ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਹਾਨ

ਸਾਰਾ ਜੱਗ ਇੱਕ ਹੋਵੇ
ਕੰਧ ਕੋਈ ਵੀ ਨਾਂ ਹੋਵੇ

ਜਾਤ ਧਰਮ ਦੇ ਬੀਜ
ਕਦੇ ਕੋਈ ਵੀ ਨਾਂ ਬੋਵੇ

ਭੈੜੀ ਭੁਖ ਤੇ ਗਰੀਬੀ
ਘਰ ਕਿਸੇ ਦੇ ਨਾਂ ਰੋਵੇ

ਅਣ ਆਈ ਮੋਤ ਨਾਲ
ਅੱਖ ਕਿਸੇ ਦੀ ਨਾਂ ਚੋਵੇ

ਬੂਹੇ ਖੂਲੇ ਛੱਡ ਜੱਗ
ਚੈਨ ਵਾਲੀ ਨੀਦ ਸੋਵੇ

ਪੈ ਕੇ ਲਾਲਚ ਦੇ ਵੱਸ
ਘਰ ਕੋਈ ਵੀ ਨਾ ਖੋਵੇ

ਕਦੀ ਵਿਤ ਨਾਲੋਂ ਵੱਧ
ਬੋਝਾ ਕੋਈ ਵੀ ਨਾਂ ਢੋਵੇ

ਫੁਲ ਟਾਹਣੀ ਨਾਲੋ ਤੋੜ
ਕੋਈ ਸੂਈ ਨਾਂ ਪਰੋਵੇ

ਸੱਚ ਇਹੋ ਜਿਹਾ'ਜਾਨ'
ਏ ਜਹਾਨ ਸਾਡਾ ਹੋਵੇ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :610
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ