ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੱਲੇ

ਕਹਿੜੇ ਗਮਾਂ ਵਿੱਚ ਆਪ ਰਹਿੰਦੇ ਸੀ

ਪਰ ਸਭ ਨਾਲ ਹੱਸਦੇ ਰਹਿਦੇ ਸੀ,

ਕਿਉ ਪਾਸਾ ਮੋੜ ਕੇ ਤੁਰ ਚਲਿਉ

ਇਕਲਿਆ ਨੂੰ ਛਡ ਕੇ ਤੁਰ ਚਲਿਉ,

ਹੁਣ ਸਾਡੇ ਤੇ ਬੀਤੀ ਹੱਲਿਆ ਵਾਗੂ ਵੇ

ਸੰਨ ਸੰਤਾਲੀ ਵਾਗੂ ਛੱਡ ਕੇ ਤੁਰ ਚਲਿਉ,

ਕਦੇ ਤਾਂ ਸਾਡੇ ਨਾਲ ਕੋਈ ਸ਼ਿਕਵਾ ਹੋਣਾ

ਰੁੱਸ ਕੇ ਦੱਸ ਦਿੰਦੇ ਅਸੀ ਵੀ ਜੁਦਾਂ ਹੋਣਾ,

ਤੇਰੇ ਗੁੱਸੇ ਨੂੰ ਹਾਸਿਆ ਨਾਲ ਮਨਾਂ ਲੈਦੇ,

ਕਿਉ ਬਿੰਨਾ ਦੱਸੇ ਸਾਡੇ ਕੋਲੋ ਤੁਰ ਚਲਿਉ

ਹੁਣ ਸਾਡੇ ਤੇ ਬੀਤੀ ਹੱਲਿਆ ਵਾਗੁ ਵੇ

ਸੰਨ ਸੰਤਾਲੀ ਵਾਗੂ ਛੱਡ ਕੇ ਤੁਰ ਚਲਿਉ,

ਹਕੀਕਤ ਦੱਸ ਅਸਲ ਕੀ ਮਜਬੂਰੀ ਸੀ

ਸਾਡੇ ਨਾਲ ਤੇਰੀ ਕੀ ਕੋਈ ਘੂਰੀ ਸੀ,

ਕਿਉ ਆਪਣੇ ਸ਼ਿਕਵੇ ਸ਼ਕਾਇਤਾ ਨੂੰ

ਚੋਰੀ ਚੋਰੀ ਸਾਡੇ ਕੋਲੋ ਛੁਪਾ ਚਲਿਉ,

ਭੰਦੋਹਲ ਤੇ ਬੀਤੀ ਹੱਲਿਆ ਵਾਗੂ ਵੇ

ਸੰਨ ਸੰਤਾਲੀ ਵਾਗੂ ਛੱਡ ਚਲਿਉ ਵੇ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :663
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ