ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭਗਤ ਸਿੰਘ

ਕਹਿੰਦੇ ਸੇਰ ਭਗਤ ਸਿੰਘ ਨੇ ਚੁੰਮਿਆ ਰੱਸਾ ਫਾਂਸੀ ਦਾ ਹੱਸ ਕੇ
ਦੇਸ ਲਈ ੲਿੰਞ ਮਰਨਾ ਗਿਆ ਸਾਨੂੰ ੳੁਹ ਦਸਕੇ
ਨਾਅਰਾ ਸਿੰਘ ਸੂਰਮੇ ਨੇ ਗਜ ਕੇ ਇਨਕਲਾਬ ਦਾ ਲਾਇਆ
ਹੱਸ ਫਾਂਸੀ ਚੜ ਗਿਆ ਉਹ ਭਗਤ ਸਿੰਘ ਸੀਹਣੀ ਮਾਂ ਦਾ ਜਾਇਆ
ਗਲੋਂ ਗੁਲਾਮੀ ਲਾਹੁਣ ਲਈ ਜਿੰਦੜੀ ਦੇਸ਼ ਦੇ ਲੇਖੇ ਲਾਈ
ਘਰੋਂ ਕੱਢੁੰ ਫਰੰਗੀਆ ਨੂੰ ੲਿਹ ਕਸਮ ਸੂਰਮੇ ਪਾਈ
ਪਾ ਸ਼ਹੀਦੀ ਭਗਤ ਸਿੰਘ ਨੇ ਕਹਿੰਦੇ ਦੇਸ਼ ਅਜਾਦ ਕਰਾਇਆ
ਹਸ ਫਾਂਸੀ ਚੜ ਗਿਆ ਉਹ ਭਗਤ ਸਿੰਘ ਸੀਹਣੀ ਮਾ ਦਾ ਜਾਇਆ
ਬੀ.ਕੇ ਦਤ ਭਗਤ ਸਿੰਘ ਨੇ ਕੀਤਾ ਬਂਬ ਧਮਾਕਾ ਭਾਰੀ
ਚੰਨਣ ਪਾਰ ਬੁਲਾਇਆ ਤੇ ਗੌਲੀ ਸਾਡਰਸ ਦੇ ਮਾਰੀ
ਅਮਰ ਰਹੁ ਸੂਰਮੇ ਇਹ ਸਾਥੋ ਜਾਦਾ ਨਹੀਂ ਭੁਲਾਇਆ
ਹਸ ਫਾਂਸੀ ਚੜ ਗਿਆ ੳੲ ਭਗਤ ਸਿੰਘ ਸੀਹਣੀ ਮਾਂ ਦਾ ਜਾਇਆ
ਰਾਜ ਗੁਰੂ ਸਰਾਭੇ ਦੀ ਭੁੱਲਣੀ ਨਹੀਂ ੳ ਅਜਬ ਕਹਾਣੀ
ਬਹੁ ਦੇਸ਼ ਸੂਰਮਿਆਂ ਨੇ ਹਿਕ ਸੀ ਗੌਲੀਆ ਅਗੇ ਤਾਣੀ
ਸਿਰ ਦੇ ਕੇ ਉਨ੍ਹਾਂ ਨੇ ਸੀ ਆਪਣਾ ਫਰਜ਼ ਨਿਭਾਇਆ
ਹਸ ਫਾਂਸੀ ਚੜ ਗਿਆ ਓਹਿ ਭਗਤ ਸਿੰਘ ਸੀਹਣੀ ਮਾਂ ਦਾ ਜਾਇਆ
ਦੇਸ਼ ਲਈ ਉਹ ਮਰਦੇ ਨੇ ਜਿਹੜੇ ਹੋਣ ਕੌਮੀ ਪਰਵਾਨੇ
ਲਾੜੀ ਮੌਤ ਵਿਆਹੁੰਦੇ ਨੇ ਹਥੀਂ ਬੰਨ ਸਗਨਾ ਦੇ ਗਾਨੇ
ਕੀ ਮੌਤੇ ਡਰਨਾ ਹੈ ਬਲਰਿਆਂ ਵਾਲੇ ਨੇ ਫਰਮਾਇਆ
ਹੱਸ ਫਾਂਸੀ ਚੜ ਗਿਆ ਉਹ ਭਗਤ ਸਿੰਘ ਸੀਹਣੀ ਮਾਂ ਦਾ ਜਾਇਆ

ਲੇਖਕ : ਬਘੇਲ ਸਿੰਘ ਬੱਲਰਾਂ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1204
ਲੇਖਕ ਬਾਰੇ
ਆਪ ਜੀ ਪੰਜਾਬ ਦੇ ਸਾਹਿਤ ਵਿੱਚ ਆਪਣੇ ਲੇਖਕਾ ਅਤੇ ਕਾਵਿ ਰਚਨਾ ਨਾਲ ਆਪਣਾ ਯੋਗਦਾਨ ਪਾ ਰਹੇ ਹੋ। ਆਪ ਜੀ ਦੇ ਕਾਵਿ ਅਤੇ ਲੇਖ ਪੰਜਾਬੀ ਅਖ਼ਬਾਰਾ ਵਿੱਚ ਛੱਪ ਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ