ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਨਮੇਜਾ ਸਿੰਘ ਜੌਹਲ

ਜਨਮੇਜਾ ਸਿੰਘ ਜੌਹਲ (ਜਨਮ 22 ਦਸੰਬਰ 1953 ਤੋਂ ਹੁਣ ਤੱਕ)
ਆਪ ਪੰਜਾਬੀ ਭਾਸ਼ਾ ਦੇ ਵਿਹਾਰਕ ਅਧਿਐਨ ਦੇ ਤਕਨੀਕੀ ਅਤੇ ਸਾਹਿਤਕ ਪੱਧਰ ਤੇ ਕੰਮ ਕਰਦੇ ਆ ਰਹੇ ਹਨ। ਆਪ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਕੰਪਿਊਟਰ ਵਿੱਚ ਆਧੁਨਿਕ ਮਾਪਦੰਡਾ ਦੇ ਨਿਯਮਾ ਵਿੱਚ ਕਾਰਜ਼ਸ਼ੀਲ। ਜਨਮੇਜਾ ਜੋਹਲ ਨੂੰ ਕੰਪਿਊਟਰ ਫੌਂਟ ਬਦਲਾਓ ਪਰੋਗ੍ਰਾਮ ਦਾ ਮੋਢੀ ਮਨਿਆ ਜਾਂਦਾ ਹੈ। ਡਾ. ਜਨਮੇਜਾ ਸਿੰਘ ਨੇ ਕੰਪਿਊਟਰ ਵਿੱਚ ਨਵੇਂ ਪੰਜਾਬੀ ਫੌਂਟਾ ਦਾ ਵਿਕਾਸ ਵੀ ਕੀਤਾ। ਆਪ ਪੰਜਾਬੀ ਫ਼ੋਟੋਗ੍ਰਾਫ਼ਰ, ਚਿੱਤਰਕਾਰ ਅਤੇ ਸਾਹਿਤਕਾਰ ਵੀ ਹਨ। ਡਾ. ਜਨਮੇਜਾ ਦੁਆਰਾ ਸਪਤਾਹਿਕ ਅਖਬਾਰ ਤੇ ਕਾਲਮ "ਕੈਮਰਾ ਬੋਲਦਾ ਹੈ" ਆਪ ਜੀ ਦੀ ਫੌਟੋਗ੍ਰਾਫੀ ਦੀ ਸੁਹਜ ਅਤੇ ਚਿੰਤਕ ਪਕ੍ਰਿਆ ਨੂੰ ਸਾਹਮਣੇ ਲਿਆਉਂਦੀ ਹੈ। ਆਪ ਜੀ ਦੀ ਪੰਜਾਬੀ ਧਰਾਤਲ ਨੂੰ ਕੈਮਰੇ ਦੇ ਦੁਆਰਾ ਦੇਖਣਾ ਅਤੇ ਤਸਵੀਰਾਂ ਅਤੇ ਹਾਇਕੂ ਦੇ ਮਾਧਿਅਮ ਦੁਆਰਾ ਉਸ ਦੇ ਪਿੱਛੇ ਦੇ ਸੱਚ ਨੂੰ ਲੋਕਾਂ ਤੱਕ ਲਿਆਉਣਾ ਵੀ ਆਪ ਜੀ ਦੀ ਸਿਰਜਨ ਪਕ੍ਰਿਆ ਨੂੰ ਦਰਸਾਉਂਦਾ ਹੈ। ਆਪਣੇ ਕੈਮਰੇ ਦੀ ਅੱਖ ਰਾਹੀਂ ਪ੍ਰਕਿਰਤੀ ਅਤੇ ਜ਼ਿੰਦਗੀ ਦੀ ਸਧਾਰਨਤਾ ਨੂੰ ਪੇਸ਼ ਕਰਦਾ ਹੋਇਆ ਗੰਭੀਰ ਪ੍ਰਭਾਵਾ ਨੂੰ ਸਿਰਜਦਾ ਹੈ। ਆਪ ਦੀ ਸਾਹਿਤਕ ਪੱਖ ਵਿੱਚ ਵਿਸ਼ੇਸ਼ ਰੁਚੀ ਬਾਲ ਸਾਹਿਤ ਵਿੱਚ ਸਾਹਮਣੇ ਆਉਂਦੀ ਹੈ। ਆਪ ਜੀ ਵਲੋਂ ਰਚਿਤ ਬਾਲ ਪੁਸਤਕਾਂ ਬਾਲ ਮਨ ਦੇ ਸੰਦੀਵੀ ਚਾਵਾ ਨੂੰ ਰੂਪਮਾਨ ਕਰਦੀਆਂ ਹਨ। ਆਪ ਸੁਹਿਰਦ ਕਵੀ ਵੀ ਹਨ ਅਤੇ ਆਪਣੀ ਫੋਟੋਗ੍ਰਾਫ਼ੀ ਦੇ ਨਾਲ-ਨਾਲ ਉਸ ਤੇ ਹਾਇਗਾ(ਬਹੁਤ ਥੋੜ੍ਹੇ ਸ਼ਬਦਾ ਵਿੱਚ ਕਿਸੇ ਵਸਤੂ ਵਿਸ਼ੇਸ਼ ਦੇ ਭਾਵਾਂ ਨੂੰ ਉਜਾਗਰ ਕਰਨਾ) ਦਾ ਬੋਧ ਵੀ ਦਰਸਾਉਂਦੇ ਹਨ। ਆਪ ਜੀ ਦੀ ਫੋਟੋਗ੍ਰਾਫ਼ੀ ਅਤੇ ਹਾਇਕੂ ਬੋਧ ਪੰਜਾਬੀ ਖਿਆਲਾ ਵਿੱਚ ਖੂਬਸੁਰਤ ਰੰਗ ਭਰਦੇ ਹਨ।
ਇੱਕ ਸਰੋਂ ਦੇ ਖੇਤ ਦੀ ਤਸਵੀਰ ਦੀ ਕੀਤੀ ਆਪ ਦੀ ਟਿੱਪਣੀ ਇਸ ਤਰ੍ਹਾਂ ਹੈ:
ਤੇਰੇ ਕਰਕੇ ਰੰਗ ਹਨ ਮੇਰੇ, ਤੇਰੇ ਕਰਕੇ ਖੁਸ਼ਬੂ ਮੇਰੀ
ਆਪਣਾ ਵੀ ਰੰਗ ਛੱਡਕੇ, ਕਰ ਚਲਿਓ ਰਾਤ ਹਨ੍ਹੇਰੀ

ਜਾਂ ਸੋਹਣੀ ਦੀ ਤਸਵੀਰ ਉਪਰ ਹਾਇਕੂ :
ਦਾਰਿਆ ਕੰਢੇ
ਦੂਜੇ ਕੰਢੇ ਜਾਣ ਨੂੰ
ਸੋਚੇ ਸੋਹਣੀ
ਰਚਨਾਵਾਂ
ਸੌਖੀ ਤੇ ਸਰਲ ਫੋਟੋਗ੍ਰਾਫੀ
ਮੁਖ ਬੰਦ- ਕਾਵਿ-ਪੁਸਤਕ
ਮੈਨੂੰ ਮਾਫ਼ ਕਰੀਂ (ਰੁਬਾਈਆਂ)- ਕਾਵਿ-ਪੁਸਤਕ
ਆਕਾਸ਼ ਦਾ ਕੈਦੀ- ਕਾਵਿ-ਪੁਸਤਕ
ਤਿਤਲੀਆਂ ਵਾਲੀ ਫ਼ਰਾਕ- ਬਾਲ ਪੁਸਤਕ
ਚੈਨੀ ਵਾਲੀ ਚਿੜੀ - ਬਾਲ ਪੁਸਤਕ
ਟਾਈ ਵਾਲਾ ਬਾਂਦਰ- ਬਾਲ ਪੁਸਤਕ
ਨੇਕ ਸਲਾਹ- ਬਾਲ ਪੁਸਤਕ
ਕੀੜੀ ਤੇ ਫੁੱਲ- ਬਾਲ ਪੁਸਤਕ
ਰੰਗਲੀ ਲਿਖਾਈ- ਬਾਲ ਪੁਸਤਕ
ਕਲੀਆਂ ਲੀਕਾਂ- ਵਿਅੰਗ ਪੁਸਤਕ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1456
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ