ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਾਤਾਵਰਣ ਲਈ ਗੰਭੀਰ ਸਮੱਸਿਆ ਪੋਲੀਥੀਨ

ਸਰਕਾਰੀ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਜਾਰੀ ਹੈ ਪੋਲੀਥੀਨ ਦੀ ਵਰਤੋਂ
ਪੋਲੀਥੀਨ ਦੀ ਵਰਤੋਂ ਅੱਜ ਸਾਡੇ ਵਾਤਾਵਰਣ ਲਈ ਗੰਭੀਰ ਚੁਣੌਤੀ ਬਣਦੀ ਜਾ ਰਹੀ ਹੈ।ਭਾਵੇਂ ਪੰਜਾਬ ਸਰਕਾਰ ਵੱਲੋਂ ਪੋਲੀਥੀਂਨ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਲੋਕਾਂ ਵੱਲੋਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆ ਪੋਲੀਥੀਨ ਦੀ ਵਰਤੋਂ ਜਾਰੀ ਹੈ।ਪੋਲੀਥੀਨ ਦੇ ਲਿਫਾਫਿਆਂ ਨਾਲ ਛੱਪੜਾਂ ਚ ਜਿੱਥੇ ਪਾਣੀ ਬਦਬੂ ਮਾਰ ਰਿਹਾ ਹੈ ਉੱਥੇ ਹੀ ਇੰਨਾਂ੍ਹ ਕਾਰਨ ਸੀਵਰੇਜ ਵੀ ਬੰਦ ਹੋ ਜਾਂਦੇ ਹਨ।ਇੱਕ ਵੱਡੀ ਲੋਕ ਸਮੱਸਿਆ ਬਣ ਰਹੀ ਇਸ ਪੋਲੀਥੀਨ ਦੀ ਵਰਤੋਂ ਉਪਜਾਊ ਜਮੀਨ ਲਈ ਖਤਰਾ ਬਣਦੀ ਜਾ ਰਹੀ ਹੈ।ਵੱਡੀ ਪੱਧਰ ਤੇ ਅਜੇ ਵੀ ਕਈ ਦੁਕਾਨਦਾਰਾਂ ਵੱਲੋਂ ਪੋਲੀਥੀਨ ਲਿਫਾਫਿਆ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਵਰਤੋਂ ਤੋਂ ਬਾਦ ਕੂੜੈ ਕਰਕਟ ਰਾਹੀਂ ਰੂੜੀਆਂ ਰਾਹੀਂ ਉਪਜਾਊ ਜਮੀਨਾਂ ਚ ਪਹੁੰਚ ਜਾਂਦੇ ਹਨ ।ਗਲਣ ਨਾ ਕਾਰਨ ਇਹ ਲਿਫਾਫੇ ਜਮੀਨ ਦੀ ਉਪਜਾਊ ਸ਼ਕਤੀ ਵੀ ਘਟਾਉਂਦੇ ਹਨ।ਕਈ ਲੋਕ ਇੰਨਾਂ੍ਹ ਪੋਲੀਥੀਨ ਦੇ ਲਿਫਾਫਿਆਂ ਨੂੰ ਅੱਗ ਲਗਾ ਦਿੰਦੇ ਹਨ ਜਿਸ ਨਾਲ ਇਸ ਵਿੱਚੋਂ ਜਹਿਰੀਲੀਆਂ ਗੈਸਾਂ ਬਾਹਰ ਨਿੱਕਲਦੀਆਂ ਹਨ ਜੋ ਇਨਸਾਨ ਲਈ ਬੇਹੱਦ ਹਾਨੀਕਾਰਕ ਹਨ।ਕਈ ਵਾਰ ਇਹ ਪੋਲੀਥੀਨ ਪਾਲਤੂ ਅਤੇ ਅਵਾਰਾ ਡੰਗਰਾਂ ਦੁਆਰਾ ਖਾ ਲਏ ਜਾਂਦੇ ਹਨ ਜੋ ਇੰਨਾਂ੍ਹ ਡੰਗਰਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ।ਸਰਕਾਰ ਵੱਲੋਂ ਰੰਗਦਾਰ ਲਿਫਾਫਿਆਂ ਦੀ ਥਾਂ ਚਿੱਟੇ ਪੋਲੀਥੀਨ ਲਿਫਾਫੇ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।ਸਰਕਾਰ ਵੱਲੋਂ ਪੋਲੀਥੀਨ ਦੀ ਵਰਤੋਂ ਜਾਰੀ ਕੀਤੇ ਮਾਪਦੰਡਾਂ ਅਨੁਸਾਰ ਜੇਕਰ ਸਾਰੇ ਲੋਕ ਅਮਲ ਕਰਨ ਤਾਂ ਇਸਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।ਲੋੜ ਹੈ ਕਿ ਸਾਰਿਆਂ ਵੱਲੋਂ ਮਿਲਜੁਲ ਕੇ ਇਸ ਪੋਲੀਥੀਨ ਦੀ ਵਰਤੋਂ ਦੇ ਖਿਲਾਫ ਆਪਣਾ ਯੋਗਦਾਨ ਪਾਇਆ ਜਾਵੇ।ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਸਮੱਸ਼ਿਆ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ।ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1652
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ