ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਪ੍ਰੀਤ ਕੌਰ ਧਾਲੀਵਾਲ

ਗੁਰਪ੍ਰੀਤ ਕੌਰ ਧਾਲੀਵਾਲ(01 ਜੁਲਾਈ, 1975 ਤੋਂ ਹੁਣ ਤੱਕ)
ਗੁਰਪ੍ਰੀਤ ਕੌਰ ਦਾ ਜਨਮ ਪਿੰਡ ਤੇ ਡਾਕਘਰ ਲਹਿਲ, (ਲੁਧਿਆਣਾ) ਵਿੱਚ ਹੋਇਆ। ਉਹ ਲਗਾਤਾਰ ਅਧਿਆਪਨ ਦੇ ਕਾਰਜ ਨਾਲ ਜੂੜੀ ਹੋਈ ਹੈ। ਇਸ ਕਾਰਜ ਦੇ ਨਾਲ ਨਾਲ ਉਸ ਨੇ ਕਵਿਤਾ ਅਤੇ ਵਾਰਤਕ ਦੇ ਖੇਤਰ ਵਿੱਚ ਸਾਹਿਤ ਸਿਰਜਨਾ ਵੀ ਕੀਤੀ ਹੈ। ਮੋਹ ਦੀਆਂ ਤੰਦਾਂ ਉਸ ਦੀ ਪਲੇਠੀ ਕਾਵਿ-ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਗੁਰਪ੍ਰੀਤ ਨੇ ਆਧੁਨਿਕ ਮਨੁੱਖੀ ਜ਼ਿੰਦਗੀ ਵਿੱਚੋਂ ਖੁਰ ਰਹੇ ਰਿਸ਼ਤਿਆ ਦੀ ਸੰਵੇਦਨਾ ਨੂੰ ਬਿਆਨ ਕੀਤਾ ਹੈ। ਇਸੇ ਬਿਆਨ ਵਿੱਚੋਂ ਉਸ ਨੂੰ ਆਪਣੀ ਪੁਸਤਕ ਸਿੱਲੀਆਂ ਹਵਾਵਾਂ ਦੀ ਪਿਠ ਭੂਮੀ ਮਿਲੀ ਹੈ। ਸਿੱਲ੍ਹੀਆ ਹਵਾਵਾਂ ਵਿੱਚ ਵੀ ਰਿਸ਼ਤਿਆ ਦੀ ਸੰਵੇਦਨਾ ਦੇ ਨਾਲ ਨਾਲ ਜ਼ਿੰਦਗੀ ਦੇ ਯਥਾਰਤ ਨਾਲ ਜੂਝ ਰਹੀ ਔਰਤ ਦੀ ਪੀੜ ਨੂੰ ਦਰਸਾਇਆ ਗਿਆ ਹੈ। ਨਜ਼ਰ ਤੇਰੀ ਨਜ਼ਰੀਆਂ ਮੇਰਾ ਉਸ ਦਾ ਨਵਾਂ ਲੇਖ ਸੰਗ੍ਰਹਿ ਹੈ।

“ਮੈਂ” ਕਵਿਤਾ ਵਿੱਚ ਉਹ ਜੀਵਨ ਦੇ ਸੱਚ ਨੂੰ ਇਸ ਪ੍ਰਕਾਰ ਬਿਆਨ ਕਰਦੀ ਹੈ:-
ਮੈਂ ਹਾਂ
ਇੱਕ ਅੱਖਰੀ ਸ਼ਬਦ ਹੀ ਨਹੀ
ਇਸ ਦਾ ਅਰਥ
ਸਿਰ ਤੋਂ ਪੈਰਾਂ ਤੱਕ
ਪੰਜ ਤੱਤਾ ਤੋਂ ਬਣੇ
ਇਸ ਸ਼ਰੀਰ ਤੋਂ ਹੀ ਨਹੀ
ਇਸ ਤੋਂ ਅੱਗੇ ਵੀ
ਇਸ ਵਿੱਚ ਵਸਦੀ ਆਤਮਾ
ਤੇ ਆਤਮਾ ਵਿੱਚ ਵੱਸਦੀ
ਉਸ ਪਰਆਤਮਾ ਤੱਕ ਹੈ
ਜੋ ਹਰ ਜੀਵ ਨੂੰ ਚਲਾਉਂਦੀ

ਸਾਹਿਤਕ ਰਚਨਾਵਾ
ਮੋਹ ਦੀਆਂ ਤੰਦਾਂ (ਕਾਵਿ-ਸੰਗ੍ਰਹਿ) 2007
ਸਿੱਲ੍ਹੀਆਂ ਹਵਾਵਾਂ (ਕਾਵਿ-ਸੰਗ੍ਰਹਿ) 2008
ਪਰਕਟੀ ਪਰਵਾਜ਼ (ਕਾਵਿ-ਸੰਗ੍ਰਹਿ) 2013
ਨਜ਼ਰ ਤੇਰੀ ਨਜ਼ਰੀਆ ਮੇਰਾ (ਲੇਖ-ਸੰਗ੍ਰਹਿ) 2015

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1007
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ