ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੌਤ ਬਨਾਮ ਭੁੱਖ

ਮੌਤ ਤੇ ਭੁੱਖ ਨੇ ਦੋ ਜਣੀਆਂ,
ਹਰ ਇਨਸਾਨ ਨੂੰ ਆਂਵਦੀ ਏ,
ਭੁੱਖ ਸੁਬਹ ਸ਼ਾਮ ਨੂੰ ਦਸਤਕ ਦਿੰਦੀ,
ਮੌਤ ਬਿਨ੍ਹਾਂ ਦਸਤਕ ਦਿੰਦੇ ਆਂਵਦੀ ਏ,
ਇਨ੍ਹਾਂ ਦੋਹਾਂ ਤੇ ਕਿਸੇ ਦਾ ਕੰਟਰੋਲ ਹੈਨੀ,
ਰਾਜੇ ਰਾਣੇ ਤੇ ਗਰੀਬ ਤਾਂਈਂ ਆਂਵਦੀ ਏ,
ਸੰਤ ਫਕੀਰ ਭੁੱਖ, ਮੌਤ ਤੋਂ ਕਹਿਣ ਵੱਡੀ,
ਮੌਤ ਇੱਕ ਵਾਰ ਤੇ ਭੁੱਖ ਰੋਜ਼ ਆਂਵਦੀ ਏ,
ਭੁੱਖ ਸਬਰ ਸੰਤੋਖ ਤੇ ਸ਼ਰਮ ਨੂੰ ਖਾ ਜਾਂਦੀ,
ਮੌਤ ਇਨਸਾਨ ਨੂੰ ਨਾਲ ਲਿਜਾਂਵਦੀ ਏ,
ਡਰ ਮੌਤ ਦਾ ਬੰਦਾ ਘੱਟ ਹੀ ਮੰਨਦਾ,
ਭੁੱਖ ਬੰਦੇ ਤੋਂ ਗਲਤ ਕੰਮ ਕਰਵਾਂਦੀ ਏ,
ਭੁੱਖ ਮਿਟਾਉਣ ਲਈ ਬੰਦਾ ਜੁਗਾੜ ਕਰਦਾ,
ਮੌਤ ਬੰਦੇ ਲਈ ਜੁਗਾੜ ਬਣ ਆਂਵਦੀ ਏ,
‘ਸੁੱਖਿਆ ਭੂੰਦੜਾ ਮੌਤ ਭੁੱਖ ਤੋਂ ਕਿਤੇ ਚੰਗੀ,
ਜੋ ਬੰਦੇ ਨੂੰ ਆਪਣੀ ਗੋਦ ’ਚ ਸਿਲਾਂਵਦੀ ਏ,

ਲੇਖਕ : ਸੁੱਖਾ ਭੂੰਦੜ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :577
ਲੇਖਕ ਬਾਰੇ
ਸੁੱਖਾ ਭੂੰਦੜ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਸੁੱਖਾ ਭੂੰਦਰ ਆਪਣੀ ਕਾਵਿ ਰਚਨਾ ਦੇ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017