ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਾਕਿਸਤਾਨ ਨੂੰ

ਸ਼ਰੀਫ਼ ਸ਼ਰੀਫ਼ ਤੈਨੂੰ ਜਹਾਨ ਕਹਿੰਦਾ,
ਪਰ ਮੈਂ ਨਾ ਇਹ ਕਦੇ ਕਹਿਣ ਲੱਗਾ।
'ਹਮਸਾਏ ਮਾਂ ਪਿਉ ਜਾਏ' ਨੇ ਹੁੰਦੇ,
ਇਸ ਸੱਚ ਨੂੰ ਜਿਵੇਂ ਗ੍ਰਹਿਣ ਲੱਗਾ।
ਚੰਦਰਾ ਗਵਾਂਢ ਨਾ ਹੋਵੇ ਜੱਗ ਕਹਿੰਦਾ,
ਕੁਪੱਤਾ ਮਿੱਤਰ ਨਾ ਕਦੇ ਰਹਿਣ ਲੱਗਾ।
ਰਹਿੰਦਾ ਪ੍ਰੇਮ ਪਿਆਰ ਹੈ ਜੱਗ ਉੱਤੇ,
ਕੋਝਾ ਬੋਲ ਨਾ ਪੰਨੂ ਕਦੇ ਸਹਿਣ ਲੱਗਾ।

ਅਸੀਂ ਦੇਸ਼ ਭਾਰਤ ਦੇ ਹਾਂ ਸ਼ੇਰ ਯੋਧੇ,
ਮੱਥਾ ਮੁੱਢੋਂ ਪਹਾੜ ਨੂੰ ਮਾਰਦੇ ਰਹੇ।
ਵਿਦੇਸ਼ੀ ਧਾੜਵੀਆਂ ਦੇ ਖੱਟੇ ਦੰਦ ਕੀਤੇ,
ਤੋਪਾਂ ਗੋਲਿਆਂ ਬੰਬਾਂ ਨੂੰ ਠਾਰਦੇ ਰਹੇ।
ਮਹਿਮੂਦ ਗ਼ਜ਼ਨਵੀ ਤੋਂ ਅੱਜ ਤੱਕ ਵੇਖੀਂ,
ਵਿਦੇਸ਼ੀ ਵੈਰੀ ਨੂੰ ਸਦਾ ਵੰਗਾਰਦੇ ਰਹੇ।
ਤੱਤੀ ਤਵੀ 'ਤੇ ਬੈਠ ਨਾ ਸੀਅ ਕੀਤੀ,
ਸਰਬੰਸ ਦੇਸ਼ ਤੇ ਕੌਮ ਤੋਂ ਵਾਰਦੇ ਰਹੇ।

ਤੇਗ ਬਹਾਦਰ ਦਿੱਲੀ ਵਿਚ ਸੀਸ ਦਿੱਤਾ,
ਪੁੱਤ ਪੋਤਿਆਂ ਤਾਈਂ ਬਲਿਹਾਰਦੇ ਰਹੇ।
ਨਲੂਏ ਸ਼ੇਰ ਨੇ ਸਿੱਖਾਂ ਦੀ ਧਾਕ ਪਾਈ,
ਪਠਾਣ ਭੂਤਰੇ ਨੂੰ ਸਦਾ ਪਛਾੜਦੇ ਰਹੇ।
ਬੰਦ ਬੰਦ ਕਟਵਾ ਕੇ ਫਾਂਸੀ ਚੁੰਮ ਕਰਕੇ,
ਖੋਪਰੀ ਸਿਰਾਂ ਦੀ ਹੱਸ ਕੇ ਵਾਰਦੇ ਰਹੇ।
ਹਮੇਸ਼ਾ ਸਿੰਘਾਂ ਨੇ ਸੀਸ ਕੁਰਬਾਨ ਕੀਤੇ,
ਜਦੋਂ ਲੋੜ ਪਈ ਹੁਕਮ ਸਤਿਕਾਰਦੇ ਰਹੇ।

ਵੀਰ ਵੀਰ ਤੈਨੂੰ ਮੁੱਢੋਂ ਅਸੀਂ ਆਖਦੇ ਰਹੇ,
ਪਰ ਤੂੰ ਵੀਰ ਦਾ ਗਲਾ ਉੱਠ ਘੁੱਟਿਆ ਏ।
ਮਿੱਤਰ ਬਣ ਕੇ ਤੂੰ ਮਿੱਤਰ ਮਾਰ ਕੀਤੀ,
ਉਲਟਾ ਸੱਜਣ ਦਾ ਬੂਹਾ ਜਾ ਪੁੱਟਿਆ ਏ।
ਅਸਾਂ ਨੇ ਪਿਆਰ ਦੀ ਬੱਸ ਲਹੌਰ ਭੇਜੀ,
ਤੂੰ ਕਾਰਗਿਲ 'ਤੇ ਜਾਲ ਜਾ ਸੁੱਟਿਆ ਏ।
ਢਾਈ ਘਰ ਤਾਂ ਡੈਣ ਵੀ ਛੱਡ ਲੈਂਦੀ,
ਸਾਡਾ ਕਸ਼ਮੀਰ ਤੂੰ ਉੱਠ ਲੁੱਟਿਆ ਏ।
੦ ੦ ੦
ਤੀਲ੍ਹੀ ਸਾਡੇ ਵੱਲ ਸੁੱਟ ਕੇ ਸੇਕਣ ਦੀ ਥਾਂ,
ਸੋਟਾ ਆਪਣੀ ਪੀੜ੍ਹੀ ਹੇਠ ਮਾਰ ਜਾ ਕੇ।
ਸ਼ੋਅਲੇ ਜਨੂਨ ਦੇ ਭੜਕਦੇ ਘਰ ਤੇਰੇ,
ਪਾਣੀ ਪਾ ਕੇ ਉਹਨਾਂ ਨੂੰ ਠਾਰ ਜਾ ਕੇ।
ਭੁੱਖੇ, ਨੰਗੇ, ਬੇਕਾਰ ਪਏ ਲੋਕ ਤੇਰੇ,
ਪਹਿਲਾਂ ਉਹਨਾਂ ਦਾ ਹਾਲ ਸੁਧਾਰ ਜਾ ਕੇ।
ਪੱਲੇ ਤੇਰੇ ਤਾਂ ਦਾਣੇ ਨਹੀ ਰਹੇ ਬਾਕੀ,
ਆਪਣੇ ਦੇਸ਼ ਦਾ ਕੁੱਝ ਸਵਾਰ ਜਾ ਕੇ।
੦ ੦ ੦
ਛੱਡਦੇ ਪੁੱਠੇ ਪੰਗੇ ਲੈਣੇ ਐਵੇਂ,
ਅਸੀਂ ਤਾਂ ਲੜਨਾ ਚਾਹੁੰਦੇ ਨਹੀਂ।
ਵੱਸੋ ਆਪ ਤੇ ਵੱਸਣ ਦਿਓ ਸਭ ਨੂੰ,
ਅਸੂਲ ਇਹ ਛੱਡਣਾ ਚਾਹੁੰਦੇ ਨਹੀਂ।
ਜੇ ਕੋਈ ਦੁਸ਼ਮਣ ਚੜ੍ਹ ਕੇ ਆ ਜੇ,
ਉਸ ਨੂੰ ਫਿਰ ਛੱਡਣਾ ਚਾਹੁੰਦੇ ਨਹੀਂ।
ਧਾੜਵੀ ਫੜ ਕੇ ਮਾਰ ਮੁਕਾਉਣੇ,
ਜਿਉਂਦੇ ਨੂੰ ਕੱਢਣਾ ਚਾਹੁੰਦੇ ਨਹੀਂ।
੦ ੦ ੦
ਮਾਰ ਮਾਰ ਕੇ ਤੈਨੂੰ ਮੁਕਾਅ ਦਿਆਂਗੇ,
ਬੱਚਾ ਬੱਚਾ ਦੇਸ਼ ਦਾ ਪਹਿਰੇਦਾਰ ਸਾਡਾ।
ਟੇਢੀ ਅੱਖ ਅਸਾਂ ਕਿਸੇ ਦੀ ਤੱਕਣੀ ਨਹੀ,
ਭਾਰਤ ਮਾਂ ਨਾਲ ਡਾਢਾ ਪਿਆਰ ਸਾਡਾ।
ਇੱਥੇ ਜਨਮ ਲਿਆ, ਇਹਦਾ ਲੂਣ ਖਾਧਾ,
ਇਹਨੂੰ ਜਾਨ ਦੇਣੀ ਇਹ ਇਕਰਾਰ ਸਾਡਾ।
ਸੀਸ ਤਲੀ 'ਤੇ ਪੰਨੂ ਨੇ ਧਰੇ ਹੋਏ ਨੇ,
ਲੋੜ ਪਵੇ ਤੇ ਨਹੀਂ ਇਨਕਾਰ ਸਾਡਾ।

ਲੇਖਕ : ਚਰਨਜੀਤ ਪੰਨੂ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :882
ਲੇਖਕ ਬਾਰੇ
ਲੇਖਕ ਬਾਰੇ ਪੜ੍ਹਨ ਲਈ ਕਲਿੱਕ ਕਰੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ