ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬ ਸਿਆਂ

ਵੰਡ ਸੰਨਤਾਲੀ ਦੀ ਤੂੰ ਹੱਡਾਂ ਤੇ ਹੰਢਾ ਲਈ
ਜਿੰਦਗੀ ਦੀ ਗੱਡੀ ਫੇਰ ਸਿੱਧੀ ਲੀਹ ਤੇ ਪਾ ਲਈ
ਉੱਜੜ ਕੇ ਹੋ ਗਿਆ ਆਬਾਦ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਕੁਰਸੀ ਦੇ ਆਸ਼ਿਕਾਂ ਨੇ ਖਿੱਚੀਆਂ ਲਕੀਰਾਂ ਸੀ
ਇੱਜ਼ਤਾਂ ਤੇ ਜਾਨਾਂ ਦੋਵੇਂ ਪਾਸੇ ਹੋਈਆਂ ਲੀਰਾਂ ਸੀ
ਬੁਰੀ ਤੇਰੇ ਨਾਲ ਹੋਈ ਬੇਹਿਸਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਜਿਹੜੀ ਦਿੱਲੀ ਲਈ ਤੰੂ ਜਾਨਾਂ ਪੁੱਤਾਂ ਦੀਆਂ ਵਾਰੀਆਂ
ਓਹੀ ਹਰ ਵਾਰ ਜੜ੍ਹੀਂ ਫੇਰਦੀ ਏ ਆਰੀਆਂ
ਆਏ ਜਖ਼ਮ ਚੁਰਾਸੀ ਦੇ ਨਾ ਤਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਢਿੱਡ ਭਰ ਦਿੱਲੀ ਦਿਆਂ ਲਾਡਲਿਆਂ ਪੁੱਤਾਂ ਦਾ
ਤੇਰੇ ਪੱਲੇ ਕਾਹਤੋਂ ਰੋਣਾ ਤੰਗੀਆਂ ਤੇ ਭੁੱਖਾਂ ਦਾ
ਲੱਭ ਕੋਈ ਏਸ ਦਾ ਜਵਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ
ਤੇਰਿਆਂ ਪੁੱਤਾਂ ਨੂੰ ਜਿਹੜੇ ਨਸ਼ਿਆਂ ਤੇ ਲਾਉਂਦੇ ਨੇ
ਹੋਂਦ ਤੇਰੀ ਪਾਲੀਏ ਮਿਟਾ ਦੇਣੀ ਚਾਹੁੰਦੇ ਨੇ
ਬਣਜੀਂ ਨਾ ਬੀਤੇ ਦੀ ਕਿਤਾਬ ਉਏ ਪੰਜਾਬ ਸਿਆਂ
ਅੱਜ ਫੇਰ ਖ਼ਾਨਾ ਹੋ ਰਿਹੈ ਖਰਾਬ ਉਏ ਪੰਜਾਬ ਸਿਆਂ

ਲੇਖਕ : ਸਤਨਾਮ ਪਾਲੀਆ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :585
ਲੇਖਕ ਬਾਰੇ
ਸਤਨਾਮ ਪਾਲੀਆ ਪੰਜਾਬੀ ਸਾਹਿਤ ਵਿੱਚ ਨਵਾਂ ਹਸਤਾਖਰ ਹੈ। ਉਹ ਪੰਜਾਬੀ ਸਾਹਿਤ ਸਿਰਜਨਾ ਵਿੱਚ ਇਸ ਕਰਕੇ ਆਇਆ ਹੈ ਕਿਉਂ ਕੀ ਉਸ ਅੰਦਰ ਕੁੱਝ ਚੰਗਾ ਕਰਨ ਦੀ ਪ੍ਰੇਰਨਾ ਛੁੱਪੀ ਹੋਈ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017