ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਰਜੀਤ ਸਖੀ


ਸੁਰਜੀਤ ਸਖੀ ਦਾ ਜਨਮ 28 ਸਤੰਬਰ 1948 ਨੂੰ ਸ. ਬਲਦੇਵ ਸਿੰਘ ਹਰਨਾਲ ਅਤੇ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੇ ਘਰ, ਪਿੰਡ ਨਾਗਲ ਪੱਟੀ (ਜ਼ਿਲ੍ਹਾ ਅੰਬਾਲਾ) ਵਿਚ ਹੋਇਆ। ਉਹਨਾਂ ਨੇ ਕਿਰਨਾਂ (1979), ਅੰਗੂਠੇ ਦੇ ਨਿਸ਼ਾਨ (1984) ਅਤੇ ਜਵਾਬੀ ਖ਼ਤ (1987) ਕਾਵਿ-ਸੰਗ੍ਰਹਿ ਰਚੇ। 2001 ਵਿਚ ਸੁਰਜੀਤ ਸਖੀ ਦਾ ਗ਼ਜ਼ਲ-ਸੰਗ੍ਰਹਿ ਮੈਂ ਸਿਕੰਦਰ ਨਹੀਂ ਪ੍ਰਕਾਸ਼ਿਤ ਹੋਇਆ ਹੈ।
ਕੁਲਵਿੰਦਰ :
ਕੁਲਵਿੰਦਰ ਦਾ ਜਨਮ 11 ਦਸੰਬਰ 1961 ਨੂੰ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ ਵਿਚ ਹੋਇਆ। ਉਸਨੇ ਬੀ.ਐਸ. ਇਲੈਕਟ੍ਰੀਕਲ ਂਿੲੰਜਨੀਅਰਿੰਗ ਕੀਤੀ ਅਤੇ ਅਮਰੀਕਾ ਆ ਗਿਆ। ਆਪਣੇ ਕਿੱਤੇ ਪ੍ਰਤੀ ਲਗਨ ਦੀ ਹੱਦ ਤੱਕ ਵਿਚਰਦਿਆਂ ਉਸਨੇ 'ਡਾਇਲਾਸਸ' ਕਰਨ ਵਾਸਤੇ ਅਜਿਹੀ ਮਸ਼ੀਨ ਤਿਆਰ ਕੀਤੀ, ਜਿਹੜੀ ਹੁਣ ਤਕ ਦੀ ਅਤਿ-ਆਧੁਨਿਕ ਮਸ਼ੀਨ ਹੈ। ਮਰੀਜ਼ ਦੇ ਪੇਟ ਵਿਚ ਪਾਈਪ ਫਿਟ ਕਰਕੇ ਉਸ ਨੂੰ ਹਸਪਤਾਲੋਂ ਘਰ ਭੇਜ ਦਿੱਤਾ ਜਾਂਦਾ ਹੈ। ਮਰੀਜ਼ ਖ਼ੁਦ ਇਸ ਮਸ਼ੀਨ ਨੂੰ ਉਸ ਪਾਈਪ ਵਿਚ ਫਿਟ ਕਰ ਲੈਂਦਾ ਹੈ ਤੇ ਉਤਾਰ ਲੈਂਦਾ ਹੈ। ਇੰਝ ਡਾਇਲਾਸਸ ਕਰਵਾਉਣ ਲਈ ਮਰੀਜ਼ ਨੂੰ ਵਾਰ ਵਾਰ ਹਸਪਤਾਲਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ। ਇਹ ਸੁਵਿਧਤਾਜਨਕ, ਦੁੱਖ-ਰਹਿਤ ਮਸ਼ੀਨ ਨਾਲ ਮਰੀਜ਼ਾ ਨੂੰ ਸਰੀਰਕ ਕਸ਼ਟ ਨੂੰ ਨਿਜਾਤ ਮਿਲ ਗਈ ਹੈ। ਇਸ ਪ੍ਰੋਜੈਕਟ ਵਿਚ ਉਹ ਸੀਨੀਅਰ ਇੰਜਨੀਅਰ ਦੀ ਹੈਸੀਅਤ ਵਿਚ ਵਿਚਰਿਆ।
ਗ਼ਜ਼ਲ ਬਾਰੇ ਮੁਢਲੀ ਜਾਣਕਾਰੀ ਉਸਨੇ ਉਸਤਾਦ ਸ਼ਾਇਰ ਪ੍ਰਿੰ. ਤਖ਼ਤ ਸਿੰਘ ਤੋਂ ਹਾਸਿਲ ਕੀਤੀ ਅਤੇ ਬਾਅਦ ਵਿਚ ਡਾ. ਜਗਤਾਰ ਤੋਂ ਯੋਗ ਅਗਵਾਈ ਲਈ ਹੈ।
ਕੁਲਵਿੰਦਰ ਨੇ ਬਿਰਖਾਂ ਅੰਦਰ ਉੱਗੇ ਖੰਡਰ ਅਤੇ ਨੀਲੀਆਂ ਲਾਟਾਂ ਦਾ ਸੇਕ ਗ਼ਜ਼ਲ-ਸੰਗ੍ਰਹਿ ਰਚੇ ਹਨ। ਉਸਨੇ ਇਕੱਤੀ ਨਗੀਨੇ ਇਕ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਵੀ ਕੀਤੀ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :982
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017