ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਖੇਤਾਂ ਦੇ ਖੇਤ

ਖੇਤਾਂ ਦੇ ਖੇਤ ਖ਼ੁਦ ਨੂੰ ਖ਼ਾਂਦੇ ਹੀ ਜਾ ਰਹੇ ਨੇ
ਫ਼ਸਲਾਂ ਦੀ ਥਾਂ 'ਤੇ ਕੰਧਾਂ ਨਿਸ ਦਿਨ ਉਗਾ ਰਹੇ ਨੇ

ਜੰਗਲ ਇਮਾਰਤਾਂ ਦੇ ਬਣ ਕੇ ਕੁਤਬ ਮਿਨਾਰਾਂ
ਖੇਤਾਂ ਤੇ ਪੈਲੀਆ ਨੂੰ ਘੁਣ ਵਾਂਗ ਖਾ ਰਹੇ ਨੇ

ਨਾ ਪੇੜ ਕੋਈ ਦਿਸਦਾ ਨਾ ਬਾਗ਼ ਨਾ ਬਗ਼ੀਚਾ
ਸਭ ਪੈਲੀਆ 'ਤੇ ਪੌਦੇ ਹੋਂਦਾਂ ਗੁਆ ਰਹੇ ਨੇ

ਘਰ ਮਿਰੇ ਦੇ ਪਿੱਛੇ ਹੁੰਦੇ ਸੀ ਖੇਤ ਵੱਸਦੇ
ਓਥੇ ਖੜੇ ਮਕਾਂ ਜੋ ਮੈਨੂੰ ਚਿੜਚਿੜਾ ਰਹੇ ਨੇ

ਜਟ ਵੇਚ ਕੇ ਜ਼ਮੀਨਾਂ ਅਜ ਸ਼ਹਿਰ ਵੱਲ ਨੂੰ ਤੁਰਿਆ
ਪਿੰਡਾਂ 'ਚੋਂ ਕਾਫ਼ਲੇ ਨਿਤ ਸ਼ਹਿਰਾਂ ਨੂੰ ਧਾ ਰਹੇ ਨੇ

ਲਗਦੈ ਮੈਨੂੰ 'ਅਜੀਬਾ' ਕਿਆਮਤ ਹੀ ਆ ਗਈ ਕਿ
ਇਸ ਧਰਤ ਦੇ ਬਛਿੰਦੇ ਏਸੇ ਨੂੰ ਖਾ ਰਹੇ ਨੇ

ਲੇਖਕ : ਗੁਰਸ਼ਰਨ ਸਿੰਘ ਅਜੀਬ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :797
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017