ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਂ ਦਿਹਾੜੇ ਨੂੰ ਨਿੱਘੀ ਭੇਂਟ

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਮੇਂਡਾ ਫੱਕਰਾਂ ਵਾਲਾ ਵੇਸ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਮੇਂਡੇ ਦਿਲ ਤੇ ਲੱਗੀ ਠੇਸ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਮੇਂਡੀ ਰੋਂਦੀ ਅੱਲੜ ਵਰੇਸ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਹੱਥ ਠੂੰਠਾ ਮੋਢੇ ਖੇਸ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਮੇਂਡਾ ਜੋਗੀਆਂ ਵਾਲਾ ਭੇਸ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਤੇਰਾ ਪੁੱਤ ਹੋਸੀ ਦਰਵੇਸ਼ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਮੇਂਡੀ ਜਾਂਦੀ ਨਾ ਕੋਈ ਪੇਸ਼ ।

ਮਾਏ ਨੀਂ ਮਾਏ ਸੁਣ ਮੇਂਡੀਏ ਮਾਏ
ਜਿੰਦ ਰੋਂਦੀ ਵਿੱਚ ਪਰਦੇਸ
ਬੜਾ ਚੇਤੇ ਆਉਂਦਾ ਦੇਸ਼ ।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :610
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ