ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੋਹਰੀ ਸੋਚ

ਜਦੋ ਵੀ ਅਸੀ ਮੀਡਿਆ ਵਿੱਚ ਕੋਈ ਜਬਰ ਜਨਾਹ ਦੀ ਖਬਰ ਪੜਦੇ ਜਾ ਸੁਣਦੇ ਹਾਂ ਤਾ ਆਤਮਾ ਕੁਰਲਾ ਉੱਠਦੀ ਹੈ ਤੇ ਮਨ ਵਿਚਲਿਤ ਹੋ ਜਾਦਾ ਹੈ। ਫਿਰ ਅਸੀ ਸਰਕਾਰਾ ਨੂੰ ਦੋਸ ਦੇਣ ਲੱਗਦੇ ਹਾਂ ਤੇ ਆਪਣੀ ਧੀ ਭੈਣ ਦੀ ਸੁੱਰਖਿਆ ਵਾਰੇ ਸੋਚਦੇ ਹਾਂ ਪਰ ਬਣਦਾ ਕੁੱਝ ਨਹੀ ਕਿਉਕਿ ਇਸ ਦੀ ਜਿੰਮੇਵਾਰ ਸਾਡੀ ਦੋਹਰੀ ਸੋਚ ਹੈ ਇਸ ਦੀ ਸੁਰੂਆਤ ਸਾਡੇ ਘਰ ਬੱਚੇ ਦੇ ਜਨਮ ਤੋ ਹੀ ਸੁਰੂ ਹੋ ਜਾਦੀ ਹੈ । ਜੇ ਸਾਡੇ ਘਰ ਪੁੱਤ ਨੇ ਜਨਮ ਲਿਆ ਹੈ ਤਾਂ ਉਸ ਘਰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗ ਜਾਦਾ ਹੈ ਜੇ ਧੀ ਨੇ ਜਨਮ ਲਿਆ ਹੋਏ ਤਾਂ ਕਹਿਣਗੇ ਚਲੋ ਇਹ ਵੀ ਰੱਬ ਦੀ ਪਤ ਹੈ, ਜੇ ਦੁਬਾਰਾ ਧੀ ਜਨਮ ਲੈਂਦੀ ਤਾਂ ਉਸ ਨੂੰ ਪੱਥਰ ਹੀ ਕਿਹਾ ਜਾਦਾ ਹੈ । ਫਿਰ ਉਨਾ ਦੇ ਪਾਲਣ ਪੋਸਣ ਵਿੱਚ ਵੀ ਵਿਤਕਰਾ ਕੀਤਾ ਜਾਦਾ ਹੈ ਪੁੱਤ ਨੂੰ ਹਮੇਸ਼ਾ ਚੰਗਾ ਚੋਖਾ ਖਾਣ ਨੂੰ ਦਿੱਤਾ ਜਾਦਾ ਹੈ ਤੇ ਕਿਹਾ ਜਾਦਾ ਹੈ ਕਿ ਮੁੰਡੇ ਨੇ ਘਰ ਤੋ ਬਹਾਰ ਜਾ ਕੇ ਕਮਾਈ ਕਰਨੀ ਹੈ ਭਾਵ ਬਾਲ ਮਨਾਂ ਤੋ ਹੀ ਇਹ ਅਸਰ ਸੁਰੂ ਹੋ ਜਾਦਾ ਹੈ, ਬੇਸੱਕ ਅੱਜ ਕੁੜੀਆ ਨੂੰ ਮੁੰਡਿਆ ਬਰਾਬਰ ਹੀ ਪੜਾਈ ਕਰਵਾਈ ਜਾਦੀ ਹੈ ਫਿਰ ਵੀ ਜ਼ਿਆਦਾਤਰ ਮੁੰਡਿਆ ਨੂੰ ਪੜਾਈ ਤੋ ਬਾਅਦ ਕੋਰਸ ਕਰਵਾਏ ਜਾਦੇ ਨੇ ਉੱਥੇ ਕੁੜੀਆ ਨੂੰ ਇਹ ਕਹਿ ਕੇ ਘਰ ਬਿਠਾ ਲਿਆ ਜਾਦਾ ਹੈ ਕਿ ਹੁਣ ਇਹ ਇੰਨੀ ਕੁ ਸਮਝਦਾਰ ਹੋ ਗਈ ਹੈ ਕਿ ਘਰ ਪਰਿਵਾਰ ਨੂੰ ਸੰਭਾਲ ਸਕੇ। ਅਸੀ ਮੁੰਡੇ ਕੁੜੀ ਦੀ ਮਾਨਸਿਕਤਾ ਇੰਨੀ ਵੱਖ ਕਰ ਦਿੰਦੇ ਹਾਂ ਸੋਚ ਹਮੇਸ਼ਾ ਲਈ ਇਹ ਬਣ ਜਾਦੀ ਹੈ ਕਿ ਉਹ ਕੁਝ ਮਰਜੀ ਕਰ ਸਕਦੇ ਹਨ ਤੇ ਕੁੜੀ ਸਿਰਫ ਘਰ ਰਹਿ ਕੇ ਇੱਜਤ ਬਾਰੇ ਸੋਚਦੀ ਹੈ ਘਰ ਵਿੱਚ ਮੁੰਡੇ ਕੁੜੀ ਲਈ ਅਸੂਲ ਵੱਖ ਵੱਖ ਹੁੰਦੇ ਹਨ ਜੇ ਬੇਟੀ ਘਰ ਤੋ ਬਹਾਰ ਜਾਦੀ ਹੈ ਤਾਂ ਉਸ ਲਈ ਅਸੂਲ ਵੱਖ ਤੇ ਬੇਟੇ ਲਈ ਵੱਖ ਬੇਟੀ ਨੂੰ ਸਕੂਲ ਕਾਲਜ ਜਾਣ ਸਮੇਂ ਅਨੇਕਾ ਹਦਾਇਤਾ ਦਿੱਤੀਆ ਜਾਦੀਆ ਹਨ ਕਿ ਕਿਸੇ ਤੋ ਲਿਫਟ ਨਾ ਲਈ , ਸਿੱਧਾ ਘਰ ਆਈ ਤੇ ਜਾਈ ਆਦਿ। ਪਰ ਅਜੀਹੀ ਹਦਾਇਤ ਅਸੀ ਆਪਣੇ ਬੇਟੇ ਨੂੰ ਕਦੇ ਨਹੀ ਸਮਝਾਉਦੇ ਕਿ ਕਿਤੇ ਫਾਲਤੂ ਨਾ ਖੜੀ ਸਿੱਧਾ ਘਰ ਆਈ ਤੇ ਜਾਈ। ਜੇ ਘਰ ਵਿੱਚ ਬੱਚਾ ਗਲਤੀ ਕਰਦਾ ਹੈ ਤਾਂ ਮਾਂ ਬੱਚੇ ਨੂੰ ਕਹਿੰਦੀ ਹੈ ਕਿ ਆ ਲੈਣ ਦੇ ਤੇਰੇ ਪਿਓੁ ਨੂੰ ਮਤਲਬ ਬੱਚਿਆ ਦੇ ਦਿਮਾਗ ਵਿੱਚ ਇਹ ਫਰਕ ਘਰ ਕਰ ਜਾਦਾ ਹੈ ਜੋ ਉਨਾਂ ਦੀ ਜਿਦੰਗੀ ਵਿੱਚ ਸਾਰੀ ਉਮਰ ਤਾਈ ਰਹਿੰਦਾ ਹੈ। ਹੋਰ ਤਾਂ ਹੋਰ ਟੈਲੀਵਿਜਨ ਤੇ ਇੱਕ ਵਿਗਿਆਪਨ ਆਉਦਾ ਹੈ ਜਿਸ ਵਿੱਚ ਇੱਕ ਬੱਚਾ ਆਪਣੀ ਮਾਂ ਨੂੰ ਟੀ. ਵੀ ਦੇਖਣ ਬਾਰੇ ਪੁਛੱਦਾ ਹੈ ਤਾਂ ਮਾਂ ਆਪ ਨਾ ਡਾਂਟ ਕੇ ਬੇਟੇ ਦੇ ਪਾਪਾ ਨੂੰ ਹੀ ਆਵਾਜ ਦਿੰਦੀ ਹੈ। ਇਹ ਅਜਿਹਾ ਫਰਕ ਹੈ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਅੰਦਰੋ ਅੰਦਰੀ ਖੋਖਲਾ ਕਰ ਰਿਹਾ ਹੈ। ਜਦੋ ਦਾਮਿਨੀ ਦੇ ਗੁਨਾਹਗਾਰਾ ਨੂੰ ਫਾਂਸੀ ਦੀ ਸਜਾ ਮਿਲੀ ਤਾਂ ਸਭ ਨੇ ਕਾਨੂੰਨ ਦੀ ਤਾਰੀਫ ਕੀਤੀ ਪਰ ਦੁੱਖ ਤਕਲੀਫ ਉਸ ਦੇ ਪਰਿਵਾਰ ਵਾਲਿਆ ਨੇ ਭੁਗਤੀ ,ਫਿਰ ਵੀ ਜਬਰ ਜਿਨਾਹ ਵਰਗੇ ਗੁਨਾਹਾਂ ਨੂੰ ਕੋਈ ਠੱਲ ਨਹੀ ਪਈ। ਇਸ ਲਈ ਅੱਜ ਸਾਨੂੰ ਆਪਣੀ ਸੋਚ ਬਦਲਣ ਦੀ ਬਹੁਤ ਜਰੂਰਤ ਹੈ। ਆਓੁ ਨਵੇ ਸਾਲ ਤੋਂ ਬੇਟੇ ਬੇਟੀ ਦੇ ਭੇਦ ਭਾਵ ਨੂੰ ਮਿਟਾ ਕੇ ਇੱਕ ਤੰਦਰੁਸਤ ਸਮਾਜ ਨੂੰ ਜਨਮ ਦੇਈਏ।

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :854
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017