ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੁਕਤੀ

''ਪੁੱਤਰਾ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ -।'' ਮਰਨ ਕਿਨਾਰੇ ਪਏ ਬਿਸ਼ਨੇ ਬੁੜ੍ਹੇ ਨੇ ਅਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ। ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ।.......ਉਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਆਉਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰਕੇ ਉਹ ਧੁਰ ਅੰਦਰ ਤੱਕ ਕੰਬ ਜਾਂਦਾ ਸੀ।
''ਲਓ ਬੱਚਾ! ਪਾਂਚ ਰੂਪੈ ਹਾਥ ਮੇਂ ਲੇਕਰ.......ਸੂਰਜ ਦੇਵਤਾ ਕਾ ਧਿਆਨ ਕਰੋਂ।'' ਫੁੱਟਬਾਲ ਵਾਗੂੰ ਢਿੱਡ ਵਧੇ ਵਾਲੇ ਪਾਂਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਿਸ ਮੋੜਿਆ।
ਗੰਗਾ ਵਿਚ ਖੜੇ ਉਸਨੂੰ ਕਾਫੀ ਸਮਾਂ ਹੋ ਗਿਆ ਸੀ........ਪਾਂਡਾ ਕਦੇ ਕਿਸੇ ਦੇ ਨਾਂ ਤੇ, ਕਦੇ ਕਿਸੇ ਦੇ ਨਾਂ ਤੇ ਉਸ ਤੋਂ ਪੰਜ-ਪੰਜ, ਦਸ-ਦਸ ਕਰਕੇ ਰੁਪਏ ਬਟੋਰ ਰਿਹਾ ਸੀ।
''ਏਸੇ ਕਰੋ ਬੇਟਾ! ਦਸ ਰੁਪਏ ਦਾਂਏ ਹਾਥ ਮੇਂ ਲੇਕਰ ਅਪਣੇ ਪੂਰਵਜੋਂ ਕਾ ਧਿਆਨ ਕਰੋ.........ਇਸ ਸੇ ਮਰਨੇ ਵਾਲੇ ਕੀ ਆਤਮਾ ਕੋ ਸ਼ਾਂਤੀ ਮਿਲਤੀ ਹੈ।......... ਹੁਣ ਉਸ ਤੋਂ ਰਿਹਾ ਨਾ ਗਿਆ। ''ਪੰਡਤ ਜੀ.......ਆਹ! ਕੀ ਠੱਗਾ ਠੋਰੀ ਫੜੀ ਏ........ ਇੱਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਿਆ ਗਿਆ ਉਪਰੋਂ ਤੁਸੀਂ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ ਏਹ ਕਿਹੋ ਜਿਹੇ ਸੰਸਕਾਰ ਨੇ.........।''
''ਅਰੇ ਮੂਰਖ! ਤੁਮਹੇ ਪਤਾ ਨਹੀਂ ਬ੍ਰਹਾਮਣੋਂ ਸੇ ਕੈਸੇ ਬਾਤ ਕੀ ਜਾਤੀ ਐ, ਚਲੋ ਮੈਂ ਨਹੀਂ ਪੂਜਾ ਕਰਵਾਤਾ, ਡਾਲੋ ਕੈਸੇ ਡਾਲੋਗੇ ਗੰਗਾ ਮੇਂ ਫੂਲ.......ਅਬ ਤੁਮਹਾਰੇ ਬਾਪ ਕੀ ਗਤੀ ਨਹੀਂ ਹੋਗੀ.......². ਉਸ ਕੀ ਆਤਮਾ ਭਟਕਤੀ ਫਿਰੇਗੀ.......।'' ਪਾਂਡੇ ਨੇ ਕ੍ਰੋਧਿਤ ਹੁੰਦੇ ਕਿਹਾ।
''ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ........ਸਾਰੀ ਉਮਰ ਦੁੱਖਾਂ ਵਿਚ ਗਾਲ ਤੀ........ਆਹ ਤੇਰੇ ਮੰਤਰ ਕਿਹੜੇ ਸਵਰਗਾਂ ਵਿਚ ਵਾੜ ਦੇਣਗੇ.......ਲੋੜ ਨੀਂ ਮੈਨੂੰ ਥੋਡੇ ਅਜਿਹੇ ਮੰਤਰਾਂ ਦੀ........ਜੇ ਤੂੰ ਨਹੀਂਉ ਫੁੱਲ ਪਵਾਉਂਦਾ.........।'' ਇਨਾਂ ਕਹਿੰਦਿਆਂ ਉਸ ਨੇ ਅਪਣੇ ਹੱਥਾਂ ਵਿਚ ਫੜੇ ਫੁੱਲਾਂ ਨੂੰ ਥੋੜ੍ਹਾ ਨੀਵਾਂ ਕਰਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ, ''ਲੈ ਆਹ ਪਾਤੇ।''
ਉਸਦਾ ਇਹ ਢੰਗ ਦੇਖ ਕਿ ਪਾਂਡੇ ਦਾ ਮੂੰਹ ਅਵਾਕ ਅੱਡਿਆ ਰਹਿ ਗਿਆ।

ਲੇਖਕ : ਜਗਦੀਸ਼ ਰਾਏ ਕੁਲਰੀਆਂ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :994
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਸਮੇਂ ਤੋ ਜੁੜੇ ਹੋੲੇ ਹੋ। ਆਪ ਜੀ ਤਿੰਨ ਪੁਸਤਕਾਂ ਦੇ ਸੰਪਾਦਕ ਅਤੇ ਚਾਰ ਮੌਲੀਕ ਪ੍ਰਕਾਸ਼ਨਾਵਾਂ ਆਪ ਜੀ ਵਲੋਂ ਰਚਿਤ ਹਨ। ਆਪ ਜੀ ਦੀ ਬਤੋਰ ਸਾਹਿਤਕਾਰ ਪਹਿਚਾਣ ਕਰਦੇ ਹੋਏ ਆਪ ਜੀ ਨੂੰ ਕਈ ਸਨਮਾਨ ਨਾਲ ਨਿਵਾਜਿਆ ਗਿਆ ਹੈ। ਆਪ ਜੀ ਦੀ ਕਲਮ ਵਿੱਚੋ ਲੇਖ, ਕਹਾਣੀਆਂ, ਕਵਿਤਾਵਾਂ, ਵਿਅੰਗ ਅਤੇ ਹਾਇਕੁ ਉਲੀਕੇ ਗਏ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ