ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੋਕੀਂ ਗਲ ਨਾਲ ਲਾ ਕੇ

ਲੋਕੀਂ ਗਲ ਨਾਲ ਲਾ ਕੇ, ਪਿੱਛੋਂ ਛੁਰੀ ਉਲਾਰਦੇ,
ਹੰਝੂ ਪੂੰਝ ਅੱਖ ਦਾ ਉਹ, ਫਿਰ ਤਾੜੀ ਮਾਰਦੇ। 

ਮਾਰਨ ਜਖਮਾਂ ਤੇ ਝਰੀਟਾਂ, ਬੇ-ਦਰਦੀ ਹੋ ਨਿਸੰਗ,
ਐਸੇ ਸੱਪ ਨੇ, ਜੋ ਦੁੱਧ ਪੀ ਵੀ, ਮਾਰਦੇ ਨੇ ਡੰਗ।

ਵੜ ਕੇ ਬੁੱਕਲੀਂ, ਸ਼ੈਤਾਨੀ ਦਾ ਉਹ ਮੌਕਾ ਭਾਲਦੇ,
ਕਹਿ ਕੇ 'ਚੰਨ ਜਿਹਾ ਸੁਹਣਾ', ਉਹ ਹੈਵਾਨੀ ਪਾਲਦੇ।

ਦਿੰਦੇ ਸ਼ਹਿਦ ਵਾਗੂੰ ਜਹਿਰ, ਉਹ ਜੁਆਕ ਜਾਣ ਕੇ,
ਦੇ ਕੇ ਉਮਰਾਂ ਦੇ ਫੱਟ, ਫਿਰਨ (ਖੁਦ) ਹਿੱਕ ਤਾਣ ਕੇ।

ਕਿਸੇ 'ਮਜਬੂਰ' ਨੂੰ ਇਹ ਚੰਦਰੇ, ਪਏ ਅਨਾੜੀ ਮੰਨਦੇ,
ਕਰ ਬਦਨਾਮ ਜੱਗ, ਖੁਦ ਨੂੰ ਇਹ 'ਖਿਲਾੜੀ' ਮੰਨਦੇ।

ਕੇਹਾ ਜੱਗ ਦਾ ਦਸਤੂਰ, ਤੂੰਈਓੂਂ ਦੱਸ ਖਾਂਹ 'ਰੰਧਾਵਾ'!
ਕੀਹਨੂੰ ਰੋਵਾਂ, ਕੀਹਨੂੰ ਛੱਡ, ਇੱਥੇ ਊਤਿਆ ਈ ਆਵਾ।

ਲੇਖਕ : ਵਰਿੰਦਰ ਕੌਰ 'ਰੰਧਾਵਾ' ਹੋਰ ਲਿਖਤ (ਇਸ ਸਾਇਟ 'ਤੇ): 7
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :646

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017