ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਜਿੰਦਰ ਜਿੰਦ

ਰਜਿੰਦਰ ਜਿੰਦ(1958 ਤੋਂ ਹੁਣ ਤੱਕ)
ਰਜਿੰਦਰ ਜਿੰਦ ਲੋਹੇ ਵਰਗੇ ਮਜ਼ਬੂਤ ਇਰਾਦੇ ਦਾ ਮਾਲਕ ਹੈ। ਸਿੰਧਬਾਦ ਵਾਂਗ ਅਣਦੇਖੇ ਰਾਹਾਂ ਨੂੰ ਸਰ ਕਰਨ ਵਾਲਾ ਮੁਸਾਫ਼ਰ। ਉਸਦੀ ਜੀਵਨ ਕਹਾਣੀ ਪੜ੍ਹਦੇ-ਸੁਣਦੇ ਨੂੰ ਹੈਰਾਨ ਕਰ ਦਿੰਦੀ ਹੈ। ਪਰ ਉਸਨੂੰ ਮਿਲੋ ਤਾਂ ਉਹ ਮੋਮ ਵਾਂਗ ਪਿਘਲ ਜਾਂਦਾ ਹੈ। ਅਪਣੱਤ ਦੀ ਮਹਿਕੀਲੀ ਗਲਵਕੜੀ ਵਿਚ ਤੁਹਾਨੂੰ ਇੰਝ ਵਲਦਾ ਹੈ ਕਿ ਤੁਸੀਂ ਉਸੇ ਦੇ ਹੀ ਹੋ ਕੇ ਰਹਿ ਜਾਂਦੇ ਹੋ।
ਰਜਿੰਦਰ ਜਿੰਦ ਦਾ ਜਨਮ ਪਿੰਡ ਤਲਵਣ ਜ਼ਿਲ੍ਹਾ ਜਲੰਧਰ ਵਿਚ ਹੋਇਆ। ਘਰ ਦੀ ਨੁਹਾਰ ਬਦਲਣ ਲਈ ਉਸਨੇ ਛੋਟੀ ਉਮਰ ਵਿਚ ਪੜ੍ਹਾਈ ਛੱਡੀ ਅਤੇ ਅਲ੍ਹੜ ਉਮਰ ਵਿਚ ਘਰਬਾਰ ਤਿਆਗਿਆ । ਮੁਲਕੋ-ਮੁਲਕ ਹੁੰਦਾ ਹੋਇਆ ਉਹ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਭਾਂਤ-ਭਾਂਤ ਦੀ ਦੁਨੀਆ ਦੇਖਦਾ ਜਿੰਦ ਸਾਧਾਰਨ ਤੋਂ ਸਾਧਾਰਨ ਹੁੰਦਾ ਗਿਆ। ਜਿਵੇਂ ਜਿਵੇਂ ਉਸਦੀ ਜੇਬ ਭਾਰੀ ਹੁੰਦੀ ਗਈ, ਉਹ ਸਾਦਾ ਤਬੀਅਤ ਹੁੰਦਾ ਗਿਆ। ਉਸ ਨੇ ਬਹੁੜੀਂ ਵੇ ਤਬੀਬਾ ਕਾਵਿ-ਸੰਗ੍ਰਹਿ ਅਤੇ ਚੁੱਪ ਦਾ ਸ਼ੋਰ ਗ਼ਜ਼ਲ ਸੰਗ੍ਰਹਿ ਰਚੇ ਹਨ।
ਜਿੰਦ ਨਿਰੰਤਰ ਲਿਖਣ ਵਾਲਾ ਅਤੇ ਨਿਊਯਾਰਕ ਦੀਆਂ ਅਖ਼ਬਾਰਾਂ ਵਿਚ ਲਗਾਤਾਰ ਛਪਣ ਵਾਲਾ ਸ਼ਾਇਰ ਹੈ। ਜਟਿਲ ਤੋਂ ਜਟਿਲ ਖ਼ਿਆਲ ਨੂੰ ਬੇਹੱਦ ਸਾਦਗੀ ਨਾਲ ਸ਼ਿਅਰ ਵਿਚ ਪੇਸ਼ ਕਰ ਜਾਣਾ ਉਸਦੀ ਪ੍ਰਾਪਤੀ ਹੈ। ਦੰਭ, ਪਾਖੰਡ, ਅਡੰਬਰ ਅਤੇ ਦੋਗਲੇਪਨ ਦੀ ਖਿੱਲੀ ਉਹ ਉਸੇ ਅੰਦਾਜ਼ ਵਿਚ ਉਡਾਉਂਦਾ ਹੈ, ਜਿਸ ਤਰ੍ਹਾਂ ਖੁੰਢ੍ਹ 'ਤੇ ਬੈਠਾ ਬਜ਼ੁਰਗ ਸਹਿਜ ਸੁਭਾਅ ਸਾਦਾ, ਬੋਲੀ ਵਿਚ ਬਨਾਉਟੀਪਨ ਬਾਰੇ ਤਨਜ਼ ਕਰ ਜਾਂਦਾ ਹੈ। ਰਾਜਿੰਦਰ ਜਿੰਦ ਮਿਹਨਤਕਸ਼ ਲੋਕਾਂ ਅਤੇ ਸੱਚ ਨਾਲ ਖੜ੍ਹਨ ਵਾਲਾ ਬੇਬਾਕ ਸ਼ਖ਼ਸ ਹੈ। ਉਸਦੀ ਸ਼ਾਇਰੀ ਇਸ ਗੱਲ ਦੀ ਗਵਾਹੀ ਦਿੰਦੀ ਹੈ।
ਸੁਰਿੰਦਰ ਸੋਹਲ ਅਨੁਸਾਰ ਰਜਿੰਦਰ ਜਿੰਦ ਜ਼ਿੰਦਗੀ ਵਿਚ ਪਿਆਰ ਦੀ ਮਹਾਨਤਾ ਸਮਝਦਾ ਹੈ। ਸੋਚਾਂ ਅਤੇ ਲਫ਼ਜ਼ਾਂ ਵਿਚ ਫ਼ਰਕ ਨੂੰ ਜਾਣਦਾ ਹੈ। ਉਸਦੀ ਸ਼ਾਇਰੀ ਵਿਚ ਜ਼ਿੰਦਗੀ ਨੂੰ ਜਿਊਣ ਦਾ ਚਾਅ ਹੈ। ਆਪਣੇ ਦੁੱਖ ਸੁੱਖ ਅਤੇ ਰਿਸ਼ਤਿਆਂ ਦੀਆਂ ਉਲਝਣਾਂ ਅਤੇ ਬੇਵਫ਼ਾਈਆਂ ਨੂੰ ਵੇਖ ਕੇ ਉਹ ਨਿਰਾਸ਼ ਨਹੀਂ ਹੁੰਦਾ, ਸਗੋਂ ਆਸ਼ਾਵਾਦੀ ਰਹਿੰਦਾ ਹੈ। ਆਸ਼ਾਵਾਦ ਹੀ ਅਸਲੀ ਸ਼ਾਇਰੀ ਦਾ ਖ਼ਾਸਾ ਹੁੰਦਾ ਹੈ।

ਰਚਨਾਵਾਂ
ਚੁੱਪ ਦਾ ਸ਼ੋਰ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :620
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017