ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਤਾਬ ਬੋਲ ਪਈ

ਮੈਨੂੰ ਕਿਤਾਬ ਕਹਿੰਦੀ ਕਦੇ ਤੂੰ ਮੈਨੂੰ ਵੀ ਪੜ੍ਹ ਲੈ
ਮੇਰੇ ਚੰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਜੜ੍ਹ ਲੈ।
ਜਦੋਂ ਮੈਂ ਕਿਤਾਬ ਦਾ ਪਹਿਲਾਂ ਪੰਨਾਂ ਪੜ੍ਹਿਆਂ ਇੱਕ ਚੀਜ਼
ਲੱਭ ਗਈ ਜੋ ਸੀ ਮੇਰੀ ਜ਼ਿੰਦਗੀ ਵਿੱਚ ਅਣਗੌਲ ਪਈ।
ਕੱਲ੍ਹ ਮੇਰੇ ਹੱਥਾਂ ਵਿੱਚ ਆ ਕੇ ਕਿਤਾਬ ਬੋਲ ਪਈ

ਫਿਰ ਮੈਂ ਝੱਟ ਦੂਜਾ ਪੰਨਾ ਪੜ੍ਹਿਆਂ ਮੇਰੇ ਲਈ ਉਸ
ਪੰਨੇ ਉੱਤੇ ਵੀ ਇੱਕ ਚੀਜ਼ ਸੀ ਬੜੀ ਅਣਮੋਲ ਪਈ।
ਕੱਲ੍ਹ ਮੇਰੇ ਹੱਥਾਂ ਵਿੱਚ ਆ ਕੇ ਕਿਤਾਬ ਬੋਲ ਪਈ

ਫਿਰ ਕੀ ਸੀ ਚੰਗੀਆਂ ਚੀਜ਼ਾਂ ਲੱਭਦੇ-ਲੱਭਦੇ ਨੇ ਮੈਂ ਪਲਾਂ
ਵਿੱਚ ਆਖਰੀ ਪੰਨੇ ਤੱਕ ਸਾਰੀ ਕਿਤਾਬ ਫਰੋਲ ਲਈ।
ਕੱਲ੍ਹ ਮੇਰੇ ਹੱਥਾਂ ਵਿੱਚ ਆ ਕੇ ਕਿਤਾਬ ਬੋਲ ਪਈ


ਜਸਮੀਤ ਦੀ ਰੀਝਾਂ ਤੇ ਆਸਾਂ ਲਾ-ਲਾ ਕੇ ਲਿਖੀ ਕਿਤਾਬ
ਪੜ੍ਹਨ ਵੇਲੇ ਮੇਰੀਆਂ ਨਜ਼ਰਾਂ ਨੂੰ ਭੋਰਾਂ ਵੀ ਨਾ ਝੋਲ ਪਈ
ਕੱਲ੍ਹ ਮੇਰੇ ਹੱਥਾਂ ਵਿੱਚ ਆ ਕੇ ਕਿਤਾਬ ਬੋਲ ਪਈ

ਆਪਣੀ ਜ਼ਿੰਦਗੀ ਦੀ ਗੁੰਝਲਦਾਰ ਤਾਣੀ ਸੁਲਝਾਉਣ ਲਈ
ਆਪ ਸਿੱਖਣ ਅਤੇ ਹੋਰਾਂ ਨੂੰ ਕੁਝ ਗੱਲਾਂ ਸਿਖਾਉਣ ਲਈ
ਜ਼ਿੰਦਗੀ ਬਣਾਉਣ ਲਈ ਕੁਝ ਪਾਉਣ ਲਈ।
ਇਹ ਕਿਤਾਬ ਮੇਰੇ ਦਿਲ ਦੀਆਂ ਤੈਹਾਂ ਦੇ ਕੋਲ ਪਈ।
ਕੱਲ੍ਹ ਮੇਰੇ ਹੱਥਾਂ ਵਿੱਚ ਆ ਕੇ ਕਿਤਾਬ ਬੋਲ ਪਈ

ਲੇਖਕ : ਜਸਮੀਤ ਸਿੰਘ ਬਹਿਣੀਵਾਲ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :905
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨੂੰ ਕਾਵਿ ਸੰਗ੍ਰਹਿ ਦੀਆਂ ਪੰਜ ਪੁਸਤਕਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਹੋ। ਆਪ ਦੀਆਂ ਕਵਿਤਾਵਾਂ ਵਿਚੋਂ ਪੰਜਾਬ ਅਤੇ ਪੰਜਾਬਿਅਤ ਦੀਆਂ ਝੱਲਕ ਮਿਲਦੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ