
ਝੋਪੜੀ ਵਿੱਚ ਹਨ੍ਹੇਰੇ ਨੇ,
ਮਹਿਲ ਵਿੱਚ ਸਵੇਰੇ ਨੇ,
ਨੈਣੋਂ ਗੰਗਾ ਵਹਿੰਦੀ ਏ,
ਵੱਸਦੇ ਨਾਗ ਚੁਫੇਰੇ ਨੇ ।
ਆਸਾਂ ਵਿੱਚ !
ਰੰਗਲੇ ਹਾਸੇ ਮੁੱਕੇ ਨੇ,
ਰੋ-ਰੋ ਅੱਥਰੂ ਸੁੱਕੇ ਨੇ,
ਝੋਲੀ ਦਰਦ ਬਥੇਰੇ ਨੇ ।
ਆਸਾਂ ਵਿੱਚ !
ਮੇਰੀ ਕੋਇਲ ਰੋਂਦੀ ਏ,
ਗੀਤ ਅਵੱਲਾ ਛੋਂਦੀ ਏ,
ਲੋਕੋ ਜਖਮ ਘਨ੍ਹੇਰੇ ਨੇ ।
ਆਸਾਂ ਵਿੱਚ !
ਅਰਸ਼ੋਂ ਤਾਰਾ ਟੁੱਟਾ ਏ,
ਗਮ ਦਾ ਮੇਲਾ ਤੁੱਟਾ ਏ,
ਸੱਜਣਾ ਦੁੱਖ ਬਥੇਰੇ ਨੇ ।
ਆਸਾਂ ਵਿੱਚ !
ਐਂਥੇ ਕਾਲੀਆਂ ਵੰਡਾਂ ਨੇ,
ਸਿਰ ਤੇ ਬੋਝਲ ਪੰਡਾਂ ਨੇ,
ਕਿੰਗਰਾਂ ਵਿੱਚ ਬਸੇਰੇ ਨੇ ।
ਆਸਾਂ ਵਿੱਚ !
ਕੂੰਝ ਵਾਂਗ ਕੁਰਲਾਵਾਂ ਮੈਂ,
ਕਿਸਨੂੰ ਕੂੰਕ ਸੁਣਾਵਾਂ ਮੈਂ,
ਮਕਤਲ ਵਿੱਚ ਸਵੇਰੇ ਨੇ ।
ਆਸਾਂ ਵਿੱਚ !
ਲੇਖਕ : | ਐੱਸ. ਸੁਰਿੰਦਰ | ਹੋਰ ਲਿਖਤ (ਇਸ ਸਾਇਟ 'ਤੇ): | 30 | |
ਲੇਖ ਦੀ ਲੋਕਪ੍ਰਿਅਤਾ | ![]() ![]() ![]() ![]() ![]() | ਰਚਨਾ ਵੇਖੀ ਗਈ : | 910 | |
ਲੇਖਕ ਬਾਰੇ ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ। |