ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਸ਼ਨ ਸਿੰਘ

ਕਿਸ਼ਨ ਸਿੰਘ (10 ਅਗਸਤ,1911 ਤੋਂ 27 ਨਵੰਬਰ,1993 ਤੱਕ)
ਕਿਸ਼ਨ ਸਿੰਘ ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਅੰਦਰ ਮਾਰਸਵਾਦੀ ਅਤੇ ਪੰਜਾਬੀ ਵਿਵਹਾਰ ਦਾ ਪਰਿਪੇਖ ਸਿਰਜਦਾ ਹੈ। ਉਸਦਾ ਚਿੰਤਨ ਅਨੁਭਵ ਦੀ ਸੁਭਾਵਕਤਾ ਨੂੰ ਨਹੀ ਸਵੀਕਾਰਦਾ।ਕ੍ਰਿਸ਼ਨ ਸਿੰਘ ਇਤਿਹਾਸਕ ਦੰਵੰਧਮਈ ਯਥਾਰਥ ਦਾ ਪ੍ਰਤੀਕਰਮ ਵਿਵਹਾਰ ਨਿਯਮ ਉਪਰ ਨਿਸ਼ਚਤ ਕਰਦਾ ਹੈ।ਉਸ ਨੂੰ ਕਲਾਤਮਕ ਬਿਰਤਾਂਤ ਦੀਆ ਮਹੀਣ ਪਰਤਾ ਦੀ ਪੂਰੀ ਸਮਝ ਹੈ। ਚਿੰਤਨ ਵਿਚ ਉਹ ਇਸ ਨੂੰ ਨਿਭਾਉਦਾ ਹੈ। ਕਲਾਤਮਕ ਪ੍ਰਤੀਭਾ ਦਾ ਅਸਲ ਅਭਿਆਸ ਕਰਮ ਅਭਿਆਸ ਰਾਂਹੀ ਪ੍ਰਗਟ ਹੁੰਦਾ ਹੈ ਜਿਹੜਾ ਕਿ ਪੰਜਾਬੀ ਚਿੰਤਨ ਦੀ ਪਹੁੰਚ ਦ੍ਰਿਸ਼ਟੀ ਵਿਚ ਨਹੀ ਸਮਾ ਸਕਿਆ ਦਰਅਸਲ ਇਹ ਪਾਰਦਰਸ਼ੀ ਸੁਹਜ ਅੰਦਰ ਵਿਕਸਤ ਹੁੰਦਾ ਹੈ। ਇਸ ਪ੍ਰਚੰਡਤਾ ਵਿਚ ਜੀਵਨ ਦੀ ਪ੍ਰਾਦਰਸ਼ਤਾ ਰਾਂਹੀ ਵਿਅਕਤੀ ਦੀ ਸਦੀਵੀ ਸ਼ਕਤੀ ਦਾ ਅਦਾਰ ਨਿਸ਼ਚਤ ਕਰਦੀ ਹੈ ਜਿਸ ਪ੍ਰਕਾਰ ਚਿੰਤਨ ਵਿਚ ਉਸ ਦੀ ਫ਼ਿਕਰਮੰਦੀ ਦਾ ਨਿਰੰਤਰ ਵਿਸ਼ਾ ਮੁਕਤ ਹੋਈਆ ਵਿਅਕਤੀ ਰਹਿੰਦਾ ਹੈ ।ਇਸ ਵਿਅਕਤੀ ਦੀ ਹੋਣੀ ਉਸ ਦੇ ਲਈ ਡੁੰਗੀ ਦਿਲਚਸਪੀ ਦਾ ਮਾਮਲਾ ਹੈ। ਉਸ ਦੇ ਸਾਹਮਣੇ ਕੀ ਹੈ? ਉਸ ਦੀਆਂ ਨਿਤ ਵਧ ਦੀਆਂ ਇਛਾਵਾਂ ਦੀ ਪੂਰਤੀ ਵਿਚ ਸਫ਼ਲਤਾ ਦਾ ਵੇਲੇ ਹੈ। ਇਸ ਵਿਸ਼ਾਲ ਅਸਤ ਵਿਅਸਤ ਸੰਸਾਰ ਵਿਚ ਜਿਸ ਅੰਦਰ ਵਿਅਕਤੀਗਤ ਇਛਾਵਾਂ ਇਤਨੀ ਬੇਰਹਮੀ ਨਾਲ ਇਕ ਦੂਜੀ ਦੇ ਵਿਰੁਧ ਜਮੀਇਆ ਹੋਈਆ ਹਨ ਕੇ ਇਥੇ ਕੋਈ ਗਲ ਵੀ ਸੰਭਵ ਹੈ। ਵਾਸਤਵ ਵਿਚ ਪ੍ਰਾਪਤੀ ਯੋਗ ਕੀ ਹੈ। ਤਰਕ ਦੇ ਆਗਮਨ ਦਾ, ਬੁਧੀ ਦੇ ਆਗਮਨ ਦਾ, ਮਨ ਦੇ ਸਤੰਤਰ ਅਤੇ ਤਖਤ ਵਿਰਾਜੇ ਮੰਨ ਦੇ ਪ੍ਰਗਟਨ ਦਾ ਜਿਤਨਾਂ ਭਰਭੂਰ ਅਤੇ ਸਹਿਜ ਪ੍ਰਤੀਤੀ ਦੁਆਰਾ ਚਿੰਤਨ ਸੰਸਾਰ ਦੇ ਸਭਿਆਚਾਰ ਦੇ ਇਤਿਹਾਸ ਵਿਚ ਸੁਹਜ ਸ਼ਾਸਤਰ ਦੇ ਪਖ ਤੋ ਕੀਤਾ ਉਤਨਾਂ ਕਿਸੇ ਹੋਰ ਨੇ ਨਹੀ। ਉਸ ਵਿਚ ਅਨੇਕਾ ਸੰਭਾਵਨਾਵਾ ਹਨ ਇਸ ਪਖ ਤੋ ਸੰਤ ਸਿੰਘ ਸੇਖੋਂ ਦੇ ਵਿਚ ਵੀ ਅਨੇਕਾ ਅਜਿਹੀਆ ਸੰਭਾਵਨਾਵਾ ਮੋਜੂਦ ਹਨ ਜਿਹੜੀਆ ਕੇ ਬੁਧੀ ਅਤੇ ਮਨ ਦੇ ਸਤੰਤਰ ਇਸ਼ਾਰੇ ਦਿੰਦੀਆ ਹਨ ।

ਰਚਨਾਵਾਂ
ਸਾਹਿਤ ਦੇ ਸੋਮੇ
ਸਾਹਿਤ ਦੀ ਸਮਝ
ਗੁਰਬਾਣੀ ਦਾ ਸੱਚ
ਗੁਰਦਿਆਲ ਸਿੰਘ ਦੀ ਨਾਵਲ ਚੇਤਨਾ
ਆਏ ਇਨਕਲਾਬ ਕੁਰਾਹੇ ਕਿਉਂ?
ਕਲਚਰਲ ਇਨਕਲਾਬ
ਸਚੁ ਪੁਰਾਣਾ ਨਾ ਥੀਐ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :886
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ