਨ ਲਾਲ ਦਿਵੇਦੀ ਬਾਲ ਸਾਹਿਤ ਪੁਰਸਕਾਰ ਚਿਤੌੜਗੜ੍ਹ (ਰਾਜਸਥਾਨ)
ਸਾਹਿਤ ਅਕਾਦਮੀ, ਦਿੱਲੀ ਵੱਲੋਂ ਬਾਲ ਕਾਵਿ ਪੁਸਤਕ
ਉਤਰਾਖੰਡ ਬਾਲ ਸਾਹਿਤ ਅਕਾਡਮੀ, ਹਰਿਦੁਆਰ
ਬਾਲ ਕਲਿਆਣ ਅਤੇ ਬਾਲ ਸਾਹਿਤ ਸ਼ੋਧ ਕੇਂਦਰ, ਭੋਪਾਲ (ਮੱਧ ਪ੍ਰਦੇਸ਼)
ਕੇਂਦਰੀ ਹਿੰਦੀ ਨਿਦੇਸ਼ਾਲਯ, ਨਵੀਂ ਦਿੱਲੀ ਵੱਲੋਂ ਚੇਨਈ (ਤਾਮਿਲਨਾਡੂ)
ਆਦਿ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1467
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ