ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬ ਵਿੱਚ ਵਗਦਾ ਨਸ਼ਿਆਂ ਦਾ ਦਰਿਆ

ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ,ਪੰਜਾਬ ਦੀ ਧਰਤੀ ਨੇ ਅਨੇਕਾਂ ਹੀ ਪੀਰ ਪੈਗਬਰਾਂ ਪੈਦਾ ਕੀਤੇ।ਪਰ ਇਸ ਕਲਯੁੱਗ ਵਿੱਚ ਕੀ ਪੰਜਾਬ ਦੀ ਧਰਤੀ ਨੇ ਨਸੇੜੀ ਨੌਜਵਾਨ ਪੈਦਾ ਕਰਨੇ ਸੁਰੂ ਕਰ ਦਿਤੇ ਹਨ।
ਪੰਜਾਬ ਜਿਸ ਦੇ ਹਰ ਜਰੇ ਵਿਚੌਂ ਕਬੀਰ,ਫਕੀਦ ਤੇ ਬਾਬੇ ਨਾਨਕ ਵਰਗੇ ਫਕੀਰ ਪੈਦਾ ਹੋਏ ਜਿਨ੍ਹਾਂ ਨੇ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕੀਤਾ ਤੇ ਬਾਕੀ ਨਸ਼ਿਆਂ ਨੂੰ ਸਿੱਖਿਆਵਾਂ ਵਿੱਚ ਵਰਜਿਅ।ਪੰਜਾਬ ਦੇ ਕਣ-ਕਣ ਨੇ ਭਾਰਤ ਦੇ ਮਿਹਨਤੀ ਦੁੱਲੇ ਪੈਦਾ ਕੀਤੇ।ਪਰ ਅੱਜ ਇਹੀ ਪੰਜਾਬ ਦੀ ਧਰਤੀ ਨਸ਼ਿਆਂ ਦੇ ਹੜ ਵਿੱਚ ਰੁੜ ਰਹੀ ਹੈ। ਕੁਰਕੁਸੇਤਰ ਵਿੱਚ ਜਿਥੇ ਮਹਾਭਾਰਤ ਦਾ ਯੱੁਧ ਹੋਇਆ ਸੀ ਅੱਜ ਵੀ ਉਥੇ ੧੦੦ ਕਿਲੋਮੀਟਰ ਦੀ ਹੱਦ ਤੱਕ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ।ਮੱਕੇ ਮਦੀਨੇ ਦੇ ਆਸ ਪਾਸ ਵੀ ਕੋਈ ਸ਼ਰਾਬ ਦਾ ਠੇਕਾ ਨਹੀ ਦੱਸਿਆ ਜਾਂਦਾ।ਫਿਰ ਕਿਉ ਸਾਡੇ ਧਾਰਮਿਕ ਸਥਾਨ ਹਰਮਿੰਦਰ ਸਾਹਿਬ ਵਿੱਚ ਕੋਈ ਹੱਦ ਬੰਨ ਨਹੀਂ ਕਿ ਇਹ ਸਾਡਾ ਧਾਰਮਿਕ ਸਥਾਨ ਨਹੀਂ।ਕਿ ਸਾਡੇ ਥਾਂ-ਥਾਂ ਬਣਾਏ ਗੁਰੂਦੁਆਰਿਆਂ ਦੀ ਕੁਈ ਮਾਣ ਮਰੀਯਾਦਾ ਨਹੀਂ ਕਿ ਉਸ ਪ੍ਰਭੂਦੇ ਬਣਾਏ ਹਰਿਮੰਦਰ ਦੀ ਕੋਈ ਮਾਣ ਮਰੀਯਾਦਾ ਨਹੀਂ ਅਸੀਂ ਉਸ ਪ੍ਰਭੂਦੇ ਬਣਾਈ ਸਾਡੀ ਹਰੀ ਰੂਪ ਕਾਇਆ ਨੂੰ ਸਰਾਬ ਤੇ ਹੋਰ ਨਸਿਆ ਰਾਹੀ ਗੰਦਾ ਕਰੀ ਜਾ ਰਹੇ ਹਾਂ।
ਨਸ਼ਾ ਹੁਣ ਸਿਰਫ ਪਿੰਡਾਂ ਦੇ ਅਨਪੜਾਂ ਤੱਕ ਹੀ ਸੀਮਤ ਨਹੀਂ ਬਲਕਿ ਇਹ ਪੜੀ ਲਿਖੀ ਨੌਜਵਾਨ ਪੀੜੀ ਤੱਕ ਆਪਣੀਆਂ ਜੜਾਂ ਫੇਲਾ ਚੁੱਕਾ ਹੈ।ਸਿਖਿਆ ਦੇ ਮੰਦਰ ਕਹੇ ਜਾਣ ਵਾਲੇ ਸਕੂਲਾਂ ਤੱਕ ਫੇਲ ਚੁੱਕਿਆ ਹੈ।
ਪੰਜਾਬ ਦਾ ਮਿਹਨਤੀ ਤੱਕਬਾ ਵੀ ਇਸ ਦੀ ਚੌਖ ਤੋਂ ਵਾਂਝਾ ਨਹੀਂ।ਕਿਉਕਿ ਹੁਣ ਪੰਜਾਬ ਦੇ ਹਰ ਪਿੰਡ ਵਿੱਚ ਇੱਕ ਠੇਕਾ ਸੁਰੂ ਵਿੱਚ ਤੇ ਇੱਕ ਅੰਤ ਵਿਚ ਹੋਰ ਵਾਧਾ ਕਰਦੇ ਹਨ ਭਾਵੇਂ ਇਹ ਸਰਾਬ ਜਾਨਲੇਵਾ ਕਿਉ ਨ ਹੋਵੇ।ਰਿਸੀ ਮੁਨੀ ਆਖਦੇ ਸਨ ਕਿ ਪੰਜਾਬ ਵਿੱਚ ਦੁੱਧ ਤੇ ਦਹੀ ਦੀਆਂ ਨਦੀਆਂ ਚੱਲਦੀਆਂ ਹਨ।ਪਰ ਅਜੋਕੇ ਸਮੇਂ ਪੰਜਾਬ ਵਿੱਚ ਦੁੱਧ ਦੀ ਥਾਂ ਸ਼ਰਾਬ ਨੇ ਲੈ ਲਈ ਹੈ ।ਪਹਿਲਾਂ-ਪਹਿਲਾਂ ਸੌਂਕ-ਸੌਂਕ ਵਿੱਚ ਨੌਜਵਾਨ ਇਸਨੂੰ ਵਿਆਹ ਸ਼ਾਦੀਆਂ ਤੇ ਪਾਰਟੀਆਂ ਤੇ ਲੈਂਦੇ ਸਨ ਪਰ ਹੋਲੀ-ਹੋਲੀ ਇਹ ਇਹਨਾਂ ਦੇ ਹੱਡੀ ਰਚ ਗਈ ਹੈ ਜਿਸਦੀ ਕੀਮਤ ਇਹ ਆਪਣੇ ਘਰ ਬਾਰ ਬੀਬੀ ਬੱਚੇ ਤੇ ਇੱਜਤ ਗੁਆ ਕੇ ਚੁੱਕਾਉਦੇ ਹਨ।
ਭੁੱੱਕੀ ਅਫੀਮ ਤੇ ਭੰਗ ਪੰਜਾਬ ਦਾ ਪੁਰਾਣਾ ਨਸ਼ਾ ਹਨ।ਪਹਿਲਾਂ ਤਾਂ ਇਹਨਾਂ ਦਾ ਵਪਾਰ ਸਿਰਫ ਬੰਦੇ ਕਰਦੇ ਸਨ ਪਰ ਹੁਣ ਅੋਰਤਾਂ ਵੀ ਵਿਚ ਸਾਮਿਲ ਹਨ।
ਸਾਡੀ ਨੌਜਵਾਨ ਪੀੜੀ ਸੁਆਦ-ਸੁਆਦ ਵਿੱਚ ਇਸ ਦੀ ਆਦੀ ਹੋ ਜਾਂਦੀ ਹੈ ਤੇ ਤਰਸਯੋਗ ਹਲਾਤ ਉਦੌਂ ਪੈਦਾ ਹੁੰਦੇ ਹਨ ਜਦੋਂ ਅਮਲੀ ਆਪਣਾ ਅਮਲ ਪੂਰਾ ਕਰਨ ਲਈ ਘਰ ਦੇ ਭਾਡੇ ਤੱਕ ਵੇਚ ਦਿੰਦੇ ਹਨ ਅਤੇ ਇਨਸਾਨ ਮੂੰਹ ਤੌਂ ਮੱਖੀ ਉਡਾਉਣ ਦੇ ਕਾਬਿਲ ਨਹੀਂ ਰਹਿੰਦਾ।
ਹੁਣ ਗੱਲ ਕਰੀਏ ਮਹਿੰਗੇ ਨਸ਼ੇ ਜਿਵੇਂ ਸਮੈਕ,ਫੇਨਸੀ,ਕੈਪਸੂਲ,ਗੋਲੀਆਂ,ਆਇਉਡੈਕਸ ਆਦਿ ।ਕਹਿੰਦੇ ਨੇ ਜਿਸ ਨੂੰ ਸਮੈਕ ਦੀ ਆਦਤ ਪੈ ਜਾਵੇ ਉਸ ਤੇ ਹੋਰ ਕੋਈ ਨਸ਼ਾ ਕੰਮ ਨਹੀਨ ਕਰਦਾ।ਜਿਸਦੀ ਇੱਕ ਡੋਜ ੫੦੦ ਤੋਂ ੮੦੦ ਰੁ: ਤੱਕ ਦੀ ਹੈ।ਨੌਜਵਾਨ ਪੀੜੀ ਗੰਦੀਆਂ ਜੁਰਾਬਾਂ ਦੋ ਉਸਦਾ ਪਾਣੀ ਪੀ ਆਦਿ ਵਰਗੇ ਨਸ਼ੇ ਫੁੱਲ ਵਧ ਰਹੇ ਹਨ।ਇਹ ਨਸ਼ੇ ਮੈਡੀਕਲ , ਦੁਕਾਨਾਂ ਯੁਨਵਿਰਸਿਟੀਆ ਵਿੱਚ ਸਰੇ ਆਮ ਵਿਕ ਰਹੇ ਹਨ।ਕਿ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ? ਅਜਿਹੇ ਨਸ਼ਅਿਾਂ ਦੁਆਰਾ ਸਾਡਾ ਪੰਜਾਬੀ ਨੌਜਵਾਨ ਹਰ ਪੱਖ ਤੋਂ ਖਾਲੀ ਹੁੰਦਾ ਜਾ ਰਿਹਾ ਹੈ।
ਜੇਕਰ ਇਹੀ ਹਾਲ ਰਿਹਾ ਤਾਂ ਸਾਡਾ ਪੰਜਾਬ ਨਸ਼ਿਆਂ ਦੇ ਹੜ੍ਹ ਅੰਦਰ ਰੁੜ ਜਾਏਗਾ।ਹੋਰ ਹੜਾਂ ਦਾ ਦਾ ਨੁਕਸਾਨ ਤਾਂ ਅਸੀਂ ਪੂਰਾ ਕਰ ਸਕਦੇ ਹਾਂ ਤੇ ਜਿਸ ਵਿੱਚ ਵੀ ਸਾਡਾ ਸਹਿਯੋਗ ਦਿੰਦੀ ਹੈ।ਪਰ ਨਸ਼ੇ ਦੇ ਹੜ ਵਿੱਚ ਹੜਿਆ ਪੰਜਾਬ ਕਦੇ ਵੀ ਨਹੀਂ ਸੰਭਲ ਪਾਵੇਗਾ।
ਪੰਜਾਬ ਵਿੱਚ ਸਭ ਤੋਂ ਜਿਆਦਾ ਵਿਕਰੀ ਸ਼ਰਾਬ ਦੀ ਹੁੰਦੀ ਹੈ ਕਿਉਂਕਿ ਸਰਕਾਰ ਸ਼ਰਾਬ ਨੂੰ ਆਮਦਨ ਦਾ ਸਰੋਤ ਸਮਝਦੀ ਹੈ।ਪੰਜਾਬ ਨੂੰ ਨਸ਼ੇਖੋਰ ਬਣਾਉਣ ਵਿੱਚ ਸਭਤੋਂ ਵੱਧ ਹੱਥ ਸਾਡੇ ਲੀਡਰਾਂ ਦਾ ਹੈ।ਸਰਕਾਰ ਚਾਹੇ ਕੋਈ ਵੀ ਹੋਵੇ ਚੌਣਾਂ ਸਮੇਂ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾ ਦਾ ਖੁੱੱਲਾਂ ਭੰਡਾਰਾਂ ਚੱਲਦਾ ਹੈ। ਜੋ ਪੰਜਾਬ ਨੂੰ ਅੰਦਰੋਂ ਅੰਦਰੀ ਹਰ ਪੱਖ ਤੋਂ ਕੰਗਾਲ ਕਰਦਾ ਜਾ ਰਿਹਾ ਹੈ।ਸਾਡਾ ਮੀਡੀਆ ਵੀ ਇਸ ਲਈ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ।ਕੋਈ ਨਾਟਕ, ਗੀਤ, ਅੇਡਵਰਟਾਇਜਮੈਂਟ ਹੋਵੇ ਚਾਰੇ ਪਾਸੇ ਸਿਰਫ ਤੇ ਸਿਰਫ ਨਸ਼ੇ ਤੇ ਹਥਿਆਰਾਂ ਬਾਰੇ ਹੀ ਚਰਚਾ ਹੁੰਦੀ ਹੈ।ਸਾਡੀ ਨੌਜਵਾਨ ਪੀੜੀ ਆਪਣੇ ਰੋਲ ਮਾਡਲ ਅਨੁਸਾਰ ਚੱਲਣ ਲਈ ਉਤਾਵਲੀ ਰਹਿੰਦੀ ਹੈ।
ਸੌ ਨੌਜਵਾਨ ਵੀਰੋ ਉਠੋ ਸੰਭਲੋ ਤੇ ਨਸ਼ੇ ਵਿੱਚ ਰੁੜ ਰਹੇ ਪੰਜਾਬ ਨੂੰ ਸੰਭਾਲੋ।ਨਸ਼ਾ ਕਰੋ ਨਾਮ ਦਾ , ਕਿਰਤ ਦਾ।
ਸ੍ਰੀ ਗੁਰੂ ਨਾਨਕ ਦੇ ਕਹੇ ਅਨੁਸਾਰ
ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਜਿਸ ਨਾਲ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਸਕੇ। ਕੰਗਾਲੀ ਦੇ ਰਾਹ ਪਿਆ ਪੰਜਾਾਬ ਸੰਭਲ ਸਕੇ । ਭੁੱਲ ਚੁੱਕ ਦੀ ਖਿਮਾਂ

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :8692
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ