ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰੰਗਾਂ ਨਾਲ ਭਰਿਆਂ ਯਾਰੋ

ਰੰਗਾਂ ਨਾਲ ਭਰਿਆਂ ਯਾਰੋ ਤਿਉਹਾਰ ਹੈ ਹੋਲੀ,
ਪਿਆਰ ਮੁਹੱਬਤ ਭਰਿਆ ਇਜ਼ਹਾਰ ਹੈ ਹੋਲੀ।

ਛੱਡੋ ਨਫ਼ਰਤ ਅਤੇ ਫਿਰਕੁਪਣੇ ਦੀਆਂ ਗੱਲਾਂ ਨੂੰ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।

ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ,
ਸਭ ਨੂੰ ਗਲ ਨਾਲ ਲਈਏ ਤਾਂ ਪਿਆਰ ਹੈ ਹੋਲੀ ।

ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾ ਦਾ,
ਉਨ੍ਹਾਂ ਲਈ ਬਣ ਜਾਏ ਫਿਰ ਲਲਕਾਰ ਹੈ ਹੋਲੀ ।

ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ,
ਰੰਗੀਏ ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੋਲੀ ।

ਮਨਦੀਪ ਮਾਣੋ ਰੰਗ ਹਮੇਸਾ ਕੁਦਰਤੀ ਰੰਗਾਂ ਦਾ,
ਕਰਕੇ ਹੁੱਲਰਬਾਜ਼ੀ ਨਾ ਕਰੋ ਸ਼ਰਮਸਾਰ ਹੈ ਹੋਲੀ ।

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :805

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ