ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੌਣ ਸਿੰਜੇ ਕਿੱਕਰਾਂ ਨੂੰ - ਗੀਤ

ਕੌਣ ਸਿੰਜੇ ਕਿੱਕਰਾਂ ਨੂੰ , ਕੌਣ ਪਾਲੇ ਝਾੜ੍ਹੀਆ !!
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ !

ਕੋਈ ਨਾ ਇਨ੍ਹਾਂ ਦੇ ਗੁਣ ਵੇਖੇ ,
ਸਭ ਵੇਖਦੇ ਨੇ ਦਾਜ ਨੂੰ |
ਪਤਾ ਨਹੀਂ ਕੀ ਹੋ ਗਿਆ ਹੈ ,
ਚੰਦਰੇ ਇਸ ਸਮਾਜ ਨੂੰ |
ਦਾਜ ਦੇ ਲੋਭੀ ਇਥੇ ਸਾੜ੍ਹ ਦੇ ਨੇ ਲਾੜ੍ਹੀਆ I
ਧੀਆਂ ਨੂੰ ਲੋਕੀ ਕਹਿੰਦੇ ...

ਪੁੱਤ ਜੰਮਣ ਤੇ ਲੋਕੀ ਲੱਡੂ ਵੰਡਣ ,
ਪਰ ਧੀ ਜੰਮਣ ਤੇ ਰੋਂਦੇ ਨੇ |
ਕੁਝ ਤਾਂ ਜੰਮਣ ਤੋਂ ਪਹਿਲਾ ਹੀ,
ਕੁੱਖਾਂ 'ਚ ਮਾਰ ਮਕਾਉਂਦੇ ਨੇ |
ਗੱਲਾਂ ਕਰਦੇ ਨੇ ਮਾਪੇ ਜੱਗ ਤੋਂ ਨਿਆਰੀਆਂ I
ਧੀਆਂ ਨੂੰ ਲੋਕੀ ਕਹਿੰਦੇ .....

ਮਨਦੀਪ ਗੱਲ ਨਾ ਸਮਝਣ ਲੋਕੀ ,
ਔਰਤ ਬਿਨ ਦੁਨੀਆਂ ਅਧੂਰੀ ਏ|
ਪਛਤਾਉਣਗੇ ਲੋਕੀ ਇੱਕ ਦਿਨ,
ਜਦੋਂ ਹੋਣੀ ਇਹ ਗੱਲ ਪੂਰੀ ਏ|
ਪੁਸਤਾਂ ਚਲਾਉਦੀਆਂ ਨੇ ਆਖਿਰ ਇਹੋ ਨਾਰੀਆਂ I
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ !

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :795

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ