ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਲਿਦਰ

ਓਹ ਸੋਚ ਰਹੀ ਸੀ ! ਮਾਪਿਆਂ ਦੀ ਰਾਣੀ ਧੀ ,ਚਾਵਾਂ-ਮਲਾਰਾਂ ਨਾਲ ਪਾਲੀ ਧੀ ,ਸੋਹਣਾ ਪੜਾ-ਲਿਖਾ ਕੇ ਕਾਬਿਲ ਬਣਾਈ ਸੀ| ਲਗਰ ਵਰਗੀ ਜੱਟੀ ਦਾ ਹੁਸਨ ਲੁਸ-ਲੁਸ ਕਰਦਾ ਸੀ।
ਵਿਆਹ ਵੀ ਬਹੁਤ ਸੋਹਣਾ ਕੀਤਾ ਸੀ ਪਾਪਾ ਨੇ। ਕੋਈ ਕਮੀਂ ਨਹੀ ਛਡੀ ਸੀ ਰੀਜ੍ਹ ਲਾਹੁਣ ਵਿਚ। ਵੀਰੇ-ਭਾਭੀ ਨੇ ਵੀ ਮਾਂ ਦੀ ਕਮੀਂ ਮੇਹ੍ਸੂਸਨ ਹੀ ਨਹੀਂ ਦਿੱਤੀ ਸੀ। ਸਾਰਾ ਪਿੰਡ ਗਲਾਂ ਕਰਦਾ ਸੀ ਵਿਆਹ ਹੋਵੇ ਤਾਂ ਇੰਜ ਦਾ ਹੋਵੇ। ਤੇ ਧੀ ਹੋਵੇ ਤਾਂ ਵੀ " ਭਾਗ ਕੌਰ " ਵਰਗੀ ਹੋਵੇ।
ਚਾਈ-ਚਾਈ ਓਸ ਦੇ ਕਦਮਾਂ ਦਾ ਸੋਹਰੇ ਘਰ ਦੀ ਦੇਹ੍ਲੀਜ ਨੇ ਸਵਾਗਤ ਕੀਤਾ ਸੀ। ਜ਼ਿੰਦਗੀ ਖੂਬਸੂਰਤੀ ਦੇ ਸਭੇ ਰੰਗ ਦਿਖਾ ਰਹੀ ਸੀ। ਹੋਵੇ ਵੀ ਕਿਊਂ ਨਾ " ਭਾਗ ਕੌਰ " ਸੀ ਹੀ ਭਾਗਾਂ ਵਾਲੀ। ਜ਼ਿੰਦਗੀ ਦੀ ਹਰ ਖੁਸ਼ੀ ਮਾਣਦੀ ,ਓਹ ਖੁਦ ਦੀ ਕਿਸਮਤ ਤੇ ਰਸ਼ਕ ਕਰਿਆ ਕਰਦੀ ਸੀ। ਜਦੋਂ ਓਸ ਦੀ ਗੋਦ ਵਿਚ ,ਨਿੱਕੀ ਜਿਹੀ ਲਾਡੋ ਰਾਣੀ ਨੇ ਕਦਮ ਰਖਿਆ ਸੀ। ਓਸ ਦੀ ਦੁਨੀਆਂ ਹੋਰ ਵੀ ਸੋਹਣੀ ਹੋ ਗਈ ਸੀ। ਸਭਨਾ ਨੇ ਬੜੇ ਚਾਵਾਂ ਨਾਲ ਨਿੱਕੀ ਜਿਹੀ ਗੁੱਡੀ ਦਾ ਖੁਲੇ ਦਿਲ ਨਾਲ ਸਵਾਗਤ ਕੀਤਾ ਤੇ ਬਚੀ ਨੂੰ ਮੋਹ-ਪਿਆਰ ਵੀ ਖੂਬ ਦਿੱਤਾ। ਇਕ ਤੋਂ ਬਾਦ ਹੋਰ ਦੂਜੀ ਧੀ ਦੇ ਜਨਮ ਨੇ, " ਭਾਗ ਕੌਰ " ਨੂੰ ਭਾਗਾਂਵਾਲੀ ਤੋਂ ਵਿਚਾਰੀ ਬਣਾ ਦੇਣਾ ਸ਼ੁਰੂ ਕਰ ਦਿਤਾ। ਹੁਣ ਜ਼ਿੰਦਗੀ ਦੇ ਰੰਗ ਦੋ ਧੀਆਂ ਦੇ ਪਰਛਾਵੇਂ ਹੇਠ ਮਧਮ ਪੈ ਰਹੇ ਸੀ। ਇਸ ਵਾਰ ਤਾਂ ਓਸ ਦਾ ਦਿਲ ਡੋਬੂ ਖਾ ਰਿਹਾ ਸੀ। ਇਕ ਅਨਜਾਣ ਡਰ ਨਾਲ ਡਰੀ ਹੋਈ ਸੀ ਓਹ। ਖਵਰੇ ਇਸ ਵਾਰ ਓਸ ਦੀ ਝੋਲੀ ਕੀ ਪੈਣਾ। ਉਮੀਦ ਕਰਦੀ ਸੀ ਤੇ ਖੁਦ ਨੂੰ ਹੋਸਲਾ ਦਿੰਦੀ ਸੀ। ਖਵਰੇ ਇਸ ਵਾਰ ਰੱਬ ਸੁਣ ਕੇ ਪੁੱਤ ਦੀ ਦਾਤ ਬਖਸ਼ ਦੇਵੇ। ਬੜੀਆਂ ਅਰਦਾਸਾਂ ਕਰਵਾਇਆ ਤੇ ਬੜੇ ਪੁੰਨ-ਦਾਨ ਕੀਤੇ। ਪਰ ਹੋਇਆ ਓਹੀ ਜੋ ਵਾਹਿਗੁਰੂ ਨੂੰ ਮੰਜੂਰ।
ਤੀਸਰੀ ਧੀ ਦੇ ਨੂਰ ਨੇ ਓਸ ਦੀ ਝੋਲੀ ਰੁਸ਼ਨਾਈ ਸੀ। ਓਹ ਉਲਝਨ ਵਿਚ ਧੀ ਵਲ ਤਕਦੀ ਸੋਚਦੀ। ਧੀਏ ਤੇਰਾ ਸਵਾਗਤ ਕਰਾਂ ਜਾਂ ਤੇਰੇ ਆਉਣ ਦਾ ਗੰਮ। ਉਲਝੀ ਹੋਈ ਨੇ ਧੀ ਨੂੰ ਹਿਕ ਨਾਲ ਲਾ ਲਿਆ ਸੀ। ਕਿਓਂਕਿ ਓਹ ਓਸ ਦੀ ਆਂਦਰ ਓਸਦੀ ਧੀ ਸੀ |ਅੱਜ ਓਸ ਦੇ ਕੰਨੀ ਅਵਾਜ਼ ਪਈ,ਜਿਸਨੇ ਓਸ ਦੇ ਆਂਦਰ ਦੀ ਔਰਤ ਨੂੰ ਚੀਰ ਕੇ ਰਖ ਦਿੱਤਾ ਸੀ। ਘਰ ਦੀ ਬਜੁਰਗ ਕਿਸੇ ਰਿਸ਼ਤੇਦਾਰਨੀ ਕੋਲ ਕਹਿ ਰਹੀ ਸੀ ," ਮੇਰੇ ਪੁੱਤ ਦੇ ਲੇਖ ਮਾੜੇ। ਦਲਿਦਰ ਨੇ ਦਲਿਦਰ ਜੰਮ ਧਰਿਆ। "
ਭਾਗਾਂਵਾਲੀ ਅੱਜ ਦਲਿਦਰ ਬਣ ਗਈ ਸੀ। ਕਿਊਂਕਿ ਓਹ ਅੱਜ ਤਿੰਨ ਧੀਆਂ ਦੀ ਮਾਂ ਬਣ ਗਈ ਸੀ।

ਲੇਖਕ : ਰੁਪਿੰਦਰ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 13
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :837
ਲੇਖਕ ਬਾਰੇ
ਆਪ ਜੀ ਪੰਜਾਬੀ ਭਾਸ਼ਾ ਦੇ ਚਿੰਤਕ ਅਤੇ ਪ੍ਰੇਮੀ ਹੋ ਆਪ ਜੀ ਕਵਿਤਾ ਸਿਰਜਣ ਦਾ ਹੁਨਰ ਰਖਦੇ ਹੋ।
ਚਾਈ-ਚਾਈ ਓਸ ਦੇ ਕਦਮਾਂ ਦਾ ਸੋਹਰੇ ਘਰ ਦੀ ਦੇਹ"/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ