ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭੁੱਖ

ਭੁੱਖ ਨੂੰ ਕਿਊਂ ਨਿੰਦੋ ਲੋਕੋ ਭੁਖ ਤਾਂ ਇਕ ਬਰਕਤ ਹੈ
ਜੇ ਇਸ ਦਿ ਤ੍ਰਿਪਤੀ ਨਾ ਹੋਵੇ ਰੁਕ ਜਾਂਦੀ ਸਭ ਹਰਕਤ ਹੈ
ਇਹ ਸਾਰਾ ਸੰਸਾਰ ਹੈ ਯਾਰੋ ਭੁਖ ਸਹਾਰੇ ਚੱਲ ਰਿਹਾ
ਇਸ ਦੀ ਮਰਜ਼ੀ ਤੋਂ ਬਿਨਾ ਨਾ ਇਕ ਪੱਤਾ ਵੀ ਹਿਲ ਰਿਹਾ
ਅਜ ਦੇ ਆਲੀਸ਼ਾਨ ਮੁਨਾਰੇ ਇਸੇ ਦੀ ਕਿਰਪਾ ਨੇ ਉਸਾਰੇ
ਇਸ ਦੀ ਦਿਤੀ ਸੇਧ ਦੇ ਸਦਕੇ ਅੰਬਰ ਵੀ ਬੰਦੇ ਗਾਹ ਮਾਰੇ
ਚਾਰ ਝਰੀਟਾ ਮਾਰ ਕੇ ਲੇਖਕ ਇਸ ਦੇ ਅਗੇ ਗੋਡੇ ਟੇਕੇ
ਥਾਂ ਥਾਂ ਉਸ ਦੀ ਚਰਚਾ ਹੋਵੇ ਗੋਸ਼ਟੀਆਂ ਲਈ ਦਿੰਦਾ ਠੇਕੇ
ਭੁੱਖ ਹੀ ਰੱਬ ਹੈ ਰੱਬ ਹੀ ਭੁੱਖ ਹੈ ਹਰ ਥਾਂ ਦੋਵੇਂ ਹਾਜ਼ਰ
ਇਨੇ ਤੱਕੜੇ ਨੇ ਇਹ ਦੋਮੇਂ ਹੋ ਸਕੇ ਨਾ ਕੋਈ ਵੀ ਨਾਬਰ
ਦੋਵਾਂ ਵਿਚ ਇਕ ਸਾਂਝ ਕੜੀ ਹੈ ਨਿਰ ਅਕਾਰ ਨੇ ਦੋਮੇਂ
ਨਾ ਭੁੱਖ ਮਰਦੀ ਨਾ ਰੱਬ ਮਰਦਾ ਹਨ ਅਜੂਨੀ ਦੋਮੇਂ

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :874

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ