ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਡਬਲ ਢੋਲਕੀ !

ਅਸੀਂ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਕਰ ਰਹੇ ਹਾਂ, ਆਪ ਨੇ ਜਰੂਰ ਹਾਜ਼ਿਰੀ ਭਰਨੀ ਹੈ ! ("ਸਭ ਧਰਮਾਂ ਨੂੰ ਨਿਗਲ ਜਾਵਾਂਗੇ ਸੰਸਥਾਨ" ਦੇ ਇਲਾਕਾ ਪ੍ਰਭਾਰੀ ਨੇ ਲੋਕਲ ਗੁਰੂਦੁਆਰਾ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਨੂੰ ਸੱਦਾ ਦਿੰਦੇ ਹੋਏ ਦਸਿਆ)

ਰਣਜੀਤ ਸਿੰਘ (ਹੱਥ ਜੋੜਦੇ ਹੋਏ) : ਵੀਰ ਜੀ, ਮਾਫ਼ ਕਰਨਾ ਪਰ ਮੈਂ ਹਾਜ਼ਿਰੀ ਨਹੀਂ ਭਰ ਪਾਵਾਂਗਾ ! ਤੁਹਾਡੇ ਸੰਸਥਾਨ ਦੀਆਂ ਕਦਰਾਂ-ਕੀਮਤਾਂ ਗੁਰਮਤ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ !

ਸੰਸਥਾਨ ਪ੍ਰਭਾਰੀ : ਸਾਡੇ ਸੰਸਥਾਨ ਵਿੱਚ ਬਹੁਤ ਸਾਰੇ ਸਿੱਖ ਵੀ ਹਨ ਤੇ ਅਸੀਂ ਤਾਂ ਆਪਣੇ ਅੱਤੇ ਤੁਹਾਡੇ ਵਿੱਚ ਕੋਈ ਫ਼ਰਕ ਹੀ ਨਹੀਂ ਸਮਝਦੇ ! ਵੇਖ ਲੈਣਾ ਕੀ ਕਿਵੇਂ ਸਿਧਾਂਤ ਮੇਲ ਨਾ ਖਾਂਦੇ ਹੋਏ ਵੀ ਤੁਹਾਡੇ ਕੱਚੇ-ਪਿੱਲੇ ਆਗੂ ਕੱਚੇ ਧਾਗੇ ਨਾਲ ਬੰਨੇ ਹਾਜ਼ਰੀਆਂ ਭਰਨਗੇ ! ਵੈਸੇ ਤੁਹਾਡੀ ਗਿਆਤ ਲਈ ਵੱਡੀ ਕਮੇਟੀਆਂ ਦੇ ਵੱਡੇ ਅਹੁਦੇਦਾਰ ਵੀ ਆ ਰਹੇ ਹਨ !

ਰਣਜੀਤ ਸਿੰਘ : "ਸਿਆਸੀ ਅੱਤੇ ਧਾਰਮਿਕ ਡਬਲ ਢੋਲਕੀਆਂ" ਕਿਧਰੇ ਵੀ ਜਾ ਕੇ ਵੱਜ ਸਕਦੀਆਂ ਹਨ !

ਸੰਸਥਾਨ ਪ੍ਰਭਾਰੀ (ਹੈਰਾਨੀ ਨਾਲ) : ਡਬਲ ਢੋਲਕੀ ? ਮਤਲਬ ?

ਰਣਜੀਤ ਸਿੰਘ : ਜੋ ਸਿਆਸੀ ਅੱਤੇ ਧਾਰਮਿਕ ਆਗੂ ਵੋਟਾਂ ਅੱਤੇ ਨੋਟਾਂ ਕਰਕੇ ਸਿਆਸਤ ਜਾਂ ਧਰਮ-ਅਸਥਾਨਾਂ ਤੇ ਆਉਂਦੇ ਹਨ ਉਨ੍ਹਾਂ ਲਈ ਇਸ ਤਰਾਂ ਦੇ ਸਮਝੋਤੇ ਕਰਨੇ ਅਸਾਨ ਕੰਮ ਹੈ ! ਓਹ ਸਾਡੇ ਵੱਲ ਆਉਣਗੇ ਤਾਂ ਸਾਡੀਆਂ ਗੱਲਾਂ ਕਰਨਗੇ ਅੱਤੇ ਤੁਹਾਡੇ ਵੱਲ ਆਉਣਗੇ ਤਾਂ ਤੁਹਾਡੀਆਂ ਸਿਫਤਾਂ ਕਰਨਗੇ, ਤਾਂ ਫਿਰ ਹੋ ਗਏ ਨਾ "ਡਬਲ ਢੋਲਕੀ", ਦੋਵੇਂ ਪਾਸੇ ਹੀ ਇੱਕੋ ਜਿਹੀ ਦਿਸਦੀ ਹੈ ! ਤੁਸੀਂ ਵੀ ਆਪਣਾ ਘਰ ਛੱਡ ਕੇ ਸਾਡੇ ਘਰ ਵੱਲ ਜਿਆਦਾ ਹੀ ਧਿਆਨ ਦੇਣ ਲੱਗ ਪਏ ਹੋ ! ਆਪਣੀ ਰੋਟੀ ਛੱਡ ਕੇ ਲਾਲਚੀ ਜਾਨਵਰ ਵਾਂਗ ਦੂਜੀ ਰੋਟੀ ਨੂੰ ਵੀ ਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੋਈ ਹੋਰ ਤੁਹਾਡੀ ਆਪਣੀ ਰੋਟੀ ਵੀ ਚੁੱਕ ਕੇ ਲੈ ਜਾਵੇਗਾ !

ਸੰਸਥਾਨ ਪ੍ਰਭਾਰੀ (ਕੁੜ੍ਹਦਾ ਹੋਇਆ) : ਤੁਹਾਨੂੰ ਤਾਂ ਬੁਲਾਵਾ ਦੇ ਕੇ ਹੀ ਮੈਂ ਸਿਆਪਾ ਗੱਲ ਪਾ ਲਿਆ ! ਮੈਨੂੰ ਰਿਪੋਰਟ ਮਿਲੀ ਸੀ ਕੀ ਤੁਸੀਂ ਵੀ ਸਾਡਾ ਪ੍ਰਭਾਵ ਕਬੂਲਦੇ ਹੋ !

ਹੋਰ ਪ੍ਰਭਾਰੀ ਜੀ ! ਇਥੇ ਕਿਵੇਂ ਖੜੇ ਹੋ ? ਸਵੇਰੇ ਸੰਸਥਾਨ ਤੋਂ ਫੋਨ ਆਇਆ ਸੀ ਕਿ ਤੁਸੀਂ ਕੋਈ ਸੱਦਾ ਦੇਣ ਆਉਣਾ ਹੈ ਪਰ ਤੁਸੀਂ ਇਥੇ ਰਣਜੀਤ ਸਿੰਘ ਸਨਮੁਖ ਜੀ ਨਾਲ ਖੜੇ ਹੋ ! (ਮੱਥਾ ਟੇਕਣ ਆਇਆ ਰਣਜੀਤ ਸਿੰਘ ਬੇਮੁਖ ਰੁੱਕ ਕੇ ਪ੍ਰਭਾਰੀ ਜੀ ਨੂੰ ਕਹਿਣ ਲੱਗਾ)

ਰਣਜੀਤ ਸਿੰਘ ਸਨਮੁਖ ? ਓਹ ! ਓਹ ! ਓਹ ! (ਮੱਥੇ ਤੇ ਹੱਥ ਮਾਰਦਾ ਹੈ) ! ਮੈਂ ਤਾਂ ਇਨ੍ਹਾਂ ਨੂੰ ਹੀ "ਰਣਜੀਤ ਸਿੰਘ ਬੇਮੁਖ ਸਮਝ ਕੇ ਆਪਣੇ ਸਿਰ ਸੁਆਹ ਪਵਾ ਰਹਿਆ ਸੀ ! ਆਓ ਤੁਸੀਂ ਇੱਕ ਪਾਸੇ ! (ਹੱਥ ਫੜ ਕੇ ਇੱਕ ਪਾਸੇ ਵੱਲ ਲੈ ਜਾਂਦਾ ਹੈ)

ਰਣਜੀਤ ਸਿੰਘ (ਗੱਲ ਨੂੰ ਸਮਝਦਾ ਹੋਇਆ) : ਸਨਮੁਖ ਅੱਤੇ ਬੇਮੁਖ ਦੇ ਚੱਕਰ ਵਿੱਚ ਵਿਚਾਰਾ ਮੈਨੂੰ "ਡਬਲ ਢੋਲਕੀਆਂ" ਬਾਰੇ ਦਸ ਗਿਆ ! (ਘਰ ਵੱਲ ਨੂੰ ਚਲ ਪੈਂਦਾ ਹੈ)

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1019
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਰਣਜੀਤ ਸਿੰਘ (ਹੱਥ ਜੋੜਦੇ ਹੋਏ) : ਵੀਰ ਜੀ, ਮਾਫ਼ ਕਰਨਾ ਪਰ ਮੈਂ ਹਾਜ਼ਿਰੀ ਨਹੀਂ ਭਰ ਪਾਵਾਂਗਾ ! ਤੁਹਾਡੇ ਸੰਸਥਾਨ ਦੀਆਂ ਕਦਰਾਂ-ਕੀਮਤਾਂ ਗੁਰਮਤ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ !

ਸੰਸਥਾਨ ਪ੍ਰਭਾਰੀ : ਸਾਡੇ ਸੰਸਥਾਨ ਵਿੱਚ ਬਹੁਤ ਸਾਰ"/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ