ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੇਖਕ ਅਤੇ ਪੱਤਰਕਾਰਾਂ ਦੇ ਹਿਤਾਂ ਬਾਰੇ ਵੀ ਜਾਗਰੂਕ ਹੋਣ ਦੀ ਲੋੜ

ਸਮਾਜ ਦੇ ਪ੍ਰਤੀ ਨਿਸ਼ਕਾਮ ਸੇਵਾ ਬਗੈਰ ਕਿਸੇ ਭੇਦ ਭਾਵ ਤੋਂ ਆਪਣਾ ਫ਼ਰਜ਼ ਨਿਭਾ ਰਹੇ ਬੇਅੰਤ ਸਮਾਜਸੇਵੀ ਲੋਕ, ਸੰਸਥਾਵਾਂ, ਸੁਸਾਇਟੀਆਂ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਤੋ ਇਲਾਵਾ ਵਿਦੇਸ਼ੀ ਦਾਨੀ ਸਜਣ ਦਾ ਤਹਿ ਦਿਲੋਂ ਧੰਨਵਾਦੀ ਤੇ ਅਹਿਸਾਨਮੰਦ ਹਰੇਕ ਉਹ ਲੋੜਵੰਦ ਤੇ ਗ਼ਰੀਬ ਪਰਿਵਾਰ ਹੈ ਜਿੰਨਾ ਦੇ ਸਹਾਰੇ ਉਨ੍ਹਾਂ ਗ਼ਰੀਬ ਅਤੇ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਰੁਕ ਕੇ ਦੁਬਾਰਾ ਆਪਣੀ ਚਾਲ ਚੱਲ ਪਈ ਹੈ ਇਹਨਾਂ ਬੇਅੰਤ ਦਾਨੀ ਸੱਜਣਾਂ ਦਾ ਨਾਮ ਸੱਚ ਜਾਣੋ ਰਹਿੰਦੀ ਦੁਨੀਆ ਤੱਕ ਅਮਰ ਹੋ ਜਾਂਦਾ ਹੈ ਪਰ ਅਫ਼ਸੋਸ ਤਾਂ ਉਦੋਂ ਹੁੰਦਾ ਹੈ ਜੱਦੋ ਇੱਕ ਹੋਰ ਸਮਾਜ ਪ੍ਰਤੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ ਨਿਡਰ ਹੋ ਕੇ ਆਪਣੀ ਕਲਮ ਦੀ ਤਾਕਤ ਨਾਲ ਮਜ਼ਲੂਮ ਅਤੇ ਸਰਕਾਰਾਂ ਦੁਆਰਾ ਸਤਾਏ ਲੋਕਾਂ ਦੀਆਂ ਆਵਾਜ਼ਾਂ ਨੂੰ ਉਠਾ ਕੇ ਬੁਲੰਦ ਅਤੇ ਜਗ ਜ਼ਾਹਿਰ ਕਰਦਾ ਹੋਇਆ ਸਮੱਸਿਆਵਾਂ ਦਾ ਹੱਲ ਕਰਵਾਉਣ ਵਿਚ ਅਹਿਮ ਰੋਲ ਅਦਾ ਕਰਨ ਵਾਲਾ ਲੇਖਕ ਅਤੇ ਪੱਤਰਕਾਰ ਕਿਉਂ ਇਹਨਾਂ ਸਮਾਜ ਸੇਵੀਆਂ ਵਿਚ ਗਿਣਿਆ ਨਹੀਂ ਜਾ ਰਿਹਾ। ਉਸ ਦੀ ਕਲਮ ਵੱਲੋਂ ਲਿਖੇ ਲੇਖਾਂ, ਕਵਿਤਾਵਾਂ ਅਤੇ ਵਿਸ਼ੇਸ਼ ਕਰ ਕੇ ਵੱਖ ਵੱਖ ਅਦਾਰਿਆਂ ਦੇ ਪੱਤਰਕਾਰਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਛੇਤੀ ਹੀ ਵਿਸਾਰ ਦੇਣਾ ਅਤਿ ਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਉਦੋਂ ਹੋਰ ਵੀ ਮਨ ਦੁਖੀ ਹੋ ਗਿਆ ਜਦੋਂ ਇਹਨਾਂ ਵੀਰਾਂ ਬਾਰੇ ਵਿਸਥਾਰ ਪੂਰਵਕ ਜਾਣੂੰ ਹੋਣ ਦਾ ਯਤਨ ਕੀਤਾ ਤਾਂ ਜੋ ਤੱਥ ਸਾਹਮਣੇ ਆਇਆ ਕਿ ਕਰੀਬ 80 ਪ੍ਰਤਿਸ਼ਤ ਲੇਖਕਾਂ ਅਤੇ ਪੱਤਰਕਾਰਾਂ ਦੀ ਨਿੱਜੀ ਪਰਵਾਰਿਕ ਆਰਥਿਕ ਹਾਲਾਤ ਸਿਰਫ਼ ਰੋਟੀ ਤੱਕ ਹੀ ਸੀਮਤ ਹੈ। ਗਾਇਕਾਂ, ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਅਤੇ ਪ੍ਰਚਾਰਕਾਂ ਤੋ ਇਲਾਵਾ ਲੀਡਰਾਂ ਨੂੰ ਫ਼ਰਸ਼ ਤੋਂ ਅਰਸ਼ ਤੇ ਪਹੁੰਚਾਉਣ ਵਾਲੇ ਇਹਨਾਂ ਮਹਾਨ ਸ਼ਖ਼ਸੀਅਤਾਂ ਦੀਆਂ ਗਿਰ ਰਹੀਆਂ ਆਰਥਿਕ ਮਾਲੀ ਹਾਲਤਾਂ ਨੂੰ ਸੁਧਾਰਨ ਵਾਲਾ ਕੋਈ ਨਹੀਂ ਉੱਪੜਦਾ।
ਦਾਸ ਮੰਨਦਾ ਹੈ ਕਿ ਅੱਜ ਕੱਲ੍ਹ ਕੁੱਝ ਇਹੋ ਜਿਹੇ ਗ਼ਲਤ ਅਨਸਰ ਵੀ ਇਸ ਕਲਮ ਦੁਆਰਾ ਮਿਲੀ ਕੁਦਰਤੀ ਸੌਗਾਤ ਨੂੰ ਬਲੈਕਮੇਲਿੰਗ ਦੇ ਅੰਦਾਜ਼ ਵਿਚ ਵਰਤ ਰਹੇ ਹਨ ਅਤੇ ਅਸ਼ਲੀਲਤਾ ਨਾਲ ਭਰੇ ਗੀਤ, ਲੇਖ, ਕਹਾਣੀਆਂ, ਖਬਰਾਂ ਦੁਆਰਾ ਭੜਕਾਉ ਲਫਜ ਵਰਤ ਲਿਖ ਕੇ ਨਿਰੋਲਤਾ ਵਾਲੇ ਲੇਖਕ ਤੇ ਪੱਤਰਕਾਰਾਂ ਵੀਰਾਂ ਦਾ ਅਕਸ ਵਿਗਾੜ ਰਹੇ ਹਨ ਸ਼ਾਇਦ ਉਨ੍ਹਾਂ ਅਨਸਰਾਂ ਨੂੰ ਮੇਰੇ ਵਰਤੇ ਜਾ ਰਹੇ ਇਹ ਲਫ਼ਜ਼ ਤੀਰਾਂ ਵਾਂਗ ਚੁਭ ਵੀ ਰਹੇ ਹੋਣਗੇ ਕਿਉਂਕਿ ਇਹਨਾਂ ਅਨਸਰਾਂ ਵੱਲੋਂ ਇਸ ਸੇਵਾ ਨੂੰ ਕਿੱਤੇ ਵੱਜੋ ਲੈ ਕੇ ਕਾਰੋਬਾਰ ਬਣਾ ਕੇ ਆਪਣੀਆਂ ਆਮਦਨਾਂ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਜੋ ਬਣਾਈ ਗਈ ਹੈ।
ਦਾਸ ਵੱਲੋਂ ਇਸ ਲੇਖ ਲਿਖਣ ਦਾ ਮੁੱਖ ਕਾਰਨ ਉਦੋਂ ਬਣਿਆ ਜਦੋਂ ਅਟੱਲ ਸਚਾਈ ਤੇ ਪਹਿਰਾ ਦੇ ਕੇ ਦੇਸ਼ਵਾਸੀਆਂ ਦੇ ਹਿਤ ਵਿਚ ਆਪਣਾ ਫ਼ਰਜ਼ ਜਾਨ ਤਲੀ ਤੇ ਰੱਖ ਕੇ ਨਿਭਾ ਰਹੇ ਇਹਨਾਂ ਵੀਰਾਂ ਤੇ ਬੀਤੇ ਕਈ ਮਹੀਨਿਆਂ ਤੋ ਜੋ ਜਾਨ ਲੇਵਾ ਹਮਲੇ ਹੋਏ ਹਨ ਅਤੇ ਕਈ ਮੇਰੇ ਵੀਰ ਤਾਂ ਆਪਣੇ ਹੱਸਦੇ ਖੇਡਦੇ ਪਰਿਵਾਰਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਦੁਨੀਆ ਨੂੰ ਅਲਵਿਦਾ ਵੀ ਕਹਿ ਗਏ ਪਰ ਉਦੋਂ ਮਨ ਹੋਰ ਵੀ ਦੁਖੀ ਹੋ ਗਿਆ ਜੱਦੋ ਇਹਨਾਂ ਨੂੰ ਸਰਕਾਰਾਂ ਦਾ ਮੰਨਣਾ ਤਾਂ ਦੂਰ ਦੀ ਗੱਲ ਮੇਰੇ ਵਰਗੇ ਮਤਲਬੀ ਲੋਕਾਂ ਵੱਲੋਂ ਵੀ ਸ਼ਹੀਦ ਨਾ ਮੰਨ ਕੇ ਇਹਨਾਂ ਦੀ ਮੌਤ ਨੂੰ ਇੱਕ ਆਮ ਹਾਦਸਾ ਬਣਾ ਕੇ ਦਰਸਾ ਦਿੱਤਾ।
ਜੇਕਰ ਵਿਸਥਾਰ ਪੂਰਵਕ ਗੱਲ ਕਰਾਂ ਤਾਂ ਪੱਤਰਕਾਰ ਦੀ ਲੋੜ ਉਦੋ ਤਾਂ ਬਹੁਤ ਹੁੰਦੀ ਹੈ ਜੱਦੋ ਕਦੇ ਆਪਣੇ ਨਵੇਂ ਸ਼ੁਰੂ ਕੀਤੇ ਜਾ ਰਹੇ ਕਾਰੋਬਾਰ ਦਾ ਮਹੂਰਤ ਕਰਨਾ ਹੋਵੇ, ਕੋਈ ਸਿਆਸੀ ਪਾਰਟੀ ਦੀ ਕਾਨਫ਼ਰੰਸ ਜਾਂ ਛੋਟੀ ਮੋਟੀਆਂ ਮੀਟਿੰਗਾਂ ਹੋਣ, ਕੋਈ ਕਾਲਜ ਸਕੂਲਾਂ ਜਾਂ ਹੋਰ ਅਦਾਰਿਆਂ ਵਿਚ ਹੋ ਰਹੇ ਸਮਾਗਮ ਜਾਂ ਪਾਰਟੀਆਂ, ਕਿਸੇ ਦਾ ਭੋਗ ਹੈ ਤਾਂ, ਕੋਈ ਝਗੜਾ ਹੋ ਗਿਆ, ਧਰਨਾ ਲਗਾਉਣਾ ਜਾਂ ਹਟਾਉਣਾ ਹੋਵੇ ਤਾਂ, ਸਕੂਲ ਜਾਂ ਮਾਪਿਆਂ ਵੱਲੋਂ ਵਿਦਿਆਰਥੀ ਦਾ ਪਹਿਲੇ, ਦੁਜੇ ਜਾਂ ਤੀਜੇ ਅਸਥਾਨ ਤੇ ਆਉਣਾ ਜਾਂ ਹੋਈਆਂ ਖੇਡਾਂ ਚ ਇਨਾਮ ਮਿਲਿਆ ਤਾਂ ਝੱਟ ਬੁਲਾ ਲਿਆ ਜਾਂਦਾ ਹੈ ਪੱਤਰਕਾਰਾਂ ਨੂੰ ਕਿ ਲਗਵਾ ਦਉ ਖਬਰ ਤੇ ਕਰ ਦਿੱਤੀ ਜਾਂਦੀ ਹੈ ਉਦੋਂ ਥੋੜ੍ਹੀ ਮੋਟੀ ਉੱਪਰਲੇ ਮਨੋਂ ਵਾਹ ਵਾਹ।
ਲੇਖਕ ਤੇ ਪੱਤਰਕਾਰ ਵੀਰਾਂ ਵਲੋਂ ਤਾਂ ਗੀਤਕਾਰ, ਗਾਇਕ, ਬਾਬੇ, ਖਿਡਾਰੀ ਹੋਰ ਪਤਾ ਨਹੀਂ ਕਿੰਨੇ ਹੀ ਆਪਣੀ ਵਾਹ ਵਾਹ ਤੇ ਆਮਦਨ ਨੂੰ ਵਧਾਉਣ ਦੇ ਪੁਜਾਰੀ ਲੋਕਾਂ ਵੱਲੋਂ ਆਪਣੀਆਂ ਜੀਵਨੀਆਂ ਨੂੰ ਲਿਖਵਾ ਕੇ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ। ਇਸ ਵਿਚ ਕੋਈ ਝੂਠ ਵੀ ਨਹੀਂ ਇਹਨਾ ਕਰ ਕੇ ਕਿੰਨੇ ਹੀ ਲੋਕ ਅੱਜ ਕੱਲ੍ਹ ਕਾਮਯਾਬੀ ਦੇ ਸਿਖ਼ਰਾਂ ਤੇ ਪਹੁੰਚੇ ਹਨ ਲਿਖਾਰੀਆਂ ਦੇ ਲੇਖਾਂ ਅਤੇ ਪੱਤਰਕਾਰਾਂ ਦੀਆਂ ਖ਼ਬਰਾਂ ਦੁਆਰਾ ਇਸ ਦੇ ਅੰਦਾਜ਼ੇ ਨਾਲ ਤਾਂ ਹਰ ਕੋਈ ਜਾਣੰੂ ਹੀ ਹੋਵੇਗਾ।
ਹਰ ਥਾਂ ਹਰ ਮੌਕੇ ਲੇਖਕਾਂ ਤੇ ਪੱਤਰਕਾਰਾਂ ਦੀ ਲੋੜ ਹੈ ਪਰ ਜੇਕਰ ਪੱਤਰਕਾਰ ਨੂੰ ਲੋੜ ਪੈ ਜਾਵੇ ਤਾਂ ਤੂੰ ਕੌਣ ਤੇ ਮੈਂ ਕੌਣ ਲੋਕਾਂ ਲਈ ਹਰ ਮੁੱਦੇ ਲਈ ਲੜਨ ਵਾਲੇ , ਹਰ ਖੁੱਸ਼ੀ ਅਤੇ ਗ਼ਮੀ ਵਿਚ ਲੋਕਾਂ ਨਾਲ ਖੜ੍ਹਨ ਵਾਲੇ ਪੱਤਰਕਾਰ ਨੂੰ ਵੀ ਸੁਰੱਖਿਆ ਦੀ ਲੋੜ ਹੈ ਜੇਕਰ ਸਰਕਾਰਾਂ ਇਹਨਾਂ ਦੁਆਰਾ ਜਗ ਜ਼ਾਹਿਰ ਕੀਤੀ ਜਾ ਰਹੀ ਸਚਾਈ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਹਨਾਂ ਦੀ ਰੱਖਿਆ ਲਈ ਕੋਈ ਸਖ਼ਤ ਕਾਰਵਾਈ ਜਾਂ ਕਾਨੂੰਨ ਨਹੀਂ ਬਣਾਉਂਦੀ ਤਾਂ ਆਪਣਾ ਫ਼ਰਜ਼ ਬਣਦਾ ਹੈ ਕਿ ਇਹਨਾਂ ਵੀਰਾਂ ਤੇ ਹੋ ਰਹੇ ਹਮਲਿਆਂ ਦਾ ਵਿਰੋਧ ਅਤੇ ਰੱਖਿਆ ਕਰਨ ਦਾ ਪ੍ਰਣ ਕਰੀਏ ਤੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਸਾਰੇ ਡਟ ਕੇ ਖੜੀਏ ਤਾਂ ਜੋ ਇਹ ਵੀਰਾਂ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਹੋਰ ਲੱਖਾਂ ਹੀ ਆਪਣੀਆਂ ਲੇਖਕ ਕਲਾਵਾਂ ਨੂੰ ਲਕੋਈ ਬੈਠੇ ਕਲਮ ਦੇ ਧਨੀ ਵੀਰਾਂ ਦਾ ਹੌਸਲਾ ਵੀ ਬੁਲੰਦ ਹੋ ਸਕੇ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1003
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ