ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਿਆਸੀ ਵਿਅੰਗ

ਦੋ ਨੰਬਰ ਦਾ ਧੰਦਾ ਹੈ ਜਿੱਧਰ ਵੀ ਨਿਗਾਹ ਮਾਰੀਏ,
ਅਸੀਂ ਤਾਸ਼ ਦੇ ਪੱਤੇ ਸਾਡੇ ਨੇਤਾ ਹੈ ਜੁਆਰੀਏ।
ਚੋਣਾਂ ਵੇਲੇ ਲੋਕਾਂ ਦੇ ਵਿੱਚ ਇੱਕ ਦੂਜੇ ਨੂੰ ਭੰਡ ਲੈਂਦੇ,
ਤਾਸ਼ ਦੇ ਪੱਤਿਆਂ ਵਾਂਗੂੰ ਜੰਤਾ ਸਾਰੀ ਵੰਡ ਲੈਂਦੇ,
ਉਹੀਓ ਲੋਕੀ ਰਾਜ ਸਾਂਭ ਕੇ ਲੁੱਟਦੇ ਵਾਰੋ ਵਾਰੀਏ।
ਅਸੀ ਤਾਸ਼ ਦੇ ਪੱਤੇ .......
ਚੁੰਹ ਧਰਮਾਂ ਦੀ ਖੇਡ ਜਿਉਂ ਹਿੰਦੂ, ਮੁਸਲਮ, ਸਿੱਖ, ਇਸਾਈ,
ਕੁਰਸੀ ਖਾਤਰ ਜਾਤ ਪਾਤ ਦੀ ਹਰ ਥਾਂ ਪਾਉਣ ਲੜਾਈ,
ਆਪਸ ਵਿੱਚ ਲੜਾਕੇ ਰਹਿੰਦੇ ਆਪਣਾ ਕੰਮ ਸੁਆਰੀਏ।
ਅਸੀ ਤਾਸ਼ ਦੇ ਪੱਤੇ ........
ਭਾਸ਼ਨ ਕਰਦੇ ਲੋਕਾਂ ਦੇ ਵਿੱਚ ਲੋਕ ਰਾਜ ਫਰਮਾਉਂਦੇ ਐ,
ਚੋਣਾਂ ਜਿੱਤੇ ਕੇ ਜਿੱਥੇ ਵੀ ਦਾਅ ਲੱਗਦੈ ਨੇਤਾ ਲਾਉਂਦੇ ਐ,
ਜਿੱਤ ਕੇ ਲੁੱਟ ਖਜ਼ਾਨਾ ਲੈਣਾ ਹੱਕ ਸਾਡਾ ਸਰਕਾਰੀ ਏ।
ਅਸੀ ਤਾਸ਼ ਦੇ ਪੱਤੇ ...........
ਖੁੰਡ ਘੁਟਾਲਾ ਫੰਡ ਘੁਟਾਲਾ ਤੋਪਾਂ ਵਿੱਚ ਦਲਾਲੀ,
ਨੋਟਾਂ ਨਾਲ ਖ੍ਰੀਦਣ ਵੋਟਾਂ ਕਰਨ ਖਜ਼ਾਨਾ ਖਾਲੀ,
ਗੁਰਾਂਦਿਤਾ ਸਿੰਘ ਠੱਗ ਸਿਆਸੀ, ਅਫ਼ਸਰ ਅਤੇ ਵਪਾਰੀ ਏ,
ਅਸੀ ਤਾਸ਼ ਦੇ ਪੱਤੇ ............

ਲੇਖਕ : ਗੁਰਾਂਦਿੱਤਾ ਸਿੰਘ ਸੰਧੂ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :576

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017