ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੁਣ ਤਾਂ ਹੰਝੂ ਵੀ ਸੁੱਕ ਚਲੇ


ਹੇ ਰੱਬ ਜੀ, ਪੰਥ ਢਹਿੰਦੀ ਕਲਾ ਵਿੱਚ ਹੈ, ਭਰਾ ਮਾਰੂ ਜੰਗ ਛਿੜੀ ਹੈ, ਆਪਣੀ ਆਪਣੀ ਨਿਜੀ ਮਨਮਤ ਨੂੰ ਸਭ "ਗੁਰੂ ਦੀ ਗੁਰਮਤ" ਕਹਿੰਦੇ ਨਹੀਂ ਥੱਕਦੇ ! ਸਾਰੇ ਸਿਆਸੀ ਅੱਤੇ ਪ੍ਰਚਾਰਕ ਆਪਣੇ ਆਪ ਨੂੰ ਗੁਰਮਤ ਵਿਖਾਵੇ ਖਾਤਿਰ "ਮੂਰਖ" ਆਖਦੇ ਹਨ ਪਰ ਮੰਨਦੇ ਖੁਦ ਨੂੰ "ਅੱਤ ਸਿਆਣੇ ਹੀ ਹਨ ! ਦੱਸੋ ਪੰਥ ਤੇ ਕਿਰਪਾ ਕਿਵੇਂ ਆਵੇਗੀ ? (ਗੁਰੂਪਿਆਸ ਸਿੰਘ ਕੁਰਲਾ ਉਠਿਆ)

ਗੁਰੂਅਹਿਸਾਸ ਸਿੰਘ : ਜਿਸ ਦਿਨ ਸਿੱਖ "ਸ਼ਬਦ ਗੁਰੂ" ਦੇ ਸਿਧਾਂਤ ਨਾਲ ਆਪ ਜੁੜ ਕੇ ਖੋਜੀ ਹੋਣਗੇ ਅਤੇ ਕਿਸੀ ਭੋਤਿਕ ਸ਼ਰੀਰ ਭਾਵੇਂ ਓਹ ਸ਼ਰੀਰ ਗੁਰੂ ਵਿਅਕਤੀ, ਕਿਸੀ ਸਾਧ, ਕਿਸੀ ਸ਼ਹੀਦ, ਕਿਸੀ ਪ੍ਰਚਾਰਕ, ਕਿਸੀ ਰਾਗੀ ਦਾ ਹੀ ਕਿਓਂ ਨਾ ਹੋਵੇ, ਨਾਲ ਨਾ ਜੁੜ ਕੇ ਨਿਰੋਲ ਗਿਆਨ ਦਾ ਲਾਹਾ ਕਮਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤੱਦ ਤਕ "ਪੰਥ ਉੱਤੇ ਕਿਰਪਾ ਨਹੀਂ ਆ ਸਕਦੀ" ! ਜੇਕਰ ਸ਼ਰੀਰ ਨਾਲ ਜੋੜਨਾ ਹੁੰਦਾ ਤੇ ਸ਼ਰੀਰ ਰਾਹੀਂ ਗਿਆਨ ਵੰਡਣਾ ਹੁੰਦਾ ਤਾਂ ਫਿਰ ਦੇਹਧਾਰੀ ਗੁਰੂ ਦਾ ਸਿਧਾਂਤ ਸਿੱਖੀ ਵਿੱਚ ਕਾਇਮ ਰਖਿਆ ਜਾਂਦਾ !

ਗੁਰੂਪਿਆਸ ਸਿੰਘ : ਪਰ ਹੁਣ ਤਾਂ ਪੰਥ ਦੋ ਫਾੜ ਵੱਲ ਵਧ ਚਲਿਆ ਹੈ ! ਕੀ ਕਰੀਏ ? ਕਿਵੇਂ ਰੋਕੀਏ ? ਸਭ ਸਿਆਣੇ ਹਨ.. ਕੋਈ ਸੁਣਨਾ ਨਹੀਂ ਚਾਹੁੰਦਾ ! ਦੋ ਗ੍ਰੰਥਾਂ ਦੀ ਕੋਝੀ ਸਿਆਸਤ ਵਿੱਚ ਆਮ ਸਿੱਖ ਹੁਣ ਸਚ ਦਾ ਪਾਂਧੀ ਨਹੀਂ ਦਿਸਦਾ, ਓਹ ਤਾਂ ਇੱਕ ਦੂਜੇ ਦੇ ਖੂਨ ਦਾ ਵੈਰੀ ਹੋ ਤੁਰਿਆ ਹੈ ! ਅੱਖੇ "ਜੋ ਮੇਰੀ ਸੋਚ ਨਾਲ ਸਹਿਮਤ ਨਹੀਂ ਉਸਦੀ ਜੁਬਾਨ ਕੱਟ ਲੈਣੀ ਲੋਚਦਾ ਹੈ" ! ਪਰ ਇਹ ਕੋਈ ਨਹੀਂ ਕਹਿੰਦਾ ਕੀ ਆ ਭਾਈ "ਕਸਵੱਟੀ ਗੁਰੂ ਗਰੰਥ ਸਾਹਿਬ ਦੀ ਰਖੀਏ ਤੇ ਇੱਕ ਇੱਕ ਰਚਨਾ ਨੂੰ ਤੋਲ ਕੇ ਉਸ ਬਾਬਤ ਇੱਕ ਸੋਚ ਤੇ ਅਪੜੇਆ ਜਾਵੇ ! ਕਿਸੀ ਪਰਾਏ ਦੀ ਗੱਲ ਵਿੱਚ ਆਏ ਬਿਨਾ ਅਸੀਂ ਕਿਓਂ ਨਹੀਂ "ਦੁਬਿਥਾ ਦੂਰ ਕਰਨ ਲਈ ਇੱਕਤਰ ਹੁੰਦੇ", ਅਸੀਂ ਕਿਓਂ "ਵਿਰੋਧੀ ਦੂਰ" ਕਰਨ ਦੀਆਂ ਗੱਲਾਂ ਕਰਦੇ ਹਾਂ ?

ਗੁਰੂਅਹਿਸਾਸ ਸਿੰਘ : ਅੱਜ ਤਕਨੀਕ ਦਾ ਜਮਾਨਾ ਹੈ ਤੇ ਲਾਈਵ ਟੀ.ਵੀ. ਰਾਹੀਂ ਸੌ ਸਾਲਾਂ ਤੋ ਵੱਧ ਤੋਂ ਲਟਕ ਰਹੇ ਪੰਥਕ ਮਸਲਿਆਂ ਦੇ ਕਾਰਜ ਨੂੰ ਸਿਰੇ ਚਾੜਿਆ ਜਾ ਸਕਦਾ ਹੈ ! ਸਾਰੇ ਵਿਦਵਾਨ (ਹਰ ਧਿਰ ਦੇ) ਬੈਠ ਜਾਣ ਤੇ ਭਾਵੇਂ ਇਸ ਫੈਸਲੇ ਵਿੱਚ ਦੋ ਸਾਲ ਕਿਓਂ ਨਾ ਲੱਗ ਜਾਣ ਓਹ ਫੈਸਲਾ ਕਰ ਕੇ ਉੱਠਣ ! ਉਨ੍ਹਾਂ ਵਿਦਵਾਨਾਂ ਦੇ ਘਰ ਦਾ ਖਰਚਾ (ਜੋ ਵੀ ਹੋਵੇ) ਓਹ ਹਰ ਮਹੀਨੇ ਉਨ੍ਹਾਂ ਦੇ ਘਰ ਅਪੜਾ ਦਿੱਤਾ ਜਾਵੇ ਤਾਂਕਿ ਇਸ ਬਾਬਤ ਉਨ੍ਹਾਂ ਨੂੰ ਕੋਈ ਚਿੰਤਾ ਨਾ ਰਹੇ ! ਸਾਰੀ ਕਾਰਵਾਈ ਬਾ-ਦਲੀਲਾਂ ਨਾਲ ਜਨਤਕ ਕੀਤੀ ਜਾਵੇ ਤੇ ਆਮ ਸਿੱਖ ਪਾਸੋਂ ਵੀ ਉਸ ਬਾਬਤ ਵਿਚਾਰ ਮੰਗੇ ਜਾਣ ! ਹਰ ਫੈਸਲੇ ਦੇ ਨਾਲ ਉਸ ਪ੍ਰਤੀ ਦਿਤੀਆਂ ਗਈਆਂ ਦਲੀਲਾਂ ਵੀ ਨੱਥੀ ਹੋਣ ਤੇ ਜਨਤਕ ਕੀਤੀਆਂ ਜਾਣ ਭਾਵ ਇੱਕ "ਸ਼ਵੇਤ ਪੱਤਰ ਭਾਵ ਵਹਾਇਟ ਪੇਪਰ" ਜਾਰੀ ਕੀਤਾ ਜਾਵੇ ਤਾਂਕਿ ਆਮ ਸਿੱਖ ਇਨ੍ਹਾਂ ਭੁਲੇਖਿਆਂ ਅੱਤੇ ਭਰਾ ਮਾਰੂ ਜੰਗ ਤੋ ਛੁਟਕਾਰਾ ਪਾਵੇ ਤੇ ਆਪਣੇ ਆਤਮਿਕ ਜੀਵਨ ਨੂੰ ਉੱਚਾ ਲੈ ਜਾ ਕੇ ਆਪਣੇ ਕੰਮ-ਧੰਦੇ ਵਿੱਚ ਧਿਆਨ ਲਾ ਕੇ ਇਸ ਜਗਤ ਵਿੱਚ ਆਪਣੇ ਗੁਰੂ ਦਾ ਸਿੱਕਾ ਮਾਰੇ ਤੇ ਦੁਨੀਆਂ ਵਿੱਚ ਆਪਣੀ ਸਿਕਦਾਰੀ ਕਾਇਮ ਕਰੇ !

ਠੀਕ ਕਹਿੰਦਾ ਹੈ ਵੀਰ ! ਜਿਸ ਘਰ ਲੜਾਈ ਹੁੰਦੀ ਹੈ ਓਥੇ ਫਿਰ ਤਰੱਕੀ ਨਹੀਂ ਹੁੰਦੀ, ਓਥੇ ਸ਼ੱਕ ਹੁੰਦਾ ਹੈ ਤੇ ਸ਼ੱਕ ਸਿਰਫ "ਨਾਸ" ਕਰਦਾ ਹੈ ਅੱਤੇ "ਆਸ" ਤੋਂ ਦੂਰ ਕਰਦਾ ਹੈ ! ਕਾਸ਼, ਗੁਰੂ ਦੀ ਮੱਤ ਇਨ੍ਹਾਂ ਧਰਮ ਦੇ ਦੁਕਾਨਦਾਰਾਂ ਨੂੰ ਸਮਝ ਆ ਜਾਵੇ ! ਭਾਰੀ ਅਫਸੋਸ ਹੈ, ਹੁਣ ਤਾਂ ਹੰਝੂ ਵੀ ਸੁੱਕ ਚਲੇ ਨੇ ! (ਕਹਿੰਦਾ ਹੋਇਆ ਗੁਰੂਪਿਆਸ ਸਿੰਘ ਥੱਕੇ ਹੋਏ ਕਦਮਾਂ ਨਾਲ ਇੱਕ ਪਾਸੇ ਵੱਲ ਨੂੰ ਤੁਰ ਚਲਿਆ)

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :685
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਗੁਰੂਅਹਿਸਾਸ ਸਿੰਘ : ਜਿਸ ਦਿਨ ਸਿੱਖ "ਸ਼ਬਦ ਗੁਰੂ" ਦੇ ਸਿਧਾਂਤ ਨਾਲ ਆਪ ਜੁੜ ਕੇ ਖੋਜੀ ਹੋਣਗੇ ਅਤੇ ਕਿਸੀ ਭੋਤਿਕ ਸ਼ਰੀਰ ਭਾਵੇਂ "/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ